ਵੱਖ ਵੱਖ ਹਾਦਸਿਆਂ ਦੇ ਸ਼ਿਕਾਰ ਕਿਸਾਨ ਪਰਿਵਾਰਾਂ ਨੁੰ ਵਿਧਾਇਕ ਨੇ ਚੈੱਕ ਦਿੱਤੇ

ss1

ਵੱਖ ਵੱਖ ਹਾਦਸਿਆਂ ਦੇ ਸ਼ਿਕਾਰ ਕਿਸਾਨ ਪਰਿਵਾਰਾਂ ਨੁੰ ਵਿਧਾਇਕ ਨੇ ਚੈੱਕ ਦਿੱਤੇ

26-9
ਬੁਢਲਾਡਾ 26, ਅਗਸਤ(ਤਰਸੇਮ ਸ਼ਰਮਾਂ): ਖੇਤੀਬਾੜੀ ਮਸ਼ਨੀਰੀ ਦੀ ਵਰਤੋ ਦੋਰਾਨ ਵਾਪਰੇ ਵੱਖ ਵੱਖ ਹਾਦਸਿਆ ਦੇੇ ਸਿਕਾਰ ਵਿਆਕਤੀਆਂ ਦੇ ਪਰਿਵਾਰਕ ਮੈਬਰਾਂ ਨੂੰ ਅੱਜ ਇੱਥੇ ਮਾਰਕਿਟ ਕਮੇਟੀ ਦਫਤਰ ਵਿਖੇੇ ਹਲਕਾ ਵਿਧਾਇਕ ਚਤਿੰਨ ਸਿੰਘ ਸਮਾਉੋ ਨੇ 4 ਲੱਖ ਤੋਂਂ ਵੱਧ ਰਾਸ਼ੀ ਦੇ ਚੈੱਕ ਤਕਸੀਮ ਕੀਤੇ। ਇਸ ਮੌਕੇ ਸਾਦੇ ਸਮਾਗਮ ਨੁੰ ਸੰਬੋੋਧਨ ਕਰਦਿਆਂ ਸਮਾਓ ਨੇ ਦੱਸਿਆ ਕਿ ਪਤੀ ਦੀ ਮੌਤ ਦੇ ਸਬੰਧ ਵਿੱਚ ਮਨਜੀਤ ਕੋਰ ਪਤਨੀ ਸਵ: ਮੇਜਰ ਸਿੰਘ ਪਿੰਡ ਸਤੀਕੇ ਨੂੰ 1 ਲੱਖ ਰੁਪਏ, ਪਤਨੀ ਦੀ ਮੋਤ ਦੇ ਸਬੰਧ ਵਿਚ ਅਮਰਜੀਤ ਸਿੰਘ ਕਲੀਪੁਰ ਨੂੰ 2 ਲੱਖ ਰੁਪਏ, ਜਦੋਕਿ ਸਰੀਰਕ ਰੁਪ ਵਿੱਚ ਅਪਾਹਜ ਹੋਏ ਮਹਿੰਦਰ ਸਿੰਘ ਬਰ੍ਹੇ ਨੂੰ 40 ਹਜਾਰ ਰੁਪਏ, ਧਰਮਪਲ ਸਿੰਘ ਆਲਮਪੁਰ ਬੋਦਲਾ 40 ਹਜਾਰ ਰੁਪਏ ਅਤੇ ਗੁਲਜਾਰ ਸਿੰਘ ਪਿੰਡ ਗੁਰਨੇੇ ਕਲਾ ਨੂੰ 30 ਹਜਾਰ ਰੁਪਏ ਦਿੱਤੇ ਗਏ ਹਨ।ਉਹਨਾਂ ਕਿਹਾ ਕਿ ਵਿਧਾਨ ਸਭਾ ਚੋਣਾ ਨੂੰ ਮੁੱਖ ਰੱਖਦਿਆਂ ਅਕਾਲੀ ਦਲ ਵਰਕਰਾ ਅਤੇ ਅਹੁਦੇਦਾਰਾਂ ਵਿੱਚ ਬੇਸ਼ੁਮਾਰ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਰਟੀ ਦੇ ਵੱਖ ਵੱਖ ਵਿੰਗਾ ਨਾਲ ਹਲਕਾ ਪੱਧਰੀਆਂ ਮੀਟਿੰਗਾ ਕਰਕੇ ਸਰਕਾਰ ਦੀਆਂ ਨੀਤੀਆਂ ਨੂੰ ਘਰ ਘਰ ਪਹੁਚਾਉਣ ਲਈ ਆਖਿਆ ਗਿਆ ਹੈੇ। ਉਨ੍ਹ੍ਹਾ ਕਿਹਾ ਕਿ 27 ਅਗਸਤ ਨੂੰ ਸਵੇਰੇ 10 ਵਜੇ ਹਲਕਾ ਪੱਧਰੀ ਐਸ ਸੀ ਵਿੰਗ ਦੀ ਇੱਕ ਵਿਸ਼ਾਲ ਇੱਕਤਰਤਾ ਪ੍ਰੀਤ ਪੈੇਲੇਸ ਵਿੱਚ ਰੱਖੀ ਗਈ ਹੇੇ। ਜਿਸ ਵਿੱਚ ਕੈਬਨਿਟ ਮੰਤਰੀ ਗੁਲਜਾਰ ਸਿੰਘ ਵਰਕਰਾਂ ਨੂੰ ਸੰਬੌਧਨ ਕਰਨਗੇ। ਇਸ ਮੋਕੇ ਉਹਨਾਂ ਦੇ ਨਾਲ ਮਾਰਕਿਟ ਕਮੇਟੀ ਦੇ ਚੇਅਰਮੈਨ ਸ਼ਮਸੇਰ ਸਿੰਘ ਗੁੜੱਦੀ, ਸਕੱਤਰ ਜ਼ਸਵੀਰ ਸਿੰੰਘ, ਕੁਲਦੀਪ ਕੁਮਾਰ, ਗੁਰਵਿੰਦਰ ਕੋਰ, ਬੋਘਾ ਸਿੰਘ, ਮਲਕੀਤ ਸਿੰਘ, ਮਹਿੰਗਾ ਸਿੰਘ ਸ਼ਾਮਲ ਸਨ।

Share Button