Mon. Jun 17th, 2019

ਵੈੱਬ ਸੀਰੀਜ਼ ਦੀ ਦੁਨੀਆ ‘ਚ ਕਦਮ ਰੱਖੇਗਾ ਬੌਬੀ

ਵੈੱਬ ਸੀਰੀਜ਼ ਦੀ ਦੁਨੀਆ ‘ਚ ਕਦਮ ਰੱਖੇਗਾ ਬੌਬੀ

ਬੌਬੀ ਦਿਓਲ ਜਲਦੀ ਹੀ ਵੈੱਬ ਸੀਰੀਜ਼ ‘ਕਲਾਸ ਆਫ 83’ ‘ਚ ਨਜ਼ਰ ਆਵੇਗਾ। ਉਸ ਨੇ ਇਸ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਬੌਬੀ ਇਸ ਸੀਰੀਜ਼ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਹੈ। ਇਸ ਸੀਰੀਜ਼ ਦਾ ਨਿਰਮਾਣ ਸ਼ਾਹਰੁਖ਼ ਖ਼ਾਨ ਦਾ ਪ੍ਰੋਡਕਸ਼ਨ ਹਾਊਸ ਕਰ ਰਿਹਾ ਹੈ। ਹਾਲ ਹੀ ‘ਚ ਬੌਬੀ ਨੇ ਇਕ ਕਲੈਪ-ਬੋਰਡ ਦੀ ਤਸਵੀਰ ਜਨਤਕ ਕਰਦੇ ਹੋਏ ਨਾਲ ਲਿਖਿਆ ਹੈ ਕਿ ‘ਵੈੱਬ ਸੀਰੀਜ਼ ਦੀ ਦੁਨੀਆ ਵਿਚ ‘ਕਲਾਸ ਆਫ 83′ ਨਾਲ ਕਦਮ ਰੱਖਣ ਲਈ ਬੇਤਾਬ ਹਾਂ।’ ਨੈੱਟਫਿਲਕਸ ਇੰਡੀਆ ਦੀ ਇਸ ਫਿਲਮ ਦਾ ਨਿਰਦੇਸ਼ਨ ਅਤੁਲ ਸੱਭਰਵਾਲ ਕਰੇਗਾ।

ਇਹ ਸੀਰੀਜ਼ ਇਕ ਅਜਿਹੇ ਇਮਾਨਦਾਰ ਪੁਲਿਸ ਅਧਿਕਾਰੀ ਦੀ ਕਹਾਣੀ ‘ਤੇ ਆਧਾਰਿਤ ਹੈ ਜੋ ਹੋਰ ਕਈ ਪੁਲਿਸ ਅਧਿਕਾਰੀਆਂ ਨੂੰ ਐਨਕਾਊਂਟਰ ਸਪੈਸ਼ਲਿਸਟ ਬਣਨ ਲਈ ਟ੍ਰੇਨਿੰਗ ਦਿੰਦਾ ਹੈ। ਬੌਬੀ ਨੇ ਕਿਹਾ, ‘ਮੈਨੂੰ ਲਗਦਾ ਹੈ ਕਿ ਫਿਲਮ ‘ਰੇਸ-3’ ਤੋਂ ਬਾਅਦ ਮੈਂ ਆਪਣੇ ਆਲੇ-ਦੁਆਲੇ ਦੇ ਲੋਕਾਂ ‘ਚ ਸਕਾਰਾਤਮਕਤਾ ਮਹਿਸੂਸ ਕਰਦਾ ਹਾਂ। ਮੈਂ ਚਾਹੁੰਦਾ ਹਾਂ ਕਿ ਇਹ ਊਰਜਾ ਇਸੇ ਤਰ੍ਹਾਂ ਬਰਕਰਾਰ ਰਹੇ। ‘ਰੇਸ 3’ ਤੋਂ ਪਹਿਲਾਂ ਮੈਂ ਬਹੁਤ ਸਾਰੀਆਂ ਕੰਪਨੀਆਂ ਕੋਲ ਕੰਮ ਦੇ ਸਿਲਸਿਲੇ ‘ਚ ਗਿਆ ਸਾਂ ਪਰ ਕੋਈ ਵੀ ਮੇਰੀ ਮਦਦ ਲਈ ਅੱਗੇ ਨਹੀਂ ਆਇਆ। ਮੈਨੂੰ ਖ਼ੁਸ਼ੀ ਹੈ ਕਿ ਮੇਰੇ ਕੰਮ ਨੂੰ ਵੇਖਣ ਲਈ ਹੁਣ ਮੇਰੇ ਕੋਲ ਇਕ ਟੀਮ ਹੈ।’

ਜ਼ਿਕਰਯੋਗ ਹੈ ਕਿ ਬੌਬੀ ਦੇ ਕਰੀਅਰ ਨੂੰ ਮੁੜ ਪੱਟੜੀ ‘ਤੇ ਲਿਆਉਣ ‘ਚ ਸਲਮਾਨ ਖ਼ਾਨ ਦੀ ਵੱਡੀ ਭੂਮਿਕਾ ਹੈ। ਸਲਮਾਨ ਕਾਰਨ ਹੀ ਬੌਬੀ ਨੂੰ ਫਿਲਮ ‘ਰੇਸ 3’ ਤੋਂ ਨਵੀਂ ਸ਼ੁਰੂਆਤ ਕਰਨ ਦਾ ਮੌਕਾ ਮਿਲਿਆ। ਇਹ ਗੱਲ ਖ਼ੁਦ ਬੌਬੀ ਨੇ ਵੀ ਇਕ ਇੰਟਰਵਿਊ ‘ਚ ਮੰਨੀ ਸੀ।

ਵੈਸੇ ਬੌਬੀ ਦਿਓਲ ਇਸ ਸਾਲ ਰਿਲੀਜ਼ ਹੋਣ ਵਾਲੀ ਫਿਲਮ ‘ਹਾਊਸਫੁੱਲ 4’ ‘ਚ ਵੀ ਅਹਿਮ ਕਿਰਦਾਰ ਨਿਭਾਉਂਦਾ ਨਜ਼ਰ ਆਵੇਗਾ। ਇਸ ਫਿਲਮ ਵਿਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁੱਖ, ਕ੍ਰਿਤੀ ਸੈਨਨ, ਪੂਜਾ ਹੇਗੜੇ ਤੇ ਕ੍ਰਿਤੀ ਖਰਬੰਦਾ ਵਰਗੇ ਸਿਤਾਰੇ ਨਜ਼ਰ ਆਉਣਗੇ। ਫਿਲਮ ਦਾ ਨਿਰਮਾਣ ਸਾਜਿਦ ਨਡਿਆਡਵਾਲਾ ਤੇ ਨਿਰਦੇਸ਼ਨ ਸਾਜਿਦ ਫ਼ਰਹਾਦ ਨੇ ਕੀਤਾ ਹੈ। ਇਹ ਅਕਤੂਬਰ ਤਕ ਰਿਲੀਜ਼ ਹੋਵੇਗੀ।

Leave a Reply

Your email address will not be published. Required fields are marked *

%d bloggers like this: