ਸ਼ਬ ਡਵੀਜਨ ਝੁਨੀਰ ਦੇ ਪੀਐਸਪੀਸੀਐਲ ਦਾ ਦਫਤਰ 38 ਮੁਲਾਜਮਾਂ ਨਾਲ ਹੀ ਡੰਗ ਟਪਾ ਰਿਹਾ ਹੈ

ss1

ਸ਼ਬ ਡਵੀਜਨ ਝੁਨੀਰ ਦੇ ਪੀਐਸਪੀਸੀਐਲ ਦਾ ਦਫਤਰ 38 ਮੁਲਾਜਮਾਂ ਨਾਲ ਹੀ ਡੰਗ ਟਪਾ ਰਿਹਾ ਹੈ
106 ਮੁਲਾਜਮਾਂ ਚੋ ਇੱਥੇ 68 ਮੁਲਾਜਮਾਂ ਦੀ ਜਰੂਰਤ ਹੈ
45 ਪਿੰਡਾਂ ਨੂੰ ਬਿਜਲੀ ਸਪਲਾਈ ਸੰਬੰਧੀ ਕੋਈ ਨਾ ਕੋਈ ਦਿੱਕਤ ਆਉਂਦੀ ਰਹਿੰਦੀ ਹੈ ਪਰ ਫਿਰ ਵੀ ਬਿਜਲੀ ਨਿਰਵਿਘਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ:ਐਸ ਡੀ ਓ ਝੁਨੀਰ

13-6
ਝੁਨੀਰ 12 ਜੂਨ (ਗੁਰਜੀਤ ਸ਼ੀਂਹ) ਪੰਜਾਬ ਸਟੇੇਟ ਪਾਵਰ ਕਾਮ ਲਿਮਟਿਡ ਸਬ ਡਵੀਜਨ ਝੁਨੀਰ ਵਿਖੇ ਮੁਲਾਜਮਾਂ ਦੀਆਂ ਅਸਾਮੀਆਂ ਘੱਟ ਹੋਣ ਕਾਰਨ ਇਲਾਕੇ ਦੇ ਲੋਕਾਂ ਨੂੰ ਬਿਜਲੀ ਸਪਲਾਈ ਆਦਿ ਠੀਕ ਕਰਵਾਉਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਉਂਝ ਭਾਵੇਂ ਰਾਜ ਸਰਕਾਰ ਪੰਜਾਬ ਚ ਵਿਕਾਸ ਕਾਰਜਾਂ ਦੇ ਦਾਅਵੇ ਕਰਨ ਦੀਆਂ ਗੱਲਾਂ ਕਰਦੀ ਹੈ।ਪਰ ਝੁਨੀਰ ਸਬ ਡਵੀਜਨ ਪਾਵਰ ਕਾਮ ਦੇ ਦਫਤਰ ਚ ਮੁਲਾਜਮਾਂ ਦੀ ਘਾਟ ਨੂੰ ਪੂਰਾ ਕਰਨ ਦਾ ਕਦੇ ਕਿਸੇ ਦੇ ਚਿੱਤ ਚੇਤੇ ਹੀ ਨਹੀ ਆਇਆ।ਜਾਣਕਾਰੀ ਅਨੁਸਾਰ ਇਹ ਸਬ ਡਵੀਜਨ ਅੰਦਰ 45 ਦੇ ਕਰੀਬ ਪਿੰਡ ਪੈਂਦੇ ਹਨ।ਇਸ ਦਫਤਰ ਵਿੱਚ ਕੁੱਲ 106 ਪੋਸਟਾਂ ਹਨ।ਜਿੰਨਾਂ ਵਿੱਚੋ 38 ਪੋਸਟਾਂ ਤੇ ਹੀ ਮੁਲਾਜਮ ਕੰਮ ਕਰ ਰਹੇ ਹਨ।ਜਦ ਕਿ 68 ਪੋਸਟਾਂ ਖਾਲੀ ਹੋਣ ਕਰਕੇ ਦਫਤਰੀ ਕੰਮਾਂ ਅਤੇ ਪਿੰਡਾਂ ਚ ਨਿਰਵਿਘਨ ਬਿਜਲੀ ਚਲਾਉਣ ਲਈ ਮੁਸ਼ਕਿਲਾਂ ਆ ਰਹੀਆਂ ਹਨ।ਜਿੰਨਾਂ ਵਿੱਚ ਸਹਾਇਕ ਮੈਨ ਦੀਆਂ 38 ਪੋਸਟਾਂ ,ਲਾਈਨ ਮੈਨ ਦੀਆਂ 19 ,ਲੇਖਾਕਾਰ 1 ,ਖਜਾਨਚੀ 2 ,ਜੇਈ 1 ,ਕਲਰਕ ਜਰਨਲ 1 ,ਕਲਰਕ ਅਕਾਊਂਟ 2 ,ਸਹਾਇਕ ਕਲਰਕ 1 ,ਮੀਟਰ ਰੀਡਰ 2 ਆਦਿ ਕੁੱਲ 68 ਪੋਸਟਾਂ ਲੰਬੇ ਸਮੇ ਤੋ ਖਾਲੀ ਹਨ।

ਜਿੰਨਾਂ ਨੂੰ ਲੰਬਾ ਸਮਾਂ ਬੀਤ ਜਾਣ ਤੇ ਸਿਰਫ ਐਸ ਡੀ ਓ ਤੋ ਲੈ ਕੇ ਚੌਂਕੀਦਾਰ ਤੱਕ 38 ਮੁਲਾਜਮ ਵੱਖ ਵੱਖ ਪਿੰਡਾਂ ਅਤੇ ਇਸ ਦਫਤਰ ਵਿੱਚ ਡਿਊਟੀ ਕਰ ਰਹੇ ਹਨ।ਜੋ ਕਿ ਪੈ ਰਹੀ ਕੜਾਕੇ ਦੀ ਗਰਮੀ ਅਤੇ ਵਰਖਾ ਦੇ ਦਿਨਾਂ ਚ ਬਿਜਲੀ ਦੀ ਵਧ ਰਹੀ ਦਿਨੋ ਦਿਨ ਖਪਤ ਆਦਿ ਲਈ ਪੂਰਾ ਨਹੀ ਆ ਸਕੇ।ਇਸ ਸੰਬੰਧੀ ਪੰਚਾਇਤ ਯੂਨੀਅਨ ਝੁਨੀਰ ਦੇ ਪ੍ਰਧਾਨ ਗੁਰਸੇਵਕ ਸਿੰਘ ਸਾਹਨੇਵਾਲੀ ,ਬਲਾਕ ਕਾਂਗਰਸ ਦੇ ਪ੍ਰਧਾਨ ਬਲਵੰਤ ਸਿੰਘ ਮਾਨ ,ਸੀਪੀਆਈ ਦੇ ਤਹਿਸੀਲ ਸਕੱਤਰ ਜੁਗਰਾਜ ਸਿੰਘ ਭੁੱਲਰ ,ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲਾਂ ਪ੍ਰਧਾਨ ਨਿਰਮਲ ਸਿੰਘ ਝੰਡੂਕੇ ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਮਲੂਕ ਸਿੰਘ ਹੀਰਕੇ ,ਮਿਸਤਰੀ ਗੁਲਾਬ ਸਿੰਘ ਘੁਰਕਣੀ ,ਮਿਸਤਰੀ ਜਗਦੀਪ ਸੋਨੀ ਬਾਜੇਵਾਲਾ ,ਆਪ ਆਗੂ ਨਿਰਮਲ ਸਿੰਘ ਫੱਤਾ ਮਾਲੋਕਾ ,ਨਾਇਬ ਸਿੰਘ ਝੁਨੀਰ ,ਵਪਾਰ ਮੰਡਲ ਝੁਨੀਰ ਦੇ ਪ੍ਰਧਾਨ ਨੌਹਰ ਚੰਦ ਤਾਇਲ ,ਲੇਬਰਫੈਡ ਪੰਜਾਬ ਦੇ ਸਾਬਕਾ ਚੇਅਰਮੈਨ ਪਰਮਿੰਦਰ ਸਿੰਘ ਝੁਨੀਰ ਨੇ ਰਾਜ ਸਰਕਾਰ ਤੋ ਮੰਗ ਕੀਤੀ ਹੈ ਕਿ ਝੁਨੀਰ ਵਿਖੇ ਬਣੇ 67 ਕੇ ਬੀ ਗਰਿੱਡ ਆਦਿ 45 ਪਿੰਡਾਂ ਨੂੰ ਬਿਜਲੀ ਨਿਰਵਿਘਨ ਅਤੇ ਦਫਤਰੀ ਕੰਮਾਂ ਕਾਰਾਂ ਲਈ ਇੱਥੇ ਮੁਲਾਜਮਾਂ ਦੀ ਘਾਟ ਨੂੰ ਪੂਰਾ ਕੀਤਾ ਜਾਵੇ।ਜਦੋ ਇਸ ਸੰਬੰਧੀ ਪੀ ਐਸ ਪੀ ਸੀ ਐਲ ਸਬ ਡਵੀਜਨ ਝੁਨੀਰ ਦੇ ਐਸ ਡੀ ਓ ਬੀਰਬਲਦਾਸ ਨਾਲ ਸੰਪਰਕ ਕੀਤਾ ਤਾਂ ਉਹਨਾਂ ਕਿਹਾ ਕਿ ਇੱਥੇ ਮੁਲਾਜਮਾਂ ਦੀਆਂ ਪੋਸਟਾਂ 106 ਚੋ ਸਿਰਫ 38 ਹੀ ਹਨ ਜਿੰਨਾਂ ਨੂੰ ਆਪਣੇ ਕੰਮ ਜਿਆਦਾ ਹੋਣ ਕਰਕੇ ਦਿੱਕਤ ਆ ਰਹੀ ਹੈ।

Share Button

Leave a Reply

Your email address will not be published. Required fields are marked *