Fri. Aug 16th, 2019

ਸ਼ਕਾਲਰ ਵਿੱਚ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉੂਹਾਰ

ਸ਼ਕਾਲਰ ਵਿੱਚ ਧੂਮਧਾਮ ਨਾਲ ਮਨਾਇਆ ਤੀਜ ਦਾ ਤਿਉੂਹਾਰ

5-41 (3)ਰਾਜਪੁਰਾ 5 ਅਗਸਤ (ਧਰਮਵੀਰ ਨਾਗਪਾਲ) ਸਕਾਲਰ ਪਬਲਿਕ ਸਕੂਲ ਰਾਜਪੁਰਾ ਵਿਖੇ ਹਰ ਸਾਲ ਵਾਂਗੂੰ ਇਸ ਸਾਲ ਵੀ ਸਾਵਣ ਦਾ ਤੀਜ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਤਿਉਹਾਰ ਤੇ ਸਕਾਲਰਜ ਸਕੂਲ ਦੇ ਬਚਿਆ ਵਲੋਂ ਡਾਂਸ, ਗੀਤ ਅਤੇ ਉਤਸ਼ਾਹ ਦੇ ਮਾਹੌਲ ਵਿੱਚ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਗਿਆ। ਇਸ ਤਿਉਹਾਰ ਤੇ ਸਕੂਲ ਵਿੱਖੇ ਝੂਲੀਆਂ ਨੂੰ ਝਾਲਰ ਅਤੇ ਫੁੱਲਾ ਨਾਲ ਸਜਾਇਆ ਗਿਆ ਜਿਸ ਦਾ ਆਨੰਦ ਰੰਗ ਬਿਰੰਗੇ ਸੂਟ ਲਹਿੰਗਾ ਅਤੇ ਚੂੜੀਆਂ ਵਿੱਚ ਸਜੀ ਹੋਈ ਵਿਦਿਆਰਥਣਾ ਨੇ ਹਸਦੇ ਗਾਉਂਦੇ ਉਠਾਇਆ। ਤੀਜ ਦੇ ਤਿਊਹਾਰ ਤੇ ਲੜਕੀਆਂ ਵਲੋਂੰ ਮੇਹੰਦੀ ਪ੍ਰਤੀਯੋਗਤਿਾ ਵੀ ਕਰਵਾਈ ਗਈ। ਜਿਸ ਵਿੱਚ ਜੇਤੂ ਵਿਦਿਆਰਥਣਾ ਨੁੰ ਸਕੁਲ਼ ਦੀ ਪ੍ਰਿੰਸੀਪਲ ਸ਼੍ਰੀ ਮਤੀ ਸੁਦੇਸ਼ ਜੋਸ਼ੀ ਵਲੋਨ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਦੇਸ਼ ਜੋਸ਼ੀ ਨੇ ਵਿਦਿਆਰਥਣਾ ਨੂੰ ਭਾਰਤੀ ਸਭਿਆਚਾਰਕ ਵਿਰਾਸਤ ਅਤੇ ਪ੍ਰਮਪਰਾਂ ਗਤ ਤਿਊਹਾਰਾਂ ਦੇ ਮਹਿਤਤਾ ਵਿੱਚ ਸਮਝਾਇਆ ਗਿਆ ਅਤੇ ਇਹਨਾਂ ਤਿਉਹਾਰਾ ਨੂੰ ਸ਼ਾਲੀਨਤਾ ਨਾਲ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਉਹਨਾਂ ਨੇ ਬਚਿਆ ਨੂੰ ਦਸਿਆ ਕਿ ਇਹ ਖੁਸ਼ੀ ਭਰੇ ਤਿਉ੍ਹਹਾਰ ਸਾਡੀ ਜਿੰਦਗੀ ਵਿੱਚ ਅਤੁੱਟ ਹਿਸਾ ਹੈ ਅਤੇ ਜੇਹੜੇ ਅਜ ਦੀ ਯੁਵਾ ਪੀੜੀ ਭੁੱਲਦੀ ਜਾਂਦੀ ਹੈ ਪਰ ਉਹਨਾਂ ਨੇ ਇਸ ਗਲ ਨੂੰ ਬਹੁਤ ਹੀ ਪ੍ਰਸੰੰਸ਼ਾ ਕੀਤੀ ਕਿ ਸਕਾਰਜ ਦੇ ਵਿਦਿਆਰਤੀ ਇਹਨਾਂ ਤਿਉਹਾਰਾ ਨੂੰ ਬੜੀ ਹੀ ਖੂਸੀ ਨਾਲ ਮਨਾਉਂਦੇ ਹਨ ਉਹਨਾਂ ਨੇ ਕਿਹਾ ਕਿ ਇਹ ਤਿਉਹਾਰ ਪੰਜਾਬੀ ਸਭਿਆਚਾਰਕ ਦਾ ਇੱਕ ਅਤੁੱਟ ਹਿਸਾ ਹੈ। ਅੰਤ ਵਿੱਚ ਉਹਨਾਂ ਨੇ ਸਾਰੇ ਵਿਦਿਆਰੀਆਂ ਅਤੇ ਸਕੂਲ ਦੇ ਅਧਿਆਪਕਾ ਨੂੰ ਤੀਜ ਦੀ ਵਧਾਈ ਵੀ ਦਿਤੀ ਅਤੇ ਕਾਮਨਾ ਕੀਤੀ ਕਿ ਸਕਾਲਰਜ ਦੀ ਬਗਿਆ ਵਿੱਚ ਨਨੇ ਮੁਨੇ ਵਿਦਿਆਰਥੀਆਂ ਹਮੇਸ਼ਾ ਹੀ ਖਿਲਖਿਲਾਉਂਦੇ ਰਹਿਣ ਅਤੇ ਸਕੂਲ ਵਿੱਚ ਮਿਠਾਈ ਵੀ ਵੰਡੀ ਗਈ।

Leave a Reply

Your email address will not be published. Required fields are marked *

%d bloggers like this: