ਸ਼ਹੀਦੀ ਜੋੜ ਮੇਲ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਦੇ 3332 ਅਧਿਕਾਰੀ ਤੇ ਕਰਮਚਾਰੀ ਤਾਇਨਾਤ: ਭੁੱਲਰ

ss1

ਸ਼ਹੀਦੀ ਜੋੜ ਮੇਲ ਦੌਰਾਨ ਸ਼ਰਧਾਲੂਆਂ ਦੀ ਸੁਰੱਖਿਆ ਲਈ ਪੁਲਿਸ ਵਿਭਾਗ ਦੇ 3332 ਅਧਿਕਾਰੀ ਤੇ ਕਰਮਚਾਰੀ ਤਾਇਨਾਤ: ਭੁੱਲਰ

ਬਿਹਤਰ ਆਵਾਜਾਈ ਲਈ ਪੁਲਿਸ ਵੱਲੋਂ 6 ਬਦਲਵੇਂ ਰੂਟ ਬਣਾਏ ਗਏ

25 ਪੁਲਿਸ ਸਹਾਇਤਾ ਕੇਂਦਰਾਂ ‘ਤੇ ਕਿਸੇ ਵੀ ਤਰ੍ਹਾਂ ਦੀ ਗੁੰਮਸ਼ੁਦਗੀ ਸਬੰਧੀ ਲਈ ਜਾ ਸਕੇਗੀ ਪੁਲਿਸ ਸਹਾਇਤਾ

ਫ਼ਤਹਿਗੜ੍ਹ ਸਾਹਿਬ, 23 ਦਸੰਬਰ, 2016 : ਸ਼ਹੀਦੀ ਜੋੜ ਮੇਲ ਦੌਰਾਨ ਦੇਸ਼ ਵਿਦੇਸ਼ ਤੋਂ ਆਉਣ ਵਾਲੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੀ ਸਹੂਲਤ ਅਤੇ ਆਵਾਜਾਈ ਦੇ ਸੁਚੱਜੇ ਪ੍ਰਬੰਧਾਂ ਲਈ ਜ਼ਿਲ੍ਹਾ ਪੁਲਿਸ ਵੱਲੋਂ ਸ਼ਹੀਦੀ ਜੋੜ ਮੇਲ ਵਾਲੇ ਇਲਾਕੇ ਨੂੰ 5 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਤੇ ਹਰੇਕ ਸੈਕਟਰ ਦਾ ਇੰਚਾਰਜ ਇੱਕ ਕਮਾਂਡੈਂਟ ਰੈਂਕ ਦੇ ਅਧਿਕਾਰੀ ਨੂੰ ਲਗਾਇਆ ਗਿਆ ਹੈ। ਇਹ ਜਾਣਕਾਰੀ ਫ਼ਤਹਿਗੜ੍ਹ ਸਾਹਿਬ ਦੇ ਨਵਨਿਯੁਕਤ ਜ਼ਿਲ੍ਹਾ ਪੁਲਿਸ਼ ਮੁਖੀ ਸ. ਗੁਰਪ੍ਰੀਤ ਸਿੰਘ ਭੁੱਲਰ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਨਾਲ ਟਿੱਲੇ ‘ਤੇ ਆਪਣੀ ਪਲੇਠੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ। ਉਨ੍ਹਾਂ ਦੱਸਿਆ ਕਿ ਸ਼ਹੀਦੀ ਜੋੜ ਮੇਲ ਦੌਰਾਨ ਪੁਲਿਸ ਵਿਭਾਗ ਦੇ 5 ਕਮਾਂਡੈਂਟ, 13 ਐਸ.ਪੀ. ਅਤੇ 30 ਡੀ.ਐਸ.ਪੀਜ ਸਮੇਤ ਕੁੱਲ 3332 ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਡਿਉਟੀ ਲਗਾਈ ਗਈ ਹੈ ਤੇ ਸੁਰੱਖਿਆ ਪੱਖੋਂ ਸ਼ਹੀਦੀ ਜੋੜ ਮੇਲ ਦੇ ਇਲਾਕੇ ਵਿੱਚ ਲਗਭਗ 100 ਸੀ.ਸੀ.ਟੀ.ਵੀ. ਕੈਮਰੇ ਲਗਾਏ ਜਾਣਗੇ।

ਭੁੱਲਰ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਹੀਦੀ ਜੋੜ ਮੇਲ ਦੌਰਾਨ ਸਮਾਜ ਵਿਰੋਧੀ ਤੱਤਾਂ ‘ਤੇ ਨਜਰ ਰੱਖਣ ਲਈ 51 ਨਾਕੇ ਲਗਾਏ ਜਾਣਗੇ ਅਤੇ 25 ਪੁਲਿਸ ਸਹਾਇਤਾ ਕੇਂਦਰ ਵੀ ਬਣਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 25 ਪੁਲਿਸ ਸਹਾਇਤਾ ਕੇਂਦਰਾਂ ਵਿਖੇ ਕਿਸੇ ਵੀ ਤਰ੍ਹਾਂ ਦੀ ਗੁੰਮਸ਼ੁਦਗੀ ਸਬੰਧੀ ਜਾਣਕਾਰੀ ਹਾਸਲ ਕੀਤੀ ਜਾ ਸਕੇਗੀ। ਇਸ ਤੋਂ ਇਲਾਵਾ ਇਨ੍ਹਾਂ ਸਹਾਇਤਾ ਕੇਂਦਰਾਂ ‘ਤੇ ਕੋਈ ਵੀ ਵਿਅਕਤੀ ਪੁਲਿਸ ਸਹਾਇਤਾ ਹਾਸਲ ਕਰ ਸਕਦਾ ਹੈ। ਉਨ੍ਹਾਂ ਹੋਰ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ 20 ਮੁਫਤ ਪਾਰਕਿੰਗ ਵੀ ਬਣਾਈਆਂ ਗਈਆਂ ਹਨ। ਉਨ੍ਹਾਂ ਹੋਰ ਦੱਸਿਆ ਕਿ ਸ਼ਰਧਾਲੂਆਂ ਦੀ ਸੁਰੱਖਿਆ ਅਤੇ ਸਹੂਲਤ ਲਈ ਪੁਲਿਸ ਵਿਭਾਗ ਵੱਲੋਂ 9 ਨਿਗਰਾਨ ਚੌਂਕੀਆਂ ਬਣਾਈਆਂ ਗਈਆਂ ਹਨ ਅਤੇ ਪੁਲਿਸ ਵਿਭਾਗ ਦੀਆਂ 14 ਪੈਦਲ ਗਸ਼ਤ ਟੀਮਾਂ, 8 ਘੋੜ ਸਵਾਰ ਗਸ਼ਤ ਟੀਮਾਂ ਅਤੇ 20 ਮੋਟਰ ਸਾਇਕਲ ਗਸ਼ਤ ਟੀਮਾਂ ਸ਼ਹੀਦੀ ਜੋੜ ਮੇਲ ਦੇ ਇਲਾਕੇ ਵਿੱਚ 24 ਘੰਟੇ ਡਿਊਟੀ ਦੇਣਗੀਆਂ।

ਜ਼ਿਲ੍ਹਾ ਪੁਲਿਸ ਮੁਖੀ ਨੇ ਹੋਰ ਦੱਸਿਆ ਕਿ ਆਵਾਜਾਈ ਨੂੰ ਬਿਹਤਰ ਢੰਗ ਨਾਲ ਚਲਾਉਣ ਲਈ ਪੁਲਿਸ ਵੱਲੋਂ ਆਵਾਜਾਈ ਦੇ 6 ਬਦਲਵੇਂ ਰੂਟ ਬਣਾਏ ਗਏ ਹਨ ਤਾਂ ਜੋ ਰੋਜਾਨਾ ਸਫਰ ਕਰਨ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ। ਸ. ਭੁੱਲਰ ਨੇ ਦੱਸਿਆ ਕਿ. ਟੀ ਪੁਆਇੰਟ ਬਡਾਲੀ ਆਲਾ ਸਿੰਘ ਵਾਇਆ ਬਡਾਲੀ ਆਲਾ ਸਿੰਘ ਤੋਂ ਸਾਧੂਗੜ੍ਹ ਤੋਂ ਖਰੋੜਾ ਪਟਿਆਲਾ ਜਾਣ ਲਈ, ਸਾਧੂਗੜ੍ਹ ਤੋਂ ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਮਾਲੇਰ ਕੋਟਲਾ, ਖੰਨਾਂ ਲੁਧਿਆਣਾ ਜਾਣ ਲਈ।

ਟੀ-ਪੁਆਇੰਟ ਭੈਰੋਂਪੁਰ ਬਾਈਪਾਸ ਰੋਡ ਵਾਇਆ ਮੰਡੋਫਲ ਤੋਂ ਸਮਸ਼ੇਰ ਨਗਰ ਚੌਂਕ ਤੋਂ ਮਾਧੋਪੁਰ ਚੌਂਕ ਅਤੇ ਓਵਰ ਬ੍ਰਿਜ ਤੋਂ ਜੀ.ਟੀ. ਰੋਡ ਪਟਿਆਲਾ ਸਰਹਿੰਦ, ਗੋਬਿੰਦਗੜ੍ਹ ਅਮਲੋਹ, ਮਾਲੇਰ ਕੋਟਲਾ, ਖੰਨਾ, ਲੁਧਿਆਣਾ ਜਾਣ ਲਈ । ਪੁਰਾਣੇ ਓਵਰ ਬ੍ਰਿਜ ਤੋਂ ਸਮਸ਼ੇਰ ਨਗਰ ਚੌਂਕ ਤੋਂ ਮੰਡੋਫਲ ਤੋਂ ਟੀ ਪੁਆਇੰਟ ਭੈਰੋਂਪੁਰ, ਚੰਡੀਗੜ੍ਹ ਜਾਣ ਲਈ, ਭੈਰੋਂਪੁਰ ਤੋਂ ਚੁੰਨੀ ਤੋਂ ਗੜਾਗਾਂ ਤੋਂ ਮੋਰਿੰਡਾ ਅਤੇ ਰੋਪੜ ਜਾਣ ਲਈ ਬੱਸ ਸਟੈਂਡ ਖਰੋੜਾ ਤੋਂ ਵਾਇਆ ਸਾਧੂਗੜ੍ਹ ਤੋਂ ਹੰਸਾਲੀ ਵਾਇਆ ਬਡਾਲੀ ਤੋਂ ਚੰਡੀਗੜ੍ਹ ਅਤੇ  ਚੁੰਨੀ ਕਲਾਂ, ਮੋਰਿੰਡਾ ਅਤੇ ਰੋਪੜ ਜਾਣ ਲਈ ਟੀ ਪੁਆਇੰਟ ਨੇੜੇ ਉਸ਼ਾ ਮਾਤਾ ਮੰਦਿਰ ਬਾਈਪਾਸ ਰੋਡ ਬੱਸੀ ਪਠਾਣਾ ਵਾਇਆ ਜੜਖੇਲਾਂ ਚੌਂਕ ਤੋਂ ਪਿੰਡ ਫਿਰੋਜਪੁਰ ਤੋ ਗੋਬਿੰਦਗੜ੍ਹ, ਰਜਵਾਹਾ ਲਿੰਕ ਰੋਡ ਤੋਂ ਪਿੰਡ ਤਲਾਣੀਆਂ ਤੋਂ ਡੇਰਾ ਮੀਰ ਮੀਰਾਂ ਤੋਂ ਗੋਬਿੰਦਗੜ੍ਹ, ਅਮਲੋਹ, ਖੰਨਾ, ਮਾਲੇਰ ਕੋਟਲਾ ਅਤੇ ਲੁਧਿਆਣਾ ਜਾਣ ਲਈ ਟੀ ਪੁਆਇੰਟ ਨੇੜੇ ਆਈ.ਟੀ.ਆਈ. ਬਸੀ ਪਠਾਣਾਂ ਵਾਇਆ ਬਸੀ ਪਠਾਣਾਂ ਤੋਂ ਸ਼ਹੀਦਗੜ੍ਹ ਤੋਂ ਫ਼ਤਹਿਪੁਰ ਅਰਾਈਆਂ ਤੋਂ ਰਾਏਪੁਰ ਗੁਜਰਾਂ ਤੋਂ ਦੁਫੇੜਾ ਮੋੜ ਤੋਂ ਭੈਰੋਂਪੁਰ ਤੋਂ ਚੰਡੀਗੜ੍ਹ ਜਾਣ ਅਤੇ ਆਉਣ ਲਈ, ਦੁਫੇੜਾ ਮੋੜ ਤੋਂ ਟੀ ਪੁਆਇੰਟ ਭੈਰੋਂਪੁਰ ਤੋਂ ਮੰਡੋਫਲ ਤੋਂ ਸਮਸ਼ੇਰ ਨਗਰ ਚੌਂਕ ਤੋਂ ਓਵਰ ਬ੍ਰਿਜ ਤੋਂ ਜੀ.ਟੀ.ਰੋਡ ਤੋਂ ਪਟਿਆਲਾ, ਜੀ.ਟੀ. ਰੋਡ ਸਰਹਿੰਦ, ਗੋਬਿੰਦਗੜ੍ਹ, ਅਮਲੋਹ, ਖੰਨਾ ਤੇ ਮਾਲੇਰ ਕੋਟਲਾ ਜਾਣ ਲਈ ਵਰਤਿਆ ਜਾਵੇਗਾ।

Share Button

Leave a Reply

Your email address will not be published. Required fields are marked *