ਸ਼ਰਾਬ ਨਾਲ ਵੋਟਰਾਂ ਨੂੰ ਖੁਸ਼ ਕਰਨ ਲੱਗੇ ਉਮੀਦਵਾਰ

ss1

ਸ਼ਰਾਬ ਨਾਲ ਵੋਟਰਾਂ ਨੂੰ ਖੁਸ਼ ਕਰਨ ਲੱਗੇ ਉਮੀਦਵਾਰ

ਐਤਵਾਰ ਨੂੰ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਦਾ ਸਮਾਂ ਨੇੜੇ ਆਉਂਦਾ ਵੇਖ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਸ਼ਰਾਬ ਤੇ ਵੱਖ-ਵੱਖ ਤਰੀਕਿਆਂ ਨਾਲ ਵੋਟਰਾਂ ਨੂੰ ਲੁਭਾਉਣ ਦਾ ਸਿਲਸਿਲਾ ਤੇਜ਼ ਕਰ ਦਿੱਤਾ ਹੈ। ਕਿਸੇ ਨੂੰ ਵੀ ਸ਼ਰਾਬ ਨਾ ਪਿਆਉਣ ਦਾ ਦਾਅਵਾ ਕਰਨ ਵਾਲੇ ਉਮੀਦਵਾਰ ਵੀ ਜ਼ੋਰਾਂ ਨਾਲ ਸ਼ਰਾਬ ਵੰਡਣ ਵਿਚ ਲੱਗੇ ਹਨ। ਐਕਟਿਵਾ ਸਵਾਰ ਇਕ ਨੌਜਵਾਨ ਨੇ ਡਿੱਗੀ ਵਿਚੋਂ ਸ਼ਰਾਬ ਦੀ ਬੋਤਲ ਕੱਢੀ ਤੇ ਆਪਣੇ ਨੇੜੇ ਖੜ੍ਹੇ ਸਾਥੀਆਂ ਨੂੰ ਕੋਲਡ ਡਰਿੰਕ ਦੀ ਬੋਤਲ ਵਿਚ ਪਾ ਕੇ ਦੇ ਦਿੱਤੀ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਬੋਤਲ ਵਿਚ ਸ਼ਰਾਬ ਹੈ ਜਾਂ ਕੋਲਡ ਡਰਿੰਕ। ਸ਼ਰਾਬ ਦਾ ਨਜ਼ਾਰਾ ਲੈਣ ਤੋਂ ਬਾਅਦ ਨੌਜਵਾਨ ਚੋਣ ਪ੍ਰਚਾਰ ਵਿਚ ਸ਼ਾਮਲ ਹੋ ਗਏ।

ਉਨ੍ਹਾਂ ਦੇ ਚਿਹਰਿਆਂ ਤੋਂ ਸਾਫ ਲੱਗ ਰਿਹਾ ਸੀ ਕਿ ਉਹ ਨਸ਼ੇ ਦੀ ਹਾਲਤ ਵਿਚ ਹਨ। ਸ਼ਰੇਆਮ ਚਲ ਰਹੀ ਚੋਣਾਂ ‘ਚ ਸ਼ਰਾਬ ਸੰਬੰਧੀ ਪੁਲਸ ਦਾ ਕਹਿਣਾ ਹੈ ਕਿ ਪੁਲਸ ਨੇ ਪੂਰੀ ਤਰ੍ਹਾਂ ਸਖਤੀ ਕੀਤੀ ਹੋਈ ਹੈ। ਸ਼ਰਾਬ ਚਲਾਉਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਪਰ ਸ਼ਰੇਆਮ ਚਲਦੀ ਚੋਣ ਦੌਰਾਨ ਸ਼ਰਾਬ ਨੂੰ ਵੇਖ ਕੇ ਪੁਲਸ ਦੇ ਦਾਅਵੇ ਸਿਰਫ ਹਵਾ ਵਿਚ ਨਜ਼ਰ ਆ ਰਹੇ ਹਨ।

Share Button

Leave a Reply

Your email address will not be published. Required fields are marked *