Sat. Aug 17th, 2019

ਵੰਨ – ਬੀਟ ਕਾਲਜ ਆਫ ਮੈਡੀਕਲ ਸਾਇੰਸਸ ਦਾ ਉਦਘਾਟਨ ਸਮਾਰੌਹ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸੰਤਾਂ ਮਹਾਪੁਰਸ਼ਾਂ ਅਤੇ ਪਤਵੰਤੇ ਨੇਤਾਵਾਂ ਦੀ ਮੌਜੂਦਗੀ ਵਿੱਚ ਸੰਪਨ ਹੋਇਆ

ਵੰਨ – ਬੀਟ ਕਾਲਜ ਆਫ ਮੈਡੀਕਲ ਸਾਇੰਸਸ ਦਾ ਉਦਘਾਟਨ ਸਮਾਰੌਹ, ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਸੰਤਾਂ ਮਹਾਪੁਰਸ਼ਾਂ ਅਤੇ ਪਤਵੰਤੇ ਨੇਤਾਵਾਂ ਦੀ ਮੌਜੂਦਗੀ ਵਿੱਚ ਸੰਪਨ ਹੋਇਆ

ਨਿਊਯਾਰਕ, 11 ਅਗਸਤ ( ਰਾਜ ਗੋਗਨਾ )— ਅਮਰੀਕਾ ਦੇ ਉੱਘੇ ਸਿੱਖ ਆਗੂ ਅਤੇ ਸਮਾਜ ਸੇਵੀ ਅਤੇ ਵੰਨ -ਬੀਟ ਸੰਸਥਾ ਦੇ ਚੇਅਰਮੈਨ ਸਰਦਾਰ ਬਹਾਦਰ ਸਿੰਘ ਵੱਲੋਂ ਸੰਤਗੜ ਯੂ.ਪੀ ਵਿਖੇਂ ਵੰਨ ਬੀਟ ਆਫ ਮੈਡੀਕਲ ਸਾਇੰਸ ਦਾ ਉਦਘਾਟਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਰਹਿਨੁਮਾਈ ਹੇਠ ਸੰਤਾਂ ਮਹਾਂਪੁਰਸ਼ਾ , ਨੇਤਾਵਾਂ ਦੀ ਮੋਜੂਦਗੀ ਚ’ ਬੜੀ ਧੂਮ ਧਾਮ ਨਾਲ ਸੰਪੰਨ ਹੋਇਆਂ।

ਇਸ ਮੌਕੇ ਤੇ ਸੰਤ ਬਾਬਾ ਗੁਰਨਾਮ ਸਿੰਘ ਜੀ ਮਹਿੰਗਾਪੁਰ ਖੀਰੀ ਵਾਲੇ, ਉੱਤਰ ਪ੍ਰਦੇਸ਼ ਸਰਕਾਰ ਦੇ ਅਲਾਪ ਸੰਖਯਕ ਆਯੋਗ ਦੇ ਮੰਤਰੀ ਸਰਦਾਰ ਬਲਦੇਵ ਸਿੰਘ ਔਲਖ , ਵਿਧਾਇਕ ਸ਼੍ਰੀ ਰੋਮੀ ਸਾਹਨੀ, ਸ਼੍ਰੀਨਗਰ ਵਿਧਾਇਕਾ ਸ਼੍ਰੀਮਤੀ ਮੰਜੂ ਤਿਆਗੀ, ਐਸ.ਡੀ.ਐਮ.ਸ਼੍ਰੀਮਤੀ ਪੂਜਾ ਯਾਦਵ , ਸੀਉ ਸ਼੍ਰੀ ਪ੍ਰਦੀਪ ਯਾਦਵ, ਕਮਾਂਡੈਂਟ ਸ਼੍ਰੀ ਮੁੰਨਾ ਸਿੰਘ, ਸਰਦਾਰ ਸੋਨੀ ਸਿੰਘ ਮੀਤ ਪ੍ਰਧਾਨ ,ਵਨਬੀਟ ਸੰਸਥਾ, ਸਰਦਾਰ ਜਗਮੋਹਨ ਸਿੰਘ ਐਗਜੇਕਟਿਵ ਮੈਬਰ ਵਨ ਬੀਟ ਸੰਸਥਾ, ਸਰਦਾਰ ਅਮੋਲਕ ਸਿੰਘ, ਸ਼੍ਰੀ ਸੰਦੀਪ ਸ਼ਰਮਾ , ਸਮੂੰਹ ਸਟਾਫ ਵਨਬੀਟ ਸੰਸਥਾਨ ਅਤੇ ਹੋਰ ਬਹੁਤ ਸਾਰੇ ਸੰਤਾ ਮਹਾਪੁਰਖਾਂ ਦੀ ਮੌਜੂਦਗੀ ਵਿੱਚ ਇਸ ਉਦਘਾਟਨ ਸਮਾਗਮ ਦਾ ਸਮਾਪਤ ਹੋਇਆ। ਇਸ ਸੁਭਾਗ ਸਮੇਂ ਯੂ.ਐਸ. ਏ ਦੇ ਉੱਘੇ ਸਮਾਜ ਸੇਵੀ ਸਰਦਾਰ ਬਹਾਦਰ ਸਿੰਘ ਦੇ ਸਪੁੱਤਰ ਕਾਕਾ ਅੰਮ੍ਰਿਤ ਸਿੰਘ ਦੇ ਦਸਤਾਰਬੰਦੀ ਦੀ ਰਸਮ ਵੀ ਨਿਭਾਈ ਗਈ।

Leave a Reply

Your email address will not be published. Required fields are marked *

%d bloggers like this: