ਸ਼ਰਾਰਤੀ ਨੌਜਵਾਨਾਂ ਨੇ ਤੋੜੇ 25 ਗੱਡੀਆਂ ਦੇ ਸ਼ੀਸ਼ੇ

ss1

ਸ਼ਰਾਰਤੀ ਨੌਜਵਾਨਾਂ ਨੇ ਤੋੜੇ 25 ਗੱਡੀਆਂ ਦੇ ਸ਼ੀਸ਼ੇ

ਚੰਡੀਗੜ੍ਹ, 28 ਫਰਵਰੀ: ਥਾਣਾ ਮਲੋਆ ਇਲਾਕੇ ਨਾਲ ਲੱਗਦੇ ਡੱਡੂਮਾਜਰਾ ਕਾਲੋਨੀ ਵਿੱਚ ਕੁਝ ਸ਼ਰਾਰਤੀ ਨੌਜਵਾਨਾਂ ਨੇ ਬੀਤੀ ਰਾਤ ਘਰਾਂ ਅਤੇ ਦੁਕਾਨਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਤੋੜ ਦਿੱਤੇ| ਪੁਲੀਸ ਦੀ ਜਾਣਕਾਰੀ ਮੁਤਾਬਕ ਉਕਤ ਨੌਜਵਾਨਾਂ ਨੇ ਕਰੀਬ 25 ਗੱਡੀਆਂ ਦੇ ਸ਼ੀਸ਼ੇ ਤੋੜੇ| ਇਨ੍ਹਾਂ ਨੌਜਵਾਨਾਂ ਦੀਆਂ ਤਸਵੀਰਾਂ ਘਰਾਂ ਅਤੇ ਦੁਕਾਨਾਂ ਦੇ ਬਾਹਰ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿੱਚ ਕੈਦ ਹੋ ਗਈਆਂ, ਜਦੋਂਕਿ ਪੁਲੀਸ ਇਨ੍ਹਾਂ ਨੌਜਵਾਨਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ| ਫਿਲਹਾਲ ਇਸ ਵਾਰਦਾਤ ਤੋਂ ਬਾਅਦ ਡੱਡੂਮਾਜਰਾ ਕਾਲੋਨੀ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ|

Share Button

Leave a Reply

Your email address will not be published. Required fields are marked *