ਸ਼ਹਿਰ ‘ਚ ਟ੍ਰੈਫਿਕ ਨਿਯਮਾਂ ਦੀ ਹੋ ਰਹੀ ਹੈ ਸ਼ਰੇਆਮ ਉਲੰਘਣਾ

ਸ਼ਹਿਰ ‘ਚ ਟ੍ਰੈਫਿਕ ਨਿਯਮਾਂ ਦੀ ਹੋ ਰਹੀ ਹੈ ਸ਼ਰੇਆਮ ਉਲੰਘਣਾ

ਰੂਪਨਗਰ ਸ਼ਹਿਰ ‘ਚ ਸੜਕ ਟ੍ਰੈਫਿਕ ਦੇ ਨਾਮ ‘ਤੇ ਕੋਈ ਨਿਯਮ ਨਹੀਂ ਹੈ, ਜਿਸ ਕਾਰਨ ਇਥੇ ਹਾਦਸਿਆਂ ‘ਚ ਦਿਨ ਪ੍ਰਤੀਦਿਨ ਵਾਧਾ ਹੋ ਰਿਹਾ ਹੈ।
ਰੂਪਨਗਰ ਸ਼ਹਿਰ ‘ਚ ਕਿਸੇ ਵੀ ਥਾਂ ਕੋਈ ਵੀ ਟ੍ਰੈਫਿਕ ਯੋਜਨਾ ਨਹੀਂ ਹੈ, ਇਥੇ ਤੱਕ ਕਿ ਸ਼ਹਿਰ ਦੇ ਅੰਦਰ ਤੇ ਮੁੱਖ ਮਾਰਗਾਂ ‘ਤੇ ਕੋਈ ਟ੍ਰੈਫਿਕ ਲਾਇਟ ਨਹੀਂ ਹੈ। ਸੜਕ ਟ੍ਰੈਫਿਕ ਰਾਮ ਭਰੋਸੇ ਚੱਲ ਰਹੀ ਹੈ। ਸੜਕ ਪਾਰ ਕਰਨ ‘ਚ ਬਜ਼ੁਰਗਾਂ, ਮਹਿਲਾਵਾਂ ਤੇ ਬੱਚਿਆਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹੁਣ ਸਰਦੀ ਤੇ ਕੋਹਰੇ ਦਾ ਮੌਸਮ ਆ ਗਿਆ ਹੈ। ਜੇਕਰ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਇਸੇ ਤਰ੍ਹਾਂ ਜਾਰੀ ਰਹੀ ਤਾਂ ਦੁਰਘਟਨਾਵਾਂ ਵਧ ਸਕਦੀਆਂ ਹਨ। ਸੜਕਾਂ ‘ਤੇ ਜਾ ਰਹੇ ਕਈ ਵਾਹਨਾਂ ਦੇ ਪਿੱਛੇ ਬੈਕ ਲਾਇਟ ਤੇ ਰਿਫਲੈਕਟਰ ਕਾਫੀ ਘੱਟ ਦੇਖਣ ਨੂੰ ਮਿਲਦੇ ਹਨ। ਸ਼ਹਿਰ ‘ਚ ਕੋਈ ਟ੍ਰੈਫਿਕ ਯੋਜਨਾ ਨਹੀਂ ਹੈ ਤੇ ਨਾ ਹੀ ਸ਼ਹਿਰ ‘ਚ ਵਾਹਨ ਪਾਰਕਿੰਗ ਲਈ ਕੋਈ ਉਚਿਤ ਪ੍ਰਬੰਧ ਹੈ।
ਕੀ ਕਹਿੰਦੇ ਨੇ ਟ੍ਰੈਫਿਕ ਇੰਚਾਰਜ
ਇਸ ਸਬੰਧੀ ਟ੍ਰੈਫਿਕ ਇੰਚਾਰਜ ਰੂਪਨਗਰ ਬਲਵੀਰ ਸਿੰਘ ਨੇ ਕਿਹਾ ਕਿ ਸ਼ਹਿਰ ਦੇ ਸਾਰੇ ਸਕੂਲਾਂ ‘ਚ ਟ੍ਰੈਫਿਕ ਐਜੂਕੇਸ਼ਨ ਸੈੱਲ ਦੁਆਰਾ ਮਾਪਿਆਂ ਤੇ ਬੱਚਿਆਂ ਨੂੰ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਜਾਂਦਾ ਹੈ ਤੇ ਸਮੇਂ-ਸਮੇਂ ‘ਤੇ ਟ੍ਰੈਫਿਕ ਉਲੰਘਣਾਂ ਕਰਨ ਵਾਲੇ ਲੋਕਾਂ ਦੇ ਚਲਾਨ ਵੀ ਕੱਟੇ ਜਾਂਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ‘ਚ ਅੱਗੇ ਤੋਂ ਹੋਰ ਵੀ ਸਖਤੀ ਵਧਾਉਣਗੇ ਤੇ ਸਾਰੇ ਪਾਸੇ ਨਜ਼ਰ ਰੱਖੀ ਜਾਵੇਗੀ ਤਾਂ ਕਿ ਕੋਈ ਅਜਿਹਾ ਮਾਮਲਾ ਦੋਬਾਰਾ ਨਾ ਹੋਵੇ। ਉਨ੍ਹਾਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਪਾਲਣ ਗੰਭੀਰਤਾ ਨਾਲ ਕਰਨ ਲਈ ਅਪੀਲ ਵੀ ਕੀਤੀ।

Share Button

Leave a Reply

Your email address will not be published. Required fields are marked *

%d bloggers like this: