ਸ਼ਵੱਛ ਭਾਰਤ ਮਿਸ਼ਨ (ਅਰਬਨ) ਅਵਾਰਡਜ-2015 ਲਈ ਐਸ ਏ ਐਸ ਨਗਰ (ਮੁਹਾਲੀ}ਨਾਮਜਦ

ss1

ਸ਼ਵੱਛ ਭਾਰਤ ਮਿਸ਼ਨ (ਅਰਬਨ) ਅਵਾਰਡਜ-2015 ਲਈ ਐਸ ਏ ਐਸ ਨਗਰ (ਮੁਹਾਲੀ}ਨਾਮਜਦ

 

ਐਸ ਏ ਐਸ ਨਗਰ (ਧਰਮਵੀਰ ਨਾਗਪਾਲ) ਭਾਰਤ ਸਰਕਾਰ ਦੇ ਸ.ਹਿਰੀ ਵਿਕਾਸ ਮੰਤਰਾਲੇ ਵੱਲੋਂ ਮਿਉਂਸਪਲ ਕਾਪਰੋਰੇਸ.ਨ, ਮੋਹਾਲੀ ਨੂੰ ਜੀ.ਆਈ.ਐਸ ਬੇ ਸਡ ਮਕੈ ਨਾਇਜਡ ਸਿਟੀ ਕਲੀਨਿੰਗ ਦੇ ਖੇਤਰ ਵਿੱਚ ਸੱਭ ਤੋਂ ਵਧੀਆ ਤਰੀਕੇ ਅਪਨਾਉਣ ਲਈ ਚੁਣਿਆ ਗਿਆ ਹੈ ਅਤੇ ਇਸਨੂੰ ਸਵੱਛ ਭਾਰਤ ਮਿਸ਼ਨ (ਅਰਬਨ) ਅਵਾਰਡਜ 2015 ਲਈ ਨਾਮਜਦ ਕੀਤਾ ਗਿਆ ਹੈ। ਜਿਸਦੇ ਤਹਿਤ ਦੁੱਜੀਆਂ ਕਾਰਪੋਰੇਸ.ਨਾਂ ਦੇ ਅਧਿਕਾਰੀਆਂ ਨੂੰ ਸਮਰੱਥ ਕਰਨ ਲਈ ਨਗਰ ਨਿਗਮ, ਮੋਹਾਲੀ ਵੱਲੋਂ ਮਿਤੀ 02/06/2016 ਨੂੰ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਪ੍ਰੋਗਰਾਮ ਵਿੱਚ ਭਾਰਤ ਦੀਆਂ 22 ਮੁੱਖ ਕਾਰਪੋਰੇਸ.ਨਾਂ ਦੇ 41 ਉੱਚ ਅਧਿਕਾਰੀ ਹਿੱਸਾ ਲੈਣ ਲਈ ਪਹੁੰਚ ਰਹੇ ਹਨ। ਕਮਿਸ਼ਨਰ, ਨਗਰ ਨਿਗਮ ਵੱਲੋਂ ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਦਾ ਉਦਘਾਟਨ ਮਿਤੀ 02/06/2016 ਨੂੰ ਸਵੇਰੇ 10:00 ਵਜੇ ਮਾਨਯੋਗ ਮੇਅਰ ਸਾਹਿਬ ਅਤੇ ਕਮਿਸ਼ਨਰ, ਨਗਰ ਨਿਗਮ ਵੱਲੋਂ ਕੀਤਾ ਜਾਵੇਗਾ। ਇਸ ਉਪਰੰਤ ਇਸ ਪ੍ਰੋਗਰਾਮ ਤਹਿਤ ਆਯੋਜਿਤ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦਾ ਆਰੰਭ ਕੀਤਾ ਜਾਵੇਗਾ। ਇਹਨਾਂ ਗਤੀਵਿਧੀਆਂ ਵਿੱਚ ਮਕੈਨਾਇਜਡ ਸਿਟੀ ਕਲੀਨਿੰਗ ਸਬੰਧੀ ਟੈਕਨੀਕਲ ਪ੍ਰੇਜੈਨਟੇਸ.ਨ, ਲਾਇਨਜ ਸਰਵਿਸਜ ਲਿਮਟਡ ਨੂੰ ਇਹ ਪ੍ਰੋਜੈਕਟ ਲਾਗੂ ਕਰਨ ਦੋਰਾਨ ਪੇਸ. ਆਇਆਂ ਚੁਣੋਤੀਆਂ ਸਬੰਧੀ ਪ੍ਰੇਜੈਨਟੇਸ.ਨ, ਵੱਖਖ਼ਵੱਖ ਨਗਰ ਨਿਗਮਾਂ ਤੋਂ ਆਏ ਅਧਿਕਾਰੀਆਂ ਨਾਲ ਰਾਫਤਾ ਕਾਇਮ ਕਰਨਾ, ਜੀ.ਆਈ.ਐਸ ਬੇਸਡ ਮਕੈਨਾਇਜਡ ਕਲੀਨਿੰਗ ਦੇ ਕੰਟਰੋਲ ਰੂਮ ਦਾ ਦੌਰਾ, ਮੈਨੂਅਲ ਸਵੀਪਿੰਗ ਸਬੰਧੀ ਫਿਲਡ ਦਾ ਦੌਰਾ, ਮਕੈਨੀਕਲ ਸਵੀਪਿੰਗ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਦੀ ਵਰਕਿੰਗ ਸਬੰਧੀ ਜਾਣਕਾਰੀ ਅਤੇ ਮਕੈਨਾਇਜਡ ਸਵੀਪਿੰਗ ਦੀ ਵਰਕਸ਼ਾਪ ਦਾ ਦੌਰਾ ਸ਼ਾਮਲ ਹਨ। ਇਸ ਪ੍ਰੋਗਰਾਮ ਦੀ ਸਮਾਪਤੀ ਸ਼ਾਮ 04:00 ਵਜੇ ਹੋਵੇਗੀ।

Share Button

Leave a Reply

Your email address will not be published. Required fields are marked *