ਸ਼ਰਾਬ ਦੀਆਂ ਦੁਕਾਨਾਂ ‘ਤੇ ਪਾਬੰਦੀ ਲੱਗਾ ਕੇ, ਕਾਨੂੰਨ ਨੇ ਬਹੁਤ ਵਧੀਆਂ ਸਲਾਹੁਣ ਯੋਗ ਕਦਮ ਚੁੱਕਿਆ ਹੈ

ss1

ਸ਼ਰਾਬ ਦੀਆਂ ਦੁਕਾਨਾਂ ‘ਤੇ ਪਾਬੰਦੀ ਲੱਗਾ ਕੇ, ਕਾਨੂੰਨ ਨੇ ਬਹੁਤ ਵਧੀਆਂ ਸਲਾਹੁਣ ਯੋਗ ਕਦਮ ਚੁੱਕਿਆ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ

satwinder_7@hotmail.com

ਸ਼ਰਾਬ ਦੀਆਂ ਦੁਕਾਨਾਂ ‘ਤੇ ਪਾਬੰਦੀ ਲੱਗਾ ਕੇ ਕਾਨੂੰਨ ਨੇ ਬਹੁਤ ਵਧੀਆਂ ਸਲਾਹੁਣ ਯੋਗ ਕਦਮ ਚੁੱਕਿਆ ਹੈ। ਪਬਲਿਕ ਨੂੰ ਸਹਿਯੋਗ ਦੇਣਾ ਚਾਹੀਦਾ ਹੈ। ਮੁਜ਼ਾਰਾ ਕਰਨ ਵਾਲੇ ਲੋਕ ਤਮਾਸ਼ ਗਿਰੀ ਹੁੰਦੇ ਹਨ। ਦੁਨੀਆ ‘ਤੇ ਕੋਈ ਕੰਮ ਕਰਨ ਲੱਗੋ, ਵਿਰੋਧੀ ਲੋਕਾਂ ਨੇ ਲੱਤ ਅੜਾਉਣੀ ਹੁੰਦੀ ਹੈ। ਸ਼ਰੀਫ਼ ਲੋਕ ਪਿੱਟਦੇ ਹਨ, ਸ਼ਰਾਬ ਨਸ਼ਿਆਂ ਨੇ ਘਰ ਪੱਟਤੇ, ਸਿਹਤਾਂ ਖ਼ਰਾਬ ਹੋ ਗਈਆਂ। ਬੰਦੇ ਮਰ ਗਏ। ਸ਼ਰਾਬ ਨਸ਼ੇ ਵੇਚਣ ਵਾਲੇ ਨਾ ਵਿਕਣ ਦਾ ਸਿਆਪਾ ਪਾ ਕੇ ਬੈਠ ਗਏ। ਕਾਨੂੰਨ ਨੂੰ ਸਾਥ ਉਸ ਦਾ ਦੇਣਾ ਚਾਹੀਦਾ ਹੈ। ਜਿਸ ਨਾਲ ਦੇਸ਼ ਦੇ ਨਾਗਰਿਕਾਂ ਦੀ ਸਿਹਤ, ਘਰ ਸਮਾਜ, ਦੇਸ਼ ਕਿਵੇਂ ਸੁਰੱਖਿਅਤ ਰੱਖੇ ਜਾ ਸਕਦੇ ਹਨ। ਹਰ ਗੱਲ ਦਾ ਨਿਗਟਿਵ ਪੱਖ ਹੁੰਦਾ ਹੈ। ਗੌਰਮਿੰਟ ਨੂੰ ਹੋਰ ਸਖ਼ਤ ਕਾਨੂੰਨ ਤਿਆਰ ਕਰਨੇ ਚਾਹੀਦੇ ਹਨ। ਨਸ਼ੇ ਵੇਚਣ ਵਾਲਿਆਂ ਨੂੰ ਮੌਤ ਦੇ ਬਰਾਬਰ ਸਜਾ ਹੋਣੀ ਚਾਹੀਦੀ ਹੈ। ਨਸ਼ੇ ਖਾ ਕੇ ਓਵਰ ਡੋਜ਼ ਨਾਲ ਲੋਕ ਮਰ ਰਹੇ ਹਨ। ਲੋਕਾਂ ਨੂੰ ਕੈਂਸਰ ਹੋ ਰਿਹਾ ਹੈ। ਮਰਦ ਨਾ-ਮਰਦ ਹੋ ਰਹੇ ਹਨ। ਜੇ ਪਿਉ ਸ਼ਰਾਬ ਨਸ਼ੇ ਪੀਦਾ ਹੈ। ਬੱਚੇ ਵੀ ਲੱਗ ਜਾਂਦੇ ਹਨ। ਕਈ ਔਰਤਾਂ ਵੀ ਸ਼ਰਾਬ ਨਸ਼ੇ ਪੀਂਦੀਆਂ ਹਨ। ਸਗੋਂ ਸ਼ਰਾਬ ਨਸ਼ਿਆਂ ‘ਤੇ ਪੂਰਨ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ, ਤਾਂ ਜੋ ਰੋਜ਼ ਲੋਕ ਸ਼ਰਾਬ ਨਸ਼ਿਆਂ ਰਾਹੀਂ ਭੰਨ ਤੋੜ, ਪੈਸੇ, ਆਪਦੀਆਂ ਜਾਨਾਂ, ਹੋਰਾਂ ਦੇ ਕਤਲ ਤੇ ਆਰਥਿਕ ਦੀ ਬਰਬਾਦੀ ਤੋਂ ਬਚ ਸਕਣ ਤੇ ਸ਼ਰਾਬ ਨਾਲ ਹੋਣ ਵਾਲੇ ਘਰਾਂ ਵਿਚ ਕਲੇਸ਼ ਕੁੱਟ-ਮਾਰ, ਲੜਾਈਆਂ ਤੋਂ ਵੀ ਛੁਟਕਾਰਾ ਮਿਲੇਗਾ। ਲੋਕ ਸ਼ਰਾਬ ਨਸ਼ੇ ਪੀਂਦੇ ਹਨ। ਆਪ ਤਾਂ ਪਾਗਲ ਹੁੰਦੇ ਹੀ ਹਨ। ਘਰ ਦੇ ਜੀਆਂ ਦੀ ਮਾਨਸਿਕ ਹਾਲਤ ਖ਼ਰਾਬ ਕਰ ਦਿੰਦੇ ਹਨ।  ਸ਼ਰਾਬ ਨਸ਼ਿਆਂ ਦੀ ਰੋਕ ਲਈ ਸਰਕਾਰ ਨੂੰ ਇਸ ਵੱਲ ਹੋਰ ਧਿਆਨ ਦੇਣ ਦੀ ਸਖ਼ਤ ਲੋੜ ਹੈ। ਸ਼ਰਾਬ ਨਸ਼ਿਆਂ ਨਾਲ ਬਹੁਤ ਘਰ ਬਰਬਾਦ ਹੋ ਗਏ ਹਨ। ਪਰਿਵਾਰ ਭੁੱਖੇ ਮਰ ਰਹੇ ਹਨ। ਸ਼ਰਾਬ ਪੀਣ ਵਾਲਿਆਂ ਦੇ ਘਰਾਂ ਵਿਚ ਤਕਰੀਬਨ ਰੋਜ਼ ਹੀ ਲੜਾਈ-ਝਗੜੇ ਹੁੰਦੇ ਆਮ ਦੇਖੇ ਜਾ ਸਕਦੇ ਹਨ ਅਤੇ ਸ਼ਰਾਬ ਦੇ ਆਦੀਆਂ ਦੇ ਘਰਾਂ ਦੇ ਘਰ ਬਰਬਾਦ ਹੋ ਰਹੇ ਹਨ। ਨਸ਼ੇ ਸ਼ਰਾਬ ਪੀਣੇ ਸਿਹਤ ਲਈ ਹਾਨੀਕਾਰਕ ਹਨ, ਬੋਤਲ ਤੇ ਸਿਗਰਟ ਦੀ ਡੱਬੀ ‘ਤੇ ਲਿਖਿਆ ਹੁੰਦਾ ਹੈ। ਸ਼ਰਾਬ ਨਸ਼ੇ ਤਾਂ ਸਿਹਤ, ਪਰਿਵਾਰ, ਘਰ, ਸਮਾਜ ਨੂੰ ਤਬਾਹ ਕਰ ਰਹੇ ਹਨ। ਫਿਰ ਵੀ ਸ਼ਰਾਬ ਨਸ਼ਿਆਂ ਉੱਤੇ ਸਰਕਾਰ ਠੱਲ੍ਹ ਨਹੀਂ ਪਾ ਸਕੀ। ਸ਼ਰਾਬ ਦੀਆਂ ਭੱਠੀਆਂ ਤੇ ਨਸ਼ਿਆਂ ਦਾ ਵਪਾਰ ਖੁੱਲੇਅਮ ਹੋ ਰਿਹਾ ਹੈ। ਕਈ ਸਰਪੰਚ ਮੰਤਰੀ ਸਰਕਾਰ ਨੇ ਰੋਕ ਪੂਰੀ ਤਰਾਂ ਨਹੀਂ ਲਗਾ ਸਕਦੇ। ਜਿੰਨਾ ਚਿਰ ਗਾਹਕ ਤੇ ਪੈਸਾ ਹੈ। ਖ਼ਰੀਦਦਾਰੀ ਨਹੀਂ ਹੋਵੇਗੀ ਤਾਂ ਦੁਕਾਨਾਂ ਆਪੇ ਬੰਦ ਹੋ ਜਾਣਗੀਆਂ। ਹਰ ਹਿਲਾ ਵਰਤੋ ਕੁੱਤ ਕਾਨਾ ਕੀਤੇ ਬਿੰਨਾ ਵਿਲੜ ਨਸ਼ੇੜੀ ਸੁਧਰਨ ਨਹੀਂ ਲੱਗੇ। ਸਗੋਂ ਇੰਨਾਂ ਨਸ਼ੇੜੀਆਂ  ਨੂੰ ਵੀ ਸਜਾ ਹੋਣੀ ਚਾਹੀਦੀ ਹੈ। ਕਈ ਬਾਰ ਗੁੱਛੇ ਵਿੱਚ ਆਖਰੀ ਚਾਬੀ ਤਾਲੇ ਨੂੰ ਲੱਗ ਜਾਂਦੀ ਹੈ। ਜੋ ਨਸ਼ੇ ਸ਼ਰਾਬ ਪੀਣੇ ਹਨ, ਜਿੰਨਾ ਚਿਰ ਉਨ੍ਹਾਂ ਦੀਆਂ ਮਾਵਾਂ, ਪਤਨੀਆਂ, ਭੈਣਾਂ, ਧੀਆਂ ਉਨ੍ਹਾਂ ਉੱਤੇ ਡਾਂਗ ਨਹੀਂ ਚੁੱਕਦੀਆਂ। ਨਸ਼ੇ ਸ਼ਰਾਬ ਪੀਣੇ ਵਾਲਿਆਂ ਲਈ ਘਰ ਦੇ ਦਰਵਾਜ਼ੇ ਬੰਦ ਕਰ ਲਵੋ। ਨਸ਼ੇੜੀਆਂ ਨੂੰ ਘਰ ਵਿੱਚੋਂ ਧੱਕੇ ਮਾਰ ਕੇ ਕੱਢ ਦੇਵੋ। ਬਾਹਰ ਧੱਕੇ ਖਾ ਕੇ ਮੱਤ ਟਿਕਣੇ ਆ ਜਾਵੇਗੀ। ਮਾਵਾਂ, ਪਤਨੀਆਂ, ਭੈਣਾਂ, ਧੀਆਂ ਘਰ ਵਿੱਚ ਬਰਾਬਰ ਦਾ ਹੱਕ ਰੱਖਦੀਆਂ ਹਨ। ਨਸ਼ੇੜੀਆਂ ਪਾਗਲ ਹੀ ਹਨ। ਭੰਨ ਤੋੜ, ਕੁੱਟ-ਮਾਰ ਕਰਨੀ, ਆਪਣੀਆਂ ਜਾਨਾਂ, ਹੋਰਾਂ ਦੇ ਕਤਲ ਤੇ ਪੈਸੇ ਆਰਥਿਕ ਦੀ ਬਰਬਾਦੀ ਕਰਨ ਵਾਲ਼ੇ ਪਾਗਲ ਹੁੰਦੇ ਹਨ। ਜੇ ਘਰ ਵਿੱਚ ਕੋਈ ਪਾਗਲ ਹੈ। ਕਾਨੂੰਨ ਵੀ ਪਾਗਲ ਨਾਲ ਰਹਿਣ ਦੀ ਇਜਾਜ਼ਤ ਨਹੀਂ ਦਿੰਦਾ। ਨਸ਼ੇੜੀਆਂ ਦੀ ਹਾਲਤ ਪਾਗਲਾਂ ਵਾਲੀ ਹੈ। ਜਦੋਂ ਬਾਹਰ ਲੋਕਾਂ ਨੇ ਛਿੱਤਰ ਫੇਰਿਆ ਸੁਰਤ ਫਿਰ ਆਵੇਗੀ। ਨਸ਼ੇੜੀਆਂ ਦੀਆਂ ਲਾਰਾਂ ਚੱਟਣ ਦੀ ਲੋੜ ਨਹੀਂ ਹੈ। ਬਹੁਤੇ ਲਾਡ ਕਰਨ ਨਾਲ ਵਿਗੜੇ ਹੋਏ ਹੋਰ ਚਾਮਲਦੇ ਹਨ। ਵਿਗੜਿਆਂ ਦਾ ਇਲਾਜ ਡੰਡਾ ਹੈ। ਜਦੋਂ ਸਕੂਲ ਵਿੱਚ ਕੋਈ ਸਬਕ ਪਕਾਉਣਾ ਹੁੰਦਾ ਹੈ। ਉਸ ਨੂੰ ਕਈ-ਕਈ ਦਿਨ ਰਟਣਾ ਪੈਦਾ ਹੈ। ਬਹੁਤੇ ਔਖੇ ਸਬਕ ਨੂੰ ਊਚੀ-ਊਚੀ ਬੋਲ ਕੇ ਪੜ੍ਹਨਾ ਪੈਂਦਾ ਹੈ। ਫਿਰ ਵੀ ਪੇਪਰ ਦੇਣ ਤੱਕ ਬਾਰ-ਬਾਰ ਪੜ੍ਹਨਾ ਪੈਂਦਾ ਹੈ, ਤਾਂ ਜਾ ਕੇ ਚੇਤੇ ਰਹਿੰਦਾ ਹੈ। ਨਸ਼ੇੜੀਆਂ ਨਾਲ ਇਸੇ ਤਰਾਂ ਕਰਨੀ ਪੈਣੀ ਹੈ। ਇੱਕ ਦੋ ਬਾਰ ਕਹਿਣ ਨਾਲ ਗੱਲ ਨਹੀਂ ਬਣਨੀ। ਹੱਥ ਧੋਕੇ ਪਿੱਛੇ ਪੈਣਾ ਹੈ। ਪੱਕਾ ਪਹਿਰਾ ਦੇਵੋ। ਨਸ਼ੇੜੀਆਂ ਦੇ ਪੈਸੇ ਬੰਦ ਕਰੋ। ਰੋਜ਼ ਚੈੱਕ ਕਰੋ। ਜੇ ਕੋਈ ਨਸ਼ਾ ਸ਼ਰਾਬ ਜੇਬ, ਘਰ, ਕਾਰ ਵਿਚੋਂ ਲੱਭਦੇ ਹਨ। ਉਸ ਨੂੰ ਡੋਲ ਦਿਉ। ਲੋਕਾਂ ਕੋਲੇ ਦਹਾਈ ਪਾਵੋ। ਕੀ ਪਤਾ ਕੋਈ ਅਕਲ ਦੀ ਗੱਲ ਦਿਮਾਗ਼ ਵਿੱਚ ਪਾ ਦੇਵੇ। ਪੱਕਾ ਪਹਿਰਾ ਲਾਵੋ। ਹਰ ਮਸੀਬਤ ਦਾ ਹੱਲ ਹੁੰਦਾ ਹੈ। ਲੋਕਾਂ ਨੂੰ ਉਦੋਂ ਪਤਾ ਲੱਗਦਾ ਹੈ ਕਿ ਬੰਦਾ ਸ਼ਰਾਬੀ ਨਸ਼ੇੜੀ ਹੈ। ਜਦੋਂ ਕੋਈ ਪੰਗਾਂ ਪੈ ਜਾਂਦਾ ਹੈ। ਕੀ ਪਬਲਿਕ ਨੁੰ ਪਹਿਲਾਂ ਪਤਾ ਨਹੀਂ ਹੁੰਦਾ, ਡਰਾਈਵਰ, ਪੁਲਿਸ ਵਾਲੇ ਜਾਂ ਕੋਈ ਹੋਰ ਜੁੰਮੇਨਾਰ ਬੰਦਾ ਹੀ ਸ਼ਰਾਬੀ ਨਸ਼ੇੜੀ ਹੈ। ਵੱਡੇ ਆਫ਼ਸਰ-ਮਾਲਕ ਵੀ ਜਾਣਦੇ ਹੁੰਦੇ ਹਨ। ਸਬ ਮਚਲੇ ਹੋਏ ਹਨ।

ਮਾਰਚ ਸੁਪਰੀਮ ਕੋਰਟ ਨੇ ਨੈਸ਼ਨਲ ਅਤੇ ਸਟੇਟ ਹਾਈਵੇਅ ਦੇ ਦੋਹਾਂ ਪਾਸੇ 500 ਮੀਟਰ ਦੇ ਦਾਇਰੇ ”ਚ ਪੈਣ ਵਾਲੇ ਹੋਟਲ, ਪੱਬ ਅਤੇ ਰੈਸਟੋਰੈਂਟ ”ਚ ਸ਼ਰਾਬ ਦੀ ਵਿੱਕਰੀ ”ਤੇ ਰੋਕ ਲਾ ਦਿੱਤੀ ਹੈ। ਜਿਨ੍ਹਾਂ ਇਲਾਕਿਆਂ ਵਿਚ 20 ਹਜ਼ਾਰ ਤਕ ਦੀ ਆਬਾਦੀ ਹੋਵੇਗੀ, ਉੱਥੇ 220 ਮੀਟਰ ਦੇ ਦਾਇਰੇ ਵਿਚ ਸ਼ਰਾਬ ਦੀਆਂ ਦੁਕਾਨਾਂ ‘ਤੇ ਪਾਬੰਦੀ ਹੋਵੇਗੀ। ਫ਼ੈਸਲੇ ਮੁਤਾਬਿਕ ਹੋਰ ਸ਼ਰਾਬ ਦੀਆਂ ਦੁਕਾਨਾਂ ਇੱਕ ਅਪ੍ਰੈਲ ਤੋਂ ਬੰਦ ਕਰਨੀਆਂ ਹੋਣਗੀਆਂ। ਅਦਾਲਤ ਵੱਲੋਂ ਜਾਰੀ ਕੀਤੇ ਹੁਕਮਾਂ ਨਾਲ ਕੌਮੀ ਅਤੇ ਰਾਜ ਮਾਰਗਾਂ ਦੁਆਲੇ ਚੱਲਦੇ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਸ਼ਰਾਬ ਅਤੇ ਬੀਅਰ ਪਰੋਸਣ ‘ਤੇ ਪੂਰਨ ਪਾਬੰਦੀ ਨੇ ਇਨ੍ਹਾਂ ਹੋਟਲਾਂ ਤੇ ਰੈਸਟੋਰੈਂਟਾਂ ਦਾ ਕਾਰੋਬਾਰ ਖ਼ਤਮ ਕਰ ਦਿੱਤਾ ਹੈ। 50 ਰੈਸਟੋਰੈਂਟ ਅਤੇ ਹੋਟਲਾਂ ”ਚ ਸ਼ਨੀਵਾਰ ਤੋਂ ਸ਼ਰਾਬ ਨਹੀਂ ਮਿਲੇਗੀ ਸ਼ਰਾਬ ਪੀ ਕੇ ਗੱਡੀ ਚਲਾਉਣ ਨਾਲ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਹੋਟਲਾਂ ਅਤੇ ਰੈਸਟੋਰੈਂਟਾਂ ਨੂੰ ਵੀ ਢਿੱਲ ਦੇਣ ਤੋਂ ਇਨਕਾਰ ਕਰ ਦਿੱਤਾ। ਜਸਟਿਸ ਡੀ.ਵਾਈ. ਚੰਦਰਚੂੜ ਅਤੇ ਜਸਟਿਸ ਐੱਲ.ਐੱਨ.ਰਾਵ ਦੀ ਮੈਂਬਰਤਾ ਵਾਲੀ ਬੈਂਚ ਨੇ ਕਿਹਾ ਕਿ ਸ਼ਰਾਬ ਪੀ ਕੇ ਗੱਡੀ ਚਲਾਉਣ ਕਾਰਨ ਹੋਣ ਵਾਲੇ ਸੜਕ ਹਾਦਸਿਆਂ ਦੇ ਮੱਦੇਨਜ਼ਰ ਇਹ ਆਦੇਸ਼ ਦਿੱਤਾ ਗਿਆ। ਬੈਂਚ ਨੇ ਸਪਸ਼ਟ ਕੀਤਾ ਕਿ 15 ਦਸੰਬਰ ਦੇ ਫ਼ੈਸਲੇ ਤੋਂ ਪਹਿਲਾਂ ਜਿਨ੍ਹਾਂ ਸ਼ਰਾਬ ਵਪਾਰੀਆਂ ਨੂੰ ਲਾਇਸੈਂਸ ਦਿੱਤੇ ਗਏ, ਉਹ ਇਸ ਸਾਲ 30 ਸਤੰਬਰ ਤੱਕ ਮਨਜ਼ੂਰੀ ਹੋਣਗੇ। 15 ਦਸੰਬਰ ਦੇ ਫ਼ੈਸਲੇ ਅਨੁਸਾਰ ਦੂਜੀਆਂ ਸ਼ਰਾਬ ਦੀਆਂ ਦੁਕਾਨਾਂ ਇੱਕ ਅਪ੍ਰੈਲ ਤੋਂ ਬੰਦ ਕਰਨੀਆਂ ਹੋਣਗੀਆਂ।ਸੁਪਰੀਮ ਕੋਰਟ ਦੇ ਆਦੇਸ਼ ਤੋਂ ਬਾਅਦ 65 ਸ਼ਰਾਬ ਦੀਆਂ ਦੁਕਾਨਾਂ ਨੂੰ ਸੀਲ ਕਰ ਦਿੱਤਾ ਜਾਵੇ।

ਹੋਟਲ ਮੈਰਿਜ ਪੈਰਿਸ, ਬਾਰ, ਮੀਟ ਦੀਆਂ ਦੁਕਾਨਾਂ ਬੁਰੀ ਤਰਾਂ ਪ੍ਰਭਾਵਿਤ ਹੋਏ ਹਨ। ਸਬ ਨੂੰ ਆਪਣੇ ਕਾਰੋਬਾਰ ਬੰਦ ਹੋਣ ਦਾ ਫ਼ਿਕਰ ਹੈ। ਲੋਕਾਂ ਨੂੰ ਕਿਸੇ ਦੂਜੇ ਦੀ ਸਿਹਤ ਦਾ ਫ਼ਿਕਰ ਨਹੀਂ ਹੈ। ਕਿ ਲੋਕ ਸ਼ਰਾਬ ਪੀ ਕੇ ਮਰ ਰਹੇ ਹਨ। ਸ਼ਰਾਬ ਨਸ਼ਿਆਂ ਸਰੀਰ ਦੇ ਅੰਗ ਗਾਲ ਰਹੇ ਹਨ। ਮੈਰਿਜ ਪੈਰਿਸ, ਬਾਰ,ਮੀਟ ਦੀਆਂ ਦੁਕਾਨਾਂ ਦੇ ਨਾ ਚਲਣ ਦਾ ਵੀ ਫ਼ਿਕਰ ਹੈ। ਕਿ ਉਹ ਬੇਰੁਜ਼ਗਾਰੀ ਹੋ ਜਾਣਗੇ। ਜਿੰਨਾ ਦੇ ਘਰ ਦੇ ਮੈਂਬਰ ਸ਼ਰਾਬ ਪੀ ਕੇ ਨੁਕਸਾਨੇ ਜਾ ਰਹੇ ਹਨ। ਕਈ ਬਾਰ ਤਾਂ ਸੈਂਕੜੇ ਕਿੰਨੇ ਲੋਕ ਇਕੋ ਸਮੇਂ ਸ਼ਰਾਬ ਨਸ਼ਿਆਂ ਨਾਲ ਮਰ ਗਏ। ਘਰ ਉੱਜੜ ਗਏ ਹਨ। ਪਰ ਇੰਨਾ ਬਿਜ਼ਨਸ ਵਾਲਿਆਂ ਨੇ ਕੀ ਲੈਣਾ ਹੈ? ਉਨ੍ਹਾਂ ਨੇ ਸ਼ਰਾਬ ਨਸ਼ਿਆਂ ਨੂੰ ਵੇਚਣਾ ਤੇ ਮੁੱਲ ਵਟਣਾ ਹੈ। ਉਹ ਸਰਕਾਰ ਨੂੰ ਤਰਲੇ ਕਰ ਰਹੇ ਹਨ। ਸ਼ਰਾਬ ਨਸ਼ਿਆਂ ਨੂੰ ਬੰਦ ਕੀਤਾ ਜਾਵੇ। ਸ਼ਰਾਬ ਨਸ਼ੇ ਖ਼ਰੀਦਣ ਵਾਲਿਆਂ ਨੂੰ ਰੱਬ ਅਕਲ ਦੇਵੇ। ਜੇ ਸ਼ਰਾਬ ਨਸ਼ੇੜੀ ਸੁਧਰ ਜਾਣ ਸਮਾਜ ਵਿਚੋਂ ਕੋਹੜ ਨਿਕਲ ਜਾਵੇਗਾ। ਸ਼ਰਾਬ ਨਸ਼ੇ ਵੇਚਣ ਵਾਲੇ ਕਿਸੇ ਦੇ ਮੂੰਹ ਵਿੱਚ ਢਾਕੇ ਨਹੀਂ ਪਾਉਂਦੇ। ਸਗੋਂ ਸ਼ਰਾਬ ਨਸ਼ਿਆਂ ਦਾ ਕੋਹੜ ਸ਼ੋਕ ਪਾਲ਼ਿਆਂ ਹੋਇਆ ਹੈ।

ਮੇਰੀ ਡਿਊਟੀ ਵੋਮਿੰਟ ਸ਼ੈਟਰ ਵਿੱਚ ਲੱਗੀ ਹੋਈ ਸੀ। ਇੱਕ ਔਰਤ ਨੇ ਮੈਨੂੰ ਸੁਆਲ ਕਰ ਦਿੱਤਾ,” ਕੀ ਨਸ਼ੇੜੀ ਮਰਦ ਸੱਚੀ ਐਡੇ ਡਰਾਉਣੇ ਹੁੰਦੇ ਹਨ? ਔਰਤ ਨੂੰ ਨਸ਼ੇੜੀ ਮਰਦਾਂ ਕੋਲੋਂ ਲੁੱਕ ਕੇ ਰਹਿਣਾ ਪੈਂਦਾ ਹੈ। ” ਮੈਂ ਕਿਹਾ, ” ਨਸ਼ੇ ਸ਼ਰਾਬ ਪੀਣੇ ਮਰਦ ਉਨ੍ਹਾਂ ਔਰਤ ਲਈ ਖ਼ਤਰਾ ਬਣਦੇ ਹਨ। ਜੋ ਨਸ਼ੇ ਸ਼ਰਾਬ ਪੀਣੇ ਮਰਦ ਨੂੰ ਭੇੜੀਏ ਸਮਝਦੀਆਂ ਹਨ। ਨਸ਼ੇ ਸ਼ਰਾਬ ਪੀਣੇ ਮਰਦ ਕੋਈ ਭੂਤ ਨਹੀਂ ਹਨ। ਜਿਸ ਤੋਂ ਇੰਨਾ ਡਰਨ ਦੀ ਲੋੜ ਹੈ। ਨਸ਼ੇ ਸ਼ਰਾਬ ਪੀਣੇ ਮਰਦਾਂ ਕੋਲ ਦੋ ਹਥਿਆਰ ਹਨ। ਨਸ਼ੇ ਸ਼ਰਾਬ ਪੀ ਕੇ ਔਰਤ ਦੀ ਕੁੱਟ-ਕੁੱਟ ਧੋੜੀ ਲਾਹ ਸਕਦੇ ਹਨ। ਨਸ਼ੇ ਸ਼ਰਾਬ ਪੀ ਕੇ ਦੂਜਾ ਬਲਾਤਕਾਰ ਕਰ ਸਕਦੇ ਹਨ। ਨਜਾਇਜ਼ ਬੱਚਾ ਠਹਿਰਾ ਸਕਦੇ ਹਨ। ਹੋਰ ਮੈਨੂੰ ਤਾਂ ਕੋਈ ਖ਼ਾਸੀਅਤ ਨਹੀਂ ਲੱਗਦੀ। ” ਉਸ ਨੇ ਕਿਹਾ, ” ਇੱਥੇ ਵੀ ਤਾਂ ਦੂਹਰੇ ਦਰਵਾਜ਼ਿਆਂ ਨੂੰ ਜਿੰਦੇ ਮਾਰੀ ਬੈਠੇ ਹੋ। ਡਰ ਤਾਂ ਲੱਗਦਾ ਹੀ ਹੈ। ” ਮੈਂ ਕਿਹਾ, ” ਇਹ ਇਸ ਕਰਕੇ ਹੈ, ਇੱਥੇ ਸੈਂਕੜੇ ਔਰਤਾਂ, ਮਰਦਾਂ ਕੋਲੋਂ ਭੱਜ ਕੇ, ਜਾਨ ਛੁਡਾ ਕੇ ਆਈਆਂ ਹਨ। ਅਗਲੇ ਨਸ਼ੇ ਸ਼ਰਾਬ ਦੀ ਬੋਤਲ ਪੀ ਕੇ, ਅੰਦਰ ਆ ਵੜਨ ਭੇੜੀਆਂ ਤੋਂ ਫਿਰ ਬਿਚਾਰੀਆਂ ਨੂੰ ਬਚਾਉਣਾ ਪੈਣਾ ਹੈ। ਜੇ ਅੰਦਰ ਆ ਵੜੇ ਨਸ਼ੇ ਸ਼ਰਾਬ ਪੀਣੇ ਇੱਕ ਵੇਰਾਂ ਤਾਂ ਭੁਚਾਲ ਲਿਆ ਦੇਣਗੇ। ਤੂੰ ਆਪਣੀ ਗੱਲ ਕਰ, ਤੇਰੇ ਮੂੰਹ ਦਾ ਰੰਗ ਕਿਉਂ ਉੱਡਿਆ ਪਿਆ ਹੈ? ਕਿਤੇ ਤੂੰ ਵੀ ਪਤੀ ਤੋਂ ਡਰਨ ਤਾਂ ਨਹੀਂ ਲੱਗ ਗਈ? ਪਤੀ ਨੂੰ ਛੱਡ ਕੇ, ਮਾਂ ਕੋਲ ਆ ਗਈ ਹੈ। ਅੱਜ ਮਾਂ ਨਾਲ ਪੈਣ ਦਾ ਕਿਵੇਂ ਚੇਤਾ ਆ ਗਿਆ? ” ਉਸ ਨੇ ਕਿਹਾ, ” ਮੰਮੀ ਨੂੰ ਮੈਂ ਤਾਂ ਲੈਣ ਆਈ ਹਾਂ। ਬਹੁਤ ਦਿਨਾਂ ਤੋਂ ਮਿਲੀ ਨਹੀਂ ਸੀ। ” ਉਸ ਦੀ ਆਵਾਜ਼ ਉਸ ਦਾ ਸਾਥ ਨਹੀਂ ਦੇ ਰਹੀ ਸੀ। ਮੈਂ ਉਸ ਵੱਲ ਗ਼ੌਰ ਨਾਲ ਦੇਖਿਆ। ਉਸ ਦਾ ਸਰੀਰ ਕੰਬ ਰਿਹਾ ਸੀ। ਇੱਕ ਔਰਤ ਐਸੀ ਵੀ ਦੇਖੀ ਜਿਸ ਨੇ ਜਹਾਜ਼ ਵਿੱਚ ਚੜ੍ਹਨਾ ਸੀ। ਉਸ ਨੇ ਉਸ ਤੋਂ ਪਹਿਲਾਂ ਏਅਰਪੋਰਟ ਤੋਂ ਡਿਊਟੀ ਫ਼ਰੀ ਦੀ ਦੁਕਾਨ ਤੋਂ ਸ਼ਰਾਬ ਦੀ ਵੱਡੀ ਬੋਤਲ ਕੁੰਢੇ ਵਾਲੀ ਆਪਣੇ ਪਤੀ ਲਈ ਚੱਕੀ। ਜੋ ਔਰਤਾਂ ਨਸ਼ੇ ਪੀਣ ਨੂੰ ਆਪ ਮਦਦ ਕਰਦੀਆਂ ਹਨ। ਸ਼ਰਾਬੀ ਨਸ਼ੇੜੀ ਨੂੰ ਪੀਂਦੇ ਡਰਾਮਾਂ ਕਰਦੇ ਦੇਖਦੀਆਂ ਹਨ। ਫਿਰ ਨਸ਼ੇੜੀਆਂ ਤੋਂ ਗੁੱਤ ਹੀ ਪੁਟਾਉਦੀਆਂ। ਜੁਆਕ ਤੇ ਆਪ ਭੁੱਖੇ ਮਰਨ ਦੀਆਂ ਹਨ। ਕਈਆਂ ਨੇ ਨਸ਼ੇੜੀਆਂ ਨੂੰ ਨਸ਼ੇ ਖਾਣ-ਪੀਣ ਦੀ ਖੁੱਲ ਦਿੱਤੀ ਹੋਈ ਹੈ। ਸਗੋਂ ਜ਼ਮੀਨਾਂ, ਗਹਿਣੇ, ਘਰ ਦੇ ਵੇਚ ਦਿੱਤੇ ਹਨ। ਬਹੁਤੇ ਘਰਾਂ ਵਿੱਚ ਔਰਤਾਂ ਬੱਚੇ ਹੀ ਬਚੇ ਹਨ। ਮਰਦ ਨਸ਼ੇ ਖਾ ਕੇ, ਫ਼ਸਲ ਦੀ ਦਵਾਈ ਛਿੜਕਦੇ ਹੋਏ ਦਵਾਈ ਚੜ੍ਹਨ ਨਾਲ ਮਰ ਗਏ ਹਨ। ਨਾਮ ਕਰਜ਼ੇ ਲੈਣ ਦਾ ਲੱਗਦਾ ਹੈ। ਇਹ ਕਰਜ਼ੇ ਲੈ ਕੇ ਵੀ ਤਾਂ ਹੋਟਲਾਂ, ਪੈਲੇਸ, ਬਾਰਾ ਵਿੱਚ ਸ਼ਰਾਬ ਪਾਣੀ ਵਾਂਗ ਵਰਤਾਉਂਦੇ ਹਨ। ਐਸੇ ਵਿਹਲੜ ਸ਼ਰਾਬੀ ਨਸ਼ੇੜੀਆਂ ਨੇ ਸ਼ਰਾਬ ਵਿੱਚ ਡੁੱਬ ਕੇ ਹੀ ਮਰਨਾ ਹੀ ਹੈ। ਰੱਬ ਦੇ ਦੱਸੇ ਰਸਤੇ ‘ਤੇ ਚਲ ਕੇ ਬੰਦੇ ਨੂੰ ਸਹੀ ਰਾਹ ਮਿਲ ਸਕਦੇ ਹਨ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਲੜ ਫੜੀਏ। ਮਿਠਾ ਕਰਿ ਕੈ ਖਾਇਆ ਪਿਆਰੇ ਤਿਨਿ ਤਨਿ ਕੀਤਾ ਰੋਗੁ ॥ ਕਉੜਾ ਹੋਇ ਪਤਿਸਟਿਆ ਪਿਆਰੇ ਤਿਸ ਤੇ ਉਪਜਿਆ ਸੋਗੁ ॥ ਭੋਗ ਭੁੰਚਾਇ ਭੁਲਾਇਅਨੁ ਪਿਆਰੇ ਉਤਰੈ ਨਹੀ ਵਿਜੋਗੁ ॥ ਜੋ ਗੁਰ ਮੇਲਿ ਉਧਾਰਿਆ ਪਿਆਰੇ ਤਿਨ ਧੁਰੇ ਪਇਆ ਸੰਜੋਗੁ ॥੩॥ ਮਾਇਆ ਲਾਲਚਿ ਅਟਿਆ ਪਿਆਰੇ ਚਿਤਿ ਨ ਆਵਹਿ ਮੂਲਿ ॥ ਜਿਨ ਤੂ ਵਿਸਰਹਿ ਪਾਰਬ੍ਰਹਮ ਸੁਆਮੀ ਸੇ ਤਨ ਹੋਏ ਧੂੜਿ ॥ ਬਿਲਲਾਟ ਕਰਹਿ ਬਹੁਤੇਰਿਆ ਪਿਆਰੇ ਉਤਰੈ ਨਾਹੀ ਸੂਲੁ ॥ ਜੋ ਗੁਰ ਮੇਲਿ ਸਵਾਰਿਆ ਪਿਆਰੇ ਤਿਨ ਕਾ ਰਹਿਆ ਮੂਲੁ ॥੪॥ {ਪੰਨਾ 641} ਮਨੁੱਖ ਨੇ ਸਾਰੀ ਉਮਰ ਦੁਨੀਆ ਦੇ ਪਦਾਰਥਾਂ ਨੂੰ ਮਿੱਠੇ ਮੰਨ ਕੇ ਖਾਧਾ, ਉਸ ਮਿੱਠੇ ਨੇ ਉਸ ਦੇ ਸਰੀਰ ਵਿਚ ਰੋਗ ਪੈਦਾ ਕਰ ਦਿੱਤਾ। ਉਹ ਰੋਗ ਦੁਖਦਾਈ ਹੋ ਕੇ ਸਰੀਰ ਵਿਚ ਪੱਕਾ ਟਿਕ ਜਾਂਦਾ ਹੈ ਉਸ ਰੋਗ ਤੋਂ ਚਿੰਤਾ-ਗ਼ਮ ਪੈਦਾ ਹੁੰਦੀ ਹੈ। ਦੁਨੀਆ ਦੇ ਪਦਾਰਥ ਖਵਾ ਖਵਾ ਕੇ ਉਸ ਪ੍ਰਮਾਤਮਾ ਨੇ ਆਪ ਹੀ ਜੀਵ ਨੂੰ ਕੁਰਾਹੇ ਪਾ ਰੱਖਿਆ ਹੈ। ਪ੍ਰਮਾਤਮਾ ਨਾਲੋਂ ਜੀਵ ਦਾ ਵਿਛੋੜ ਮੁੱਕਣ ਵਿਚ ਨਹੀਂ ਆਉਂਦਾ। ਜਿਨ੍ਹਾਂ ਜੀਵਾਂ ਨੂੰ ਗੁਰੂ ਨਾਲ ਮਿਲਾ ਕੇ ਪ੍ਰਭੂ ਨੇ ਪਦਾਰਥਾਂ ਦੇ ਭੋਗਾਂ ਤੋਂ ਬਚਾ ਲਿਆ, ਧੁਰੋਂ ਲਿਖੇ ਅਨੁਸਾਰ ਉਨ੍ਹਾਂ ਦਾ ਪ੍ਰਮਾਤਮਾ ਨਾਲ ਮਿਲਾਪ ਹੋ ਗਿਆ।੩। ਜਿਹੜੇ ਮਨੁੱਖ ਸਦਾ ਮਾਇਆ ਦੇ ਲਾਲਚ ਵਿਚ ਫਸੇ ਰਹਿੰਦੇ ਹਨ, ਉਨ੍ਹਾਂ ਦੇ ਚਿੱਤ ਵਿਚ ਤੂੰ ਉੱਕਾ ਹੀ ਨਹੀਂ ਵੱਸਦਾ। ਜਿਨ੍ਹਾਂ ਨੂੰ ਤੇਰੀ ਯਾਦ ਭੁੱਲ ਜਾਂਦੀ ਹੈ ਉਹ ਸਰੀਰ ਆਤਮਿਕ ਜੀਵਨ ਦੀ ਪੂੰਜੀ ਬਣਾਣ ਤੋਂ ਬਿਨਾ ਹੀ ਮਿੱਟੀ ਹੋ ਜਾਂਦੇ ਹਨ। ਮਾਇਆ ਦੇ ਮੋਹ ਕਾਰਨ ਦੁਖੀ ਹੋ ਹੋ ਕੇ ਉਹ ਬਥੇਰੇ ਵਿਲਕਦੇ ਹਨ, ਪਰ ਉਨ੍ਹਾਂ ਦੇ ਅੰਦਰ ਦਾ ਉਹ ਦੁੱਖ ਦੂਰ ਨਹੀਂ ਹੁੰਦਾ। ਗੁਰੂ ਨਾਲ ਮਿਲਾ ਕੇ ਜਿਨ੍ਹਾਂ ਦਾ ਜੀਵਨ ਪ੍ਰਮਾਤਮਾ ਸੋਹਣਾ ਬਣਾ ਦੇਂਦਾ ਹੈ, ਉਨ੍ਹਾਂ ਦਾ ਆਤਮਿਕ ਜੀਵਨ ਦਾ ਸਰਮਾਇਆ ਬਚਿਆ ਰਹਿੰਦਾ ਹੈ।੪।

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥ ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥ ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥ ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥ {ਪੰਨਾ 441}

ਤੂੰ ਉਸ ਪ੍ਰਮਾਤਮਾ ਦੀ ਅੰਸ ਹੈਂ ਜੋ ਨਿਰਾ ਨੂਰ ਹੀ ਨੂਰ ਹੈ। ਮਨਾ ਆਪਣੇ ਉਸ ਅਸਲੇ ਨਾਲ ਸਾਂਝ ਬਣਾ।  ਉਹ ਪ੍ਰਮਾਤਮਾ ਸਦਾ ਤੇਰੇ ਅੰਗ-ਸੰਗ ਵੱਸਦਾ ਹੈ,ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ। ਜੇ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਖਸਮ-ਪ੍ਰਭੂ ਨਾਲ ਤੇਰੀ ਡੂੰਘੀ ਜਾਣ-ਪਛਾਣ ਬਣ ਜਾਏਗੀ, ਤਦੋਂ ਤੈਨੂੰ ਇਹ ਸਮਝ ਆ ਜਾਵੇਗੀ ਕਿ ਆਤਮਕ ਮੌਤ ਕੀ ਚੀਜ਼ ਹੈ ਤੇ ਆਤਮਕ ਜ਼ਿੰਦਗੀ ਕੀ ਹੈ। ਜੇ ਗੁਰੂ ਦੀ ਕਿਰਪਾ ਨਾਲ ਇੱਕ ਪ੍ਰਮਾਤਮਾ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ ਪ੍ਰਮਾਤਮਾ ਤੋਂ ਬਿਨਾਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ।  ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ ਤਦੋਂ ਇਹ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ। ਨਾਨਕ ਇਉਂ ਦੱਸਦਾ ਹੈ– ਹੇ ਮੇਰੇ ਮਨ! ਤੂੰ ਉਸ ਪ੍ਰਮਾਤਮਾ ਦੀ ਅੰਸ ਹੈਂ ਜੋ ਨਿਰਾ ਚਾਨਣ ਹੀ ਚਾਨਣ ਹੈ ਆਪਣੇ ਉਸ ਅਸਲੇ ਨਾਲ ਸਾਂਝ ਬਣਾ।5।

ਸਤਿਗੁਰ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥ ਨਾਮੁ ਵਿਹਾਝੇ ਨਾਮੁ ਲਏ ਨਾਮਿ ਰਹੇ ਸਮਾਏ ॥ ਧਾਵਤੁ ਥੰਮ੍ਹ੍ਹਿਆ ਸਤਿਗੁਰਿ ਮਿਲਿਐ ਦਸਵਾ ਦੁਆਰੁ ਪਾਇਆ ॥ ਤਿਥੈ ਅੰਮ੍ਰਿਤ ਭੋਜਨੁ ਸਹਜ ਧੁਨਿ ਉਪਜੈ ਜਿਤੁ ਸਬਦਿ ਜਗਤੁ ਥੰਮ੍ਹ੍ਹਿ ਰਹਾਇਆ ॥ ਤਹ ਅਨੇਕ ਵਾਜੇ ਸਦਾ ਅਨਦੁ ਹੈ ਸਚੇ ਰਹਿਆ ਸਮਾਏ ॥ ਇਉ ਕਹੈ ਨਾਨਕੁ ਸਤਿਗੁਰਿ ਮਿਲਿਐ ਧਾਵਤੁ ਥੰਮ੍ਹ੍ਹਿਆ ਨਿਜ ਘਰਿ ਵਸਿਆ ਆਏ ॥੪॥ {ਪੰਨਾ 441} ਜੇ ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ ਭਟਕਣਾ ਵਲੋਂ ਰੁਕ ਜਾਂਦਾ ਹੈ, ਇਹ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ। ਫਿਰ ਇਹ ਪਰਮਾਤਮਾ ਦੇ ਨਾਮ ਦਾ ਸੌਦਾ ਕਰਦਾ ਹੈ, ਪ੍ਰਮਾਤਮਾ ਦਾ ਨਾਮ ਜਪਦਾ ਰਹਿੰਦਾ ਹੈ, ਨਾਮ ਵਿਚ ਲੀਨ ਰਹਿੰਦਾ ਹੈ। ਜੇ ਗੁਰੂ ਮਿਲ ਪਏ ਤਾਂ ਭਟਕਦਾ ਮਨ ਭਟਕਣ ਵਲੋਂ ਰੁਕ ਜਾਂਦਾ ਹੈ। ਇਹੀ ਆਤਮਕ ਅਵਸਥਾ ਹੈ ਉਹ ਦਸਵਾਂ ਦਰਵਾਜ਼ਾ ਜੋ ਇਸ ਨੂੰ ਲੱਭ ਪੈਂਦਾ ਹੈ। ਜੋ ਗਿਆਨ-ਇੰਦਰਿਆਂ ਤੇ ਕਰਮ-ਇੰਦਰਿਆਂ ਤੋਂ ਉੱਚਾ ਰਹਿੰਦਾ ਹੈ । ਉਸ ਆਤਮਕ ਅਵਸਥਾ ਵਿਚ ਪਹੁੰਚ ਕੇ ਇਹ ਮਨ ਆਤਮਕ ਜੀਵਨ ਦੇਣ ਵਾਲੇ ਨਾਮ ਦੀ ਖ਼ੁਰਾਕ ਖਾਂਦਾ ਹੈ। ਆਤਮਕ ਅਡੋਲਤਾ ਦੀ ਰੌ ਚੱਲ ਪੈਂਦੀ ਹੈ, ਉਸ ਆਤਮਕ ਅਵਸਥਾ ਵਿਚ ਗੁਰ-ਸ਼ਬਦ ਦੀ ਬਰਕਤਿ ਨਾਲ ਦੁਨੀਆ ਦੇ ਮੋਹ ਨੂੰ ਰੋਕ ਰੱਖਦਾ ਹੈ। ਅਨੇਕਾਂ ਕਿਸਮਾਂ ਦੇ ਸਾਜ ਵੱਜਣ ਨਾਲ ਬੜਾ ਸੁੰਦਰ ਰਾਗ ਪੈਦਾ ਹੁੰਦਾ ਹੈ, ਉਸ ਆਤਮਕ ਅਵਸਥਾ ਵਿਚ ਮਨ ਦੇ ਅੰਦਰ ਅਨੇਕਾਂ ਸੰਗੀਤਕ ਸਾਜ ਵੱਜਣ ਲੱਗ ਪੈਂਦੇ ਹਨ, ਇਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਮਨ ਸਦਾ-ਥਿਰ ਪਰਮਾਤਮਾ ਵਿਚ ਲੀਨ ਰਹਿੰਦਾ ਹੈ। ਸਤਿਗੁਰਿ ਨਾਨਕ ਦੱਸਦੇ ਹਨ, ਗੁਰੂ ਮਿਲ ਪਏ ਤਾਂ ਇਹ ਭਟਕਦਾ ਮਨ ਰੁਕ ਜਾਂਦਾ ਹੈ, ਤੇ ਪ੍ਰਭੂ-ਚਰਨਾਂ ਵਿਚ ਆ ਟਿਕਦਾ ਹੈ।4।

Share Button

Leave a Reply

Your email address will not be published. Required fields are marked *