Sat. Apr 20th, 2019

ਸ਼ਹਿਰ ਅੰਦਰ ਟਰੈਫਿਕ ਨੂੰ ਕੰਟਰੋਲ ਕਰਨ ਅਤੇ ਜੁਰਮਾਂ ਨੂੰ ਰੋਕਣ ਲਈ ਲਗਾਏ ਸੀ. ਸੀ. ਟੀ. ਵੀ. ਕੈਮਰੇ

ਸ਼ਹਿਰ ਅੰਦਰ ਟਰੈਫਿਕ ਨੂੰ ਕੰਟਰੋਲ ਕਰਨ ਅਤੇ ਜੁਰਮਾਂ ਨੂੰ ਰੋਕਣ ਲਈ ਲਗਾਏ ਸੀ. ਸੀ. ਟੀ. ਵੀ. ਕੈਮਰੇ

ਰੂਪਨਗਰ: ਸ਼ਹਿਰ ਅੰਦਰ ਟਰੈਫਿਕ ਨੂੰ ਕੰਟਰੋਲ ਕਰਨ ਅਤੇ ਜੁਰਮਾਂ ਨੂੰ ਰੋਕਣ ਲਈ ਸਥਾਨਕ ਬੇਲਾ ਚੌਕ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਸਹਿਯੋਗ ਨਾਲ ਲਗਾਏ 11 ਸੀ. ਸੀ. ਟੀ. ਵੀ. ਕੈਮਰਿਆਂ ਦਾ ਜੀ. ਐਸ. ਸੰਧੂ ਡੀ. ਆਈ. ਜੀ. ਰੂਪਨਗਰ ਰੇਂਜ, ਕਰਨੇਸ਼ ਸ਼ਰਮਾ ਡਿਪਟੀ ਕਮਿਸ਼ਨਰ ਰੂਪਨਗਰ, ਵਰਿੰਦਰ ਪਾਲ ਸਿੰਘ ਸੀਨੀਅਰ ਪੁਲਸ ਕਪਤਾਨ ਅਤੇ ਐਸ.ਪੀ. ਸਿੰਘ ਓਬਰਾਏ ਮੈਨੇਜਿੰਗ ਟਰੱਸਟੀ ਵਲੋਂ ਸ਼ੁਕਰਵਾਰ ਨੂੰ ਉਦਘਾਟਨ ਕੀਤਾ ਗਿਆ। ਇਸ ਮੌਕੇ ਪਰਮਜੀਤ ਸਿੰਘ ਮਾਕੜ ਪ੍ਰਧਾਨ ਨਗਰ ਕੌਂਸਲ, ਬਾਵਾ ਸਿੰਘ ਚੇਅਰਮੈਨ ਨਗਰ ਸੁਧਾਰ ਟਰੱਸਟ ਤੇ ਮਨਵੀਰ ਸਿੰਘ ਬਾਜਵਾ ਡੀ. ਐਸ. ਪੀ. ਵੀ ਮੌਜੂਦ ਸਨ। ਇਸ ਮੌਕੇ ਜੀ. ਐਸ. ਸੰਧੂ ਡੀ. ਆਈ. ਜੀ. ਰੂਪਨਗਰ ਨੇ ਕਿਹਾ ਕਿ ਇਹ ਸੀ. ਸੀ. ਟੀ. ਵੀ. ਕੈਮਰੇ ਸ਼ਹਿਰ ਵਿਚ ਟਰੈਫਿਕ ਕੰਟਰੋਲ ਅਤੇ ਜੁਰਮਾਂ ਨੂੰ ਰੋਕਣ ਲਈ ਸਹਾਈ ਸਿੱਧ ਹੋਣਗੇ, ਉਨ੍ਹਾਂ ਕਿਹਾ ਕਿ ਅਜਿਹੇ ਕੈਮਰੇ ਸ਼ਹਿਰ ਦੇ ਬਾਕੀ ਥਾਵਾਂ ‘ਤੇ ਵੀ ਲਗਾਏ ਜਾਣਗੇ। ਇਸ ਮੌਕੇ ਡਿਪਟੀ ਕਮਿਸ਼ਨਰ ਕਰਨੇਸ਼ ਸ਼ਰਮਾ ਨੇ ਕਿਹਾ ਕਿ ਇਹ ਕੈਮਰੇ ਸ਼ਹਿਰ ਅੰਦਰ ਜੁਰਮਾਂ ਨੂੰ ਠੱਲ ਪਾਉਣ ਲਈ ਸਹਾਈ ਸਿੱਧ ਹੋਣਗੇ ਇਸ ਦੇ ਨਾਲ-ਨਾਲ ਇਨ੍ਹਾਂ ਨਾਲ ਸ਼ਹਿਰ ਅੰਦਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋ ਜਾਣਗੇ।
ਉਨ੍ਹਾਂ ਸਰਬੱਤ ਦਾ ਭਲਾ ਟਰੱਸਟ ਵਲੋ ਕੀਤੇ ਇਸ ਉਪਰਾਲੇ ਦੀ ਸਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਟਰਸੱਟ ਪਹਿਲਾਂ ਵੀ ਲੋਕ ਭਲਾਈ ਦੇ ਕੰਮ ਕਰਦਾ ਆ ਰਿਹਾ ਹੈ ਉਨ੍ਹਾਂ ਆਸ ਪ੍ਰਗਟ ਕੀਤੀ ਕਿ ਭਵਿੱਖ ਵਿਚ ਵੀ ਅਜਿਹੇ ਕਾਰਜ ਕਰਦੇ ਰਹਿਣਗੇ। ਇਸ ਮੋਕੇ ਵਰਿੰਦਰ ਪਾਲ ਸਿੰਘ ਪੁਲੀਸ ਕਪਤਾਨ ਨੇ ਕਿਹਾ ਕਿ ਇੰਨਾ ਕੈਮਰਿਆਂ ਦੇ ਸ਼ੁਰੂ ਹੋ ਜਾਣ ਨਾਲ ਜਿੱਥੇ ਹੁਣ ਟਰੈਫਿਕ ਨੂੰ ਕੰਟਰੋਲ ਕੀਤਾ ਜਾ ਸਕੇਗਾ ਉਥੇ ਅਪਰਾਧ ਕਰਕੇ ਜਾਣ ਵਾਲਾ ਕੋਈ ਵੀ ਸ਼ਰਾਰਤੀ ਅਨਸਰ ਇੰਨਾ ਕੈਮਰਿਆਂ ਦੀ ਨਜ਼ਰ ਵਿਚ ਆ ਜਾਵੇਗਾ ਜਿਸ ਨਾਲ ਕਿ ਜੁਰਮਾਂ ‘ਤੇ ਵੀ ਨਕੇਲ ਪਾਈ ਜਾ ਸਕੇਗੀ।

Share Button

Leave a Reply

Your email address will not be published. Required fields are marked *

%d bloggers like this: