ਵੱਖ-ਵੱਖ ਪਿੰਡਾਂ ਵਿੱਚ ਆਯੋਜਿਤ ਹੋਣਗੇ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਪ੍ਰੋਗਰਾਮ

ss1

ਵੱਖ-ਵੱਖ ਪਿੰਡਾਂ ਵਿੱਚ ਆਯੋਜਿਤ ਹੋਣਗੇ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਪ੍ਰੋਗਰਾਮ
ਸਰਕਾਰ ਦੀਆਂ ਸਕੀਮਾਂ ਬਾਰੇ ਦਿੱਤੀ ਜਾਵੇਗੀ ਜਾਣਕਾਰੀ

24-26 (2)

ਮਲੋਟ, 23 ਜੁਲਾਈ (ਆਰਤੀ ਕਮਲ) : ਪੰਜਾਬ ਸਰਕਾਰ ਵਲੋਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿੱਚ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਅਤੇ ਨਵੀਂ ਪੀੜ੍ਹੀ ਨੂੰ ਪੰਜਾਬ ਦੇ ਗੌਰਵਸ਼ਾਲੀ ਇਤਿਹਾਸ ਤੋਂ ਜਾਣੂੰ ਕਰਵਾਉਣ ਲਈ ‘ਚਾਰ ਸਾਹਿਬਜਾਦੇ’ ਫਿਲਮ ਪਿੰਡ-ਪਿੰਡ ਵਿੱਚ ਦਿਖਾਉਣ ਲਈ ਤਿੰਨ ਵੈਨਾ ਭੇਜੀਆਂ ਗਈਆਂ ਹਨ। ਇਹਨਾਂ ਪ੍ਰਚਾਰ ਵੈਨਾਂ ਵਲੋਂ ਹਰ ਰੋਜ਼ ਕਿਸੇ ਇੱਕ ਪਿੰਡ ਵਿੱਚ ਪੰਜਾਬ ਸਰਕਾਰ ਦੇ ਪ੍ਰੋਗਰਾਮ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ।
ਹਲਕਾ ਮਲੋਟ ਦੇ ਵਿਧਾਇਕ ਸ.ਹਰਪ੍ਰੀਤ ਸਿੰਘ ਨੇ ਦੱਸਿਆਂ ਕਿ 24 ਜੁਲਾਈ ਨੂੰ ਪਿੰਡ ਭਾਗਸਰ ਵਿਖੇ, 25 ਜੁਲਾਈ ਨੂੰ ਪਿੰਡ ਧਿਗਾਣਾ ਵਿਖੇ, 26 ਜੁਲਾਈ ਨੂੰ ਚੱਕ ਦੂਹੇਵਾਲਾ ਵਿਖੇ, 27 ਜੁਲਾਈ ਨੂੰ ਮਹਿਰਾਜਵਾਲਾ ਵਿਖੇ, 28 ਜੁਲਾਈ ਨੂੰ ਫੂਲੇਵਾਲਾ ਵਿਖੇ, 29 ਜੁਲਾਈ ਨੂੰ ਪਿੰਡ ਤਾਮਕੋਟ ਵਿਖੇ ਅਤੇ 30 ਜੁਲਾਈ ਨੂੰ ਚੱਕ ਤਾਮਕੋਟ ਵਿਖੇ ਇਹ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ। ਉਹਨਾਂ ਸਬੰਧਿਤ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਾਮ ਸਮੇਂ ਉਹਨਾਂ ਦੇ ਪਿੰਡ ਹੋਣ ਵਾਲੇ ਇਸ ਸਮਾਗਮ ਵਿੱਚ ਸ਼ਿਰਕਤ ਕਰਕੇ ਸਰਕਾਰ ਦੀਆਂ ਲੋਕ ਕਲਿਆਣਕਾਰੀ ਸਕੀਮਾਂ ਬਾਰੇ ਜਾਣਕਾਰੀ ਹਾਸਲ ਕਰਨ।
ਇਸ ਤਰ੍ਹਾਂ ਲੰਬੀ ਖੇਤਰ ਵਿੱਚ 25 ਜੁਲਾਈ ਨੂੰ ਵਣਵਾਲਾ ਅਨੂ, 26 ਜੁਲਾਈ ਨੂੰ ਫੱਤਾ ਕੇਰਾ, 27 ਜੁਲਾਈ ਨੂੰ ਭੁੱਲਰਵਾਲਾ, 28 ਜੁਲਾਈ ਨੂੰ ਕੱਖਾਂਵਾਲੀ, 29 ਜੁਲਾਈ ਨੂੰ ਹਾਕੂਵਾਲਾ ਅਤੇ 30 ਜੁਲਾਈ ਨੂੰ ਸਿੱਖਵਾਲਾ ਵਿਖੇ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਪ੍ਰੋਗਰਾਮ ਆਯੋਜਿਤ ਹੋਣਗੇ।
ਇਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਖੇਤਰ ਵਿੱਚ 25 ਜੁਲਾਈ ਨੂੰ ਪਿੰਡ ਮਾਂਗਟ ਕੇਰ, 26 ਜੁਲਾਈ ਨੂੰ ਨੂਰਪੁਰ ਕ੍ਰਿਪਾਲ ਕੇ, 27 ਜੁਲਾਈ ਨੂੰ ਢਾਣੀ ਗੋਪਾਲ ਸਿੰਘ, 28 ਜੁਲਾਈ ਨੂੰ ਸ਼ਿਵਪੁਰਾ ਕੁਕਰੀਆਂ, 29 ਜੁਲਾਈ ਨੂੰ ਕਾਨਿਆਂਵਾਲੀ ਅਤੇ 30 ਜੁਲਾਈ ਨੂੰ ਪਿੰਡ ਜਗਤ ਸਿੰਘ ਵਾਲਾ ਵਿਖੇ ‘ਇੱਕ ਸ਼ਾਮ ਆਪਣੀ ਸਰਕਾਰ ਦੇ ਨਾਲ’ ਪ੍ਰੋਗਰਾਮ ਆਯੋਜਿਤ ਹੋਣਗੇ।

Share Button

Leave a Reply

Your email address will not be published. Required fields are marked *