ਸ਼ਤਾਬਦੀ ਸਮੇਤ ਕਈ ਟਰੇਨਾਂ ਦੇ ਰੂਟ ਬਦਲੇ

ss1

ਸ਼ਤਾਬਦੀ ਸਮੇਤ ਕਈ ਟਰੇਨਾਂ ਦੇ ਰੂਟ ਬਦਲੇ

ਅੰਬਾਲਾ ਡਿਵੀਜ਼ਨ ‘ਚ ਸ਼ੰਭੂ ਅਤੇ ਰਾਜਪੁਰਾ ਸਟੇਸ਼ਨ ‘ਤੇ ਲਿਮਟਿਡ ਸਬ-ਵੇਅ ਦੇ ਨਿਰਮਾਣ ਕਾਰਨ ਅੰਬਾਲਾ-ਲੁਧਿਆਣਾ ਰੇਲ ਸੈਕਸ਼ਨ ‘ਤੇ ਇਕ ਦਿਨ ਦਾ ਟ੍ਰੈਫਿਕ ਬਲਾਕ ਲਿਆ ਗਿਆ ਸੀ। ਇਸ ਦੌਰਾਨ ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ ਸਮੇਤ ਕਈ ਟਰੇਨਾਂ ਦਾ ਰੂਟ ਬਦਲ ਕੇ ਚਲਾਇਆ ਗਿਆ। ਰੇਲਵੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਦੁਆਰ-ਅੰਮ੍ਰਿਤਸਰ ਜਨ ਸ਼ਤਾਬਦੀ ਐਕਸਪ੍ਰੈੱਸ 12053, ਨਵੀਂ ਦਿੱਲੀ-ਅੰਮ੍ਰਿਤਸਰ ਸ਼ਤਾਬਦੀ ਐਕਸਪ੍ਰੈੱਸ 12013, ਨਵੀਂ ਦਿੱਲੀ-ਕਟਰਾ ਸ਼੍ਰੀ ਸ਼ਕਤੀ ਐਕਸਪ੍ਰੈੱਸ 22461, ਰਿਸ਼ੀਕੇਸ਼-ਕਟਰਾ ਹੇਮਕੁੰਟ ਐਕਸਪ੍ਰੈੱਸ 14609, ਦਿੱਲੀ-ਜੰਮੂਤਵੀ ਸ਼ਾਲੀਮਾਰ ਐਕਸਪ੍ਰੈੱਸ 14645 ਟਰੇਨਾਂ ਦਾ ਅੰਬਾਲਾ ਤੋਂ ਹੀ ਰੂਟ ਬਦਲ ਦਿੱਤਾ ਗਿਆ। 1 ਮਈ ਨੂੰ ਉਕਤ ਟਰੇਨਾਂ ਅੰਬਾਲਾ, ਚੰਡੀਗੜ੍ਹ, ਸਮਰਾਲਾ, ਸਾਹਨੇਵਾਲ ਹੁੰਦੇ ਹੋਏ ਚਲਾਈਆਂ ਗਈਆਂ। ਇਸ ਕਾਰਨ ਲਗਭਗ ਸਾਰੀਆਂ ਟਰੇਨਾਂ ਆਪਣੇ ਨਿਰਧਾਰਤ ਸਮੇਂ ਤੋਂ 1 ਤੋਂ ਡੇਢ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਸਨ।

Share Button

Leave a Reply

Your email address will not be published. Required fields are marked *