ਵੱਟਸਐਪ ‘ਤੇ ਨਹੀਂ ਲੱਗੇਗਾ ਬੈਨ

ss1

ਵੱਟਸਐਪ ‘ਤੇ ਨਹੀਂ ਲੱਗੇਗਾ ਬੈਨ

ਨਵੀਂ ਦਿੱਲੀ: ਭਾਰਤ ਵਿੱਚ ਵੱਟਸਐਪ ‘ਤੇ ਬੈਨ ਨਹੀਂ ਲੱਗੇਗਾ। ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇਸ ਸਬੰਧੀ ਪਟੀਸ਼ਨ ਖਾਰਜ਼ ਕਰ ਦਿੱਤੀ ਹੈ। ਇਸ ਪਟੀਸ਼ਨ ਵਿੱਚ ਵੱਟਸਐਪ ‘ਤੇ ਪਾਬੰਦੀ ਲਾਉਣ ਦੀ ਮੰਗ ਕੀਤੀ ਗਈ ਸੀ।

ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਲੰਘੇ ਅਪਰੈਲ ਤੋਂ ਵੱਟਸਐਪ ਨੇ 256-ਬਿਟ ਐਂਡ-ਟੂ-ਐਂਟ ਇੰਨਕ੍ਰਿਪਸ਼ਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਸਕਿਊਰਟੀ ਨੂੰ ਤੋੜਨਾ ਸੌਖਾ ਨਹੀਂ। ਜੇਕਰ ਵੱਟਸਐਪ ਨਾਲ ਵੀ ਕਿਸੇ ਵਿਅਕਤੀ ਵਿਸ਼ੇਸ਼ ਦਾ ਡੇਟਾ ਸਰਕਾਰ ਮੰਗਦੀ ਹੈ ਤਾਂ ਉਹ ਖੁਦ ਇਨ੍ਹਾਂ ਮੈਸੇਜ਼ ਨੂੰ ਡੀ-ਕੋਡ ਨਹੀਂ ਕਰ ਪਾਉਣਗੇ।

ਚੀਫ ਜਸਟਿਸ ਟੀ.ਐਸ. ਠਾਕੁਰ ਦੀ ਅਗਵਾਈ ਵਾਲੇ ਬੈਂਚ ਨੇ ਗੁੜਗਾਓਂ ਦੇ ਆਰ.ਟੀ.ਆਈ. ਕਾਰਕੁਨ ਸੁਧੀਰ ਯਾਦਵ ਦੀ ਦੀ ਪਟੀਸ਼ਨ ਖਾਰਜ ਕਰਦਿਆਂ ਕਿਹਾ ਕਿ ਇਹ ਅਰਜ਼ੀ ਨਾਲ ਸਰਕਾਰ ਕੋਲ ਪਹੁੰਚ ਕੀਤੀ ਜਾਵੇ।

Share Button

Leave a Reply

Your email address will not be published. Required fields are marked *