Sun. Sep 15th, 2019

ਵੋਟਾਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ

ਵੋਟਾਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ

ਫਿਰੋਜ਼ਪੁਰ : ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਪੰਜਾਬ ਨੇ ਮਮਦੋਟ ਬਲਾਕ ਦੇ ਪਿੰਡ ਪੋਜੋਕੇ ਛਾਂਗਾ, ਲੱਖਾਂ ਹਾਜ਼ੀ, ਫੱਤੇਵਾਲਾ, ਮੱਗੋਕੇ, ਬੁਰਜੀ, ਬੈਕੇਵਾਲਾ, ਨਾਦਰਵਾਲਾ, ਕਾਲੂ ਵਾਲਾ, ਹਬੀਬ ਵਾਲਾ, ਸੁਕਣੇ, ਮਾਛੀਵਾੜਾ, ਮਧਰੇ, ਗੋਖੀਵਾਲਾ, ਹਸਤੇ ਕੇ, ਵਾਹਗੇ ਵਾਲਾ ਪਿੰਡਾਂ ਵਿਚ ਝੰਡਾ ਮਾਰਚ ਕਰਕੇ ਕਿਸਾਨਾਂ ਮਜ਼ਦੂਰਾਂ ਨੂੰ ਵੋਟਾਂ ਦਾ ਰਾਹ ਛੱਡ ਕੇ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ। ਝੰਡਾ ਮਾਰਚ ਦੀ ਅਗਵਾਈ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਬਿੱਟੂ ਵਾਹਗਾ ਨੇ ਕੀਤੀ।
ਸੂਬਾ ਜਨਰਲ ਸਕੱਤਰ ਬਲਦੇਵ ਸਿੰਘ ਜ਼ੀਰਾ ਤੇ ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ ਅਵਤਾਰ ਸਿੰਘ ਫੈਰੋਕੇ ਮਾਰਚ ਵਿਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਵੱਖ ਵੱਖ ਪਿੰਡਾਂ ਵਿਚ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਆਗੂਆਂ ਨੇ ਆਖਿਆ ਕਿ 70 ਸਾਲ ਤੋਂ ਵੋਟਾਂ ਨੇ ਲੋਕਾਂ ਨੂੰ ਕੁਝ ਨਹੀਂ ਦਿੱਤਾ। ਵੋਟਾਂ ਲੈ ਕੇ ਵੱਖ ਵੱਖ ਪਾਰਟੀਆਂ ਦੀਆਂ ਸਰਕਾਰਾਂ ਬਣੀਆਂ ਪਰ ਸਾਰਿਆਂ ਨੇ ਲੋਕਾਂ ਨੂੰ ਕੁੱਟਿਆ ਤੇ ਲੁੱਟਿਆ ਹੈ। ਚੋਣਾਂ ਵੇਲੇ ਬਗਲੀਆਂ ਫੜ ਕੇ ਲੋਕਾਂ ਦੇ ਘਰਾਂ ਵਿਚ ਆਉਣ ਵਾਲੇ ਕੁਰਸੀ ਮਿਲਦੇ ਹੀ ਲੋਕ ਦੋਖੀ ਬਣ ਜਾਂਦੇ ਹਨ ਤੇ ਦੇਸ਼ ਨੂੰ ਵੇਚਣ ਤੇ ਲੱਗ ਜਾਂਦੇ ਹਨ।
ਆਗੂਆਂ ਨੇ ਕਿਹਾ ਕਿ ਕਿਸਾਨਾਂ, ਮਜ਼ਦੂਰਾਂ, ਦੁਕਾਨਦਾਰਾਂ, ਨੌਜਵਾਨਾਂ ਨੂੰ ਵੋਟਾਂ ਦਾ ਰਾਹ ਛੱਡ ਕੇ ਆਪਣੀਆਂ ਜਥੇਬੰਦੀਆਂ ਮਜ਼ਬੂਤ ਕਰਕੇ ਸੰਘਰਸ਼ਾਂ ਦੇ ਰਾਹ ਪੈਣਾ ਚਾਹੀਦਾ ਹੈ ਤਾਂ ਹੀ ਲੋਕਾਂ ਦੀ ਮੁਕਤੀ ਹੋ ਸਕਦੀ ਹੈ। ਵੋਟਾਂ ਪਾ ਕੇ ਆਪਣੇ ਭਲੇ ਦੀ ਉਮੀਦ ਕਰਨਾ ਆਪਣੇ ਆਪ ਨਾਲ ਧੋਖਾ ਹੈ। ਅੱਜ ਦੇ ਮਾਰਚ ਵਿਚ ਰਵਿੰਦਰ ਸਿੰਘ, ਮਲੂਕ ਸਿੰਘ, ਬਲਕਾਰ ਸਿੰਘ, ਨਾਨਕ ਸਿੰਘ, ਗੁਰਮੀਤ ਸਿੰਘ ਡਾਕਟਰ, ਮਲਕੀਤ ਸਿੰਘ ਵਾਹਗਾ, ਬਿੰਦਰ ਜਲਾਲਵਾਲਾ, ਮਨਜੀਤ ਸਿੰਘ, ਮੇਜਰ ਸਿੰਘ ਸ਼ਹਿਜਾਦੀ, ਬਲਜੀਤ ਸਿੰਘ, ਜਸਵੀਰ ਸਿੰਘ, ਗੁਰਪ੍ਰਰੀਤ ਸਿੰਘ ਫਰੀਦੇਵਾਲਾ, ਜਰਮਲ ਸਿੰਘ ਚੰਗਾਲੀ ਆਦਿ ਆਗੂਆਂ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *

%d bloggers like this: