ਵੈਲੇਨਟਾਈਨ ਮੌਕੇ ‘ਤੇ ਰਿਲੀਜ਼ ਹੋਵੇਗਾ ਗੈਰੀ ਸੰਧੂ ਦਾ ਨਵਾਂ ਗੀਤ

ਵੈਲੇਨਟਾਈਨ ਮੌਕੇ ‘ਤੇ ਰਿਲੀਜ਼ ਹੋਵੇਗਾ ਗੈਰੀ ਸੰਧੂ ਦਾ ਨਵਾਂ ਗੀਤ

ਗੈਰੀ ਸੰਧੂ ਇਕ ਪੰਜਾਬੀ ਗਾਇਕ, ਅਦਾਕਾਰ ਅਤੇ ਗੀਤਕਾਰ ਹੈ। ਗੈਰੀ ਸੰਧੂ ਨੇ ਅਪਣਾ ਕੁਝ ਸਮਾਂ ਇੰਗਲੈਂਡ ‘ਚ ਗੁਜ਼ਾਰਿਆ ਅਤੇ ਬਾਅਦ ਵਿਚ ਉਹ ਪੰਜਾਬ ਆ ਗਏ। ਗੈਰੀ ਅਤੇ ਜੈਸਮੀਨ ਨੇ ਇਕੱਠਿਆਂ ਗਾਣੇ ਵੀ ਗਾਏ ਹਨ। ਹਮੇਸ਼ਾ ਹੀ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿਣ ਵਾਲੇ ਪੰਜਾਬੀ ਗਾਇਕ ਗੈਰੀ ਸੰਧੂ ਇੰਨੀ ਦਿਨੀਂ ਅਪਣਾ ਨਵਾਂ ਗਾਣਾ ਲੈ ਕੇ ਆ ਰਹੇ ਹਨ।
ਜਿਸ ‘ਚ ਗੈਰੀ ਸੰਧੂ ਲੱਗਦਾ ਹੈ ਕਿ ਸਾਰੇ ਗਿਲੇ ਸ਼ਿਕਵੇ ਛੱਡ ਦੁਬਾਰਾ ਮਿਲਣ ਦੀਆਂ ਕੋਸ਼ਿਸ਼ਾਂ ‘ਚ ਹਨ। ਦਰਅਸਲ ਸੋਸ਼ਲ ਮੀਡੀਆ ‘ਤੇ ਉਹਨਾਂ ਦੇ ਜੈਸਮੀਨ ਨਾਲ ਪ੍ਰੇਮ ਸਬੰਧਾਂ ਦੀਆਂ ਖਬਰਾਂ ਆਉਂਦੀਆਂ ਰਹਿੰਦੀਆਂ ਹਨ। ਜਿਸ ਤੋਂ ਬਾਅਦ ਲੱਗ ਰਿਹਾ ਹੈ ਕਿ ਗੈਰੀ ਸੰਧੂ ਜੈਸਮੀਨ ਲਈ ਇਹ ਗਾਣਾ ਗਏ ਰਹੇ ਹਨ। ਜਿਸ ਦੇ ਬੋਲ ਹਨ, ‘ਛੱਡ ਦੇ ਗੁੱਸਾ ਅੜੀਏ ਫਿਰ ਦੁਬਾਰਾ ਮਿਲਦੇ ਹਾਂ’ ਗੈਰੀ 14 ਫਰਵਰੀ ਵੈਲੇਨਟਾਈਨ ਦੇ ਦਿਨ ਅਪਣਾ ਨਵਾਂ ਗਾਣਾ ‘ਦੁਬਾਰਾ ਮਿਲਦੇ ਹਾਂ’ ਲੈ ਕੇ ਆ ਰਹੇ ਹਨ।
ਗਾਣੇ ਦੀ ਖਾਸੀਅਤ ਇਹ ਹੈ ਕਿ ਇਹ ਗਾਣਾ ਬਿਨਾਂ ਕੋਈ ਰੁਪਿਆ ਖਰਚ ਕਰਕੇ ਬਣਾਇਆ ਜਾ ਰਿਹਾ ਹੈ। ਅਤੇ ਗਾਣੇ ਦਾ ਸਾਰਾ ਸ਼ੂਟ ਆਈ ਫੋਨ ‘ਤੇ ਹੋਇਆ ਹੈ। ਜਿਸ ਬਾਰੇ ਗੈਰੀ ਸੰਧੂ ਨੇ ਗਾਣੇ ਦਾ ਛੋਟਾ ਜਿਹਾ ਟੀਜ਼ਰ ਸ਼ੇਅਰ ਕਰਕੇ ਦੱਸਿਆ ਹੈ। ਜ਼ਿਕਰਯੋਗ ਹੈ ਕਿ ਅਜਿਹਾ ਇਸ ਤੋਂ ਪਹਿਲਾਂ ਵੀ ਕਈ ਵਾਰ ਹੋ ਚੁੱਕਿਆ ਹੈ ਜਦੋਂ ਨਾਮੀ ਗਾਇਕ ਅਪਣੇ ਗਾਣਿਆਂ ਦੇ ਵੀਡੀਓ ਆਈ ਫੋਨ ਨਾਲ ਸ਼ੂਟ ਕਰ ਚੁੱਕੇ ਹੋਣ ਅਤੇ ਉਹਨਾਂ ਗਾਣਿਆਂ ਦੀਆਂ ਵੀਡੀਓ ਨੂੰ ਪਸੰਦ ਵੀ ਕੀਤਾ ਗਿਆ ਹੋਵੇ।

Share Button

Leave a Reply

Your email address will not be published. Required fields are marked *

%d bloggers like this: