ਸ਼ਬਦਾਂ ਦਾ ਦੀਵਾ ਅਨਮੋਲ ਤੋਹਫ਼ਾ :- ਗੀਤਕਾਰ ਸਾਹਿਬ ਢਿੱਲੋ

ss1

ਸ਼ਬਦਾਂ ਦਾ ਦੀਵਾ ਅਨਮੋਲ ਤੋਹਫ਼ਾ :- ਗੀਤਕਾਰ ਸਾਹਿਬ ਢਿੱਲੋ

ਕਹਿੰਦੇ ਹਨ ਕੇ ਸੱਚ ਛੁਪਾਇਆ ਨਾਂ ਛੁਪੇ ਤੇ ਨਾਮ ਨਾਂ ਮੈਲਾ ਹੋਏ, ਗੁਰਬਾਣੀ ਦਾ ਇਹ ਕਥਨ ਬਿਲਕੁੱਲ ਸੱਚ ਹੈ ਜਿਸਨੇ ਪੱਲੇ ਸੱਚ ਬੰਨ ਲਿਆ ਹੋਵੇ ਕਦੇ ਨਾਂ ਕਦੇ ਜ਼ਾਹਰ ਹੋ ਜਾਂਦਾ ਹੈ ! ਸਚਿਆਈ ਦੇ ਰਾਹ ਤੇ ਸੱਚ ਲਿਖਣ ਵਾਲੇ ਗੀਤਕਾਰ ਸਾਹਿਬ ਸਿੰਘ ਢਿਲੋ ਆਖਰ ਲੋਕਾਂ ਸਾਹਮਣੇ ਆ ਹੀ ਗਏ ਜਿਨਾ ਨੇ ਰਾਜ. ਦੀਆ ਗੱਲਾਂ ਗੀਤ ਵਿੱਚ ਬਹੁਤ ਡੂੰਘਾ ਸੱਚ ਬਿਆਨ ਕੀਤਾ ਹੈ ਜਦੋਂ ਇਹਨਾ ਨੂੰ ਮੈਂ ਪੁਛਿਆ ਕੇ ਇਨੇ ਡੂੰਘੇ ਸੱਚ ਦਾ ਭੇਦ ਤਹਾਨੂੰ ਕਿੱਥੋਂ ਮਿਲਿਆ ਤੇ ਉਹਨਾ ਨੇ ਬਹੁਤ ਸੋਹਣਾ ਜਵਾਬ ਦਿੱਤਾ ਕੇ ਸਾਡੇ ਕੋਲ ਸੱਚ ਦਾ ਬਹੁਤ ਵੱਡਾ ਖ਼ਜ਼ਾਨਾ ਹੈ ਉਹਨਾ ਦਾ ਇਸਾਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਵੱਲ ਸੀ । ਸਾਹਿਬ ਸਿੰਘ ਹੁਣਾ ਵਾਰੇ ਤੁਹਾਨੂੰ ਦੱਸਣਾ ਚਾਹਵਾਗੇ ਕੇ ਇਹਨਾ ਦਾ ਜਨਮ ਪੰਜਾਬ ਸੂਬੇ ਦੇ ਪਿੰਡ ਮਾਣਕਪੁਰਾ ਜਿਲਾ ਅੰਮ੍ਰਿਤਸਰ ਵਿਖੇ ਹੋਇਆ ਅਤੇ ਬੀ. ਏ ਤੱਕ ਦੀ ਪੜਾਈ ਕੀਤੀ ਸਾਫ਼ ਸੁਥਰੀ ਲੇਖਣੀ ਵਿੱਚ ਵਿਸ਼ਵਾਸ ਰੱਖਣ ਵਾਲੇ ਸਾਹਿਬ ਸਿੰਘ ਲੋਕਾਂ ਸਾਹਮਣੇ ਘੱਟ ਆ ਸਕੇ ਪਰ ਇਹਨਾ ਦੀ ਪਹਿਚਾਣ ਬਣਿਆ ਗੀਤ ਮੈਂ ਕਿਹਨੂੰ ਕਿਹਨੂੰ ਦਸਾਂ ਇਹ ਰਾਜ ਦੀਆ ਗੱਲਾਂ , ਜੋ ਕੈਨੇਡਾ ਵਿੱਚ ਰਹਿ ਰਹੇ ਗਾਿੲਕ ਹਰਪ੍ਰੀਤ ਰੰਧਾਵਾ ਤੇ ਜੱਸ ਸੰਘਾ ਨੇ ਗਾਿੲਆ ।ਇਸ ਤੋਂ ਇਲਾਵਾ ਚਾਰ ਕਿਤਾਬਾਂ ਮਾਰਕੀਟ ਵਿੱਚ ਆਉਣਾ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਨਿਬੜੀ ਜਿਨਾ ਵਿੱਚ ਸੂਫ਼ੀ ਆਨਾ ਗੀਤ ਤੇ ਕਵਿਤਾਵਾਂ ਸਾਮਲ ਹਨ ਰੂਹ ਦੀ ਪਰਵਾਜ਼ , ਰਾਜ ਦੀਆ ਗੱਲਾਂ ,ਮਨ ਦਾ ਗੁਲਾਮ , ਤੇ ਹੁਣੇ ਰਿਲੀਜ ਕੀਤੀ ਗਈ ਸ਼ਬਦਾਂ ਦਾ ਦੀਵਾ ਇਸ ਤੋਂ ਇਲਾਵਾ ਸਾਹਿਬ ਸਿੰਘ ਦੀ ਕਲਮ ਚੋ ਉਚਰੇ ਗੀਤਾ ਨੂੰ ਆਪਣੀ ਅਵਾਜ਼ ਵਿੱਚ ਹੁਣ ਤੱਕ ਗਾਇਆ ਹੈ ਜੱਸ ਸੰਘਾ , ਦਲਵਿੰਦਰ ਦਿਆਲਪੁਰੀ ,ਹਰਪ੍ਰੀਤ ਰੰਧਾਵਾ ਸ਼ਰਨਜੀਤ ਸੰਮੀ ,ਇਸਮੀਤ ਕੌਰ ,ਜਸਵਿਦਰ ਜੱਸੀ , ਤੇ ਜੱਸੀ ਧੰਜਲ ਆਦਿ ਨੇ ਤੇ ਜਲਦੀ ਇਕ ਗੀਤ ਰਿਲੀਜ ਹੋ ਰਿਹਾ ਜੋ ਸਾਹਿਬ ਸਿੰਘ ਜੀ ਨੇ ਬਾਕਮਾਲ ਲਿਖਿਆ ਹੈ ਨਾਂ ਨਹੀਂ ਲੈਣਾ ਉਸ ਕੁੜੀ ਦਾ ,ਨਾਂ ਨਹੀਂ ਲੈਣਾ ,ਜਿਸ ਨੂੰ ਗਾਇਆ ਹਰਪ੍ਰੀਤ ਨੇ ਸਾਡੀ ਦਿਲੀ ਦੁਆ ਹੈ ਕਿ ਇਹੋ ਜਿਹੀਆ ਸੱਚੀਆ ਸੁੱਚੀਆ ਕਲਮਾਂ ਨੂੰ ਪਰਮਾਤਮਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖ਼ਸ਼ੇ ……..

ਵੱਲੋਂ :— ਰਾਜ ਗੋਗਨਾ, ਸੀਨੀਅਰ ਪੱਤਰਕਾਰ ( ਨਿਊਯਾਰਕ)

Share Button

Leave a Reply

Your email address will not be published. Required fields are marked *