ਸ਼ਹੀਦੀ ਜੋੜ ਮੇਲ ‘ਚ ਬੁਰਹਾਨ ਵਾਨੀ ਵਾਲੇ ਮੈਗ਼ਜ਼ੀਨ ‘ਤੇ ਰੇੜਕਾ

ss1

ਸ਼ਹੀਦੀ ਜੋੜ ਮੇਲ ‘ਚ ਬੁਰਹਾਨ ਵਾਨੀ ਵਾਲੇ ਮੈਗ਼ਜ਼ੀਨ ‘ਤੇ ਰੇੜਕਾ

ਸ਼ਹੀਦੀ ਜੋੜ ਮੇਲ 'ਚ ਬੁਰਹਾਨ ਵਾਨੀ ਵਾਲੇ ਮੈਗ਼ਜ਼ੀਨ 'ਤੇ ਰੇੜਕਾ

ਫ਼ਤਿਹਗੜ੍ਹ ਸਾਹਿਬ: ਸ਼ਹੀਦੀ ਜੋੜ ਮੇਲ ਮੌਕੇ ਜਿੱਥੇ ਗੁਰਦੁਵਾਰਿਆਂ ਵਿੱਚ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੰਗਤਾਂ ਸ਼ਰਧਾ ਦੇ ਫੱਲ ਭੇਟ ਕਰਨ ਪੁੱਜ ਰਹੀਆਂ ਸਨ, ਉੱਥੇ ਬਾਜ਼ਾਰ ਵੀ ਸਜਾਏ ਹੋਏ ਸਨ। ਇੱਥੇ ਵਿਕ ਰਹੇ ‘ਵੰਗਾਰ’ ਨਾਂ ਦੇ ਮੈਗ਼ਜ਼ੀਨ ਦਾ ਰੇੜਕਾ ਵਧ ਗਿਆ ਹੈ, ਕਿਉਂਕਿ ਇਸ ਵਿੱਚ ਸਰਕਾਰ ਵੱਲੋਂ ਅੱਤਵਾਦੀ ਕਰਾਰ ਦਿੱਤੇ ਗਏ ਬੁਰਹਾਨ ਵਾਨੀ ਦੇ ਪੱਖ ਵਿੱਚ ਲੇਖ ਛਪਿਆ ਹੈ।

ਇਸ ਬਾਰੇ ਮੁੱਖ ਮੰਤਰੀ ਕੈਪਟਨ ਨੇ ਰਸਾਲੇ ਦੇ ਵਿਕਣ ‘ਤੇ ਪਾਬੰਦੀ ਲਾਉਂਦਿਆਂ ਕਿਹਾ ਕਿ ਜੇਕਰ ਇਸ ਰਸਾਲੇ ਨਾਲ ਕੋਈ ਸੰਵੇਦਨਸ਼ੀਲ ਹਾਲਤ ਪੈਦਾ ਹੁੰਦੀ ਹੈ ਤਾਂ ਇਸ ਲਈ ਪੁਲਿਸ ਪੂਰੀ ਤਰ੍ਹਾਂ ਤਿਆਰ ਹੈ ਤੇ ਇਸ ਰਸਾਲੇ ਨੂੰ ਵਿਕਣ ਨਹੀਂ ਦਿੱਤਾ ਜਾਵੇਗਾ।

ਉੱਧਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਮਹਿੰਦਰਪਾਲ ਸਿੰਘ ਨੇ ਮੈਗ਼ਜ਼ੀਨ ਦਾ ਪੱਖ ਪੂਰਿਆ। ਉਨ੍ਹਾਂ ਕਿਹਾ ਕਿ ਸਰਕਾਰਾਂ ਤਾਂ ਜਨਤਾ ਦੀ ਆਵਾਜ਼ ਬੁਲੰਦ ਕਰਨ ਵਾਲਿਆਂ ਨੂੰ ਅੱਤਵਾਦੀ ਹੀ ਕਹਿੰਦੀ ਹੈ। ਸਿਆਸੀ ਕਾਨਫਰੰਸਾਂ ਵਾਲੇ ਹੁਕਮ ‘ਤੇ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਰਬਉੱਚ ਸੰਸਥਾ ਹੈ, ਪਰ ਅਸੀਂ ਗਿਆਨੀ ਗੁਰਬਚਨ ਸਿੰਘ ਨੂੰ ਅਕਾਲ ਤਖ਼ਤ ਦਾ ਜਥੇਦਾਰ ਨਹੀਂ ਮੰਨਦੇ।

Share Button

Leave a Reply

Your email address will not be published. Required fields are marked *