ਵੇ ਮਾਹੀਅਾ ਕਿੳੁਂਂ ਰੁੱਸਦੈਂ

ss1

ਵੇ ਮਾਹੀਅਾ ਕਿੳੁਂਂ ਰੁੱਸਦੈਂ

ਮੇਰੇ ਪਿਅਾਰ ਦੀ ਤੰਦ ਗੁਲਾਬੀ
ਕਿੳੁਂ ਤੇਰਾ ਮੁੱਖ ਕੁਮਲਾੲੇ
ਵੇ ਮਾਹੀਅਾ ਕਿੳੁਂ ਰੁੱਸਦੈਂ!

ਤੇਰੇ ਸਾਹਾਂ ਦੀ ਚੰਦਰੀ ਖੁਸ਼ਬੂ
ਸਾਡਾ ਤਨ ਮਹਿਕਾਂਦੀ ਜਾੲੇ
ਵੇ ਮਾਹੀਅਾ ਕਿੳੁਂ ਰੁੱਸਦੈਂ!

ਤੇਰੇ ਪਿਅਾਰ ਦੇ ੳੁੱਡਦੇ ਪੰਛੀ
ਅਸਾਂ ਦਿਲ ਦੇ ਪਿੰਜਰੇ ਪਾੲੇ
ਵੇ ਮਾਹੀਅਾ ਕਿੳੁਂ ਰੁੱਸਦੈਂ!

ਮੈਂ ਤਾਂ ਤੁਰਦੀ ਤੇਰੇ ਘਰ ਨੂੰ
ਤੇ ਤੂੰ ਚੰਦਰੇ ਜੰਦਰੇ ਲਾੲੇ
ਵੇ ਮਾਹੀਅਾ ਕਿੳੁਂ ਰੁੱਸਦੈਂ!

ਬੂਹੇ ੳੁੱਪਰ ਬੈਠ ਨਿਮਾਣੀ
ਹਾੲਿ! ਸੌ-ਸੌ ਅੌਂਸੀਂਅਾਂ ਪਾੲੇ
ਵੇ ਮਾਹੀਅਾ ਕਿੳੁਂ ਰੁੱਸਦੈਂ!

ਬੂੰਦ ਸਵਾਂਤੀ ਤੇਰੇ ਮੋਹ ਦੀ
ਕੋੲੀ ਮੇਰੇ ਮੂੰਹ ਨੂੰ ਲਾੲੇ
ਵੇ ਮਾਹੀਅਾ ਕਿੳੁਂ ਰੁੱਸਦੈਂ!

ਗਲ ਅਾਪਣੀ ਦਾ ੳੁਤਰ ਲੱਭਾਂ
ਹਾੲਿ! ਸਜਣ ਕਿੳੁਂ ਨਾ ਅਾੲੇ
ਵੇ ਮਾਹੀਅਾ ਕਿੳੁਂ ਰੁੱਸਦੈਂ!

ਰੂਹ ਦਾ ਪੰਛੀ ਪੰਧ ਲੰਮੇਰਾ
ੲਿਹ ਮੁਕਣ ਵਿਚ ਨਾ ਅਾੲੇ
ਵੇ ਮਾਹੀਅਾ ਕਿੳੁਂ ਰੁੱਸਦੈਂ!

ਮਹਿਕ ਲੱਭੇ ਤੇ ਨਾਹੀਂ ਫੁਲ ਵੀ
ਜਦ ਸੂਹੇ ਫੁੱਲ਼ ਕੁਮਲਾੲੇ
ਵੇ ਮਾਹੀਅਾ ਕਿੳੁਂ ਰੁੱਸਦੈਂ!

ਕੀ ਫਾੲਿਦਾ ਜੇ ੳੁੱਡੇ ਪੰਖੇਰੂ
ਫੇਰ ਮੌਤ ਨਾਲ ਪਰਨਾੲਿ
ਵੇ ਮਾਹੀਅਾ ਕਿੳੁਂ ਰੁੱਸਦੈਂ!

ਹੀਰਾ ਸਿੰਘ ਤੂਤ
ਮੋਬ.98724-55994

Share Button

Leave a Reply

Your email address will not be published. Required fields are marked *