ਸ਼ਸ਼ੀ ਕਪੂਰ ਦੀ ਮੌਤ ਦਾ ਪਾਕਿਸਤਾਨ ‘ਚ ਸੋਗ

ss1

ਸ਼ਸ਼ੀ ਕਪੂਰ ਦੀ ਮੌਤ ਦਾ ਪਾਕਿਸਤਾਨ ‘ਚ ਸੋਗ

ਸ਼ਸ਼ੀ ਕਪੂਰ ਦੀ ਮੌਤ ਦਾ ਪਾਕਿਸਤਾਨ 'ਚ ਸੋਗ

ਪੇਸ਼ਾਵਰ: ਬਾਲੀਵੁੱਡ ਦੇ ਮਹਾਨ ਕਲਾਕਾਰ ਸ਼ਸ਼ੀ ਕਪੂਰ ਦੇ ਦੇਹਾਂਤ ‘ਤੇ ਉਨ੍ਹਾਂ ਦੇ ਜੱਦੀ ਘਰ ਦੇ ਬਾਹਰ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਲਈ ਮੋਮਬੱਤੀ ਜਲੂਸ ਕੱਢਿਆ ਗਿਆ। ਸ਼ਸ਼ੀ ਕਪੂਰ ਦਾ ਘਰ ਪਾਕਿਸਤਾਨ ਦੇ ਪੇਸ਼ਾਵਰ ਸ਼ਹਿਰ ਦੇ ਇਤਿਹਾਸਕ ਕੈਸਰ ਖਵਾਨੀ ਬਾਜ਼ਾਰ ਦੇ ਕਰੀਬ ਹੈ।

ਖੈਬਰ-ਪਖ਼ਤੂਨ ਪ੍ਰਾਂਤ ਦੇ ਅੰਦਰੂਨੀ ਇਲਾਕੇ ਧੋਕੀ ਨਾਲਬੰਦੀ ਵਿੱਚ ਮੌਜੂਦ ਕਪੂਰ ਹਵੇਲੀ ਦਾ ਨਿਰਮਾਣ ਕਪੂਰ ਦੇ ਦਾਦਾ ਦੀਵਾਨ ਬਾਸ਼ੇਸ਼ਵਰਨਾਥ ਸਿੰਘ ਕਪੂਰ ਨੇ 20ਵੀਂ ਸਦੀ ਦੇ ਸ਼ੁਰੂਆਤੀ ਦਿਨਾਂ ਵਿੱਚ ਕਰਵਾਇਆ ਸੀ। ਉਹ ਇਸੇ ਹੀ ਸ਼ਹਿਰ ਵਿੱਚ ਰਹਿੰਦੇ ਸਨ।

ਸੱਭਿਆਚਾਰ ਵਿਰਾਸਤ ਪਰਿਸ਼ਦ ਖੈਬਰ-ਪਖ਼ਤੂਨ ਨੇ ਹਿੰਦੀ ਸਿਨੇਮਾ ਸਟਾਰ ਸ਼ਸ਼ੀ ਕਪੂਰ ਨੂੰ ਸ਼ਰਧਾਂਜ਼ਲੀ ਭੇਟ ਕੀਤੀ। ਬੀਤੀ 4 ਦਸੰਬਰ ਨੂੰ ਸ਼ਸ਼ੀ ਕਪੂਰ 79 ਸਾਲ ਦੀ ਉਮਰ ਵਿੱਚ ਇਸ ਦੁਨੀਆ ਨੂੰ ਅਲਵਿਦਾ ਅੱਖ ਗਏ ਸਨ।

ਇਸ ਸ਼ਰਧਾਂਜਲੀ ਸਮਾਗਮ ਵਿੱਚ ਸਿਨੇਮਾ ਪ੍ਰੇਮੀਆਂ ਸਮੇਤ ਵੱਖ-ਵੱਖ ਖੇਤਰਾਂ ਦੇ ਅਨੇਕਾਂ ਨਾਮਵਰ ਲੋਕਾਂ ਨੇ ਹਿੱਸਾ ਲਿਆ। ਦੱਸਣਯੋਗ ਹੈ ਕਿ ਕਪੂਰ ਪਰਿਵਾਰ ਤੋਂ ਇਲਾਵਾ ਫਿਲਮ ਅਦਾਕਾਰ ਦਿਲੀਪ ਕੁਮਾਰ, ਸ਼ਾਹਰੁਖ ਖ਼ਾਨ, ਵਿਨੋਦ ਖੰਨਾ ਤੇ ਅਨਿਲ ਕਪੂਰ ਦੀਆਂ ਜੜ੍ਹਾਂ ਵੀ ਪੇਸ਼ਾਵਰ ਦੇ ਨਾਲ ਜੁੜੀਆਂ ਹਨ।

Share Button

Leave a Reply

Your email address will not be published. Required fields are marked *