ਸ਼ਹਿਰ ਦੇ ਵਾਰਡ ਨੰ: 11 ਦੀ ਟੁੱਟੀਆ ਵਿੱਚ ਸੀਵਰੇਜ ਦਾ ਪਾਣੀ

ਸ਼ਹਿਰ ਦੇ ਵਾਰਡ ਨੰ: 11 ਦੀ ਟੁੱਟੀਆ ਵਿੱਚ ਸੀਵਰੇਜ ਦਾ ਪਾਣੀ

20-14
ਬਨੂੜ, 19 ਮਈ (ਰਣਜੀਤ ਸਿੰਘ ਰਾਣਾ): ਸਹਿਰ ਦੇ ਵਾਰਡ ਨੰਬਰ 11 ਦੇ ਵਸਨੀਕ ਪਿਛਲੇ ਕਈ ਦਿਨਾ ਤੋਂ ਗੰਦਾ ਪਾਣੀ ਪੀਣ ਲਈ ਮਜਬੂਰ ਹਨ। ਇਹੀ ਨਹੀ ਇਸ ਵਾਰਡ ਵਿਚ ਪੈਂਦੇ ਪ੍ਰਾਇਮਰੀ ਸਕੂਲੀ ਦੇ ਕਈ ਵਿਦਿਆਰਥੀ ਮੰਗਲਵਾਰ ਨੂੰ ਗੰਦਾ ਪਾਣੀ ਪੀਣ ਨਾਲ ਬੀਮਾਰ ਹੋ ਗਏ। ਸਕੂਲ ਦੀ ਮੁੱਖ ਅਧਿਆਪਿਕਾ ਅੱਜ ਸਵੇਰੇ ਇਸ ਮਾਮਲੇ ਨੂੰ ਲੈ ਕੇ ਵਾਰਡ ਕੌਸਲਰ ਭਜਨ ਲਾਲ ਕੋਲ ਪੁੱਜੇ ਤਾਂ ਉਨਾਂ ਨੇ ਤੁਰੰਤ ਵਿਦਿਆਰਥੀਆ ਦੀ ਸਿਹਤ ਦਾ ਧਿਆਨ ਰਖਦੇ ਹੋਏ ਠੰਡੇ ਪਾਣੀ ਦੇ ਵਾਟਰ ਕੂਲਰ ਵਿਦਿਆਰਥੀਆ ਦੇ ਪੀਣ ਲਈ ਆਪਣੇ ਕੋਲੋ ਮਗਵਾ ਕੇ ਦਿੱਤੇ। ਉਨਾਂ ਕਿਹਾ ਕਿ ਜਿਸ ਦਿਨ ਤੱਕ ਦੂਸ਼ਿਤ ਪਾਣੀ ਦੀ ਸਮੱਸਿਆ ਹੱਲ ਨਹੀ ਹੋ ਜਾਂਦੀ, ਉਸ ਦਿਨ ਤੱਕ ਰੋਜਾਨਾ ਵਿਦਿਆਰਥੀਆ ਲਈ ਠੰਡੇ ਪਾਣੀ ਦੇ ਕੈਂਪਰ ਸਕੂਲ ਵਿਚ ਆਉਣਗੇ।
ਵਾਰਡ ਕੌਸਲਰ ਭਜਨ ਲਾਲ ਨੇ ਦੱਸਿਆ ਕਿ ਉਨਾਂ ਦੇ ਵਾਰਡ ਵਿਚ ਪਿਛਲੇ ਕਈ ਦਿਨਾ ਤੋਂ ਪੀਣ ਵਾਲੇ ਪਾਣੀ ਵਿਚ ਸਿਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਹੈ। ਜਿਸ ਨਾਲ ਵਾਰਡ ਵਾਸੀਆ ਨੂੰ ਕਈ ਤਰਾਂ ਦੀਆ ਭਿਆਕਰ ਬੀਮਾਰਿਆ ਲੱਗਣ ਦਾ ਖਦਸਾ ਬਣਿਆ ਹੋਇਆ ਹੈ। ਪਰ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਤੇ ਪ੍ਰਧਾਨ ਨੂੰ ਵਾਰ-ਵਾਰ ਦੱਸਣ ਦੇ ਬਾਵਜੂਦ ਵੀ ਸਮੱਸਿਆ ਦਾ ਕੋਈ ਹੱਲ ਨਹੀ ਹੋਇਆ। ਉਨਾਂ ਕਿਹਾ ਕਿ ਸਿਵਰੇਜ ਵਿਭਾਗ ਨੇ ਜਿਸ ਦਿਨ ਤੋਂ ਉਨਾਂ ਦੇ ਵਾਰਡ ਵਿਚ ਸਿਵਰਜ ਲਾਇਨਾ ਪਾਇਆਂ ਹਨ ਉਸ ਦਿਨ ਤੋਂ ਹੀ ਉਨਾਂ ਦੇ ਵਾਰਡ ਵਿਚ ਗੰਦਾ ਪਾਣੀ ਆ ਰਿਹਾ ਹੈ। ਪਹਿਲਾ ਤਾਂ ਇਹ ਪਾਣੀ ਕੁਝ ਸਮਾਂ ਚੱਲ ਕੇ ਸਾਫ ਹੋ ਜਾਂਦਾ ਸੀ ਪਰ ਹੁਣ ਤਾਂ ਪਾਣੀ ਦਾ ਇਹ ਹਾਲ ਹੈ ਕਿ ਇਸ ਨੂੰ ਜਾਨਵਰ ਵੀ ਨਹੀਂ ਪੀਦੇਂ। ਪਾਣੀ ਵਿਚ ਗੰਦੀ ਸਮੈਲ ਮਾਰਦੀ ਹੈ। ਅਹਿਜੇ ਵਿਚ ਲੋਕਾ ਨੂੰ ਭਿਆਕਰ ਬੀਮਾਰਿਆ ਲੱਗਣ ਦਾ ਖਤਰਾ ਬਣਿਆ ਹੋਇਆ ਹੈ। ਅੱਜ ਜਦੋਂ ਪੱਤਰਕਾਰਾ ਮੌਕੇ ਤੇ ਪੁੱਜੇ ਤਾਂ ਲੋਕਾ ਨੇ ਹੱਥ ਵਿਚ ਪਾਣੀ ਦੀਆ ਬੋਤਲਾ ਫੜ ਕੇ ਘਰਾ ਵਿਚ ਆ ਰਿਹਾ ਗੰਦਾ ਪਾਣੀ ਵਿਖਾਇਆ। ਇਸ ਮੌਕੇ ਨਾਨਕ ਚੰਦ, ਰਾਮ ਪ੍ਰਕਾਸ਼, ਭਾਨੀ ਦੇਵੀ, ਰਾਣੀ ਦੇਵੀ, ਵੀਰਾ ਦੇਵੀ, ਪਿਆਰੀ ਦੇਵੀ, ਚੰਨਾ ਰਾਮ, ਵੀਰ ਚੰਦ ਨੇ ਨਗਰ ਕੌਸਲ ਦੇ ਅਧਿਕਾਰੀਆ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨਾਂ ਦੇ ਵਾਰਡ ਵਿਚ ਆਉਦੀ ਗੰਦੇ ਪਾਣੀ ਦੀ ਸਮੱਸਿਆ ਦਾ ਤੁਰੰਤ ਹੋਲ ਨਾਂ ਹੋਇਆ ਤਾਂ ਉਨਾਂ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।
ਇਸ ਮਾਮਲੇ ਸਬੰਧੀ ਜਦੋਂ ਨਗਰ ਕੌਸਲ ਦੇ ਕਾਰਜ ਸਾਧਕ ਅਫਸਰ ਵਰਿੰਦਰ ਜੈਨ ਨਾਲ ਸੰਪਰਕ ਕਰਨ ਤੇ ਉਨਾਂ ਕਿਹਾ ਕਿ ਉਹ ਤੁਰੰਤ ਕੌਸਲ ਦੇ ਪਲਬਰ ਨੂੰ ਮੌਕੇ ਤੇ ਭੇਜ ਰਹੇ ਹਨ। ਜਿਥੋਂ ਵੀ ਪਾਣੀ ਲੀਕੇਜ ਹੋਇਆ ਤੁਰੰਤ ਠੀਕ ਕਰਵਾਇਆ ਜਾਵੇਗਾ।

Share Button

Leave a Reply

Your email address will not be published. Required fields are marked *