ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Sat. May 30th, 2020

ਸ਼ਬਦ ਗੁਰੂ ਯਾਤਰਾ ਦਾ ਹਲਕਾ ਮਜੀਠਾ ਵਿੱਚ ਪੁੱਜਣ ‘ਤੇ ਮਜੀਠੀਆ ਤੇ ਸੰਗਤਾਂ ਵੱਲੋ ਖਾਲਸਾਈ ਜਾਹੋ ਜਲਾਲ ਨਾਲ ਕੀਤਾ ਗਿਆ ਨਿੱਘਾ ਸਵਾਗਤ

ਸ਼ਬਦ ਗੁਰੂ ਯਾਤਰਾ ਦਾ ਹਲਕਾ ਮਜੀਠਾ ਵਿੱਚ ਪੁੱਜਣ ‘ਤੇ ਮਜੀਠੀਆ ਤੇ ਸੰਗਤਾਂ ਵੱਲੋ ਖਾਲਸਾਈ ਜਾਹੋ ਜਲਾਲ ਨਾਲ ਕੀਤਾ ਗਿਆ ਨਿੱਘਾ ਸਵਾਗਤ
ਗੁਰੂ ਸਾਹਿਬਾਨ ਦਾ ਸਰਬਸਾਂਝੀਵਾਲਤਾ ਦਾ ਸੰਦੇਸ਼ ਘਰ ਘਰ ਪਹੁੰਚਾਇਆ ਜਾਵੇ : ਮਜੀਠੀਆ

ਮਜੀਠਾ/ ਅਮ੍ਰਿਤਸਰ,17 ਅਪ੍ਰੈਲ (ਨਿਰਪੱਖ ਕਲਮ): ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਬਦ ਗੁਰੂ ਯਾਤਰਾ ਦਾ ਅਜ ਹਲਕਾ ਮਜੀਠਾ ਵਿਖੇ ਪਹੁੰਚਣ ‘ਤੇ ਸ: ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ‘ਚ ਹਲਕਾ ਨਿਵਾਸੀਆਂ ਅਤੇ ਅਕਾਲੀ ਦਲ ਵਲੋਂ ਖਾਲਸਾਈ ਜਾਹੋ ਜਲਾਲ ਨਾਲ ਹਾਰਦਿਕ ਸਵਾਗਤ ਕੀਤਾ ਗਿਆ।
ਗੁਰੂ ਸਾਹਿਬ ਦੀਆਂ ਸਿਖਿਆਵਾਂ ਤੇ ਸ਼ਤਾਬਦੀ ਸਬੰਧੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਜੋ ਕਿ 7 ਜਨਵਰੀ ਤੋਂ ਗੁਰਦੁਆਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ ਸ਼ੁਰੂ ਹੋਈ ਸ਼ਬਦ ਯਾਤਰਾ ਪੰਜਾਬ ਦੇ ਵੱੱਖ ਵੱਖ ਸ਼ਹਿਰਾਂ ‘ਚੋਂ ਗੁਜਰ ਰਹੀ ਹੈ। ਹਲਕਾ ਮਜੀਠਾ ਦੇ ਪਿੰਡ ਨਾਗ ਨਵੇ ਵਿਖੇ ਸਾਬਕਾ ਮੰਤਰੀ ਤੇ ਵਿਧਾਇਕ ਸ: ਬਿਕਰਮ ਸਿੰਘ ਮਜੀਠੀਆ ਸਮੇਤ ਸਮੂਹ ਸੰਤਾਂ ਮਹਾਂਪੁਰਸ਼ਾਂ, ਧਾਰਮਿਕ ਸਭਾ ਸੁਸਾਇਟੀਆਂ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ ਰੁਮਾਲਾ ਸਾਹਿਬ ਭੇਟ ਕੀਤੇ ਅਤੇ ਪੰਜ ਪਿਆਰਿਆਂ ਨੂੰ ਗੁਰੂ ਬਖਸ਼ਿਸ਼ ਸਿਰਪਾਓ ਭੇਟ ਕਰਕੇ ਇੰਨ੍ਹਾ ਪਾਸੋਂ ਆਸ਼ੀਰਵਾਦ ਲਿਆ। ਯਾਤਰਾ ਦਾ ਇਥੇ ਪੁੱਜਣ ਤੇ ਸੰਗਤਾਂ ਨੇ ਜੈਕਾਰਿਆਂ ਅਤੇ ਫੁੱਲਾਂ ਦੀ ਵਰਖਾ ਨਾਲ ਭਰਵਾਂ ਸਵਾਗਤ ਕੀਤਾ। ਸੰਗਤਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਖੁੱਲੇ ਦਰਸ਼ਨ ਦੀਦਾਰੇ ਕਰਕੇ ਜੀਵਨ ਸਫਲਾ ਕੀਤਾ। ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਲਗਾਇਆ। ਇਸ ਮੌਕੇ ਸ: ਮਜੀਠੀਆ ਨੇ ਗੁਰੂ ਸਾਹਿਬ ਦਾ ਸਰਬਸਾਂਝੀ ਵਾਲਤਾ ਦਾ ਸੰਦੇਸ਼ ਘਰ ਘਰ ਪਹੁੰਚਾਉਣ ਦੀ ਸੰਗਤ ਨੂੰ ਅਪੀਲ ਕੀਤੀ। । ਇਥੋ ਇਹ ਯਾਤਰਾ ਆਪਣੇ ਅਗਲੇ ਪੜਾਅ ਲਈ ਰਵਾਨਾ ਹੋਕੇ ਪਿੰਡ ਨਾਗ ਕਲਾਂ, ਨੰਗਲ ਪੰਨੂੰਆਂ, ਮਜੀਠਾ ਵਿਖੇ ਪੁੱਜੀ ਜਿਥੇ ਨਗਰ ਕੌਸਲ ਮਜੀਠਾ ਦੇ ਪ੍ਰਧਾਨ ਤਰੁਨ ਅਬਰੋਲ, ਐਡਵੋਕੇਟ ਰਾਕੇਸ਼ ਪ੍ਰਾਸ਼ਰ ਨੇ ਆਪਣੇ ਸਾਰੇ ਕੌਸਲਰਾਂ ਅਤੈ ਸ਼ਹਿਰ ਦੀਆਂ ਧਾਰਮਿਕ ਸਭਾ ਸੁਸਾਇਟੀਆਂ ਅਤੇ ਵਡੀ ਗਿਣਤੀ ਸੰਗਤਾਂ ਦੇ ਸਹਿਯੋਗ ਨਾਲ ਸਵਾਗਤ ਕੀਤਾ। ਇਹ ਯਾਤਰਾ ਪਿੰਡ ਡੱਡੀਆਂ, ਕਲੇਰ ਮਾਂਗਟ, ਅਜਾਇਬਵਾਲੀ ਤੋ ਜਨਮ ਅਸਥਾਨ ਬਾਬਾ ਬੁੱਢਾ ਜੀ ਕੱਥੂਨੰਗਲ ਵੱਲ ਰਵਾਨਾ ਕੀਤਾ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨਾਲ ਮੈਬਰ ਸ਼੍ਰੋਮਣੀ ਕਮੇਟੀ ਜੋਧ ਸਿੰਘ ਸਮਰਾ, ਭਾਈ ਰਜਿੰਦਰ ਸਿੰਘ ਮਹਿਤਾ, ਮੇਜਰ ਸ਼ਿਵਚਰਨ ਸਿੰਘ, ਚੇਅਰਮੈਨ ਬਲਬੀਰ ਸਿੰਘ ਚੰਦੀ, ਭਗਵੰਤ ਸਿੰਘ ਸਿਆਲਕਾ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਲਖਬੀਰ ਸਿੰਘ ਗਿੱਲ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਲੀਵਾਲ, ਬਾਬਾ ਚਰਨ ਸਿੰਘ, ਪ੍ਰਭਦਿਆਲ ਸਿੰਘ ਪੰਨੂੰ, ਬਲਵਿੰਦਰ ਸਿੰਘ ਨਾਗ, ਹਰਵਿੰਦਰ ਸਿੰਘ ਭੁੱਲਰ, ਜਗਰੂਪ ਸਿੰਘ ਚੰਦੀ, ਪ੍ਰਧਾਨ ਤਰੁਨ ਅਬਰੋਲ, ਸਲਵੰਤ ਸਿੰਘ ਸੇਠ, ਰਣਧੀਰ ਸਿੰਘ ਵਿਰਕ, ਮਨਪ੍ਰੀਤ ਸਿੰਘ ਉਪਲ, ਸੁੱਚਾ ਸਿੰਘ ਨਾਗ, ਪੰਚ ਭਾਗ ਸਿੰਘ ਨਾਗ , ਲਾਲ ਸਿੰਘ, ਅਜੀਤ ਸਿੰਘ, ਮਨਧੀਰ ਸਿੰਘ ਫੋਜੀ, ਰਜਿੰਦਰ ਕੁਮਾਰ, ਅਮਰ ਸਿੰਘ ਚੰਦੀ, ਸੁਖਦੇਵ ਸਿੰਘ ਪ੍ਰਧਾਨ, ਡਾ: ਮਲੂਕ ਸਿੰਘ, ਸੁਖਬੀਰ ਸਿੰਘ ਚੰਦੀ, ਜਗਜੀਤ ਸਿੰਘ, ਪਿੰਕਾ ਮਜੀਠਾ, ਬਿਕਰਮਜੀਤ ਨਾਗ, ਗੁਰਮੀਤ ਸਿੰਘ ਨਾਗ, ਸਰਪੰਚ ਤਰਸੇਮ ਸਿੰਘ ਸੋਹੀਆਂ, ਜਗਬੀਰ ਸਿੰਘ ਸੋਹੀਆਂ, ਅੰਮ੍ਰਿਤਪਾਲ ਸਿੰਘ, ਦਿਲਬਾਗ ਸਿੰਘ ਲਹਿਰਕਾ, ਜਤਿੰਦਰਪਾਲ ਸਿੰਘ ਹਮਜਾ, ਪ੍ਰਿੰਸ ਨਈਅਰ, ਅਜੈ ਚੋਪੜਾ, ਮਹਿੰਦਰ ਸਿੰਘ, ਸੁਰਿੰਦਰਪਾਲ ਸਿੰਘ ਗੋਕਲ, ਕੁਲਦੀਪ ਸਿੰਘ ਝੰਡ, ਗੁਰਬਪ੍ਰੀਤ ਸਿੰਘ ਥਿੰਦ, ਸਰਬਜੀਤ ਸਿੰਘ ਨਾਗ, ਸੁਖਵੰਤ ਸਿੰਘ, ਸਮੇਤ ਵੱੰਡੀ ਗਿਣਤੀ ਵਿੱਚ ਸੰਗਤਾਂ ਹਾਜਰ ਸਨ।

Leave a Reply

Your email address will not be published. Required fields are marked *

%d bloggers like this: