Fri. Apr 19th, 2019

ਵੱਖਰੇ ਵੱਖਰੇ ਰੰਗ ਅਤੇ ਤਰ੍ਹਾਂ-ਤਰ੍ਹਾਂ ਦੀਆਂ ਮਹਿਕਾਂ ਛੱਡਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਪਰਿੰਗ ਫੈਸਟੀਵਲ ਸੰਪੰਨ

ਵੱਖਰੇ ਵੱਖਰੇ ਰੰਗ ਅਤੇ ਤਰ੍ਹਾਂ-ਤਰ੍ਹਾਂ ਦੀਆਂ ਮਹਿਕਾਂ ਛੱਡਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਪਰਿੰਗ ਫੈਸਟੀਵਲ ਸੰਪੰਨ

ਅਮ੍ਰਿਤਸਰ 12 ਮਾਰਚ (ਨਿਰਪੱਖ ਆਵਾਜ਼ ਬਿਊਰੋ): ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਤਿੰਨ ਰੋਜ਼ਾ ਸਿਪਰਿੰਗ ਫੈਸਟੀਵਲ ਅੱਜ ਇਥੇ ਭਾਂਤ ਭਾਂਤ ਦੇ ਪੌਦਿਆਂ ਅਤੇ ਫੁੱਲਾਂ ਦੀਆਂ ਮਹਿਕਾਂ ਵੰਡਦਿਆਂ ਸੰਪੰਨ ਹੋ ਗਿਆ। ਯੂਨੀਵਰਸਿਟੀ ਵਿਦਿਆਰਥੀ, ਅਧਿਆਪਕਾਂ ਅਤੇ ਬਾਹਰੋਂ ਆਏ ਮਹਿਮਾਨਾਂ ਵੱਲੋਂ ਵੱਖ ਵੱਖ ਕਿਸਮਾਂ ਦੇ ਫੁੱਲਾਂ ਅਤੇ ਪੌਦਿਆਂ ਦਾ ਦੀਦਾਰ ਅਤੇ ਖਰੀਦੋ ਫਰੋਖਤ ਕਰਨ ਦੇ ਨਾਲ ਨਾਲ ਇਸ ਖੇਤਰ ਨਾਲ ਸਬੰਧਤ ਸੰਦਾਂ ਅਤੇ ਢੰਗ-ਤਰੀਕਿਆਂ ਬਾਰੇ ਜਾਣਕਾਰੀ ਵੀ ਹਾਸਲ ਕੀਤੀ ਗਈ। ਇਨ੍ਹਾਂ ਤਿੰਨ ਦਿਨਾਂ ਦੌਰਾਨ ਯੂਨੀਵਰਸਿਟੀ ਦਾ ਵਿਹੜਾ ਤਰ੍ਹਾਂ ਤਰ੍ਹਾਂ ਦੀਆਂ ਮਹਿਕਾਂ ਅਤੇ ਵੱਖਰੇ ਵੱਖਰੇ ਰੰਗਾਂ ਨਾਲ ਗੁਲਜ਼ਾਰ ਰਿਹਾ। ਹਰ ਕੋਈ ਕੁਦਰਤ ਦੀ ਤਾਰੀਫ ਕੀਤੇ ਬਗੈਰ ਨਹੀਂ ਰਹਿ ਰਿਹਾ ਸੀ ਅਤੇ ਇਸ ਚੰਗੇ ਉਪਰਾਲੇ ਲਈ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕਰ ਰਿਹਾ ਸੀ। ਇਸ ਮੌਕੇ ਵੱਖ ਵੱਖ ਕਿਸਮ ਦੇ ਗਮਲੇ, ਸਟੀਲ ਦੇ ਸਟੈਂਡ, ਬਾਗਬਾਨੀ ਵਿਚ ਇਸਤੇਮਾਲ ਕੀਤੇ ਜਾਣ ਵਾਲੇ ਸੰਦਾਂ ਤੋਂ ਇਲਾਵਾ ਕੁਦਰਤੀ ਸ਼ਹਿਦ ਦੇ ਸਟਾਲ ਵੀ ਲਾਏ ਗਏ।
ਅੱਜ ਸੰਪੰਨ ਹੋਏ ਇਸ ਫੈਸਟੀਵਲ ਦੇ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਡੀਨ, ਵਿਦਿਆਰਥੀ ਭਲਾਈ, ਪ੍ਰੋ. ਐਸ.ਐਸ. ਬਹਿਲ ਨੇ ਕੀਤੀ। ਸ੍ਰੀ ਐਚ.ਐਸ. ਤਿੰਨਾ, ਇੰਚਾਰਜ, ਭਾਈ ਲਾਲੋ ਉਸਾਰੀ ਵਿਭਾਗ ਅਤੇ ਲੈਂਡਸਕੇਟਪ ਨੇ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਨੂੰ ਜੀ ਆਇਆਂ ਆਖਿਆ। ਯੂਨੀਵਰਸਿਟੀ ਦੇ ਹੌਰਟੀਕਲਚਰ ਕੰਸਲਟੈਂਟ ਡਾ. ਜੇ ਐਸ ਬਿਲਗਾ ਨੇ ਯੂਨੀਵਰਸਿਟੀ ਵਿਚ ਲਾਈ ਪ੍ਰਦਰਸ਼ਨੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਬੋਟਾਨੀਕਲ ਇਨਵਾਇਰਨਮੈਂਟਲ ਵਿਭਾਗ ਦੇ ਪ੍ਰੋ. ਆਦਰਸ਼ਪਾਲ ਵਿਗ ਤੋਂ ਇਲਾਵਾ ਵੱਡੀ ਗਿਣਤੀ ਵਿਚ ਵਿਦਿਆਰਥੀਆਂ ਨੇ ਭਾਗ ਲਿਆ।
ਪ੍ਰੋ. ਬਹਿਲ ਨੇ ਇਸ ਮੌਕੇ ਕਿਹਾ ਕਿ ਮੇਰਾ ਕਿੱਤਾ ਇਮਾਰਤਾਂ ਵੱਡੀਆਂ ਵੱਡੀਆਂ ਇਮਾਰਤਾਂ ਅਤੇ ਭਵਨਾਂ ਨੂੰ ਉਸਾਰਨਾ ਹੈ ਜੋ ਕਿ ਬਹੁਤ ਸਾਰਾ ਪੈਸਾ ਲਾਉਣ ਦੇ ਬਾਵਜੂਦ ਨਿਰਜੀਵ ਹੀ ਹੁੰਦੀਆਂ ਹਨ। ਇਨ੍ਹਾਂ ਇਮਾਰਤਾਂ ਵਿਚ ਰੂਹ ਕੁਦਰਤੀ ਫੁੱਲ ਬੂਟੇ ਹੀ ਭਰਦੇ ਹਨ। ਫੁੱਲਾਂ ਅਤੇ ਬੂਟਿਆਂ ਦੀ ਆਮਦ ਨਾਲ ਇਹ ਇਹ ਗੁਲਜ਼ਾਰ ਹੋ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਬਨਸਪਤੀ ਮਨੁੱਖੀ ਜੀਵਨ ਦਾ ਅਟੁੱਟ ਅੰਗ ਹੈ ਅਤੇ ਇਸ ਨਾਲੋਂ ਟੁੱਟ ਜੀਵਨ ਸੰਭਵ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਾਡੇ ਚੌਗਿਰਦੇ ਨੂੰ ਸਵੱਛ ਅਤੇ ਸੁੰਦਰ ਰੱਖਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਹਰ ਇਕ ਨੂੰ ਇਸ ਪ੍ਰਤੀ ਸੁਚੇਤ ਕਰਨਾ ਚਾਹੀਦਾ ਹੈ। ਇਸ ਮੌਕੇ ਹੋਏ ਪ੍ਰਦਰਸ਼ਨੀਆਂ ਲਾਉਣ ਵਾਲਿਆਂ ਨੂੰ ਮੁੱਖ ਮਹਿਮਾਨ ਅਤੇ ਹੋਰਨਾਂ ਮਹਿਮਾਨਾਂ ਵੱਲੋਂ ਸਨਮਾਨਿਤ ਵੀ ਕੀਤਾ ਗਿਆ। ਪ੍ਰੋ. ਬਹਿਲ ਨੇ ਇਸ ਮੌਕੇ ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਦੀ ਪੜ੍ਹ ਕੇ ਸੁਣਾਈਆਂ।
ਇਨ੍ਹਾਂ ਮੁਕਾਬਲਿਆਂ ਵਿਚ ਐਚ.ਐਮ.ਵੀ. ਕਾਲਜ ਜਲੰਧਰ ਨੇ ਸੱਤਾਂ ਆਈਟਮਾਂ ਵਿਚ ਪਹਿਲਾਂ ਸਥਾਨ ਹਾਸਲ ਕੀਤਾ, ਐਸ.ਐਸ. ਐਮ. ਕਾਲਜ, ਦੀਨਾਨਗਰ ਨੇ ਛੇ ਆਈਟਮਾਂ ਵਿਚ ਸਥਾਨ ਹਾਸਲ ਕਰਦੇ ਹੋਏ ਦੂਜੇ ਅਤੇ ਪ੍ਰੀਤ ਵੀਹਾਰ ਅੰਮ੍ਰਿਤਸਰ ਦੇ ਸ਼੍ਰੀ ਜੈ ਸਿੰਘ ਨੇ ਪੰਜਾਂ ਆਈਟਮਾਂ ਵਿਚ ਸਥਾਨ ਪ੍ਰਾਪਤ ਕਰਦੇ ਹੋਏ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਯੂਨੀਵਰਸਿਟੀ ਕਾਲਜ ਪਠਾਨਕੋਟ, ਆਰੀਆ ਕਾਲਜ ਪਠਾਨਕੋਟ, ਯੂਨੀਵਰਸਿਟੀ ਕਾਲਜ ਚੂੰਗ, ਯੂਨੀਵਰਸਿਟੀ ਕਾਲਜ ਵੇਰਕਾ ਅਤੇ ਲਾਇਲਪੁਰ ਖਾਲਸਾ ਕਾਲਜ ਜਲ਼ੰਧਰ ਦੀਆਂ ਟੀਮਾਂ ਨੇ ਵੀ ਇਨਾਂ ਮੁਕਾਬਲਿਆਂ ਵਿਚ ਭਾਗ ਲਿਆ।

Share Button

Leave a Reply

Your email address will not be published. Required fields are marked *

%d bloggers like this: