Tue. Aug 20th, 2019

ਸ਼ਤਨਾਮ ਨਗਰ ਵਿੱਚ ਲੱਗ ਰਹੇ ਮੋਬਾਇਲ ਟਾਵਰ ਖਿਲਾਫ ਲੋਕਾਂ ਨੇ ਕੀਤੀ ਨਾਅਰੇਬਾਜੀ

ਸ਼ਤਨਾਮ ਨਗਰ ਵਿੱਚ ਲੱਗ ਰਹੇ ਮੋਬਾਇਲ ਟਾਵਰ ਖਿਲਾਫ ਲੋਕਾਂ ਨੇ ਕੀਤੀ ਨਾਅਰੇਬਾਜੀ
ਸ਼ਹਿਰੀ ਪੁਲਿਸ ਨੇ ਮੋਕੇ ‘ਤੇ ਪਹੁੰਚ ਨੇ ਕੰਮ ਨੂੰ ਰੁਕਵਾਇਆ

Photo -2

ਰਾਜਪੁਰਾ,15 ਜੁਲਾਈ (ਧਰਮਵੀਰ ਨਾਗਪਾਲ) ਰਾਜਪੁਰਾ ਨੇੜਲੇ ਪਿੰਡ ਸਤਨਾਮ ਨਗਰ ਵਿਖੇ ਇਕ ਮੋਬਾਇਲ ਕੰਪਨੀ ਵਲੋਂ ਲਾਏ ਜਾ ਰਹੇ ਮੋਬਾਇਲ ਟਾਵਰ ਦੇ ਖਿਲਾਫ ਅੱਜ ਸਥਾਨਕ ਵਾਸੀਆਂ ਨੇ ਪੰਚ ਦੀ ਅਗਵਾਈ ਵਿੱਚ ਜੋਰਦਾਰ ਪ੍ਰਦਰਸਨ ਕੀਤਾ ਅਤੇ ਇਸ ਦੀ ਸਿਕਾਇਤ ਪੁਲਿਸ ਨੂੰ ਕੀਤੀ ਗਈ ਅਤੇ ਮੋਕੇ ਤੇ ਪਹੁੰਚੇ ਪੁਲਿਸ ਮੁਲਾਜਮ ਵਲੋਂ ਟਾਵਰ ਲਾਉਣ ਦੇ ਕੰਮ ਨੂੰ ਫਿਲਹਾਲ ਰੁਕਵਾ ਦਿੱਤੇ ਜਾਣ ਦਾ ਸਮਾਚਾਰ ਹੈ ।ਇਸ ਮੋਕੇ ਪਿੰਡ ਸਤਨਾਮ ਨਗਰ ਦੇ ਪੰਚ ਗੁਰਜੰਟ ਸਿੰਘ, ਦਲਜੀਤ ਕੋਰ,ਸੁਨੀਤਾ ਠਾਕੁਰ,ਸਵਰਨ ਸਿੰਘ,ਬਲਜੀਤ ਕੋਰ,ਪ੍ਰਿਤਪਾਲ ਸਿੰਘ,ਵੀਰ ਭਾਨ ,ਚਾਂਦ ਰਾਣੀ, ਬਲਵਿੰਦਰ ਕੋਰ ਜਰਨੈਲ ਸਿੰਘ ਸਮੇਤ ਕਾਫੀ ਸੰਖਿਆਂ ਵਿੱਚ ਮੋਜੂਦ ਔਰਤਾਂ ਨੇ ਕਿਹਾਕਿ ਮੋਬਾਇਲ ਕੰਪਨੀ ਦਾ ਟਾਵਰ ਲਾਉਣ ਤੋਂ ਪਹਿਲਾ ਉਨ੍ਹਾਂ ਦੀ ਰਜਾਮੰਦੀ ਤੱਕ ਨਹੀ ਲਈ ਗਈ ।ਉਨ੍ਹਾਂ ਕਿਹਾਕਿ ਇਹ ਟਾਵਰ ਰਿਹਾਇਸੀ ਇਲਾਕੇ ਵਿੱਚ ਲਾਇਆ ਜਾ ਰਿਹਾ ਹੈ ਅਤੇ ਸਥਾਨਕ ਲੋਕਾਂ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਹੈ ।ਉਨ੍ਹਾਂ ਕਿਹਾਕਿ ਮੋਬਾਇਲ ਟਾਵਰ ਲੱਗਣ ਨਾਲ ਨੇੜੇ ਤੇੜੇ ਘਰਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਕਾਈ ਪ੍ਰਕਾਰ ਦੀਆਂ ਪ੍ਰੇਸ਼ਾਨੀਆਂ ਪੇਸ਼ ਆ ਸਕਦੀਆਂ ਹਨ ਅਤੇ ਬਿਮਾਰੀਆਂ ਵੱਧਣ ਦਾ ਖਤਰਾ ਵੱਧ ਸਕਦਾ ਹੈ ।ਉਨ੍ਹਾਂ ਕਿਹਾਕਿ ਕਿ ਉਹ ਕਿਸੇ ਵੀ ਕੀਮਤ ‘ਤੇ ਮੋਬਾਇਲ ਟਾਵਰ ਨਹੀ ਲੱਗਣ ਦੇਣਗੇ ਜੇਕਰ ਸ਼ੰਘਰਸ ਵੀ ਕਰਨਾ ਪਿਆ ਉਹ ਪਿੱਛੇ ਨਹੀ ਹੱਟਣਗੇ ।ਇਸ ਮੋਕੇ ਲੋਕਾਂ ਵਲੋਂ ਮੋਬਾਇਲ ਟਾਵਰ ਖਿਲਾਫ ਪੁਲਸ ਨੂੰ ਸਿਕਾਇਤ ਕੀਤੀ ਅਤੇ ਪੁਲਿਸ ਮੁਲਾਜਮਾਂ ਨੇ ਮੋਕੇ ‘ਤੇ ਪਹੁੰਚ ਕੇ ਕੰਮ ਨੂੰ ਰੁਕਵਾ ਦਿੱਤਾ ਅਤੇ ਦੋਨਾਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਹੈ ।ਇਸ ਸੰਬੰਧੀ ਥਾਣਾ ਸਿਟੀ ਦੇ ਇੰਚਾਰਜ ਐਸਐਚੳ ਗੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਟਾਵਰ ਲੱਗਣ ਖਿਲਾਫ ਸਿਕਾਇਤ ਆਈ ਹੈ ਅਤੇ ਦੋਨਾਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਗਿਆ ਹੈ ਜਦਕਿ ਮੋਬਾਇਲ ਲਾਉਣ ਵਾਲੇ ਧਿਰ ਵਲੋਂ ਮਨਜੂਰੀ ਹੋਣ ਦੀ ਗੱਲ ਕਹੀ ਜਾ ਰਹੀ ਹੈ।

Leave a Reply

Your email address will not be published. Required fields are marked *

%d bloggers like this: