Tue. Apr 23rd, 2019

ਵੇਰਕਾ ਮਿਲਕ ਪਲਾਂਟ ‘ਚ ਸਟਿੰਗ ਕਰਨ ‘ਤੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਮਾਮਲਾ ਦਰਜ

ਵੇਰਕਾ ਮਿਲਕ ਪਲਾਂਟ ‘ਚ ਸਟਿੰਗ ਕਰਨ ‘ਤੇ ਸਿਮਰਜੀਤ ਸਿੰਘ ਬੈਂਸ ਖ਼ਿਲਾਫ਼ ਮਾਮਲਾ ਦਰਜ

ਸਿਮਰਜੀਤ ਸਿੰਘ ਬੈਂਸ ਦੇ ਖ਼ਿਲਾਫ਼ ਵੇਰਕਾ ਮਿਲਕ ਪਲਾਂਟ ਵਾਲਿਆਂ ਨੇ ਪੁਲਿਸ ‘ਚ ਸ਼ਿਕਾਇਤ ਦੇਣ ਦਾ ਮਾਮਲਾ ਸਾਹਮਣਾ ਆਇਆ ਹੈ। ਦਰਅਸਲ, ਬੈਂਸ ਨੇ ਕੁਝ ਸਮਾਂ ਪਹਿਲਾਂ ਹੀ ਵੇਰਕਾ ਪਲਾਂਟ ਦਾ ਦੁੱਧ ਦੀ ਫੈਟ ਨੂੰ ਲੈ ਕੇ ਸਟਿੰਗ ਆਪਰੇਸ਼ਨ ਕੀਤਾ ਸੀ, ਜਿਸ ਦੇ ਖ਼ਿਲਾਫ਼ ਪੁਲਿਸ ‘ਚ ਸ਼ਿਕਾਇਤ ਦਰਜ ਕਰਵਾਈ ਗਈ ਹੈ। ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕਰਨ ਤੋਂ ਬਾਅਦ ਧਾਰਾ 353, 186, 451, 149 (ਗੈਰ-ਜਮਾਨਤੀ) ਮਾਮਲਾ ਬੈਂਸ ਖ਼ਿਲਾਫ਼ ਦਰਜ ਕੀਤਾ ਗਿਆ ਹੈ। ਇਹ ਵੀ ਸੰਭਵ ਹੈ ਕਿ ਸਰਕਾਰੀ ਵਿਭਾਗ ਦੀ ਵੀਡੀਓ ਬਣਾਉਣ, ਅਫਸਰਾਂ ਨੂੰ ਧਮਕਾਉਣ ਦੇ ਦੋਸ਼ਾਂ ਤਹਿਤ ਬੈਂਸ ਦੀ ਗ੍ਰਿਫਤਾਰੀ ਵੀ ਹੋ ਸਕਦੀ ਹੈ।

MLA Simarjeet Bains alleges milk scam

ਇਸ ਤੋਂ ਪਹਿਲਾਂ ਬੀਤੇ ਦਿਨੀਂ ਬੈਂਸ ਖ਼ਿਲਾਫ਼ ਪਾਸਪੋਰਟ ਅਧਿਕਾਰੀ ਨਾਲ ਉਲਝਣ ਅਤੇ ਉਸ ਦੀ ਡਿਊਟੀ ‘ਚ ਰੁਕਾਵਟ ਪਾਉਣ ਦੇ ਦੋਸ਼ ਤਹਿਤ ਦਰਜ ਕੀਤਾ ਗਿਆ ਸੀ। ਜਾਣਕਾਰੀ ਮੁਤਾਬਕ ਵਿਧਾਇਕ ਬੈਂਸ ਆਪਣੇ ਕੁਝ ਸਾਥੀਆਂ ਨਾਲ ਇਕ ਸਮਰਥੱਕ ਹਰਪ੍ਰੀਤ ਸਿੰਘ ਨਾਲ ਪਾਸਪੋਰਟ ਦਫ਼ਤਰ ਗਏ ਸਨ। ਗੌਰਤਲਬ ਹੈ ਕਿ ਬੈਂਸ ਦਾ ਕਹਿਣਾ ਸੀ ਕਿ ਹਰਪ੍ਰੀਤ ਸਿੰਘ ਕੋਲ ਵੋਟਰ ਕਾਰਡ ਨਹੀਂ ਸੀ ਅਤੇ ਪਾਸਪੋਰਟ ਦਫ਼ਤਰ ਦੇ ਨਾਲ ਲੱਗਦੀ ਇਕ ਦੁਕਾਨ ‘ਚ ਬੈਠੇ ਏਜੰਟ ਨੇ ਹਰਪ੍ਰੀਤ ਸਿੰਘ ਪਾਸੋਂ ਕਥਿਤ ਤੌਰ ‘ਤੇ 14 ਹਜ਼ਾਰ ਰੁਪਏ ਲੈ ਕੇ ਉਸ ਦਾ ਵੋਟਰ ਕਾਰਡ ਬਣਾ ਦਿੱਤਾ ਤਾਂ ਜੋ ਉਸ ਦਾ ਪਾਸਪੋਰਟ ਬਣ ਸਕੇ। ਬੈਂਸ ਵਲੋਂ ਜਦੋਂ ਇਹ ਸਾਰਾ ਮਾਮਲਾ ਪਾਸਪੋਰਟ ਅਧਿਕਾਰੀ ਯਸ਼ਪਾਲ ਦੇ ਧਿਆਨ ‘ਚ ਲਿਆਂਦਾ ਗਿਆ ਤਾਂ ਇਸ ਗੱਲ ਨੂੰ ਲੈ ਕੇ ਦੋਹਾਂ ਵਿਚਕਾਰ ਤਕਰਾਰ ਹੋ ਗਈ।

MLA Simarjeet Bains alleges milk scam

ਬੈਂਸ ਵਲੋਂ ਪਾਸਪੋਰਟ ਦਫ਼ਤਰ ਨੂੰ ਰਿਸ਼ਵਤ ਦਾ ਅੱਡਾ ਦਸਿਆ ਗਿਆ ਅਤੇ ਅਧਿਕਾਰੀਆਂ ‘ਤੇ ਏਜੰਟਾਂ ਨਾਲ ਮਿਲ ਕੇ ਲੋਕਾਂ ਦੀ ਲੁੱਟ-ਖਸੁੱਟ ਦੇ ਦੋਸ਼ ਲਾਏ। ਹਾਲਾਤ ਵਿਗੜਦੇ ਦੇਖ ਕੇ ਮੌਕੇ ‘ਤੇ ਪੁਲਿਸ ਪੁੱਜੀ ਅਤੇ ਪਾਸਪੋਰਟ ਅਧਿਕਾਰੀ ਗੁੱਸੇ ‘ਚ ਕੰਮ ਛੱਡ ਕੇ ਦਫ਼ਤਰ ‘ਚੋਂ ਚੱਲੇ ਗਏ । ਪਾਸਪੋਰਟ ਅਧਿਕਾਰੀਆਂ ਨੇ ਬੈਂਸ ਖ਼ਿਲਾਫ਼ ਪੁਲਿਸ ਨੂੰ ਲਿਖਤੀ ਸ਼ਿਕਾਇਤ ਦਿੱਤੀ, ਜਿਸ ਤੋਂ ਬਾਅਦ ਵਿਧਾਇਕ ਬੈਂਸ ਅਤੇ ਉਨ੍ਹਾਂ ਦੇ ਸਾਥੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

Share Button

Leave a Reply

Your email address will not be published. Required fields are marked *

%d bloggers like this: