ਵੇਰਕਾ ਚੌਂਕ ਵਿੱਚ ਵਾਪਰਿਆ ਖਤਰਨਾਕ ਹਾਦਸਾ

ਵੇਰਕਾ ਚੌਂਕ ਵਿੱਚ ਵਾਪਰਿਆ ਖਤਰਨਾਕ ਹਾਦਸਾ
ਕਾਰ ਬੇਕਾਬੂ ਹੋ ਕੇ ਚੌਂਕ ਵਿੱਚ ਬਣੇ ਚੁੰਗੀ ਦੇ ਕਮਰੇ ਉਪਰ ਚੜ੍ਹੀ, ਨੌਜਵਾਨ ਮੁੰਡਾ ਕੁੜੀ ਜਖਮੀ

ਐਸ ਏ ਐਸ ਨਗਰ, 27 ਫਰਵਰੀ: ਬਲੌਂਗੀ ਤੋਂ ਮੁਹਾਲੀ ਆਉਂਦੀ ਸੜਕ ਉਪਰ ਬਣੇ ਵੇਰਕਾ ਚੌਂਕ ਵਿੱਚ ਅੱਜ ਸਵੇਰੇ 4 ਵਜੇ ਦੇ ਕਰੀਬ ਵਾਪਰੇ ਇੱਕ ਸੜਕ ਹਾਦਸੇ ਵਿੱਚ ਇੱਕ ਨੌਜਵਾਨ ਅਤੇ ਥਾਈਲੈਂਡ ਦੀ ਇੱਕ ਲੜਕੀ ਜਖਮੀ ਹੋ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਖਰੜ ਵਲੋਂ ਆ ਰਹੀ ਸ਼ੇਵਰਲੈਟ ਕਾਰ ਨੰਬਰ ਸੀ ਐਚ 04 ਐਫ 4632 ਸਵੇਰੇ 4 ਵਜੇ ਦੇ ਕਰੀਬ ਵੇਰਕਾ ਚੌਂਕ ਵਿੱਚ ਆ ਕੇ ਬੇਕਾਬੂ ਹੋ ਗਈ ਅਤੇ ਕਈ ਪਲਟੀਆਂ ਖਾਣ ਤੋਂ ਬਾਅਦ ਇਹ ਕਾਰ ਚੌਂਕ ਉਪਰ ਚੜ੍ਹ ਕੇ ਉਥੇ ਬਣੇ ਇਕ ਕਮਰੇ ਉਪਰ ਜਾ ਚੜੀ| ਇਸ ਹਾਦਸੇ ਵਿੱਚ ਕਾਰ ਚਲਾ ਰਿਹਾ ਨੌਜਵਾਨ ਸੁਖਵਿੰਦਰ ਸਿੰਘ ਵਾਸੀ ਮਕਸੂਦਾਂ ਜਲੰਧਰ ਅਤੇ ਉਸਦੇ ਨਾਲ ਬੈਠੀ ਥਾਈਲੈਂਡ ਦੀ ਇਕ ਲੜਕੀ ਜਖਮੀ ਹੋ ਗਏ|
ਜਾਂਚ ਅਧਿਕਾਰੀ ਰਾਮ ਸੰਜੀਵਨ ਨੇ ਦੱਸਿਆ ਕਿ ਪੁਲੀਸ ਨੂੰ ਕਾਰ ਚਾਲਕ ਸੁਖਵਿੰਦਰ ਸਿੰਘ ਨੇ ਦੱਸਿਆ ਹੈ ਕਿ ਸਵੇਰੇ ਚਾਰ ਵਜੇ ਜਦੋਂ ਉਹਨਾਂ ਦੀ ਕਾਰ ਵੇਰਕਾ ਚੌਂਕ ਨੇੜੇ ਪਹੁੰਚੀ ਤਾਂ ਕਾਰ ਦੇ ਅੱਗੇ ਇਕ ਗਾਂ ਆ ਗਈ, ਜਿਸ ਕਾਰਨ ਉਹ ਇਕ ਦਮ ਘਬਰਾ ਗਿਆ ਅਤੇ ਘਬਰਾਹਟ ਵਿਚ ਹੀ ਉਸਨੇ ਕਾਰ ਦੀ ਬਰੇਕ ਲਾਉਣ ਦੀ ਥਾਂ ਐਕਸੀਲੇਟਰ ਦੱਬ ਦਿਤਾ, ਜਿਸ ਕਾਰਨ ਕਾਰ ਇਕਦਮ ਬੇਕਾਬੂ ਹੋ ਗਈ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ|
ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਜਖਮੀਆਂ ਨੂੰ ਸਰਕਾਰੀ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ| ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ|

Share Button

Leave a Reply

Your email address will not be published. Required fields are marked *

%d bloggers like this: