ਸ਼ਹੀਦਾ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

ss1

ਸ਼ਹੀਦਾ ਦੇ ਸਿਰਤਾਜ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦੀ ਦਿਹਾੜਾ ਸ਼ਰਧਾ ਨਾਲ ਮਨਾਇਆ

IMG_0005

ਰਾਜਪੁਰਾ 8 ਜੂਨ (ਧਰਮਵੀਰ ਨਾਗਪਾਲ) ਕੇਂਦਰੀ ਗੁਰਦੁਆਰਾ ਸਿੰਘ ਸਭਾ ਰਾਜਪੁਰਾ ਟਾਊਨ ਵਿੱਖੇ ਸ਼ਹੀਦਾ ਦੇ ਸਿਰਤਾਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਸ਼ਹੀਦ ਗੁਰਪੂਰਬ ਬੜੀ ਸ਼ਰਧਾ ਨਾਲ ਮਨਾਇਆ ਗਿਆ ਜਿਸ ਸਬੰਧੀ ਮਿਤੀ 6 ਜੂਨ ਦਿਨ ਸੋਮਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਆਰੰਭ ਹੋਏ ਤੇ ਜਿਹਨਾਂ ਦੇ ਭੋਗ ਮਿਤੀ 8 ਜੂਨ ਦਿਨ ਬੁੱਧਵਾਰ ਨੂੰ ਪਾਏ ਗਏ ਅਤੇ ਤਿੰਨੇ ਦਿਨ ਗੁਰੂ ਦਾ ਅੱਤੁਟ ਲੰਗਰ ਵੀ ਵਰਤਾਇਆ ਗਿਆ। ਭਾਈ ਸਾਹਿਬ ਭਾਈ ਸਤਨਾਮ ਸਿੰਘ ਨੇ ਸਰਬਤ ਦੇ ਭੱਲੇ ਦੀ ਅਰਦਾਸ ਅਤੇ ਪੰਚਮ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੀਵਨੀ ਬਾਰੇ ਵਿਸ਼ਥਾਰ ਸਾਹਿਬ ਜਾਣਕਾਰੀ ਦਿੱਤੀ। ਇਸ ਸਮੇਂ ਗੁਰੂਘਰ ਦੇ ਸਟੇਜ ਸੈਕਟਰੀ ਭਾਈ ਚਰਨਜੀਤ ਸਿੰਘ ਵਲੈਚ ਨੇ ਹਰ ਸੰਗਰਾਂਦ ਨੂੰ ਅਮ੍ਰਿਤਸਰ ਤੋਂ ਸ਼੍ਰੀ ਹੇਮ ਕੁੰਟ ਸਾਹਿਬ ਨੂੰ ਜਾਣ ਵਾਲੀ ਟਰੇਨ ਵਿੱਚ ਗੁਰੂ ਘਰ ਦੇ ਸਮੂਹ ਟੀਮ ਵਲੋਂ ਲੰਗਰ ਵਰਤਾਉਣ ਬਾਰੇ ਵੀ ਜਾਣਕਾਰੀ ਦਿੱਤੀ ਤੇ ਇਸ ਸਮੇਂ ਨਗਰ ਕੌਂਸਲ ਰਾਜਪੁਰਾ ਦੇ ਪ੍ਰਧਾਨ ਸ਼੍ਰੀ ਪ੍ਰਵੀਨ ਛਾਬੜਾ ਨੇ ਵਿਸ਼ੇਸ ਤੌਰ ਤੇ ਸਿਰਕਤ ਕਰਕੇ ਗੁਰੂ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਸਮੇਂ ਗੁਰੂ ਘਰ ਦੇ ਪ੍ਰਧਾਨ ਭਾਈ ਅਬਰਿੰਦਰ ਸਿੰਘ ਕੰਗ, ਸ੍ਰ. ਕਰਨਵੀਰ ਸਿੰਘ ਕੰਗ ਐਮ ਸੀ ਤੋਂ ਇਲਾਵਾ ਸ੍ਰ. ਚਰਨਜੀਤ ਸਿੰਘ ਸਲੈਚ, ਸ੍ਰ. ਕਿਰਪਾਲ ਸਿੰਘ ਭੰਗੂ, ਸ੍ਰ. ਸੁਖਦੇਵ ਸਿੰਘ ਵਿਰਕ, ਸ੍ਰ. ਗੁਰਦੇਵ ਸਿੰਘ ਢਿੱਲੋ, ਸ੍ਰ. ਇਕਬਾਲ ਸਿੰਘ, ਸ੍ਰ. ਬਲਦੇਵ ਸਿੰਘ ਖੁਰਾਨਾ, ਸ੍ਰ. ਦਾਤਾਰ ਸਿੰਘ ਭਾਟੀਆ, ਸ੍ਰ. ਦੇਵਿੰਦਰ ਸਿੰਘ, ਸ੍ਰ. ਮਹਿੰਦਰ ਸਿੰਘ ਭਿੰਡਰ, ਸ੍ਰ. ਨਸੀਬ ਸਿੰਘ ਮਨੇਜਰ ਅਤੇ ਸ੍ਰ. ਜਸਵਿੰਦਰ ਸਿੰਘ ਸੰਧੂ ਡਿਪਟੀ ਮਨੇਜਰ ਵਿਸ਼ੇਸ ਤੌਰ ਤੇ ਹਾਜਰ ਸਨ।

Share Button

Leave a Reply

Your email address will not be published. Required fields are marked *