Fri. May 24th, 2019

ਵੱਡੀ ਮਾਤਰਾ ਵਿੱਚ ਨਵੀਂ ਕਰੰਸੀ ਫੜੀ

ਵੱਡੀ ਮਾਤਰਾ ਵਿੱਚ ਨਵੀਂ ਕਰੰਸੀ ਫੜੀ

ਮੂਨਕ 23 ਦਸੰਬਰ (ਸੁਰਜੀਤ ਸਿੰਘ ਭੁਟਾਲ, ਸਤਿੰਦਰ ਪਾਲ ਕੋਰ): ਸਥਾਨਕ ਪੁਲਿਸ ਨੇ ਵੱਡੀ ਮਾਤਰਾ ਵਿੱਚ ਨਵੀਂ ਕਰੰਸੀ ਫੜਣ ਵਿੱਚ ਸਫਲਤਾ ਪ੍ਰਾਪਤ ਕੀਤੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁੱਖੀ ਐਸ.ਐਚ.ਓ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਆਪਣੀ ਪੁਲਸ ਪਾਰਟੀ ਸਮੇਤ ਬਾ ਹੱਦ ਪਿੰਡ ਲੇਹਲ ਕਲਾਂ ਇੱਟਾ ਦੇ ਭੱਠੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਉਥੋ ਦੀ ਲੰਘ ਰਹੀ ਕਾਰ ਸੇਲ ਨੰਬਰ ਪੀ.ਬੀ.13ਏ.ਬੀ.6806 ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚ ਪਏ ਬੈਗ ਵਿੱਚੋ ਨਵੇਂ ਨੋਟ ਬਰਾਮਦ ਹੋਏ। ਕਾਰ ਸਵਾਰ ਗੁਰਵਿੰਦਰ ਸਿੰਘ ਉਰਫ ਗੋਲਡੀ ਪੁੱਤਰ ਹਰੀ ਸਿੰਘ ਵਾਸੀ ਖਾਸਾ ਪਠਾਣਾ ਜਿਲ੍ਹਾਂ ਫਤਿਹਾਬਾਦ, ਪਵਨ ਕੁਮਾਰ ਪੁੱਤਰ ਮੰਗਤ ਰਾਮ ਵਾਸੀ ਟਿੱਬਾ ਕਲੋਨੀ ਰਤੀਆ ਅਤੇ ਵੀਰ ਚੰਦ ਉਰਫ ਮੋਨੂ ਪੁੱਤਰ ਜੈਪਾਲ ਵਾਸੀ ਚੀਮੋਂ ਜਿਲ੍ਹਾਂ ਫਤਿਹਾਬਾਦ ਕੋਲੋ 2 ਹਜਾਰ ਦੇ 450 ਨੋਟ, 100 ਦੇ 6500ਨੋਟ ਅਤੇ 50 ਦੇ 200 ਨੋਟ ਬਰਾਮਦ ਹੋਏ। ਪੁਲਸ ਨੇ ਕਾਰਵਾਈ ਕਰਦੇ ਹੋਏ ਆਪਣੀ ਡੀ.ਡੀ.ਆਰ ਵਿੱਚ ਦਰਜ ਕਰਕੇ ਪਟਿਆਲਾ ਦੇ ਇੰਨਕਮ ਟੈਕਸ ਦਫਤਰ ਨੂੰ ਸੂਚਨਾ ਦੇ ਦਿੱਤੀ। ਸੂਚਨਾ ਮਿਲਣ ਤੇ ਇੰਨਕਮ ਟੈਕਸ ਦਫਤਰ ਪਟਿਆਲਾ ਦੇ ਡਿਪਟੀ ਡਾੁਇਰੈਕਟਰ ਲਵੀਸ਼ ਸ਼ੈਲੀ ਨੇ ਆਪਣੀ ਟੀਮ ਸਹਿਤ ਮੂਨਕ ਵਿੱਖੇ ਪਹੁੰਚ ਕੇ ਤਿੰਨੋ ਵਿਅਕਤੀਆਂ ਨੂੰ ਤਲਬ ਕਰਕੇ ਅਗਲੀ ਪੁੱਛ ਗਿੱਛ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *

%d bloggers like this: