ਵਜ਼ਨ ਘਟਾਉਣ ਲਈ ਇਹ ਵਸਤਾਂ ਨੇ ਲਾਹੇਵੰਦ

ss1

ਵਜ਼ਨ ਘਟਾਉਣ ਲਈ ਇਹ ਵਸਤਾਂ ਨੇ ਲਾਹੇਵੰਦ

ਬਾਦਾਮ, ਮੂੰਗਫਲੀ, ਅਖਰੋਟ ਵਰਗੇ ਨਟਸ ਤੁਹਾਡੀ ਭੁੱਖ ਨੂੰ ਕੰਟਰੋਲ ਕਰਦੇ ਹਨ। ਇਨ੍ਹਾਂ ‘ਚ ਸਿਹਤਮੰਦ ਅਨਸੈਚੂਰੇਟਿਡ ਫੈਟ ਦੇ ਨਾਲ ਪ੍ਰੋਟੀਨ ਤੇ ਫਾਈਬਰ ਹੁੰਦੇ ਹਨ। ਹਾਲੀਆ ਹੋਈ ਸਟੱਡੀ ਮੁਤਾਬਕ ਲੋ-ਕੈਲਰੀ ਆਹਾਰ ‘ਚ ਨਟਸ ਖਾਸਕਰ ਬਾਦਾਮ ਮਿਲਾਉਣ ਨਾਲ ਵਜ਼ਨ ਘੱਟ ਕਰਨ ‘ਚ ਮਦਦ ਮਿਲਦੀ ਹੈ। ਅਧਿਐਨਾਂ ਤੋਂ ਪਤਾ ਚੱਲਿਆ ਹੈ ਕਿ ਸੇਬ ਦੇ ਛਿਲਕਿਆਂ ‘ਚ ਮਿਲਣ ਵਾਲਾ ਯੁਰਸੋਲਿਕ ਐਸਿਡ ਵਜ਼ਨ ਘੱਟ ਕਰਨ ‘ਚ ਮਦਦ ਕਰਦਾ ਹੈ। ਇਸ ‘ਚ ਪੇਕਟਿਨ ਵੀ ਹੁੰਦਾ ਹੈ ਜੋ ਖੂਨ ‘ਚ ਸ਼ੂਗਰ ਦੀ ਮਾਤਰਾ ਵਧਣ ਤੋਂ ਰੋਕਦਾ ਹੈ। ਭੋਜਨ ਤੋਂ ਤਕਰੀਬਨ 30 ਮਿੰਟ ਪਹਿਲਾਂ ਸੇਬ ਖਾਓ। ਸੇਬ ‘ਚ ਮੌਜੂਦ ਫਾਈਬਰ ਤੇ ਪਾਣੀ ਤੁਹਾਡਾ ਪੇਟ ਭਰਿਆ ਰੱਖਣਗੇ ਤੇ ਤੁਸੀਂ ਘੱਟ ਖਾਓਗੇ।
ਵੱਧ ਪ੍ਰੋਟੀਨ ਵਾਲਾ ਨਾਸ਼ਤਾ ਕਰਨ ਵਾਲੇ ਦਿਨ ਭਰ ਘੱਟ ਕੈਲਰੀ ਉਪਯੋਗ ਕਰਦੇ ਹਨ। ਜੋ ਨਾਸ਼ਤੇ ‘ਚ ਅੰਡੇ ਦਾ ਪ੍ਰੋਟੀਨ ਖਾਂਦੇ ਹਨ, ਉਨ੍ਹਾਂ ਨੂੰ ਦਿਨ ‘ਚ ਘੱਟ ਭੁੱਖ ਲੱਗਦੀ ਹੈ। ਅੰਡੇ ਤੁਹਾਨੂੰ ਜ਼ਰੂਰੀ ਅਮਿਨੋ ਐਸਿਡ, ਕਈ ਜ਼ਰੂਰੀ ਵਿਟਾਮਿਨ ਤੇ ਖਣਿਜ ਵੀ ਪ੍ਰਦਾਨ ਕਰਦਾ ਹੈ। ਖੀਰਾ ਖਾਣਾ ਤੁਹਾਡੇ ਸਰੀਰ ਦੀ ਅੰਦਰ ਤੋਂ ਸਫਾਈ ਦਾ ਚੰਗਾ ਤੇ ਅਸਰਦਾਰ ਤਰੀਕਾ ਹੈ। ਤੁਸੀਂ ਆਮ ਪਾਣੀ ਦੇ ਗਿਲਾਸ ‘ਚ ਇਸ ਨੂੰ ਪਾ ਕੇ ਇਸ ਦਾ ਅਨੰਦ ਲੈ ਸਕਦੇ ਹੋ। ਜਦ ਤਹਾਨੂੰ ਕੁਝ ਮਿੱਠਾ ਖਾਣ ਦਾ ਹੋਵੇ ਤਾਂ ਡਾਰਕ ਚਾਕਲੇਟ ਚੰਗਾ ਵਿਕਲਪ ਹੈ। ਜਰਨਲ ਆਫ ਨਿਊਟ੍ਰਿਸ਼ਨ ਐਂਡ ਡਾਇਬਟੀਜ਼ ਮੁਤਾਬਕ ਡਾਰਕ ਚਾਕਲੇਟ ਮਿੱਠੇ ਤੇ ਨਮਕੀਨ ਚੀਜ਼ਾਂ ‘ਚ ਤੁਹਾਡੀ ਰੁਚੀ ਘੱਟ ਕਰਦਾ ਹੈ। ਅਲਸੀ ‘ਚ ਫਾਈਬਰਜ਼ ਓਮੇਗਾ ਫੈਟੀ ਐਸਿਡ ਦੀ ਭਰਪੂਰ ਮਾਤਰਾ ਹੁੰਦੀ ਹੈ। ਇਹ ਭੁੱਖ ਘੱਟ ਕਰਦੇ ਹਨ। ਸਵੇਰੇ ਪਾਣੀ ਦੇ ਨਾਲ ਅੱਧਾ ਚਮਚ ਅਲਸੀ ਲੈ ਸਕਦੇ ਹੋ ਜਾਂ ਇਸ ਨੂੰ ਸਿੱਧੇ ਸਲਾਦ ‘ਤੇ ਛਿੜਕ ਕੇ ਖਾ ਸਕਦੇ ਹੋ। ਇਹ ਕੈਂਸਰਰੋਧੀ ਤੇ ਪਾਚਣ ਲਈ ਚੰਗੇ ਹਨ। ਇਹ ਵਜ਼ਨ ਘੱਟ ਕਰਨ ‘ਚ ਮਦਦਗਾਰ ਹਨ ਤੇ ਸਕਿਨ ਲਈ ਵੀ ਸ਼ਾਨਦਾਰ ਹੁੰਦੇ ਹਨ। ਮਿੰਟ ਨਾ ਸਿਰਫ ਪੇਟ ਨੂੰ ਸ਼ਾਂਤ ਕਰਦਾ, ਬਲਕਿ ਭੁੱਖ ਵੀ ਘੱਟ ਕਰਦਾ ਹੈ। ਦਿਨ ‘ਚ ਇੱਕ ਵਾਰ ਪੁਦੀਨੇ ਦੀ ਚਾਹ ਪੀਣਾ ਚੰਗੀ ਆਦਤ ਹੈ।

Share Button

Leave a Reply

Your email address will not be published. Required fields are marked *