ਸ਼ਹਿਣਾ ਵਿਖੇ ਸਾਢੇ ਅੱਠ ਤੋਲੇ ਸੋਨਾ ਚੋਰੀ

ss1

ਸ਼ਹਿਣਾ ਵਿਖੇ ਸਾਢੇ ਅੱਠ ਤੋਲੇ ਸੋਨਾ ਚੋਰੀ

vikrant-bansal-4ਭਦੌੜ 05 ਅਕਤੂਬਰ (ਵਿਕਰਾਂਤ ਬਾਂਸਲ) ਕਸਬੇ ਸ਼ਹਿਣਾ ਦੀ ਪੱਖੋ ਬਸਤੀ ਚ ਇੱਕ ਵਿਅਕਤੀ ਦੇ ਘਰੋ ਲੰਘੀ ਰਾਤ ਚੋਰਾਂ ਨੇ ਸਾਢੇ ਤੋਲੇ ਸੋਨਾ ਚੋਰੀ ਕਰ ਲਿਆ ਹੈ। ਮਕਾਨ ਮਾਲਕ ਨਰਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ ਨੇ ਦੱਸਿਆ ਕਿ ਉਹ ਵਿਹੜੇ ਚ ਪਏ ਸਨ ਅਤੇ ਚੋਰਾਂ ਨੇ ਕੰਧ ਟੱਪਕੇ ਘਰ ਚ ਦਾਖਲ ਹੋ ਕੇ ਅਲਮਾਰੀ ਚ ਪਿਆ ਸਾਢੇ ਅੱਠ ਤੋਲੇ ਸੋਨਾ ਚੋਰੀ ਕਰ ਲਿਆ। ਪਰਿਵਾਰ ਨੂੰ ਚੋਰੀ ਬਾਰੇ ਸਵੇਰੇ ਪਤਾ ਲੱਗਾ ਅਤੇ ਚੋਰਾਂ ਨੇ ਅਲਮਾਰੀ ਚ ਪਏ ਕੱਪੜੇ ਆਦਿ ਵੀ ਖਿੰਡਾ ਦਿੱਤੇ। ਚੋਰੀ ਹੋਏ ਝੋਨੇ ਦੀ ਕੀਮਤ 2.5 ਲੱਖ ਤੋ ਉਪਰ ਹੈ। ਸ਼ਹਿਣਾ ਪੁਲੀਸ ਨੂੰ ਚੋਰੀ ਸਬੰਧੀ ਸੂਚਨਾ ਦੇ ਦਿੱਤੀ ਗਈ ਹੈ। ਖੇਤਰ ਦੀਆਂ ਮਹਿਲਾਵਾਂ ਪਰਮਜੀਤ ਕੌਰ, ਨਸੀਬ ਕੌਰ, ਰਾਜ ਸਿੰਘ, ਸਿੰਦਰ ਕੌਰ, ਕਰਨੈਲ ਕੌਰ, ਮਲਕੀਤ ਕੌਰ ਅਤੇ ਸੁਰਜੀਤ ਕੌਰ ਨੇ ਰਾਤਰੀ ਸਮੇਂ ਪੁਲਿਸ ਗਸਤ ਵਧਾਉਣ ਅਤੇ ਠੀਕਰੀ ਪਹਿਰਾ ਲਾਉਣ ਦੀ ਮੰਗ ਕੀਤੀ ਹੈ।

Share Button

Leave a Reply

Your email address will not be published. Required fields are marked *