ਸ਼ਸ਼ੀ ਕਲਾ ਨੂੰ ਵੀਆਈਪੀ ਟਰੀਟਮੈਂਟ ਦੇਣ ਦਾ ਖੁਲਾਸਾ ਕਰਨ ਵਾਲੀ ਆਈਪੀਐਸ ਅਧਿਕਾਰੀ ਦੀ ਬਦਲੀ

ss1

ਸ਼ਸ਼ੀ ਕਲਾ ਨੂੰ ਵੀਆਈਪੀ ਟਰੀਟਮੈਂਟ ਦੇਣ ਦਾ ਖੁਲਾਸਾ ਕਰਨ ਵਾਲੀ ਆਈਪੀਐਸ ਅਧਿਕਾਰੀ ਦੀ ਬਦਲੀ

ਇਥੋਂ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਅੰਨਾ ਡੀਐਮਕੇ ਮੁਖੀ ਵੀ.ਕੇ. ਸ਼ਸ਼ੀ ਕਲਾ ਨੂੰ ਕਰੋੜਾਂ ਰੁਪਏ ਲੈ ਕੇ ਵੀਆਈਪੀ ਸਹੂਲਤਾਂ ਦੇਣ ਦਾ ਮਾਮਲਾ ਸਾਹਮਣੇ ਲਿਆਉਣ ਵਾਲੀ ਆਈਪੀਐਸ ਅਧਿਕਾਰੀ ਡੀ.ਰੂਪਾ ਦੀ ਬਦਲੀ ਕਰ ਦਿੱਤੀ ਗਈ ਹੈ। ਉਸ ਨੂੰ ਸੜਕ ਸੁਰੱਖਿਆ ਅਤੇ ਟ੍ਰੈਫਿਕ ਵਿਭਾਗ ਦਾ ਕਮਿਸ਼ਨਰ ਲਗਾਇਆ ਗਿਆ ਹੈ। ਰੂਪਾ ਨੇ ਸੈਂਟਰਲ ਜੇਲ੍ਹ ਵਿੱਚ ਭ੍ਰਿਸ਼ਟਾਚਾਰ ਦੀ ਗੱਲ ਕਰਦਿਆਂ ਕਿਹਾ ਸੀ ਕਿ ਸ਼ਸ਼ੀ ਕਲਾ ਨੇ ਜੇਲ੍ਹ ਅਧਿਕਾਰੀਆਂ ਨੂੰ ਦੋ ਕਰੋੜ ਰੁਪਏ ਦੇ ਕੇ ਵੀਆਈਪੀ ਸਹੂਲਤਾਂ ਲਈਆਂ ਹਨ। ਰੂਪਾ ਦੀ ਬਦਲੀ ਮਾਮਲੇ ਵਿੱਚ ਮੁੱਖ ਮੰਤਰੀ ਸਿਧਾਰ ਰਮੱਈਆ ਨੇ ਕਿਹਾ ਕਿ ਇਹ ਬਦਲੀ ਪ੍ਰਸ਼ਾਸ਼ਨਿਕ ਪ੍ਰਕਿਰਿਆ ਹੈ, ਨਾਲ ਹੀ ਉਨ੍ਹਾਂ ਕਿਹਾ ਕਿ ਹਰ ਗੱਲ ਮੀਡੀਆ ਨੂੰ ਦੱਸਣੀ ਜ਼ਰੂਰੀ ਨਹੀਂ ਹੈ।

Share Button

Leave a Reply

Your email address will not be published. Required fields are marked *