Fri. Dec 13th, 2019

ਵੱਖ ਵੱਖ ਟੀ ਵੀ ਚੈਨਲਾਂ ਵਲੋਂ ਦਰਸਾਏ ਜਾ ਰਹੇ ਸੀਰੀਅਲਾਂ ਵਿੱਚ ਅਸ਼ਲੀਲ ਪੁਣਾ ਕਿੰਨਾ ਕੁ ਜਾਇਜ਼

ਵੱਖ ਵੱਖ ਟੀ ਵੀ ਚੈਨਲਾਂ ਵਲੋਂ ਦਰਸਾਏ ਜਾ ਰਹੇ ਸੀਰੀਅਲਾਂ ਵਿੱਚ ਅਸ਼ਲੀਲ ਪੁਣਾ ਕਿੰਨਾ ਕੁ ਜਾਇਜ਼

ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ
ਇਹ ਖ਼ਤ ਟੀ ਵੀ ਚੈਨਲਾਂ ਵਾਲਿਆਂ ਨੂੰ ਜਿੰਨਾਂ ਕਰਕੇ ਸਭਿਆਚਾਰ ਪਲੀਤ ਕੀਤਾ ਹੋ ਰਿਹਾ ਹੈ

ਇਸ ਮਹਿੰਗਾਈ ਭਰੇ ਵਿਅਸਤ ਜੀਵਨ ਨੂੰ ਥੋੜਾ ਬਹੁਤ ਅਰਾਮ ਦੇਣ ਲਈ ਮਨੋਰੰਜਨ ਦੇ ਸਾਧਨ ਦੁਆਰਾ ਕੁਝ ਮਾਨਸਿਕ ਸਕੂਨ ਪ੍ਰਾਪਤ ਕਰਨ ਲਈ ਮਨੁੱਖੀ ਜੀਵਨ ਵਿੱਚ ਖੇਡ ਸਰਗਰਮੀਆਂ, ਸਭਿਆਚਾਰਕ ਸਮਾਗਮ ਜਾਂ ਇਸ ਤੋ ਇਲਾਵਾ ਹੋਰ ਛੁੱਟੀ ਵਾਲੇ ਦਿਨ ਟੂਰ ਵਰਗੇ ਪ੍ਰੋਗਰਾਮ ਸਰੀਰਕ ਅਤੇ ਮਾਨਸਿਕ ਥਕਾਓ ਨੂੰ ਦੂਰ ਕਰਨ ਲਈ ਬੜਾ ਅਹਿਮ ਰੋਲ ਅਦਾ ਕਰਦੇ ਹਨ। ਇਸ ਤੋ ਇਲਾਵਾ ਸਵੇਰ ਵੇਲੇ ਜਾਂ ਸਾਮ ਵੇਲੇ ਅਖ਼ਬਾਰ ਜਾਂ ਟੀ ਬੀ ਦੇ ਜਰੀਏ ਦੁਨੀਆ ਵਿੱਚ ਹੋਣ ਵਾਲੀਆਂ ਘਟਨਾਵਾਂ ਤੋ ਜਾਣੂ ਹੋਣਾ ਵੀ ਸੁਭਾਵਿਕ ਹੈ ।ਇਸੇ ਕਰਕੇ ਮਨੋਰੰਜਨ ਲਈ ਮੀਡੀਏ ਦੁਆਰਾ ਜੋ ਚਲਾਏ ਜਾ ਰਹੇ ਕਈ ਪ੍ਰਕਾਰ ਦੇ ਸੀਰੀਅਲ,ਗਾਣੇ ਅਤੇ ਫਿਲਮਾਂ ਦਿਖਾਈਆਂ ਜਾਂਦੀਆਂ ਹਨ ਉਹਨਾਂ ਨੂੰ ਨਿਰੰਤਰ ਦੇਖਣਾ ਵੀ ਆਦਤ ਵਿੱਚ ਸ਼ਾਮਿਲ ਹੋ ਗਿਆ ਹੈ ਅਤੇ ਇਹਨਾਂ ਦਰਸਾਏ ਜਾ ਰਹੇ ਪ੍ਰੋਗਰਾਮਾਂ ਨੂੰ ਮਨੋਰੰਜਨ ਦਾ ਸਾਧਨ ਨਾ ਮੰਨ ਕੇ ਇਹਨਾਂ ਨੂੰ ਆਪਣੇ ਜੀਵਨ ਉਪਰ ਧਾਰ ਲੈਣਾ ਵੀ ਹੁਣ ਆਮ ਜਿਹਾ ਹੋ ਗਿਆ ਹੈ ਪਰ ਉਹਨਾਂ ਵਲੋਂ ਦਰਸਾਏ ਜਾ ਰਹੇ ਗੁਣਾਂ ਨੂੰ ਧਾਰਣਾ ਕਰਨ ਤੋ ਪਹਿਲਾਂ ਆਪਾਂ ਉਹਨਾਂ ਦੁਆਰਾ ਦਰਸਾਏ ਜਾ ਰਹੇ ਗਲਤ ਮਾਰਗਾਂ ਨੂੰ ਪਹਿਲ ਦੇ ਅਧਾਰ ਤੇ ਅਪਣਾ ਲੈਂਦੇ ਹਾਂ ਅਤੇ ਉਸ ਨੂੰ ਆਪਣੇ ਨਿਜੀ ਜੀਵਨ ਤੇ ਵੀ ਬਤੀਤ ਕਰਨ ਲੱਗ ਜਾਂਦੇ ਹਾਂ ਪਰ ਇਹਨਾਂ ਦਾ ਸਿੱਟਾ ਕਾਫ਼ੀ ਹੱਦ ਤੱਕ ਗ਼ਲਤ ਸਿੱਧ ਹੋ ਰਿਹਾ ਹੈ ਇਹਨਾਂ ਦਾ ਅਸਰ ਜਿੰਨਾਂ ਇਨਸਾਨੀ ਸੋਚ ਤੇ ਭਿਆਨਕ ਅਤੇ ਅਪਰਾਧੀ ਵ੍ਰਿਤੀ ਵਾਲੇ ਅਨਸਰਾਂ ਤੇ ਪੈ ਰਿਹਾ ਹੈ ਸ਼ਾਇਦ ਉਸ ਦਾ ਖਿਆਲ ਕਿਸੇ ਦੇ ਮਨ ਵਿੱਚ ਵੀ ਨਹੀਂ ਆਉਂਦਾ ਹੋਵੇਗਾ ਇਹਨਾਂ ਦਰਸਾਏ ਜਾ ਰਹੇ ਪ੍ਰੋਗਰਾਮਾਂ ਦੇ ਜਿੱਥੇ ਲਾਭ ਹਨ ਉਸ ਤੋ ਜਿਆਦਾ ਕਿਤੇ ਅੱਜ ਕੱਲ ਨੁਕਸਾਨ ਹੋ ਰਿਹਾ ਜਾਪ ਰਿਹਾ ਹੈ ਅਤੇ ਇਸ ਨਾਲ ਇਨਸਾਨ ਦੀ ਪਵਿਤਰ ਸੋਚ ਤੇ ਵੀ ਬਦਨੁਮਾ ਦਾਗ ਵੀ ਲੱਗਦਾ ਜਾ ਰਿਹਾ ਹੈ ਜਿਸ ਕਰਕੇ ਅਣਭੋਲ ਪੁਣੇ ਵਿੱਚ ਲਾਲਸਾ ਵੱਸ ਪੈ ਕੇ ਇਸ ਭਿਆਨਕ ਅਸਰ ਤੋ ਅਣਜਾਣ ਆਪਾਂ ਉਹਨਾਂ ਦੁਆਰਾ ਵਰਤੇ ਅਲਫਾਜ ਅਤੇ ਦਰਸਾਏ ਮਾਰਗ ਵਰਗੇ ਘਿਣਾਉਣੇ ਅਪਰਾਧ ਆਪਣੇ ਦੁਆਰਾ ਧਾਰ ਬੈਠਦੇ ਹਾਂ ਅੱਜ ਕੱਲ ਘਰਾਂ ਵਿੱਚ ਘਰੇਲੂ ਕਲ਼ੇਸਾਂ ਦਾ ਕਾਰਨ ਵੀ ਇਹ ਸੀਰੀਅਲ ਬਣਦੇ ਜਾ ਰਹੇ ਹਨ ਇਹਨਾਂ ਦਾ ਸਿੱਟਾ ਤਲਾਕ ਤੱਕ ਵੀ ਪਹੁੰਚ ਰਹੇ ਹਨ ਜੇਕਰ ਮੈ ਵਿਸਥਾਰ ਵਿੱਚ ਨਾ ਜਾਵਾਂ ਤਾਂ ਕੁਝ ਸਮੇਂ ਤੋ ਲਗਾਤਾਰ ਕੁਝ ਧਾਰਮਿਕ ਸੀਰੀਅਲਾਂ ਤੋ ਇਲਾਵਾ ਜਿੰਨਾਂ ਤੋ ਕੋਈ ਸੇਧ ਮਿਲਦੀ ਹੋਵੇ ਉਹਨਾਂ ਤੋ ਬਗੈਰ ਕਈ ਸੀਰੀਅਲ ਜਾਂ ਗੀਤ ਇਹੋ ਜਿਹੇ ਤਰੀਕਿਆਂ ਨਾਲ ਫਿਲਮਾਏ ਜਾ ਰਹੇ ਹੁੰਦੇ ਹਨ ਜਿਸ ਨੂੰ ਘਰ ਵਿੱਚ ਇਕੱਠੇ ਬੈਠੇ ਪਰਿਵਾਰਕ ਮੈਂਬਰਾਂ ਵਿੱਚ ਵੀ ਨਹੀਂ ਦੇਖਿਆ ਜਾ ਸਕਦਾ ਸੈਂਸਰ ਬੋਰਡ ਵਲੋਂ ਪਹਿਲਾਂ ਕਿਸੇ ਅਸ਼ਲੀਲ ਦ੍ਰਿਸ਼ ਦਰਸਾਉਣ ਵਾਲੀਆਂ ਫਿਲਮਾਂ ਉਪਰ ਏ ਗਰੇਡ ਲਿਖਿਆ ਜਾਂਦਾ ਸੀ ਅਤੇ ਲਿਖਿਆ ਜਾਂਦਾ ਸੀ ਕਿ ਇਸ ਫਿਲਮ ਨੂੰ ਦੇਖਣ ਲਈ ਘੱਟ ਘਟੋਂ ਉਮਰ ੧੮ ਸਾਲ ਹੋਣੀ ਚਾਹੀਦੇ ਹੈ ਇਹ ਤਾਂ ਗੱਲ ਸੀ ਬੋਲੀਵੁਡ ਦੀਆਂ ਵੱਡੇ ਪਰਦੇ ਵਾਲੀਆਂ ਫਿਲਮਾਂ ਦੀ ਪਰ ਹੁਣ ਤਾਂ ਸ਼ਾਇਦ ਇਹ ਸੈਂਸਰ ਬੋਰਡ ਉਹਨਾਂ ਤੇ ਇਹ ਪਾਬੰਦੀ ਲਗਾਉਣਾ ਵੀ ਜਾਇਜ਼ ਨਹੀਂ ਸਮਝਦੇ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਛੋਟੇ ਪਰਦੇ ਤੇ ਦਿਖਾਏ ਜਾ ਰਹੇ ਸੀਰੀਅਲ ਜਾਂ ਗਾਣਿਆਂ ਦੀਆਂ ਬਣੀਆਂ ਵੀਡੀਉ ਵਿੱਚ ਅੱਧ ਨੰਗੇ ਸਰੀਰ ਵਿੱਚ ਨੱਚ ਰਹੀਆਂ ਕੁੜੀਆਂ ਨੂੰ ਜਾਂ ਉਹਨਾਂ ਨਾਲ ਨੱਚਣ ਜਾਂ ਗਾਉਣ ਵਾਲੇ ਕਲਾਕਾਰਾਂ ਨੂੰ ਸ਼ਾਇਦ ਇਹ ਯਾਦ ਨਹੀਂ ਕਿ ਇਹਨਾਂ ਵੀਡੀਉ ਨੂੰ ਦੁਖ ਕੇ ਉਹਨਾਂ ਦੀਆਂ ਭੈਣਾਂ ਜਾਂ ਧੀਆਂ ਵੀ ਇਸੇ ਰਾਹ ਤੇ ਚੱਲਣ ਲਈ ਪ੍ਰੇਰਿਤ ਹੋ ਰਹੀਆਂ ਹਨ ਥੋੜੇ ਜਿਹੀ ਕਾਮਯਾਬੀ ਲਈ ਕਿਉਂ ਇਹ ਭੁੱਲ ਜਾਂਦੇ ਨੇ ਕਿ ਉਹਨਾਂ ਦੀ ਵੀ ਕੋਈ ਮਾਂ ਭੈਣ ਹੈ ਮਾਫ਼ ਕਰਨਾ ਅੱਜ ਕੱਲ ਛੋਟੇ ਪਰਦੇ ਤੇ ਦਿਖਾਏ ਜਾ ਰਹੇ ਸੀਰੀਅਲ ਵਿੱਚ ਵੀ ਬੈੱਡ-ਰੂਮ ਵਾਲੇ ਅਸ਼ਲੀਲ ਸੀਨ ਆਮ ਤੌਰ ਤੇ ਦਿਖਾਏ ਜਾ ਰਹੇ ਹਨ ਅਤੇ ਜੁਰਮ ਕਰਨ ਦੇ ਗਲਤ ਤਰੀਕੇ ਸਿਖਾਏ ਜਾ ਰਹੇ ਹਨ ਇਹ ਸਭ ਉਸ ਵੇਲੇ ਵੀ ਦੇਖੇ ਜਾ ਰਹੇ ਹਨ ਜਦੋਂ ਅੰਮ੍ਰਿਤ ਵੇਲਾ ਗੁਰਬਾਣੀ ਦੇ ਪਾਠ ਦਾ ਜਾਪ ਹੋ ਰਿਹਾ ਹੋਵੇ ਫਿਰ ਕਿਵੇਂ ਆਪਾਂ ਆਪਣੀ ਨੌਜਵਾਨ ਪੀੜੀ ਤੋ ਇਹ ਆਸ ਰੱਖ ਸਕਦੇ ਹਾਂ ਕਿ ਉਹ ਗੁਰੂ ਕੇ ਸਿੰਘ ਸੱਜ ਕੇ ਗੁਰੂ ਵਾਲੇ ਬਣ ਸਕਣ ਇਸੇ ਕਰਕੇ ਮੇਰੇ ਪੰਜਾਬ ਦੀ ਨੌਜਵਾਨੀ ਹੁਣ ਨਸਿਆਂ ਦੇ ਵਿੱਚ ਬਹਿੰਦੀ ਜਾ ਰਹੀ ਹੈ ਜਿਸ ਕਰਕੇ ਬਲਾਤਕਾਰ ਵਰਗੇ ਘਿਣਾਉਣੇ ਅਪਰਾਧ ਆਮ ਹੁੰਦੇ ਜਾ ਰਹੇ ਹਨ ਇਹ ਕੋਈ ਇੱਕ ਤਰਫਾ ਨਹੀ ਨੌਜਵਾਨਾਂ ਤੋ ਇਲਾਵਾ ਮੇਰੇ ਪੰਜਾਬ ਦੀ ਇੱਜਤ ਵੀ ਬੇਇੱਜਤ ਇਹਨਾਂ ਭੈੜੇ ਫਿਲਮਾਏ ਜਾ ਰਹੇ ਸੀਰੀਅਲ ਅਤੇ ਗਾਣਿਆਂ ਦਾ ਹੀ ਕਾਰਨ ਹੈ ਦਾਸ ਕਿਸੇ ਖਿਲਾਫ ਨਹੀ ਪਰ ਹਰੇਕ ਸੀਰੀਅਲ ਜਾਂ ਗਾਣੇ ਦਾ ਸਿੱਟਾ ਕਿਸੇ ਇਸ ਅੰਦਾਜ਼ ਵਿੱਚ ਵੀ ਦਿਖਾਇਆ ਜਾ ਸਕਦਾ ਹੈ ਜਿਸ ਨਾਲ ਕਿਸੇ ਦੀਆਂ ਧਾਰਮਿਕ ਭਾਵਨਾਵਾਂ ਜਾਂ ਅਸ਼ਲੀਲਤਾ ਦੀ ਸੀਮਾ ਤੋ ਦੂਰ ਹੋਣ ਇਸ ਤਰਾਂ ਵੀ ਸੰਭਵ ਹੈ ਮੈਂ ਬੇਨਤੀ ਕਰਦਾ ਹਾਂ ਕਿ ਸਰਕਾਰ ਨੂੰ ਕਿ ਸੈਂਸਰ ਬੋਰਡ ਨੂੰ ਸਖ਼ਤ ਨਿਰਦੇਸ਼ ਜਾਰੀ ਕਰਨ ਉਹਨਾਂ ਵਲੋਂ ਇਹਨਾਂ ਸਾਰਿਆਂ ਇਹੋ ਜਿਹੇ ਸੀਰੀਅਲਾਂ ਅਤੇ ਗਾਣਿਆਂ ਤੇ ਬੈਨ ਲਗਾਉਣਾ ਚਾਹੀਦਾ ਹੈ ਜਿਸ ਵਿੱਚ ਅਸ਼ਲੀਲ ਪੁਣਾ ਬਗੈਰ ਕਿਸੇ ਝਿਜਕ ਤੇ ਕਮਾਈ ਦਾ ਸਾਧਨ ਬਣਾ ਕੇ ਪੰਜਾਬ ਦਾ ਸਭਿਆਚਾਰ ਹਵਾ ਵਿੱਚ ਵਰੋਲੇ ਵਾਂਗ ਉਡਾ ਰਹੇ ਹਨ ਪੰਜਾਬ ਦੀ ਆਨ ਹੀ ਪੰਜਾਬ ਦੀ ਸਾਨ ਹੈ ਆਖਰ ਕਿਉਂ ਇਸ ਆਨ ਨੂੰ ਸਰੇ ਆਮ ਆਪਣੇ ਹੀ ਅਣਖੀ ਰਖਵਾਲਿਆਂ ਦੁਆਰਾ ਪੰਜਾਬੀ ਸਭਿਆਚਾਰ ਗੰਧਲਾ ਕੀਤਾ ਜਾ ਰਿਹਾ ਹੈ ।

ਹੋਈ ਭੁੱਲ ਚੁੱਕ ਦੀ ਖਿਮਾ
ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ

Harminder Bhatt1

ਆਪ ਜੀ ਦਾ ਦਾਸ
ਹਰਮਿੰਦਰ ਸਿੰਘ ਭੱਟ
੯੯੧੪੦੬੨੨੦੫

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: