Sat. May 25th, 2019

ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ

ਸ਼ਮਸੇਰ ਸਿੰਘ ਮਥਰੇਵਾਲੀਆ ਲੋਕ ਇਨਸਾਫ ਪਾਰਟੀ ਦੇ ਜਿਲ੍ਹਾ ਯੂਥ ਪ੍ਰਧਾਨ ਨਿਯੁਕਤ

ਚੋਣਾਂ ‘ਚ ਆਪ ਤੇ ਲੋਕ ਇਨਸਾਫ ਪਾਰਟੀ ਗਠਜੋੜ ਦੀ ਸ਼ਾਨਦਾਰ ਜਿੱਤ ਹੋਵੇਗੀ – ਮਥਰੇਵਾਲੀਆ

ਤਰਨ ਤਾਰਨ/ਭਿੱਖੀਵਿੰਡ 24 ਦਸੰਬਰ (ਹਰਜਿੰਦਰ ਸਿੰਘ ਗੋਲ੍ਹਣ)-ਉਤਰ ਪ੍ਰਦੇਸ਼ ਸਰਕਾਰ ਵਿਚ ਜੇਲ ਮੰਤਰੀ ਵਜੋਂ ਸੇਵਾਵਾਂ ਨਿਭਾਅ ਰਹੇ ਬਲਵੰਤ ਸਿੰਘ ਰਾਮੂਵਾਲੀਆ ਦਾ ਸੱਜਾ ਹੱਥ ਸਮਝੇ ਜਾਂਦੇ ਅਮਰੀਕ ਸਿੰਘ ਵਰਪਾਲ ਸੀਨੀਅਰ ਮੀਤ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ, ਲੋਕ ਭਲਾਈ ਪਾਰਟੀ ਵਿਚ ਸਮੇਂ ਤੱਕ ਜਿਲ੍ਹਾ ਯੂਥ ਪ੍ਰਧਾਨ ਰਹੇ ਸ਼ਮਸੇਰ ਸਿੰਘ ਮਥਰੇਵਾਲੀਆ ਜੋ ਕੱਲ ਜਲੰਧਰ ਵਿਖੇ ਆਪਣੇ ਹਜਾਰਾਂ ਸਾਥੀਆ ਸਮੇਤ ਲੋਕ ਇਨਸਾਫ ਪਾਰਟੀ ਵਿਚ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਸ ਆਦਿ ਆਗੂਆਂ ਦੀ ਹਾਜਰੀ ਵਿਚ ਸਾਮਲ ਹੋ ਗਏ ਸਨ। ਲੋਕ ਇਨਸਾਫ ਪਾਰਟੀ ਵਿਚ ਜਿਲ੍ਹਾ ਤਰਨ ਤਾਰਨ ਦੇ ਯੂਥ ਪ੍ਰਧਾਨ ਨਿਯੁਤਕ ਹੋਏ ਸ਼ਮਸੇਰ ਸਿੰਘ ਮਥਰੇਵਾਲੀਆ ਨੇ ਆਪਣੇ ਸਾਥੀਆਂ ਮਨਪ੍ਰੀਤ ਸਿੰਘ ਗਿੱਲ, ਹਰਜੀਤ ਜੱਟ, ਸ਼ਮਸੇਰ ਸਿੰਘ ਰਿੰਕਾ, ਬਲਜਿੰਦਰ ਸਿੰਘ, ਪਵਨ ਕੁਮਾਰ, ਸਨਮ ਕੁਮਾਰ, ਲਖਵਿੰਦਰ ਸਿੰਘ ਮਥਰੇਵਾਲੀਆ, ਸੁਖਚੈਨ ਸਿੰਘ, ਨਿਤਿਨ ਕੁਮਾਰ ਮੋਨੂੰ, ਗੁਰਸਾਹਿਬ ਸਿੰਘ ਠੇਕੇਦਾਰ, ਅਜੇ ਵਿਸ਼ਵ ਪ੍ਰਤਾਪ ਸਿੰਘ, ਬਾਜ ਸਿੰਘ, ਮਲਕੀਤ ਸਿੰਘ ਲਾਲੂਘੰੁਮਣ ਦੀ ਹਾਜਰੀ ਵਿਚ ਪ੍ਰੈਸ ਨਾਲ ਗੱਲਬਾਤ ਕਰਦਿਆਂ ਲੋਕ ਇਨਸਾਫ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ, ਵਿਧਾਇਕ ਬਲਵਿੰਦਰ ਸਿੰਘ ਬੈਂਸ, ਲੋਕ ਇਨਸਾਫ ਪਾਰਟੀ ਦੇ ਮਾਝਾ ਜੋਨ ਇੰਚਾਰਜ ਅਮਰੀਕ ਸਿੰਘ ਵਰਪਾਲ ਆਦਿ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਥ ਵਿੰਗ ਦੇ ਨੌਜਵਾਨ 2017 ਦੀਆਂ ਹੋ ਰਹੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਤੇ ਲੋਕ ਇਨਸਾਫ ਪਾਰਟੀ ਦੇ ਗਠਜੋੜ ਨਾਲ ਮੋਢੇ ਨਾਲ ਮੋਢਾ ਲਾ ਕੇ ਜਿੱਤ ਵਿਚ ਅਹਿਮ ਰੋਲ ਅਦਾ ਕਰਨਗੇ। ਮਥਰੇਵਾਲੀਆ ਨੇ ਅਕਾਲੀ-ਭਾਜਪਾ ਸਰਕਾਰ ਤੇ ਕਾਂਗਰਸ ਪਾਰਟੀ ਨੂੰ ਇਕ ਹੀ ਸਿੱਕੇ ਦੇ ਦੋ ਪਹਿਲੂ ਦੱਸਦਿਆਂ ਕਿਹਾ ਕਿ ਇਹਨਾਂ ਦੋਨਾਂ ਪਾਰਟੀਆਂ ਨੇ ਬੀਤੇ 70 ਵਰ੍ਹੇ ਤੋਂ ਵਾਰੀ-ਵਾਰੀ ਰੱਜ ਲੁੱਟਿਆ ਹੈ, ਉਥੇ ਰੋਜਗਾਰ ਮੰਗਦੇ ਬੇਰੋਜਗਾਰ ਨੌਜਵਾਨਾਂ ਧੀਆਂ ਤੇ ਪੁੱਤਾਂ ਨੂੰ ਰੱਜ ਕੁੱਟਿਆ ਵੀ ਹੈ। ਮਥਰੇਵਾਲੀਆਂ ਨੇ ਲੋਕਾਂ ਲਾਮਬੰਦ ਕਰਦਿਆਂ ਕਿਹਾ ਕਿ ਉਹ ਅਕਾਲੀ ਤੇ ਕਾਂਗਰਸ ਲੀਡਰਾਂ ਦੀ ਲੂੰਮੜ ਚਾਲਾਂ ਵਿਚ ਨਾ ਆਉਣ ਤਾਂ ਜੋ ਲੀਡਰਾਂ ਵੱਲੋਂ ਕੰਗਲੇ ਕੀਤੇ ਪੰਜਾਬ ਨੂੰ ਦੁਬਾਰਾ ਰੰਗਲਾ ਬਣਾਇਆ ਜਾ ਸਕੇ।

Leave a Reply

Your email address will not be published. Required fields are marked *

%d bloggers like this: