ਵੱਡੇ ਲੋਕ ਵੱਡੇ ਘਪਲੇ

ss1

ਵੱਡੇ ਲੋਕ ਵੱਡੇ ਘਪਲੇ

ਭਾਰਤ ਇੱਕ ਅਜਿਹਾਂ ਦੇਸ਼ ਬਣਦਾਂ ਜਾ ਰਿਹਾਂ ਹੈ, ਜਿੱਥੇ ਹਰ ਰੋਜ਼ ਵੱਡੇ ਤੋਂ ਵੱਡੇ ਘਪਲੇ ਹੋ ਰਹੇ ਹਨ। ਰਸੂਖਦਾਰ ਲੋਕ  ਵਿਦੇਸ਼ੀ ਹਮਲੇ ਵਾਲੀ ਨੀਤੀ ਅਪਣਾਂ ਕੇ ਕਿਸੇ ਨਾਂ ਕਿਸੇ ਢੰਗ ਨਾਲ ਪਹਿਲਾਂ ਘਪਲੇ ਕਰਕੇ ਲੁੱਟਦੇ ਹਨ ਅਤੇ ਫਿਰ ਬਾਹਰ ਉੱਡਾਰੀ ਮਾਰ ਜਾਦੇ ਹਨ ।  ਰਕਮ ਦਾਂ ਆਕਡ਼ਾਂ ਵੀ ਏਨਾਂ ਵੱਡਾਂ ਹੁੰਦਾਂ ਹੈ ਕੀ ਆਮ ਆਦਮੀ ਤਾਂ  ਰਕਮ ਵੀ ਨਹੀ ਸਮਝ ਪਾਉਦਾਂ। ਕਿਸਾਨ ਮਜ਼ਦੂਰ ਕਰਜ਼ੇ ਕਾਰਨ ਖੁਦਕੁਸ਼ੀ ਕਰ ਰਹੇ ਹਨ, ਖਾਤਿਆਂ ਵਿੱਚ ਮਿਨੀਮਮ ਰਾਸ਼ੀ ਨਾਂ ਹੋਣ ਕਰਕੇ ਜੁਰਮਾਨੇ ਕੀਤੇ ਜਾਦੇ ਹਨ,ਲੋਡ਼ਵੰਦਾਂ ਨੂੰ ਬੈਕ ਕਰਜ਼ੇ ਦੇਣ ਤੋ ਮਨਾਂ ਕਰਦੇ ਹਨ।  ਉਥੇ ਲਲੀਤ ਮੋਦੀ, ਵਿਜੇ ਮਾਲੀਆਂ, ਨੀਰਵ ਮੋਦੀ ਅਜਿਹੇ ਨਾਮ ਨਿਕਲ ਕੇ ਸਾਹਮਣੇ ਆਉਦੇ ਹਨ, ਹਜ਼ਾਰਾਂ ਅਰਬਾਂ ਰੁਪੲੇ ਦੇ ਘਪਲੇ ਕਰਕੇ ਬਾਹਰ ਉੱਡਾਰੀ ਮਾਰ ਜਾਦੇ ਹਨ। ਰਾਜਨੀਤਕ ਲੋਕ ਫਿਰ ਇੱਕ ਦੂਜੇ ਨੂੰ ਤਾਹਨੇ ਮਾਰਦੇ ਤੂੰ ਚੋਰ ਤੂੰ ਚੋਰ ਅਤੇ ਪੁਤਲੇ ਫੁੱਕਣ ਲੱਗ ਜਾਦੇ ਹਨ। ਬੈਕਾਂ ਦੇ ਆਡਿਟ ਦੋਰਾਨ ਸਭ ਸਾਹਮਣੇ ਆਉਦਾਂ ਹੈ, ਪਰ ਕੀ ੲੇਨੀ ਵੱਡੀ ਰਕਮ ਦਾਂ ਲੈਣ ਦੇਣ ਵੇਲੇ ਸਾਡੇ ਇਨਕਮ ਟੈਕਸ ਵਿਭਾਗ ਨੂੰ ਪਤਾਂ ਨਹੀ ਲੱਗਦਾਂ, ਕਿਸੇ ਆਮ ਆਦਮੀ ਦੇ ਖਾਤੇ ਵਿੱਚ ਕੋਈ ਮਾਡ਼ੀ-ਮੋਟੀ ਵੱਡੀ ਟਰਾਜ਼ੰਕਸ਼ਨ ਹੋ ਜਾਵੇ ਤਾਂ ਅਗਲੇ ਹੀ ਦਿਨ ਇਨਕਮ ਟੈਕਸ ਵੋਲੋ ਕਾਰਨ ਦੋਸੋ ਨੋਟਿਸ ਜਾਰੀ ਕਰ ਦੇਦੇ ਹਨ, ਕੀ ਅਰਬਾਂ ਰੁਪਈਆਂ ਦਾਂ ਲੈਣ ਦੇਣ ਤੇ ਅਜਿਹਾਂ ਨਜ਼ਰ-ਅੰਦਾਜ਼ ਕਿਉ ਕੀਤਾਂ ਜਾਦਾਂ ਹੈ। ਘਪਲਾਂ ਹੋਣ ਤੋ ਬਾਅਦ ਫਿਰ ਜਾਂਚ ਦੇ ਨਾਮ ਲੁੱਟੀ ਹੁੰਦੀ ਹੈ, ਮਹਿਨਿਆਂ ਸਾਲਾਂ ਤੱਕ ਜਾਂਚਾਂ ਚਲਦੀਆਂ ਹਨ, ਛੋਟੇ ਮੋਟੇ ਅਧਿਕਾਰੀਆਂ ਤੇ ਕਾਰਵਾਈ ਹੁੰਦੀ ਹੈ, ੲੇਨੇ ਸਮੇ ਤੱਕ ਕੋਈ ਨਾਂ ਕੋਈ ਚੋਣ ਬਿਗਲ ਵੱਜ ਜਾਦਾਂ ਹੈ, ਘਪਲੇਬਾਂਜ਼ਾਂ ਨੂੰ ਕਲੀਨ ਚੀਟਾਂ ਜਾਰੀ ਹੋ ਜਾਦੀਆਂ ਹਨ। ਘਪਲੇਬਾਜ਼ ਬਡ਼ੇ ਮਾਣ-ਨਾਲ ਦੇਸ਼ ਵਿੱਚ ਵਾਪਸੀ ਕਰਦੇ ਹਨ। ਇਹ ਸਾਡੇ ਦੇਸ਼ ਦੀ ਤ੍ਰਾਸਦੀ ਬਣ ਚੁੱਕੀ ਹੈ ਕੀ ਘਪਲੇਬਾਜ਼ ਐਸ਼ ਕਰਦੇ ਹਨ ਅਤੇ ਅੰਨਦਾਤਾਂ ਕਰਜ਼ਾਂ ਨਾਂ ਮੋਡ਼ਨ ਕਰਕੇ ਫਾਹਾਂ ਲੈ ਰਹੇ ਹਨ।

ਗੁਰਪ੍ਰੀਤ ਸਿੰਘ ਸੰਧੂ
ਪਿੰਡ ਗਹਿਲੇ ਵਾਲਾਂ
ਜਿਲਾਂ ਫਾਜ਼ਿਲਕਾਂ 

Share Button

Leave a Reply

Your email address will not be published. Required fields are marked *