ਕਰੋਨਾ ਵਾਇਰਸ ਸਬੰਧੀ ਜ਼ਰੂਰੀ ਜਾਣਕਾਰੀ ਕਰੋਨਾ ਵਾਇਰਸ ਇੱਕ ਮਹਾਂਮਾਰੀ ਹੈ, ਜਿਸ ਤੋਂ ਸਾਨੂੰ ਸਭ ਨੂੰ ਆਪਣਾ ਅਤੇ ਆਪਣੇ ਪਰਿਵਾਰ ਦਾ ਬਚਾਓ ਕਰਨਾ ਚਾਹੀਦਾ ਹੈ। ਸਰਕਾਰ ਵਲੋਂ ਜਾਰੀ ਕੀਤੀਆਂ ਜਾਂਦੀਆਂ ਹਦਾਇਤਾਂ ਦੀ ਪਾਲਣਾ ਕਰੇ। ਇਸ ਤਰ੍ਹਾਂ ਕਰਨ ਨਾਲ਼ ਤੁਸੀਂ ਆਪਣੀ, ਆਪਣੇ ਪਰਿਵਾਰ ਅਤੇ ਸਾਰੇ ਸਮਾਜ ਦੀ ਰਾਖੀ ਕਰੋ। ਜ਼ਿਆਦਾ ਜਾਣਕਾਰੀ ਲਈ ਕਲਿਕ ਕਰੋ
Fri. May 29th, 2020

‘ਵੇ ਲੈ ਜੱਟਾਂ ਖਿੱਚ ਸੈਲਫ਼ੀ ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ’ ਗੀਤ ਹੋਇਆ ਰਿਲੀਜ਼

‘ਵੇ ਲੈ ਜੱਟਾਂ ਖਿੱਚ ਸੈਲਫ਼ੀ ਜੱਟੀ ਨੱਚੂਗੀ ਤੇਰੀ ਬਾਂਹ ਫੜ ਕੇ’ ਗੀਤ ਹੋਇਆ ਰਿਲੀਜ਼

Golak Bugni Selfie songਪੰਜਾਬੀ ਫਿਲਮ ‘ਗੋਲਕ, ਬੁਗਨੀ, ਬੈਂਕ ਤੇ ਬਟੂਆ’ ਦਾ ਪਹਿਲਾ ਗੀਤ ‘ਐਸੀ ਤੈਸੀ’ ਹਾਲ ਹੀ ‘ਚ ਰਿਲੀਜ਼ ਹੋਇਆ ਹੈ। ਇਸ ਗੀਤ ‘ਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਦੀ ਰੋਮਾਂਟਿਕ ਕੈਮਿਸਟਰੀ ਦਿਖ ਰਹੀ ਹੈ। ਇਸ ਗੀਤ ਅੰਤ ‘ਚ ਅਮਰਿੰਦਰ ਗਿੱਲ ਨਾਲ ਅਦਿਤੀ ਸ਼ਰਮਾ ਦਿਖ ਰਹੇ ਹਨ। ਜਾਣਕਾਰੀ ਮੁਤਾਬਿਕ ਇਸ ਗੀਤ ‘ਚ ਅਮਰਿੰਦਰ-ਅਦਿਤੀ ਨੂੰ ਇਕ ਸਸਪੈਂਸ ਵਜੋਂ ਦਿਖਾਇਆ ਗਿਆ ਹੈ, ਜੋ ਦਰਸ਼ਕਾਂ ਦੀ ਉਤਸੁਕਤਾ ਨੂੰ ਹੋਰ ਵੀ ਵਧਾ ਰਹੀ ਹੈ। ਇਹ ਗੀਤ ਜਤਿੰਦਰ ਸ਼ਾਹ ਵਲੋਂ ਕੰਪੋਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਖੁਦ ਅਮਰਿੰਦਰ ਨੇ ਆਪਣੀ ਮਿੱਠੀ ਆਵਾਜ਼ ਨਾਲ ਸ਼ਿੰਗਾਰਿਆ ਹੈ। ਗੀਤ ਦੇ ਬੋਲ ਸਾਬਿਰ ਅਲੀ ਸਾਬਿਰ ਵਲੋਂ ਲਿਖੇ ਗਏ ਹਨ।
ਤੁਹਾਨੂੰ ਦੱਸ ਦੇਈਏ ਕਿ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਮੇਕਰਜ਼ ਨੇ ਇਸ ਫ਼ਿਲਮ ਦਾ ਇਕ ਹੋਰ ਗੀਤ ‘ਸੈਲਫ਼ੀ’ ਰਿਲੀਜ਼ ਕਰ ਦਿੱਤਾ ਹੈ। ਇਸ ਗੀਤ ‘ਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਦੀ ਰੋਮਾਂਟਿਕ ਕੈਮਿਸਟਰੀ ਦਿੱਖ ਰਹੀ ਹੈ। ਇਸ ਗੀਤ ਦਾ ਮਿਊਜ਼ਿਕ ਵੀ ਜਤਿੰਦਰ ਸ਼ਾਹ ਨੇ ਦਿੱਤਾ ਹੈ। ਇਸ ਗੀਤ ਨੂੰ ਗੁਰਸ਼ਬਦ ਨੇ ਆਪਣੀ ਮਿੱਠੀ ਆਵਾਜ਼ ਨਾਲ ਗਾਇਆ ਹੈ। ਗੀਤ ਦੇ ਬੋਲ ਸਿੱਧੂ ਸਰਬਜੀਤ ਵਲੋਂ ਲਿਖੇ ਗਏ ਹਨ। ਸ਼ਿਤਿਜ ਚੌਧਰੀ ਵੱਲੋਂ ਨਿਰਦੇਸ਼ਿਤ ਇਹ ਫਿਲਮ 13 ਅਪ੍ਰੈਲ 2018 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ‘ਰਿਦਮ ਬੁਆਏਜ਼’ ਤੇ ‘ਹੇਅਰ ਓਮ ਜੀ ਸਟੂਡੀਓਜ਼’ ਬੈਨਰ ਹੇਠ ਬਣੀ ਇਹ ਫ਼ਿਲਮ ਨੋਟਬੰਦੀ ਦੀ ਗੱਲ ਕਰਦੀ ਹੈ, ਜਦੋਂ ਰਾਤੋ-ਰਾਤ 1000 ਤੇ 500 ਦੇ ਨੋਟ ਬੰਦ ਹੋਣ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਫ਼ਿਲਮ ਅਜਿਹੀ ਕਹਾਣੀ ਬਿਆਨ ਕਰਦੀ ਹੈ, ਜੋ ਮਨੋਰੰਜਕ ਵੀ ਹੈ ਤੇ ਸੰਦੇਸ਼ਮਈ ਵੀ। ਫਿਲਮ ਵਿਚ ਹਰੀਸ਼ ਵਰਮਾ ਤੇ ਸਿੰਮੀ ਚਹਿਲ ਮੁੱਖ ਭੂਮਿਕਾ ‘ਚ ਹਨ। ਉਨ੍ਹਾਂ ਤੋਂ ਇਲਾਵਾ ਜਸਵਿੰਦਰ ਭੱਲਾ, ਬੀ. ਐੱਨ. ਸ਼ਰਮਾ, ਅਨੀਤਾ ਦੇਵਗਣ ਤੇ ਵਿਜੇ ਟੰਡਨ ਦੇ ਕਿਰਦਾਰ ਵੀ ਫ਼ਿਲਮ ਦੀ ਰਫ਼ਤਾਰ ਨੂੰ ਵਧਾਉਣਗੇ। ਫਿਲਮ ਵਿਚ ਮਹਿਮਾਨ ਅਦਾਕਾਰ ਦੇ ਤੌਰ ‘ਤੇ ਅਮਰਿੰਦਰ ਗਿੱਲ ਤੇ ਅਦਿਤੀ ਸ਼ਰਮਾ ਨੂੰ ਲਿਆ ਗਿਆ ਹੈ। ਅਮਰਿੰਦਰ ਦਾ ਇਸ ਫਿਲਮ ਵਿਚ ਸ਼ੁੱਧ ਦੇਸੀ ਪੇਂਡੂ ਰੂਪ ਦਰਸ਼ਕਾਂ ਨੂੰ ਹੋਰ ਵੀ ਚੰਗਾ ਲੱਗਣ ਵਾਲਾ ਹੈ। ਤੁਹਾਨੂੰ ਦੱਸ ਦੇਈਏ ਕਿ ਹਰੀਸ਼ ਵਰਮਾ ਕਿਸੇ ਵੀ ਜਾਣ ਪਹਿਚਾਣ ਦੇ ਮੋਹਤਾਜ ਨਹੀ ਹਨ, ਉਹਨਾਂ ਦੀ ਐਕਟਿੰਗ ਦੇ ਲੱਖਾਂ ਲੋਕੀ ਦੀਵਾਨੇ ਹਨ। ਜੱਟ ਟਿੰਕਾ ਦਾ ਉਹਨਾਂ ਦਾ ਕਿਰਦਾਰ ਅੱਜ ਵੀ ਦਰਸ਼ਕਾਂ ਨੂੰ ਯਾਦ ਹੈ। ਯਾਰ ਅਣਮੁੱਲੇ ਨੇ ਉਹਨਾਂ ਨੂੰ ਸਭ ਦਾ ਫ਼ੇਵਰੇਟ ਬਣਾ ਦਿੱਤਾ ਸੀ ਪਰ ਇਹ ਗੱਲ ਬੀਤੇ ਜ਼ਮਾਨੇ ਦੀ ਹੋ ਚੁੱਕੀ ਹੈ। ਉਸ ਦੇ ਬਾਅਦ ਉਹਨਾਂ ਦੀਆਂ ਕਈ ਫ਼ਿਲਮਾਂ ਆਈਆਂ ਤੇ ਗਈਆਂ ਹੋ। ਫ਼ਿਲਮਾਂ ਵਿਚਲੇ ਉਹਨਾਂ ਦੇ ਕਿਰਦਾਰ ਨੂੰ ਲੋਕਾਂ ਦਾ ਪਿਆਰ ਤਾਂ ਮਿਲਦਾ ਪਰ ਫ਼ਿਲਮਾਂ ਕੁਝ ਖਾਸ ਕਮਾਲ ਨਾ ਦਿਖਾ ਪਾਈਆਂ ਪਰ ਹੁਣ ਕਾਫ਼ੀ ਟਾਈਮ ਬਾਅਦ ਗੋਲਕ ਬੁਗਨੀ ਬੈਂਕ ਤੇ ਬਟੂਆ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਉਹਨਾਂ ਦੇ ਪੁਰਾਣੇ ਦਿਨ ਵਾਪਿਸ ਆਉਣ ਵਾਲੇ ਹਨ। ਫ਼ਿਲਮ ਦਾ ਟ੍ਰੇਲਰ ਇਕ ਹਫ਼ਤੇ ਵਿੱਚ ਹੀ 2 ਮਿਲੀਅਨ ਵਿਊਜ਼ ਕਰੌਸ ਕਰ ਗਿਆ ਹੈ। ਫ਼ਿਲਮ ਦੇ ਟ੍ਰੇਲਰ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਫ਼ਿਲਮ ਕਿੰਨੀ ਸ਼ਾਨਦਾਰ ਹੋਵੇਗੀ। ਇਹ ਫ਼ਿਲਮ ਇਕੱਲੀ ਹਰੀਸ਼ ਵਰਮਾ ਹੀ ਨਹੀਂ ਬੱਲਕੇ ਸਿੰਮੀ ਚਹਿਲ ਦੇ ਕਰੀਅਰ ਲਈ ਵੀ ਬਹੁਤ ਲਾਹੇਬੰਧ ਸਿੱਧ ਹੋਏਗੀ। ਹਰੀਸ਼ ਵਰਮਾ ਫ਼ਿਲਮ ਦੀ ਫ਼ੁੱਲ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਆਪਣੇ ਫ਼ੈਨਜ਼ ਨੂੰ ਅਪੀਲ ਕੀਤੀ ਹੈ ਕਿ ਉਹ 13 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਫ਼ਿਲਮ ਜ਼ਰੂਰ ਦੇਖਣ ਜਾਣ।

Leave a Reply

Your email address will not be published. Required fields are marked *

%d bloggers like this: