ਸ਼ਹੀਦੀ ਪੁਰਬ ਮੌਕੇ ਪਿੰਡ ਘੱਟੀਵਾਲ ਵਿਖੇ ਲਗਾਇਆ ਲੰਗਰ

ਸ਼ਹੀਦੀ ਪੁਰਬ ਮੌਕੇ ਪਿੰਡ ਘੱਟੀਵਾਲ ਵਿਖੇ ਲਗਾਇਆ ਲੰਗਰ

ਸ਼੍ਰੀ ਅਨੰਦਪੁਰ ਸਾਹਿਬ, 13 ਦਸੰਬਰ(ਦਵਿੰਦਰਪਾਲ ਸਿੰਘ/ਅੰਕੁਸ਼): ਨੋਵੇਂ ਪਾਤਿਸ਼ਾਹ ਸਾਹਿਬ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਸਵ:ਗਿਆਨੀ ਕਰਤਾਰ ਸਿੰਘ ਅਤੇ ਸਵ:ਮਹਿੰਦਰ ਕੌਰ ਦੀ ਯਾਦ ਵਿਚ ਉਹਨਾਂ ਦੇ ਪਰਿਵਾਰ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰਾਂ ਇਸ ਵਾਰ ਵੀ ਇੱਥੋਂ ਦੇ ਪਿੰਡ ਘੱਟੀਵਾਲ ਵਿਖੇ ਲੰਗਰ ਲਗਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਘੱਟੀਵਾਲ ਵਾਸੀ ਸਾਬਕਾ ਬੈਂਕ ਅਫਸਰ ਆਤਮਾ ਸਿੰਘ ਨੇ ਦੱਸਿਆ ਕਿ ਸ਼੍ਰੀ ਗੁਰੂ ਤੇਗਬਹਾਦਰ ਸਾਹਿਬ ਜੀ ਦੇ ਸ਼ਹੀਦੀ ਪੁਰਬ ਮੌਕੇ ਲਗਾਏ ਗਏ ਇਸ ਲੰਗਰ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ। ਇਸ ਮੌਕੇ ਉਹਨਾਂ ਨਾਲ ਜਸਵੰਤ ਸਿੰਘ, ਜੋਗਿੰਦਰ ਸਿੰਘ, ਜਗਤਾਰ ਸਿੰਘ ਪਟਵਾਰੀ, ਗੁਲਜ਼ਾਰ ਸਿਂੰਘ, ਸੁਰਿੰਦਰ ਸਿੰਘ, ਅਜੀਤ ਸਿੰਘ, ਤਜਿੰਦਰਪਾਲ ਸਿੰਘ, ਗੁਰਮੀਤ ਸਿੰਘ, ਉਜਾਗਰ ਸਿੰਘ, ਗੁਰਚਰਨ ਸਿੰਘ, ਇਕਬਾਲ ਸਿੰਘ, ਭਾਗ ਸਿੰਘ, ਹਰਬੰਸ ਸਿੰਘ, ਪਿਆਰਾ ਸਿੰਘ, ਵਰਿਆਮ ਸਿੰਘ, ਪਰਮਜੀਤ ਸਿੰਘ, ਸੁਜਾਨ ਸਿੰਘ, ਬੇਅੰਤ ਸਿੰਘ ਚਨੌਲੀ, ਕੁਲਦੀਪ ਸਿੰਘ ਬੰਗਾ ਆਦਿ ਹਾਜ਼ਰ ਸਨ।

Share Button

Leave a Reply

Your email address will not be published. Required fields are marked *

%d bloggers like this: