Fri. May 24th, 2019

ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ

ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ

ਜੰਮੂ, 24 ਮਈ- ਤ੍ਰਿਕੁਟ ਦੀਆਂ ਪਹਾੜੀਆਂ ‘ਤੇ ਜੰਗਲ ‘ਚ ਲੱਗੀ ਅੱਗ ਕਾਰਨ ਰੁਕੀ ਵੈਸ਼ਣੋ ਦੇਵੀ ਯਾਤਰਾ ਮੁੜ ਸ਼ੁਰੂ ਕਰ ਦਿੱਤੀ ਗਈ ਹੈ। ਅਧਿਕਾਰੀਆਂ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਜੰਗਲ ‘ਚ ਅੱਗ ਲੱਗਣ ਤੋਂ ਬਾਅਦ ਵੈਸ਼ਣੋ ਦੇਵੀ ਯਾਤਰਾ ਰੋਕੀ ਗਈ ਸੀ, ਜਿਸ ਨੂੰ ਵੀਰਵਾਰ ਨੂੰ ਮੁੜ ਚਾਲੂ ਕਰ ਦਿੱਤਾ ਗਿਆ। ਸ਼੍ਰੀ ਮਾਤਾ ਵੈਸ਼ਣੋ ਦੇਵੀ ਸ਼੍ਰਾਇਨ ਬੋਰਡ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕਟੜਾ ਤੋਂ ਸਾਂਝੀਛਤ ਤੱਕ ਹੈਲੀਕਾਪਟਰ ਸੇਵਾ ਅੱਜ ਸਵੇਰੇ 7 ਵਜੇ ਸ਼ੁਰੂ ਹੋ ਗਈ, ਜਦੋਂਕਿ ਸ਼ਰਧਾਲੂਆਂ ਦੇ ਜਾਣ ਵਾਲੇ ਬਨਗੰਗਾ ਮਾਰਗ ਨੂੰ ਸਵੇਰੇ ਕਰੀਬ 9 ਵਜੇ ਖੋਲ੍ਹ ਦਿੱਤਾ ਗਿਆ। ਉਸ ਨੇ ਅੱਗੇ ਦੱਸਿਆ ਕਿ ਹਿਮਕੋਟੀ ਮਾਰਗ, ਜਿੱਥੋਂ ਬੈਟਰੀ ਕਾਰ ਚੱਲਦੀ ਹੈ, ਉਸ ਨੂੰ ਵੀ ਬੰਦ ਕਰ ਦਿੱਤਾ ਗਿਆ ਸੀ ਪਰ ਸ਼ਾਮ ਤੋਂ ਉਸ ਨੂੰ ਵੀ ਖੋਲ੍ਹ ਦਿੱਤਾ ਗਿਆ।

Leave a Reply

Your email address will not be published. Required fields are marked *

%d bloggers like this: