ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Wed. Jun 3rd, 2020

ਵੱਖ-ਵੱਖ ਤਰ੍ਹਾਂ ਦੇ ਜਿੰਨੇ ਵੀ ਸਿੱਕੇ ਚੱਲ ਰਹੇ ਹਨ, ਉਹ ਪੂਰੀ ਤਰ੍ਹਾਂ ਅਸਲੀ ਹਨ: ਰਿਜ਼ਰਵ ਬੈਂਕ

ਵੱਖ-ਵੱਖ ਤਰ੍ਹਾਂ ਦੇ ਜਿੰਨੇ ਵੀ ਸਿੱਕੇ ਚੱਲ ਰਹੇ ਹਨ, ਉਹ ਪੂਰੀ ਤਰ੍ਹਾਂ ਅਸਲੀ ਹਨ: ਰਿਜ਼ਰਵ ਬੈਂਕ

ਦੇਸ਼ ‘ਚ ਇਸ ਸਮੇਂ ਵੱਖਵੱਖ ਤਰ੍ਹਾਂ ਦੇ ਜਿੰਨੇ ਵੀ ਸਿੱਕੇ ਚੱਲ ਰਹੇ ਹਨਉਹ ਪੂਰੀ ਤਰ੍ਹਾਂ ਅਸਲੀ ਹਨ। ਬੁੱਧਵਾਰ ਨੂੰ ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਦੇਸ਼ ‘ਚ ਲੰਬੇ ਸਮੇਂ ਤੋਂ ਵੱਖਵੱਖ ਡਿਜ਼ਾਇਨ ਦੇ ਸਿੱਕਿਆਂ ਨੂੰ ਲੈ ਕੇ ਗਲਤਫਹਿਮੀ ਬਣੀ ਹੋਈ ਹੈ। ਲੋਕ ਕੁਝ ਸਿੱਕਿਆਂ ਨੂੰ ਅਸਲੀ ਮੰਨ ਰਹੇ ਹਨ ਤੇ ਕੁਝ ਨੂੰ ਨਕਲੀ। ਹੁਣ ਆਰਬੀਆਈ ਨੇ ਸਭ ਦੇ ਸ਼ੱਕ ਖ਼ਤਮ ਕਰ ਦਿੱਤੇ ਹਨ।

ਆਰਬੀਆਈ ਦਾ ਕਹਿਣਾ ਹੈ ਕਿ ਲੋਕਾਂ ਨੂੰ ਬਿਨਾ ਕਿਸੇ ਪ੍ਰੇਸ਼ਾਨੀ ਦੇ ਇਨ੍ਹਾਂ ਸਿੱਕਿਆਂ ਨੂੰ ਕਬੂਲ ਕਰਨਾ ਚਾਹੀਦਾ ਹੈ। ਸਮੇਂਸਮੇਂ ‘ਤੇ ਚੱਲਣ ਵਾਲੇ ਸਿੱਕਿਆਂ ਦੀਆਂ ਵੱਖਵੱਖ ਖਾਸੀਅਤਾਂ ਹੁੰਦੀਆਂ ਹਨ। ਇਹ ਵੱਖਵੱਖ ਵਿਚਾਰਾਂ ਤੇ ਸੰਸਕ੍ਰਿਤੀਆਂ ਤੋਂ ਪ੍ਰੇਰਤ ਹੁੰਦੇ ਹਨ। ਕੇਂਦਰੀ ਬੈਂਕ ਨੇ ਕਿਹਾ ਕਿ ਸਿੱਕੇ ਵੱਖਵੱਖ ਡਿਜ਼ਾਇਨ ਤੇ ਸਾਈਜ਼ ਦੇ ਜਾਰੀ ਕੀਤੇ ਜਾਂਦੇ ਹਨ। ਇਹ ਲੰਬੇ ਸਮੇਂ ‘ਚ ਚਲਣ ‘ਚ ਬਣੇ ਰਹਿੰਦੇ ਹਨ।

ਬੈਂਕ ਸ਼ਾਖਾਵਾਂ ਵੱਲੋਂ ਸਿੱਕਿਆਂ ਨੂੰ ਸਵੀਕਾਰ ਨਹੀਂ ਕਰਨ ਬਾਰੇ ਸ਼ਿਕਾਇਤਾਂ ਮਿਲਣ ਤੋਂ ਬਾਅਦ ਆਰਬੀਆਈ ਵੱਲੋਂ ਬੈਂਕਾਂ ਨੂੰ ਕਿਹਾ ਗਿਆ, “ਤੁਹਾਨੂੰ ਫੇਰ ਤੋਂ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਆਪਣੀ ਸਾਰੀਆਂ ਬ੍ਰਾਂਚਾਂ ਨੂੰ ਹਰ ਤਰ੍ਹਾਂ ਦੇ ਸਿੱਕੇ ਸਵੀਕਾਰ ਕਰਨ ਤੇ ਉਨ੍ਹਾਂ ਨੂੰ ਬਦਲਣ ਦੀ ਸਲਾਹ ਦੇਵੋ।” ਇਸ ਸਮੇਂ ਦੇਸ਼ ‘ਚ 50 ਪੈਸੇ, 1 ਰੁਪਏ, 2 ਰੁਪਏ, 5 ਤੇ 10 ਰੁਪਏ ਦੇ ਸਿੱਕੇ ਚੱਲ ਰਹੇ ਹਨ।

Leave a Reply

Your email address will not be published. Required fields are marked *

%d bloggers like this: