Mon. Jun 17th, 2019

ਸ਼ਰੀਫਾਂ ਦਾ ਮੁੰਡਾ 

ਸ਼ਰੀਫਾਂ ਦਾ ਮੁੰਡਾ

 ਪ੍ਰਮਾਤਮਾ ਹਰ ਕਿਸੇ ਦਾ ਚੇਹਰਾ, ਹਰ ਕਿਸੇ ਦੀ ਸੋਚ, ਹਰ ਕਿਸੇ ਦਾ ਸੁਭਾਅ ਅਤੇ ਹਰ ਕਿਸੇ ਦਾ ਨਸੀਬ ਇੱਕੋ ਜਿਹਾ ਨਹੀਂ ਹੁੰਦਾ,ਹਰ ਕਿਸੇ ਦਾ ਕੰਮ ਕਰਨ ਦਾ ਤੌਰ ਤਰੀਕਾ ਵੀ ਆਪਣਾ-ਆਪਣਾ ਹੀ ਹੁੰਦਾ ਹੈ।
ਸਤਵਿੰਦਰ ਸਿਰਫ ਹੁਣ ੬ ਸਾਲਾਂ ਦਾ ਸੀ, ਸਤਵਿੰਦਰ ਸਕੂਲ ਜਾਂਦਾ, ੳੁਸ ਦੇ ਮਨ ਵਿੱਚ ਛੋਟੇਆਂ  ਲੲੀ ਪਿਆਰ, ਅਪਣੇ ਤੋਂ ਵੱਡਿਆਂ ਲਈ ਇੱਜਤ।
ਜੇਕਰ ਉਸਨੂੰ ਕੋੲੀ ਇਹ ਕਹਿ ਦਿੰਦਾ, “ਸਤਵਿੰਦਰ, ਤੂੰ ਮੇਰੀ ਕਿਤਾਬ ਜਾਂ ਪੈਨਸਲ ਕੱਢੀ ਹੈ “।
ਉਹ ਮੂੰਹੋਂ ਕੁੱਝ ਨਾ ਬੋਲਦਾ, ਕਿਉਂਕਿ ਉਸ ਨੇ ਕੱਢੀ ਨਹੀਂ ਹੁੰਦੀ ਸੀ।
ਉਹ ਦੂਸਰੇੇ ਦਿਨ ਜ਼ਰੂਰ, ਇਲਜ਼ਾਮ ਲਗਾਉਣ ਵਾਲੇ ਦੀ ਕੋਈ ਨਾ ਕੋਈ ਚੀਜ਼ ਬੈਗ ਵਿੱਚੋਂ ਕੱਢ ਕੇ ਬਾਹਰ ਦੂਰ ਕਿੱਤੇ ਸੁੱਟ ਦਿੰਦਾ, ਪਤਾ ਵੀ ਨਾ ਲੱਗਣ ਦਿੰਦਾ I
ਉਹ ਕਈ ਵਾਰ ਰਸਤੇ ਵਿੱਚ ਖੇਤਾਂ ਵੱਲੋਂ ਘਰ ਜਾਂਦੇ ਸਮੇਂ, ਜੇਕਰ ਕੋਈ ਕਿਸਾਨ ੳੁਸਨੂੰ ਇਹ
ਕਹਿ  ਦੇਵੇ , ਤੂੰ ਮੇਰੇ ਖੇਤ ਵਿੱਚੋਂ ਗੰਨਾ ਤਾਂ ਨਹੀਂ ਤੋੜਿਅਾ ਜਾਂ ਤੂੰ ਮੇਰਾ ਕੋਈ ਨੁਕਸਾਨ ਕੀਤਾ ਹੈ।
ਉਹ ਜਦੋਂ ਰਾਤ ਨੂੰ ਸੋਂਣ ਲੱਗਦਾ, ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਸੋਚਦਾ ਰਹਿੰਦਾ, ਕਿ ਇਹ ਗੱਲ  ਲੋਕ ਮੈਨੂੰ ਹੀ ਕਿਉਂ ਕਹਿੰਦੇ ਨੇ !
ਉਸ ਨੂੰ ਕਹਿਆਂ ਹੋਈਆਂ ਲੋਕਾਂ ਦੀਆਂ ਗੈਰ-ਮੱਤਲਬੀ, ਗੱਲਾਂ ਵਾਰ-ਵਾਰ ਯਾਦ ਆਉਂਦੀਆਂ ਰਹਿੰਦੀਆ ।
ਇੱਕ ਦਿਨ ਕਿਸੇ ਕਿਸਾਨ ਨੇ ਫਿਰ ਅਜਿਹਾ ਹੀ ਕਹਿ ਦਿੱਤਾ…..
ਸਤਵਿੰਦਰ ਨੇ ਵੇਖਿਆ, ਜਦੋਂ ਰਾਤ ਹੋਈ ਤਾਂ ਸਾਰੇ ਪਰਿਵਾਰ ਦੇ ਲੋਕ ਸੋਂ ਰਹੇ ਸਨ।ਸਤਵਿੰਦਰ ਨੇ ਇੱਕ ਲੰਬੀ ਲੱਕੜੀ ਦੀ ਗੇਲੀ, ਆਪਣੇ ਜਿੱਡੀ,ਉਸ ਨੇ ਮੰਜੇ ਉੱਤੇ ਲਿਟਾ ਦਿੱਤੀ ਅਤੇ ਉੱਤੇ ਚਾਦਰ ਪਾ ਦਿੱਤੀ,
ਵੇਖਣ ਵਾਲੇ ਨੂੰ ਇੰਜ ਲੱਗੇ ਕਿ ਸਤਵਿੰਦਰ ਗੂੜ੍ਹੀ ਨੀਂਦ ‘ਚ’ ਸੋਂ ਰਿਹਾ ਹੋਵੇ। ਉਹ ਰਾਤ ਨੂੰ ਉਸੇ ਖੇਤ ਵਿੱਚ ਗਿਆ ਅਤੇ ਗੰਨਿਆਂ ਨੂੰ ਕੱਟ-ਕੱਟ ਕੇ ਉੱਥੇ ਹੀ ਸੁੱਟ ਦਿੱਤੇ। ਉਹ ਕਿਸਾਨ ਦਾ ਨੁਕਸਾਨ ਕਰਕੇ ਵਾਪਸ ਆਇਆ ਅਤੇ ਲੇਟ ਗਿਆ ।
ਉਹ ਰਾਤ ਨੂੰ ਹੀ ਅਜਿਹੇ ਕੰਮ ਕਰਦਾ ਤਾਂ ਜੋ ਕਿਸੇ ਨੂੰ ਭਣਕ ਵੀ ਨਾ ਲੱਗੇ।ਸਤਵਿੰਦਰ ਦੀ ਇਹ ਆਦਤ ਘੱਟ ਬੋਲਣਾ ਅਤੇ ਬਾਅਦ ਵਿੱਚ ਗੁੱਸਾ ਕੱਢਣਾ, ਇਹ ਉਸਦੀ ਆਦਤ ਬਣ ਚੁੱਕੀ ਸੀ।
ਹੌਲੀ-ਹੌਲੀ ਲੋਕਾਂ ਨੂੰ ਸਤਵਿੰਦਰ ਉੱਤੇ ਸ਼ੱਕ ਸ਼ੁਰੂ ਹੋ ਗਿਆ।ਉਹ ਜੋ ਵੀ ਕਰਦਾ ਹੱਥ ਦੀ ਸਫਾਈ ਨਾਲ ਕਰਦਾ, ਜੇਕਰ ਉਸਦੀ ਕੋਈ ਸ਼ਿਕਾੲੀਤ ਕਰਦਾ ਤਾਂ ਉਸਦੇ ਪਰਿਵਾਰ ਵਾਲੇ ਕਹਿੰਦੇ, “ਲੋਕ ਇਸ ਉੱਤੇ ਹੀ ਇਲਜਾਮ ਲਗਾਉਂਦੇ ਰਹਿੰਦੇ ਹਨ, ਕਰਦਾ ਕੋਈ ਹੋਰ ਹੈ, ਅਸੀ ਤਾਂ ਰੋਜ ਇਸ ਨੂੰ  ਆਪਣੇ ਕੋਲ ਪਏ, ਮੰਜੇ ਉੱਤੇ ਵੇਖਦੇ ਹਾਂ”।
ਸਤਵਿੰਦਰ ਇੱਕ ਕਿਸਾਨ ਦਾ ਪੁੱਤਰ ਸੀ।ਉਹ ਆਪਣੇ ਪਿਤਾ ਜੀ ਨੂੰ ਵੀ ਵੇਖਕੇ ਚਿਂਤਤ ਰਹਿੰਦਾ, ਕਿਉਂਕਿ ਉਨ੍ਹਾਂ ਦੇ  ਖੇਤ  ਦੇ ਨਾਲ ਲੱਗਦਾ, ਇੱਕ ਹਿੱਸੇ ਤੇ, ਦੂਸਰੇ ਲਗਦੇ ਖੇਤ ਵਾਲੇ ਜਿਮੀਂਦਾਰਾ ਨੇ ਕਬਜਾ ਕਰ ਲਿਆ ਸੀ।
ਉਸ ਦੇ ਪਿਤਾ ਦੇ ਸਰਕਾਰੀ ਦਫਤਰਾਂ ਤੇ ਚੱਕਰ ਲਾਉਣ ਤੇ ਵੀ ਉਨ੍ਹਾਂ ਨੂੰ ਆਪਣਾ ਹਿੱਸਾ ਨਾ ਮਿਲਿਆ। ਸਰਕਾਰੀ ਅਫ਼ਸਰ ਵੀ ਉਹਨਾਂ ਤੋਂ ਮੋਟੀ ਰਕਮ ਦੀ ਮੰਗ ਰਹੇ ਸਨ ।
ਸਤਵਿੰਦਰ ਦੇ ਮਨ ਵਿੱਚ ਹੁਣ ਤਾਂ ਸਰਕਾਰੀ ਅਫਸਰਾਂ ਦੇ ਪ੍ਰਤੀ ਨਫਰਤ ਪੈਦਾ ਹੋ ਗਈ।
ਇਹ ਸਭ ਵੇਖ ਕੇ ਸਤਵਿੰਦਰ ਹੁਣ ਬਹੁਤ ਤੰਗ ਦਿਲ ਰਹਿੰਦਾI ਜਿੳੁਂ-ਜਿਉ ਵੱਡਾ ਹੰਦਾ ਗਿਅਾ ਉਸਦੀ ਚੋਰੀ ਦੀ ਆਦਤ ਵੀ ਵੱਡੀ ਹੁੰਦੀ ਗੲੀ I ਉਹ ਗਰੀਬਾਂ ਦੀ ਮਦਦ ਕਰਦਾ, ਰਿਸ਼ਵਤਖੋਰ ਅਮੀਰਾਂ ਦੇ ਘਰ ਚੋਰੀ ਕਰਦਾ।ਉਹ ਚੋਰੀ ਲਾਉਣ ਤੋਂ ਬਾਅਦ ਪਿੱਛੇ ਕੋਈ ਸਬੂਤ ਨਾ ਛੱਡਦਾ।
ਇੱਕ ਦਿਨ ਸਤਵਿੰਦਰ ਨੇ ਜੰਗਲ ਵਿਭਾਗ  ਦੇ ਅਫਸਰ  ਦੇ ਘਰ ਚੋਰੀ ਲਗਾਉਣੀ ਸੀ।ਉਹ ਅਫਸਰ ਬੜਾ ਚਲਾਕ ਸੀ।ਉਸ ਨੂੰ ਪਹਿਲਾਂ ਹੀ ਪਤਾ ਲੱਗ ਗਿਆ ਕੋਈ ਅਜਨਬੀ ਵਿਅਕਤੀ ਪਿੰਡ ਵਿੱਚ ਘੁੰਮ ਰਿਹਾ ਹੈ ਤਾਂ ਉਸ ਨੂੰ ਸ਼ਕ ਹੋ ਗਿਅਾ, ਉਸਨੇ ਪੁਲਿਸ ਨੂੰ ਖਬਰ ਕਰ ਦਿੱਤੀ ਅਤੇ ਪਿੰਡ ਵਿੱਚ ਪੁਲਿਸ ਨੂੰ ਗਸ਼ਤ ਕਰਣ ਨੂੰ ਕਿਹਾ, ਜਦੋਂ ਸਤਵਿੰਦਰ ਅਫਸਰ ਦੇ ਘਰੋਂ ਪੈਸੇ ਚੋਰੀ ਕਰਕੇ ਭੱਜਣ ਲੱਗਾ, ਪੁਲਿਸ ਨੇ ਉਸਦਾ ਪਿੱਛਾ ਕੀਤਾ ਤਾਂ ਉਹ ਉੱਥੇ ਫੜਿਆ ਗਿਆ।ਪੁਲਿਸ ਨੂੰ ਉਸਨੇ ਕਿਹਾ,”ਮੈਨੂੰ ਮਾਰੇਓ ਨਾ, ਜੋ ਪੁੱਛਣਾ ਹੈ ਪੁੱਛ ਲਵੋ”।
ਸਤਵਿੰਦਰ ਹੁਣ ਇੱਕ ਨਿਡਰ ਵਿਅਕਤੀ ਬਣ ਚੁੱਕਿਆ ਸੀ।ਹੁਣ ਕੁੱਝ ਵੀ ਕਹਿੰਦੇ ਡਰਦਾ ਨਹੀਂ ਸੀ।
ਉਸਨੂੰ ਚੋਰੀ ਦੇ ੲਿਲਜਾਮ ਵਿੱਚ ੬ ਸਾਲ ਦੀ ਸਜਾ ਸੁਣਾਈ ਗਈ….
ਸਤਵਿੰਦਰ ਜਦੋਂ ਜੇਲ੍ਹ ਚੋਂ ਬਾਹਰ ਆਇਆ।ਉਹ ਹੋਰ ਵੀ ਖਤਰਨਾਕ ਬਣ ਚੁੱਕਿਆ ਸੀ।ਹੁਣ ਉਹ ਪੁਲਿਸ ਨੂੰ ਹਰ ਚੋਰੀ ਕਰਨ ਤੋ ਪਹਿਲਾਂ ਖਬਰ ਕਰ ਦਿੰਦਾ, ” ਮੈਨੂੰ ਫੜ ਸਕਦੇ ਹੋ ਤਾਂ ਮੈਨੂੰ  ਲੈਣਾਂ”।
ਸਤਵਿੰਦਰ ਨੇ ਜਿਸਦੀ ਵੀ ਚੋਰੀ ਕਰਨੀ ਹੁੰਦੀ, ਪਹਿਲਾਂ ਉਹ ਉਸਦੀ ਸਾਰੀ ਜਾਣਕਾਰੀ ਹਾਸਲ ਕਰ ਲੈਂਦਾ।ਇੱਕ ਰਾਤ ਦੀ ਗੱਲ ਹੈ, ਸਤਵਿੰਦਰ ਨੇ ਇੱਕ ਪਿੰਡ ਵਿੱਚ ਚੋਰੀ ਲਗਾਉਣੀ ਸੀ।ਉਸ ਨੂੰ ਉਸ ਰਾਤ ਰਸਤੇ ਵਿੱਚ ਦੋ ਵਿਅਕਤੀ ਮਿਲੇ, ਜੋ ਉਸ ਪਿੰਡ ਵਿਚੋਂ ਮੱਝ ਅਤੇ ਉਸਦਾ ਕੱਟਾ ਲੈ ਕੇ ਆ ਰਹੇ ਸਨ। ਸਤਵਿੰਦਰ ਸੋਚਣ ਲੱਗਾ, ਇੰਨੀ ਰਾਤ ਨੂੰ ! ਉਸ ਨੇ ਪੁੱਛਿਆ “ਭਾਈ ਇਹ ਭੈਂਸ ਕਿਥੋਂ ਲਿਆਏ ਹੋ ਅਤੇ ਇਸ ਦਾ ਮਾਲਿਕ ਕੌਣ ਹੈ” ਉਹਨਾ ਨੇ ਕਿਹਾ,” ਪ੍ਰਗਟ ਕੋਲੋਂ ਲੈ ਕੇ ਆਏ ਹਾਂ, ਇਸ ਪਿੰਡ ਵਿੱਚੋਂ ਲੈ ਕੇ ਆਏ ਹਾਂ, ਤੂੰ ਕੀ ਲੈਣਾ ਪੁੱਛ ਕੇ “।
ਸਤਵਿੰਦਰ ਨੇ ਚਾਲਕੀ ਨਾਲ ਕਿਹਾ, “ਕਿੰਨਾ ਠੰਡਾ ਮੌਸਮ ਹੈ , ਰਾਤ ਬਹੁਤ ਹੋ ਗਈ ਹੈ, ਸਵੇਰੇ ਲੈ ਜਾਣਾ, ਹੁਣ ਵਾਪਸ ਚਲੋ”। ਸਤਵਿੰਦਰ ਨੇ ਉਨ੍ਹਾਂ ਨੂੰ ਵਾਪਸ ਪਰਤਣ ਲੲੀ ਮਜਬੂਰ ਕੀਤਾ।ਉਹ ਮੱਝ ਅਤੇ ਮੱਝ ਦਾ ਕੱਟਾ ਛੱਡ ਦੋੜ ਗਏ।
ਸਤਵਿੰਦਰ ਮੱਝ ਦਾ ਕੱਟਾ ਫੜ ਕੇ ਅੱਗੇ ਚੱਲ ਪਿਅਾ, ਮੱਝ ਉਸਦੇ ਪਿੱਛੇ-ਪਿੱਛੇ ਚੱਲ ਪੲੀ।
ਸਤਵਿੰਦਰ ਨੇ ਪ੍ਰਗਟ ਦੇ ਘਰ ਜਾ ਕੇ ਉਨ੍ਹਾਂ ਦੀ ਮੱਝ ਦੇ ਦਿੱਤੀ।
ਪ੍ਰਗਟ ਨੂੰ ਪੁੱਛਿਆ ਤਾਂ ਉਸ ਨੇ ਕਿਹਾ,” ਇੱਕ ਘੰਟੇ ਪਹਿਲਾਂ ਸਤਵਿੰਦਰ ਨਾਂਮ ਦਾ ਜਵਾਨ ਅਤੇ ਉਸਦੇ ਨਾਲ ਇੱਕ ਮੁੰਡਾ ਸੀ ਚਾਕੂ ਦਿੱਖਾ ਕੇ ਮੱਝ ਤੇ ਕੱਟਾ ਲੈ ਗਏ, “ਉਸ ਨੇ ਆਪਣਾ ਨਾਂ ਸਤਵਿੰਦਰ ਦੱਸਿਆ” !
ਇਹ ਸੁਣ ਕੇ ਸਤਵਿੰਦਰ ਸੋਚ ਵਿੱਚ ਪੈ ਗਿਆ…..!
“ਮੇਰੇ ਨਾਂ ਉੱਤੇ ਕੌਣ ਚੋਰੀ ਕਰ ਰਿਹਾ ਹੈ “।
ਪ੍ਰਗਟ ਨੇ ਉਸਨੂੰ ਮੰਜੇ ਉੱਤੇ ਬਿਠਾਇਆ।ਕੁੜੀ ਨੂੰ ਦੁੱਧ ਗਰਮ ਕਰਕੇ ਲਿਆਉਣ ਨੂੰ ਕਿਹਾ।
ਸਤਵਿੰਦਰ ਨੂੰ ਭੁੱਖ ਲੱਗੀ ਹੋਣ ਦੇ ਕਾਰਨ ਉਸਨੇ ਦੋ ਗਲਾਸ ਦੁੱਧ ਦੇ ਪੀ ਲਏ।
ਸਤਵਿੰਦਰ ਜਾਂਦੇ ਸਮੇਂ ਕਹਿ ਗਿਆ, “ਅੱਗੇ ਤੋ ਯਾਦ ਰੱਖਣਾ ਮੇਰਾ ਨਾਮ ਹੀ ਸਤਵਿੰਦਰ ਹੈ “।
ਕੁੱਝ ਦਿਨਾਂ  ਦੇ ਬਾਅਦ ਸਤਵਿੰਦਰ ਫਿਰ ਚੋਰੀ ਕਰਨ ਪ੍ਰਗਟ ਦੇ ਪਿੰਡ ਗਿਆ। ਸਤਵਿੰਦਰ ਨੇ ਪੁਲਿਸ ਨੂੰ ਚੋਰੀ ਕਰਨ ਤੋ ਪਹਿਲਾਂ ਖਬਰ ਕਰ ਦਿੱਤੀ “ਫੜ ਸਕੋ ਤਾਂ ਮੈਨੂੰ ਫੜ ਲੈਣਾਂ”।
ਜਦੋਂ ਚੋਰੀ ਕਰਨ ਗਿਅਾ ਉਸ ਨੇ ਵੇਖਿਆ, ਅੱਗੇ ਪੁਲਿਸ ਹੈ,ਪੁਲਿਸ ਉਸਦਾ ਪਿੱਛਾ ਕਰਨ ਲੱਗੀ।
ਸਤਵਿੰਦਰ ਨੂੰ ਕੁੱਝ ਨਹੀਂ ਸੁਝ ਰਿਹਾ ਸੀ ਹੁਣ ਉਹ ਕੀ ਕਰੇ।ਸਤਵਿੰਦਰ ਪ੍ਰਗਟ  ਦੇ ਘਰ ਦੀ ਦੀਵਾਰ ਤੇ ਚੜ ਕੇ ਘਰ ਦੇ ਅੰਦਰ ਵੜ ਗਿਅਾ, ਬਿਨੵਾਂ ਦੇਖੇ, ਬਿਨੵਾਂ ਸੋਚੇ ਲੜਕੀ ਦੇ ਮੰਜੇ ਤੇ ਪੈ ਗਿਅਾ ਅਤੇ ਉਸ ਦੇ ਨਾਲ ਚਾਦਰ ਲੈ ਕੇ ਲੇਟ ਗਿਆ।ਸਤਵਿੰਦਰ ਨੂੰ ਪ੍ਰਗਟ ਨੇ ਦੀਵਾਰ ਚੜਦੇ ਵੇਖ ਲਿਆ ਸੀ।
ਪੁਲਿਸ ਆਈ, ਪ੍ਰਗਟ ਤੋਂ ਪੁੱਛ-ਗਿੱਛ ਕਰਨ ਲੱਗੀ, “ਤੇਰੇ ਘਰ ਵਿੱਚ ਕੋਈ ਅਜਨਬੀ ਵਿਅਾਕਤੀ ਤਾਂ ਨਹੀਂ ਆੲਿਆ”। ਪ੍ਰਗਟ ਨੇ ਕਿਹਾ,”ਕੋਈ ਨਹੀਂ ਹੋਰ ਇੱਥੇਂ ਅਾੲਿਆਂ, ਇਹ ਕਮਰੇ ਵਿਚ ਤਾਂ ਮੇਰੀ ਧੀ ਅਤੇ ਮੇਰਾ ਜਵਾਈ ਸੋਂ ਰਹੇ ਹਨI ਪੁਲਿਸ ਉਨ੍ਹਾਂ ਪੈਰੀਂ ਵਾਪਸ ਪਰਤ ਗਈ।
ਪ੍ਰਗਟ ਨੇ ਸਤਵਿੰਦਰ ਨੂੰ ਉੱਠਾਇਆ, ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।ਉਸ ਰਾਤ ਉਹ ਉਹਨਾਂ ਦੇ ਘਰ ਬੈਠਾ ਰਿਹਾ।
ਸਤਵਿੰਦਰ ਹੁਣ ਜਿੱਥੇਂ ਵੀ ਚੋਰੀ ਕਰਦਾ, ਉਸ ਦਾ ਥੋੜ੍ਹਾ ਜਿਹਾ ਪੈਸਿਆਂ ਦਾ ਹਿੱਸਾਂ ਪ੍ਰਗਟ ਦੇ  ਘਰ ਵੀ ਦੇ ਜਾਂਦਾ।ਉਹ ਕਹਿੰਦਾ,” ਤੁਹਾਡੇ ਇਹ ਪੈਸੇ ਕੰਮ ਆਉਣਗੇਂ “।
ਪ੍ਰਗਟ ਪੈਸੇ ਲੈਣ ਤੋਂ ਕਈ ਵਾਰ ਮਨਾਂ ਕਰਦਾ, ਪਰ ਸਤਵਿੰਦਰ ਫਿਰ ਵੀ ੳੁਹਨਾਂ ਨੂੰ ਦੇ ਮੱਲੋ- ਮੱਲੀ ਦਿੰਦਾ।
ਸਤਵਿੰਦਰ ਦਾ ਵਾਰ-ਵਾਰ ਆਉਣਾ ਜਾਣਾ, ਪ੍ਰਗਟ ਦੀ ਧੀ ਗੀਤਕਾ ਦੇ ਮਨ ਵਿੱਚ ਬੈਠ ਗਿਆ।
ਗੀਤਕਾ ਸਤਵਿੰਦਰ ਨੂੰ ਮਨ ਹੀ ਮਨ ਚਾਹੁਣ  ਲੱਗੀ।
ਇੱਕ ਦਿਨ ਜਦੋਂ ਉਹ ਪ੍ਰਗਟ ਦੇ ਘਰ ਆਇਆ ਤਾਂ ਪ੍ਰਗਟ ਨੇ ਸਤਵਿੰਦਰ ਨੂੰ ਕਿਹਾ “ਤੂੰ ਚੋਰੀ ਕਰਨਾ ਕਿਉਂ ਨਹੀ ਛੱਡ ਦਿੰਦਾ, ਮੇਰੀ ਸਲਾਹ ਆ, ਤੂੰ ਵਿਆਹ ਕਰਵਾਂ ਲੈ”।
ਸਤਵਿੰਦਰ ਨੇਕਿਹਾ,”ਮੈਨੂੰ ਕੋਣ ਕੁੜੀ ਦੇਵੇਗਾ।ਸਤਵਿੰਦਰ ਹੱਸਦਾ ਹੋਈਆਂ,ਉਥੋਂ ਚਲਾ ਗਿਆ।
ਸਤਵਿੰਦਰ ਹੁਣ ਦਸ ਨੰਬਰੀਂ ਬਣ ਚੁੱਕਾ ਸੀ।
ਇੱਕ ਸਪਾਹੀ ਨੂੰ ਸਤਵਿੰਦਰ ਦੀ ਦੇਖ-ਰੇਖ ਲਈ  ਛੱਡਿਆ ਗਿਆ ਸੀ।ਇੱਕ ਰਾਤ ਦੀ ਗੱਲ ਹੈਂ। ਉਸਨੇ ਸਤਵਿੰਦਰ  ਦੇ ਘਰ ਦੇ ਬਾਹਰੋਂ ਅਵਾਜ ਲਗਾਈ,”ਸਤਵਿੰਦਰਾਂ ਤੂੰ ਅੰਦਰ ਹੈ”।
ਸਤਵਿੰਦਰ ਨੇ ਕਿਹਾ,” ਹਾਂ, ਮੈ ਅੰਦਰ ਹਾਂ, ਆ ਕੇ ਵੇਖ ਲਵੋਂ ਚਾਹੇ”।
ਉਹ ਚੁਪ-ਚੁਪੀਤੇ ਆਪਣੇ ਘਰੋਂ ਨਿਕਲਿਆ।
ਉਸੇ ਰਾਤ ਸਤਵਿੰਦਰ ਨੇ ਪਿੰਡ ਵਿੱਚ ਇੱਕ ਘਰ  ਦੀ ਕੰਧ ਦੀਆਂ ਕੁੱਝ ਇੱਟਾ ਕੱਢ ਕੇ ਚੋਰੀ ਕਰ ਲਈ।
ਅਗਲੇ ਦਿਨ ਪੁਲਿਸ ਨੂੰ ਪਤਾ ਲੱਗਾ ਕਿ ਪਿੰਡ ਵਿੱਚ ਫਿਰ ਤੋਂ ਚੋਰੀ ਹੋ ਗਈ ਹੈ, ਪੁਲਿਸ ਨੂੰ ਸਤਵਿੰਦਰ ਉੱਤੇ ਸ਼ੱਕ ਨਹੀਂ ਹੋਇਆ ਤਾਂ ਸਤਵਿੰਦਰ ਕੋਲੋਂ ਪੁੱਛ-ਗਿੱਛ ਕੀਤੀ ਗਈ  ਤਾਂ ਸਤਵਿੰਦਰ ਨੇ ਕਿਹਾ, “ਇੰਨ੍ਹੀ ਛੋਟੀ ਮੋਰੀ ‘ਚੋਂ’ ਤਾਂ ਸਤਵਿੰਦਰ ਹੀ ਅੰਦਰ ਆ ਜਾ ਸਕਦਾ ਹੈ”।
ਪੁਲੀਸ ਨੇ ਕਿਹਾ, “ਜੋ ਗਹਿਣੇ ਚੋਰੀ ਕੀਤੇ, ਉਹ ਕਿੱਥੇ ਹਨ”।ਸਤਵਿੰਦਰ ਨੇ ਕਿਹਾ, “ਉਹ ਤਾਂ ਖੂਹ ਵਿੱਚ ਸੁੱਟ ਦਿੱਤੇ, ਥਾਣੇਦਾਰ ਨੂੰ ਹੁਣ  ਗੁੱਸਾ ਆ ਗਿਆ, ਥਾਣੇਦਾਰ ਨੇ ਉਸ ਦਾ ਕੁਟਾਪਾ ਕੀਤਾ।
ਇੱਕ ਦਿਨ ਦੀ ਗੱਲ ਹੈ….
ਜਦੋਂ ਸਤਵਿੰਦਰ ਚੋਰੀ ਕਰਨ ਜ਼ਿਆਦਾ ਦੂਰ ਨਿਕਲ ਗਿਆ। ਉਸ ਨੂੰ ਚੋਰੀ ਕਰਦੇ ਸਮੇਂ ਕਿਸੇ ਵਿਆਕਤੀ ਨੇ ਵੇਖ ਲਿਆ, ਉਸ ਨੇ ਪੁਲਿਸ ਨੂੰ ਖਬਰ ਕਰ ਦਿੱਤੀ। ਸਤਵਿੰਦਰ  ਚੋਰੀ ਦੇ ਗਹਿਣੇ ਲੈ ਕੇ ਭੱਜਿਆ ਤਾਂ ਸਤਵਿੰਦਰ ਤੋਂ ਅੱਧੇ ਗਹਿਣੇ ਉੱਥੇ ਹੀ ਰਹਿ ਗਏ।
ਸਤਵਿੰਦਰ ਨੂੰ ਥਾਣੇਦਾਰ ਨੇ ਰਾਤ ਨੂੰ ਫੜ ਕੇ ਥਾਣੇ ਵਿੱਚ ਬੰਦ ਕਰ ਦਿੱਤਾ।
ਜਦੋਂ ਸਤਵਿੰਦਰ ਸਵੇਰੇ ਉੱਠਿਆ ਤਾਂ ਉਸ ਨੂੰ ਤੇਜ ਬੁਖਾਰ ਹੋ ਗਿਆ।
ਥਾਣੇਦਾਰ ਨੇ ਕਿਹਾ, “ਤੈਨੂੰ ਤਾਂ ਬੁਖਾਰ ਹੋ ਗਿਆ”।ਸਤਵਿੰਦਰ ਨੇ ਕਿਹਾ “ਥਾਣੇਦਾਰ ਸਾਹਿਬ ਅੱਧੇ ਗਹਿਣੇ  ਉੱਥੇ ਹੀ ਰਹਿ ਗਏ , ਤਾਂ ਹੋ ਗਿਆ” ।
ਥਾਣੇਦਾਰ ਨੇ ਕਿਹਾ, “ਤੇਰੇ ਤਾਂ ਗਹਿਣੇ ਰਹਿ ਗਏ, ਇਸ ਲਈ ਬੁਖਾਰ ਹੋ ਗਿਆ ਕੀ ਤੂੰ ਕਦੇ ਉਸ ਦੇ ਬਾਰੇ ਸੋਚਿਆ, ਜਿਸ ਦੇ ਗਹਿਣੇ ਚੋਰੀ ਹੋ ਗਏ, ਉਸ ਦਾ ਕੀ ਹਾਲ ਹੋਇਆ ਹੋਵੇਗਾ “।
ਥਾਣੇਦਾਰ ਨੇ ਉਸ ਦੀਆਂ ਹਰਕਤਾਂ ਨੂੰ ਵੇਖ ਕੇ ਪਿਹਰੇਦਾਰੀ ਹੋਰ ਵੀ ਸਖਤ ਕਰ ਦਿੱਤੀ, ਥਾਣੇਦਾਰ ਨੇ ਰਾਤ ਨੂੰ ਸੋਂਣ ਤੋ ਪਹਿਲਾਂ ਹੱਥ ਕੜੀ ਮੰਜੇ ਦੇ ਨਾਲ ਬੰਨ੍ਹ ਦਿੱਤੀ।
ਸਤਵਿੰਦਰ ਦੇ ਦੋਵੇਂ ਹੱਥ ਪੂਰੀ ਤਰ੍ਹਾਂ ਜਕੜ ਦਿੱਤੇ।
ਰਾਤ ਨੂੰ ਜਦੋਂ ਥਾਣੇਦਾਰ ਸੋਂ ਗਿਆ, ਸਤਵਿੰਦਰ ਨੇ ਯੋਜਨਾ ਬਣਾ ਕੇ ਹੱਥਕੜੀ ਜ਼ੋਰ ਮਾਰ ਕੇ ਖੋਲ੍ਹ ਲਈ।
ਹੁਣ ਉਹ ਥਾਣੇਦਾਰ ਦੀ ਘੋੜੀ ਨੂੰ ਲੈ ਕੇ ਭੱਜ ਗਿਆ।
ਉਸ ਨੇ ਸ਼ਿਟੀਆਂ ਦੀਆਂ ਭਰੀਆਂ (ਬੰਡਲ) ਇੱਕ ਨਾਲ ਇੱਕ ਜੋੜ ਕੇ ਪੱਕੀ ਪਾਉੜੀ ਦੀ ਤਰ੍ਹਾਂ ਬਣਾ ਕੇ ਜੋਰ ਨਾਲ ਘੋੜੀ ਦੀ ਇੱਕ ਲਗਾਮ ਖਿੱਚੀ, ਉਸਨੇ ਉਸ ਘੋੜੀ ਨੂੰ ਉਛਾਲ ਕੇ ਚੁਬਾਰੇ ਉੱਤੇ ਚੜ੍ਹਾ ਦਿੱਤਾ ।ਜਿਸ ਚੁਬਾਰੇ ਨੂੰ ਸਿਰਫ ਲੱਕੜੀ ਦੀ ਪਾਉੜੀ ਸੀ।ਉਹ ਚੁਬਾਰਾ ਵੀ ਪ੍ਰਗਟ ਦੇ ਪਿੰਡ ਵਿੱਚ ਹੀ ਸੀ।
ਬਾਅਦ ਵਿੱਚ ਸ਼ਿਟੀਆ ਦੀਆਂ ਭਰੀਆ ਵੀ ਹਟਾ ਦਿੱਤੀਆਂ।
ਸਤਵਿੰਦਰ ਪ੍ਰਗਟ ਦੀ ਧੀ ਗੀਤਕਾ ਨੂੰ ਕਹਿ ਗਿਆ ,” ਜੇਕਰ ਮੈਨੂੰ ਆਉਣ ਵਿੱਚ ਦੇਰੀ ਹੋ ਗਈ ਤਾਂ ਘੋਡ਼ੀ ਦਾ ਧਿਆਨ ਰੱਖੀ, ਘਾਹ, ਪਾਣੀ ਦੇ ਦੇਵੀਂ “।
ਸਤਵਿੰਦਰ ਸਵੇਰੇ ਹੋਣ ਤੋਂ ਪਹਿਲਾਂ, ਥਾਣੇਦਾਰ ਦੇ ਉੱਠਣ ਪਹਿਲਾਂ, ਉਸੇ ਤਰ੍ਹਾਂ ਹੱਥਕੜੀ ਪਾ ਮੰਜੇ ਤੇ ਲੇਟ ਗਿਆ।
ਇੱਕ-ਦੋ ਦਿਨ ਦੇ ਬੀਤ ਜਾਣ  ਦੇ ਬਾਅਦ….
ਥਾਣੇਦਾਰ ਦੀ ਘੋੜੀ ਤਲਾਸ਼ ਕਰਨ ਦੇ ਬਾਵਜੂਦ ਵੀ ਕਿਤੋਂ ਵੀ ਨਾ ਮਿਲੀ।
ਥਾਣੇਦਾਰ ਨੇ ਸਤਵਿੰਦਰ ਕੋਲੋਂ ਪੁੱਛਿਆ” ਸਤਵਿੰਦਰ ਨੇ ਕਿਹਾ ਘੋੜੀ ਤਾਂ ਲੱਭ ਦੇਵਾਂਗਾ, ਇੱਕ ਸ਼ਰਤ ਹੈ, ਜਿੰਨੇ ਦੀ ਘੋੜੀ ਹੈ ਉਨਾਂ ਮੁੱਲ ਦੇਣਾ ਪਵੇਗਾ”।
ਥਾਣੇਦਾਰ  ਨੇ ਕਿਹਾ ” ਮੈਨੂੰ ਮਨਜ਼ੂਰ ਹੈਂ “।
ਸਤਵਿੰਦਰ ਪੁਲਿਸ ਵਾਲੀਆਂ ਨੂੰ ਚੁਬਾਰੇ ਵਾਲੀ ਥਾਂ ਉੱਤੇ ਲੈ ਗਿਆ।
ਪੁਲਿਸ ਨੂੰ ਕਹਿਣ ਲੱਗਾ ,”ਥਾਣੇਦਾਰ ਸਹਿਬ , ਘੋੜੀ ਨੂੰ  ਚੁਬਾਰੇ ਉੱਤੋਂ  ਉਤਾਰ  ਲਓ”।
ਥਾਣੇਦਾਰ ਹੈਰਾਨ ਹੋ ਗਿਆ !
ਥਾਣੇਦਾਰ ਸੋਚ ਰਿਹਾ ਸੀ ਕਿ ਇਸ ਨੇ ਬਿਨਾਂ ਪੱਕੀ ਪਾਉੜੀ ਤੋਂ, ਘੋੜੀ ਨੂੰ ਚੁਬਾਰੇ ਤੇ ਕਿਵੇਂ ਚੜਿਆ ਹੋਵੇਗਾ।
ਥਾਣੇਦਾਰ ਨੇ ਕਿਹਾ, ” ਇਸ ਨੂੰ ਉਤਾਰ ਵੀ ਤੂੰ ਹੀ ਸਕਦਾ ਹੈ,ਸਾਡੇ ਬਸ ਦੀ ਗੱਲ ਨਹੀਂ “।
ਸਤਵਿੰਦਰ ਨੇ ਕੋਲ ਪਏ, ਭਰੀਆਂ ਦੀ ਢਲਾਣ ਹੇਠਾਂ ਵੱਲ ਨੂੰ ਬਣਾ ਲਈ। ਉਸ ਨੇ ਘੋੜੀ ਦੀ ਲਗਾਮ ਖਿੱਚੀ ਕੇ, ਉਹ ਬੜੀ ਅਸਾਨੀ  ਨਾਲ ਘੋੜੀ ਨੂੰ ਹੇਠਾਂ ਲੈ ਆਇਆ ।
ਉਸ ਨੇ ਘੋੜੀ ਨੂੰ ਥਾਣੇਦਾਰ  ਦੇ ਹੱਥ ਵਿੱਚ ਫੜਾ ਦਿੱਤਾ, ਥਾਣੇਦਾਰ ਕੁੱਝ ਦੇਰ ਸੋਚਣ ਲੱਗਾ…..
ਥਾਣੇਦਾਰ ਨੇ ਗ਼ੁੱਸੇ ਨਾਲ ਕਿਹਾ, “ਸਤਵਿੰਦਰਾਂ ਅੱਜ ਤੋਂ ਚੋਰੀ ਕਰ, ਡਾਕਾ ਮਾਰ, ਜਿਸ ਨੂੰ ਮਰਜੀ ਲੁੱਟ, ਅਸੀਂ ਨਹੀਂ ਫੜਗੇ ਤੈਨੂੰ ਅੱਜ ਤੋਂ, ਜੋ ਤੇਰੀ ਮਰਜੀ ਕਰਦੀ ਉਹ ਕਰ “।
ਸਤਵਿੰਦਰ ਨੇ ਬੜੀ ਦਲੇਰੀ ਨਾਲ ਕਿਹਾ,
“ਜੇਕਰ ਤੁਸੀ ਮੈਨੂੰ ਨਹੀਂ ਫੜੋਗੇ, ਤਾਂ ਮੈਂ ਤੁਹਾਡੇ ਅੱਜ ਤੋਂ ਬਚਨ ਲੈਂਦਾ ਹਾਂ, ਮੈਂ ਕਦੇ ਚੋਰੀਂ ਨਹੀਂ ਕਰਾਂਗਾ”।
ਸੰਦੀਪ ਕੁਮਾਰ ਨਰ
ਸੰਪਰਕ – 9041543692

Leave a Reply

Your email address will not be published. Required fields are marked *

%d bloggers like this: