ਵੱਖ ਵੱਖ ਥਾਵਾਂ ਉਪਰ ਜਥੇਦਾਰ ਕੁੰਭੜਾ ਦਾ ਸਨਮਾਨ ਕੀਤਾ

ss1

ਵੱਖ ਵੱਖ ਥਾਵਾਂ ਉਪਰ ਜਥੇਦਾਰ ਕੁੰਭੜਾ ਦਾ ਸਨਮਾਨ ਕੀਤਾ

ਸ਼੍ਰੋਮਣੀ ਅਕਾਲੀ ਦਲ ਮੁਹਾਲੀ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਦਾ ਅੱਜ ਵੱਖ ਵੱਖ ਥਾਂਵਾਂ ਉਪਰ ਸਨਮਾਨ ਕੀਤਾ ਗਿਆ| ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਥ ਅਕਾਲੀ ਦਲ ਸ਼ਹਿਰੀ ਦੇ ਪ੍ਰਧਾਨ ਅਤੇ ਕੌਂਸਲਰ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਅੱਜ ਪਾਰਟੀ ਦਫਤਰ ਚੰਡੀਗੜ੍ਹ ਵਿਖੇ ਸਾਬਕਾ ਮੰਤਰੀ ਦਲਜੀਤ ਸਿੰਘ ਚੀਮਾ ਨੇ ਜਥੇਦਾਰ ਕੁੰਭੜਾ ਦਾ ਵਿਸ਼ੇਸ ਸਨਮਾਨ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸ ਚੀਮਾ ਨੇ ਕਿਹਾ ਕਿ ਜਥੇਦਾਰ ਕੁੰਭੜਾ ਇਕ ਇਮਾਨਦਾਰ ਆਗੂ ਹਨ, ਉਹਨਾਂ ਤੋਂ ਪਾਰਟੀ ਨੂੰ ਕਾਫੀ ਆਸਾਂ ਹਨ|
ਇਸ ਮੌਕੇ ਸੰਬੋਧਨ ਕਰਦਿਆਂਜਥੇਦਾਰ ਕੁੰਭੜਾ ਨੇ ਕਿਹਾ ਕਿ ਪਾਰਟੀ ਨੇ ਉਹਨਾਂ ਨੂੰ ਜੋ ਜਿੰਮੇਵਾਰੀ ਸੌਂਪੀ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ| ਉਹਨਾਂ ਕਿਹਾ ਕਿ ਵੱਖ ਵੱਖ ਆਗੂਆਂ ਵਲੋਂ ਉਹਨਾਂ ਵਿਚ ਜੋ ਭਰੋਸਾ ਪ੍ਰਗਟ ਕੀਤਾ ਗਿਆ ਹੈ, ਉਸ ਭਰੋਸੇ ਨੂੰ ਉਹ ਹਮੇਸ਼ਾ ਕਾਇਮ ਰੱਖਣਗੇ| ਪਾਰਟੀ ਦੀ ਮਜਬੂਤੀ ਲਈ ਸਾਰੇ ਆਗੂਆਂ ਨੂੰ ਨਾਲ ਲੈ ਕੇ ਚਲਿਆ ਜਾਵੇਗਾ ਅਤੇ ਪਾਰਟੀ ਨੂੰ ਹੇਠਲੇ ਪੱਧਰ ਤਕ ਮਜਬੂਤ ਕਰਨ ਦੇ ਯਤਨ ਕੀਤੇ ਜਾਣਗੇ|
ਇਸੇ ਤਰ੍ਹਾਂ ਖਰੜ ਵਿਖੇ ਹਲਕਾ ਇੰਚਾਰਜ ਰਣਜੀਤ ਸਿੰਘ ਗਿੱਲ ਨੇ ਜਥੇਦਾਰ ਕੁੰਭੜਾ ਦਾ ਸਨਮਾਨ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਗਿੱਲ ਨੇ ਕਿਹਾ ਕਿ ਜਥੇਦਾਰ ਕੁੰਭੜਾ ਟਕਸਾਲੀ ਆਗੂ ਹਨ, ਉਹਨਾਂ ਦੀ ਅਗਵਾਈ ਵਿੱਚ ਮੁਹਾਲੀ ਵਿੱਚ ਪਾਰਟੀ ਹੋਰ ਮਜਬੂਤ ਹੋਵੇਗੀ|
ਇਸੇ ਦੌਰਾਨ ਭਾਜਪਾ ਕੌਂਸਲਰ ਅਰੁਣ ਸ਼ਰਮਾ ਨੇ ਵੀ ਇਕ ਸਮਾਗਮ ਦੌਰਾਨ ਜਥੇਦਾਰ ਬਲਜੀਤ ਸਿੰਘ ਕੁੰਭੜਾ ਦਾ ਵਿਸ਼ੇਸ ਸਨਮਾਨ ਕੀਤਾ| ਉਹਨਾਂ ਕਿਹਾ ਕਿ ਜਥੇਦਾਰ ਕੁੰਭੜਾ ਪੁਰਾਣੇ ਸਾਥੀ ਹਨ ਅਤੇ ਅਕਾਲੀ ਭਾਜਪਾ ਵਲੋਂ ਰਲਕੇ ਅਗਲੀ ਰਣਨੀਤੀ ਉਲੀਕੀ ਜਾਵੇਗੀ|
ਇਸ ਦੌਰਾਨ ਅਕਾਲੀ ਦਲ ਮੁਹਾਲੀ ਦੇ ਬੀ ਸੀ ਸੈਲ ਦੇ ਪ੍ਰਧਾਨ ਅਤੇ ਕੌਂਸਲਰ ਗੁਰਮੁੱਖ ਸਿੰਘ ਸੋਹਲ ਨੇ ਵੀ ਜਥੇਦਾਰ ਕੁੰਭੜਾ ਦਾ ਇਕ ਸਮਾਗਮ ਵਿਚ ਵਿਸ਼ੇਸ੍ਰ. ਸਨਮਾਨ ਕੀਤਾ| ਇਸ ਮੌਕੇ ਸੰਬੋਧਨ ਕਰਦਿਆਂ ਸ੍ਰ. ਸੋਹਲ ਨੇ ਕਿਹਾ ਕਿ ਜਥੇਦਾਰ ਕੁੰਭੜਾ ਉਹਨਾਂ ਦੇ ਵੱਡੇ ਭਰਾ ਹਨ| ਉਹਨਾਂ ਦੀ ਅਗਵਾਈ ਵਿੱਚ ਪਾਰਟੀ ਹੋਰ ਵੀ ਮਜਬੂਤ ਹੋਵੇਗੀ|

Share Button

Leave a Reply

Your email address will not be published. Required fields are marked *