ਸ਼ਰਾਰਤੀ ਅਨਸਰਾਂ ਨੇ ਸ਼ਹਿਰ ’ਚ ਖਰੂਦ ਮਚਾਉਂਦਿਆਂ ਕਾਰਾਂ ਦੀ ਭੰਨ-ਤੋੜ ਕੀਤੀ

ss1

ਸ਼ਰਾਰਤੀ ਅਨਸਰਾਂ ਨੇ ਸ਼ਹਿਰ ’ਚ ਖਰੂਦ ਮਚਾਉਂਦਿਆਂ ਕਾਰਾਂ ਦੀ ਭੰਨ-ਤੋੜ ਕੀਤੀ

20-27 (5)
ਮਲੋਟ, 19 ਮਈ (ਆਰਤੀ ਕਮਲ) : ਬੀਤੀ ਦੇਰ ਰਾਤ ਤਿੰਨ ਸ਼ਰਾਰਤੀ ਅਨਸਰਾਂ ਨੇ ਸ਼ਹਿਰ ’ਚ ਖਰੂਦ ਮਚਾਉਂਦਿਆਂ ਕਾਰਾਂ ਦੀ ਭੰਨ-ਤੋੜ ਕੀਤੀ। ਕੁੱਝ ਨੌਜਵਾਨਾਂ ਦੀ ਦਲੇਰੀ ਨਾਲ ਉਕਤ ਨੌਜਵਾਨ ਵੱਡੀ ਘਟਨਾ ਨੂੰ ਅੰਜਾਮ ਨਾ ਦੇ ਸਕੇ। ਜਾਣਕਾਰੀ ਅਨੁਸਾਰ ਡੀ.ਏ.ਵੀ ਸਕੂਲ ਦੇ ਪਿੱਛੇ ਪੰਜ ਨੌਜਵਾਨ ਰੋਜ਼ਾਨਾਂ ਦੀ ਤਰਾਂ ਬੀਤੀ ਰਾਤ ਕਰੀਬ 12 ਵਜੇ ਤੋਂ ਬਾਅਦ ਸੈਰ ਕਰ ਰਹੇ ਸਨ, ਕਿ ਉੱਥੋਂ ਚਿੱਟੇ ਰੰਗ ਦੀ ਜੈੱਨ ਕਾਰ ਨੰਬਰੀ ਡੀ 2-8ਸੀ.ਕੇ-8198 ਲੰਘੀ। ਜਿਸਦੇ ਪਿੱਛੇ ਪ੍ਰੈਸ ਵੀ ਲਿਖਿਆ ਹੋਇਆ ਸੀ ਅਤੇ ਡੀ.ਏ.ਵੀ ਸਕੂਲ ਦੇ ਨਾਲ ਵਾਲੀ ਗਲੀ ’ਚ ਖੜੀ ਇਕ ਕਾਰ ਅਤੇ ਦੋ ਵੈਨਾਂ ਦੇ ਸ਼ੀਸ਼ੇ ਤੋੜੇ ਤਾਂ ਸੈਰ ਕਰ ਰਹੇ ਉਕਤ ਨੌਜਵਾਨਾਂ ਨੇ ਇਕ ਕਾਰ ਰਾਹੀਂ ਸ਼ਰਾਰਤੀ ਅਨਸਰਾਂ ਤਾਂ ਪਿੱਛਾ ਕੀਤਾ। ਪਰ ਉਹ ਭੱਜਣ ਵਿਚ ਕਾਮਯਾਬ ਹੋ ਗਏ। ਇਸ ਤੋਂ ਇਲਾਵਾ ਬਿਰਲਾ ਰੋਡ ਤੇ ਭਾਰਤ ਗੈਸ ਏਂਜਸੀ ਦੇ ਸਾਹਮਣੇ ਵਾਲੀ ਗਲੀ ਵਿਚ ਸਥਿਤ ਉੱਘੇ ਅਕਾਲੀ ਆਗੂ ਮੁਨੀਸ਼ਪਾਲ ਵਰਮਾ ਉਰਫ਼ ਮੀਨੂੰ ਭਾਂਡਾ ਸੈਨੇਟਰ ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਬਾਹਰ ਖੜੀ ਸਵਿਫ਼ਟ ਕਾਰ ਨੰਬਰੀ ਐਚ.ਆਰ 29 ਡਬਲਿਯੂ 8061 ਦਾ ਵੀ ਪਿੱਛਲਾ ਸ਼ੀਸ਼ਾ ਬੇਸਬਾਲਾਂ ਨਾਲ ਭੰਨ ਦਿੱਤਾ। ਸੈਨੇਟਰ ਮੁਨੀਸ਼ ਵਰਮਾਂ ਨੇ ਦੱਸਿਆ ਕਿ ਰਾਤ ਕਰੀਬ 12:30 ਵਜੇ ਉਸ ਨੂੰ ਸ਼ੀਸ਼ੇ ਟੁੱਟਦੇ ਦੀ ਅਵਾਜ ਆਈ ਜਦ ਬਾਹਰ ਜਾ ਕੇ ਦੇਖਿਆ ਤਾਂ ਤਿੰਨ ਨੌਜਵਾਨ ਉਨਾਂ ਦੀ ਕਾਰ ਦੇ ਸ਼ੀਸ਼ੇ ਤੋੜ ਰਹੇ ਸਨ ਤੇ ਜਦ ਉਨਾਂ ਲਲਕਾਰਿਆ ਤਾਂ ਉਹ ਭੱਜ ਗਏ। ਜਿੰਨ ਕਾਰ ’ਤੇ ਆਏ ਨੋਜਵਾਨਾਂ ਦੇ ਹੱਥਾਂ ਵਿਚ ਘਾਤਕ ਹਥਿਆਰ ਵੀ ਸਨ। ਸੈਨੇਟਰ ਮੁਨੀਸ਼ ਵਰਮਾ ਨੇ ਇਸ ਘਟਨਾ ਦੀ ਨਿੰਦਿਆਂ ਕਰਦਿਆਂ ਆਖਿਆ ਕਿ ਇਸ ਤਰਾਂ ਦੀ ਘਟਨਾ ਨੌਜਵਾਨਾਂ ਦੀ ਸੋਚੀ ਸਮਝੀ ਸਾਜਿਸ਼ ਹੈ, ਜਿਸ ਖਿਲਾਫ਼ ਸਖ਼ਤ ਕਾਰਵਾਈ ਦੀ ਲੋੜ ਹੈ। ਇਸ ਸਬੰਧੀ ਭੋਲਾ ਵਰਮਾ ਸਮੇਤ ਹੋਰ ਨੌਜਵਾਨਾਂ ਨੇ ਪੁਲੀਸ਼ ਪ੍ਰਸ਼ਾਸ਼ਨ ਨੂੰ ਲਿਖ਼ਤੀ ਸ਼ਿਕਾਇਤ ਦੇ ਕੇ ਮੰਗ ਕੀਤੀ ਹੈ ਕਿ ਅਜਿਹੇ ਅਨਸਰਾਂ ਖਿਲਾਫ ਸਖਤੀ ਨਾਲ ਨਿਪਟਿਆ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਜਿਹੀ ਹਰਕਤ ਕਰਨ ਨਾ ਕਰੇ।

Share Button

Leave a Reply

Your email address will not be published. Required fields are marked *