ਵੈਟਨਰੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਸਬੰਧੀ ਲਗਾਇਆ ਗਿਆ ਕਿਸਾਨ ਮੇਲਾ

ss1

ਵੈਟਨਰੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਸਬੰਧੀ ਲਗਾਇਆ ਗਿਆ ਕਿਸਾਨ ਮੇਲਾ

1-29 (1) 1-29 (2) 1-29 (3)

ਲੁਧਿਆਣਾ, 31 ਮਈ (ਜਸਵੀਰ ਕਲੋਤਰਾ): ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਬਾਰੇ ਜਾਗਰੂਕ ਕਰਨ ਲਈ ਕਿਸਾਨ ਮੇਲਾ ਲਗਾਇਆ ਗਿਆ।ਸ. ਸੁਖਦੇਵ ਸਿੰਘ ਢੀਂਡਸਾ, ਸੰਸਦ ਮੈਂਬਰ, ਰਾਜ ਸਭਾ ਨੇ ਮੇਲੇ ਦਾ ਉਦਘਾਟਨ ਕੀਤਾ ਅਤੇ ਕਿਹਾ ਕਿ ਇਹ ਯੋਜਨਾ ਸਾਰੇ ਮੁਲਕ ਵਿਚ ਸ਼ੁਰੂ ਕੀਤੀ ਗਈ ਹੈ ਅਤੇ ਪੰਜਾਬ ਵਿਚ ਵੀ ਇਸ ਦਾ ਕਿਸਾਨਾਂ ਨੂੰ ਚੋਖਾ ਫਾਇਦਾ ਹੋਵੇਗਾ।ਉਨ੍ਹਾਂ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਦੀ ਪ੍ਰਸੰਸਾ ਕੀਤੀ ਅਤੇ ਇਹ ਵੀ ਕਿਹਾ ਕਿ ਬਦਲਦੇ ਹਾਲਾਤ ਵਿਚ ਸਾਨੂੰ ਪਾਣੀ ਬਚਾਉਣ ਵਾਲੇ ਸਿੰਚਾਈ ਤਰੀਕਿਆਂ ‘ਤੇ ਕਾਰਜ ਕਰਨ ਦੀ ਜ਼ਰੂਰਤ ਹੈ ਤਾਂ ਜੋ ਪਾਣੀ ਦੇ ਡਿੱਗਦੇ ਪੱਧਰ ਨੂੰ ਸੰਭਾਲਿਆ ਜਾ ਸਕੇ।ਉਨ੍ਹਾਂ ਨੇ ਕੇਂਦਰ ਵਿਖੇ ਪੌਦਾ ਲਗਾ ਕੇ ਰੁੱਖਾਂ ਦੀ ਮਹੱਤਤਾ ਅਤੇ ਚੌਗਿਰਦੇ ਦੀ ਸੰਭਾਲ ਨੂੰ ਵੀ ਉਜਾਗਰ ਕੀਤਾ।
ਡਾ. ਹਰੀਸ਼ ਕੁਮਾਰ ਵਰਮਾ, ਨਿਰਦੇਸ਼ਕ ਪਸਾਰ ਸਿੱਖਿਆ ਨੇ ਕ੍ਰਿਸ਼ੀ ਵਿਗਿਆਨ ਕੇਂਦਰ ਦੀਆਂ ਗਤੀਵਿਧੀਆਂ ਦਾ ਵਿਸਥਾਰ ਦਿੱਤਾ।ਉਨ੍ਹਾਂ ਦੱਸਿਆ ਕਿ ਕ੍ਰਿਸ਼ੀ ਵਿਗਿਆਨ ਕੇਂਦਰ ਰਾਹੀਂ ਕਿਸਾਨ ਖੇਤੀਬਾੜੀ ਅਤੇ ਪਸ਼ੂ ਪਾਲਣ ਕਿੱਤਿਆਂ ਸਬੰਧੀ ਕਿਸ ਤਰ੍ਹਾਂ ਦੇ ਫਾਇਦੇ ਪ੍ਰਾਪਤ ਕਰ ਸਕਦੇ ਹਨ।ਪਸ਼ੂਆਂ ਦੀ ਬਿਹਤਰ ਸਿਹਤ ਅਤੇ ਵਧੇਰੇ ਉਤਪਾਦਨ ਲੈਣ ਲਈ ਯੂਨੀਵਰਸਿਟੀ ਵਿਖੇ ਮਿਲਦੇ ਪਸ਼ੂ ਆਹਾਰ ਬਾਰੇ ਵੀ ਉਨ੍ਹਾਂ ਚਾਨਣਾ ਪਾਇਆ।
ਕੇ ਵੀ ਕੇ ਦੇ ਉਪ-ਨਿਰਦੇਸ਼ਕ, ਡਾ. ਪ੍ਰਹਲਾਦ ਸਿੰਘ ਤੰਵਰ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਜੋ ਕਿ 2016 ਦੇ ਖ਼ਰੀਫ਼ ਮੌਸਮ ਤੋਂ ਸ਼ੁਰੂ ਹੋ ਰਹੀ ਹੈ ਵਿਚ ਕਿਸਾਨਾਂ ਨੂੰ ਸੰਭਾਵਿਤ ਫ਼ਸਲ ਕੀਮਤ ਦਾ 1.5 ਤੋਂ 2 ਪ੍ਰਤੀਸ਼ਤ ਪ੍ਰੀਮੀਅਮ ਦੇ ਕੇ ਬੀਮਾ ਹੋ ਸਕੇਗਾ।ਇਸ ਨਾਲ ਆਪਾਤਕਾਲ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦਾ ਸਹੀ ਮੁਆਵਜ਼ਾ ਮਿਲ ਸਕੇਗਾ।ਸਮਾਗਮ ਵਿਚ ਬੇਜ਼ਮੀਨੇ ਅਤੇ ਹਾਸ਼ੀਆਗ੍ਰਸਤ ਕਿਸਾਨਾਂ ਨੂੰ ਉਨ੍ਹਾਂ ਦੇ ਪਸ਼ੂਆਂ ਵਾਸਤੇ ਧਾਤਾਂ ਦਾ ਚੂਰਾ ਅਤੇ ਪਸ਼ੂ ਚਾਟ ਦਿੱਤਾ ਗਿਆ।
ਇਸ ਮੌਕੇ ‘ਤੇ ਕਿਸਾਨ ਗੋਸ਼ਠੀ ਵੀ ਕੀਤੀ ਗਈ।ਜਿਸ ਵਿਚ ਡਾ. ਐਮ ਪੀ ਗੁਪਤਾ, ਡਾ. ਰਾਜੇਸ਼ ਕਸਰੀਜਾ, ਡਾ. ਖੁਸ਼ਵੀਰ ਸਿੰਘ ਅਤੇ ਡਾ. ਕੇ ਐਸ ਮਠਾੜੂ ਨੇ ਕਿਸਾਨਾਂ ਨੂੰ ਪਸ਼ੂ ਪਾਲਣ ਅਤੇ ਮੱਛੀ ਪਾਲਣ ਸਬੰਧੀ ਕਈ ਰਾਵਾਂ ਦਿੱਤੀਆਂ।ਕ੍ਰਿਸ਼ੀ ਵਿਗਿਆਨ ਕੇਂਦਰ. ਵੈਟਨਰੀ ਯੂਨੀਵਰਸਿਟੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਵਿਭਿੰਨ ਕੰਪਨੀਆਂ ਨੇ ਇਕ ਪ੍ਰਭਾਵਸ਼ਾਲੀ ਨੁਮਾਇਸ਼ ਵੀ ਲਗਾਈ।

Share Button

Leave a Reply

Your email address will not be published. Required fields are marked *