ਵੇਦਾਂਗੀ ਨੇ ਰੱਚਿਆ ਇਤਿਹਾਸ, 159 ਦਿਨਾਂ ‘ਚ ਸਾਈਕਲ ਨਾਲ ਦੁਨੀਆ ਦਾ ਕੱਢੀਆ ਚੱਕਰ

ਵੇਦਾਂਗੀ ਨੇ ਰੱਚਿਆ ਇਤਿਹਾਸ, 159 ਦਿਨਾਂ ‘ਚ ਸਾਈਕਲ ਨਾਲ ਦੁਨੀਆ ਦਾ ਕੱਢੀਆ ਚੱਕਰ

ਪੁਣੇ ਦੀ ਰਹਿਣ ਵਾਲੀ 20 ਸਾਲਾ ਦੀ ਵੇਦਾਂਗੀ ਕੁਲਕਰਣੀ ਨੇ ਹਰ ਰੋਜ਼ 300 ਕਿਲੋ ਮੀਟਰ ਸਾਈਕਲ ਚਲਾ ਕੇ ਦੁਨੀਆ ਦਾ ਗੇੜ੍ਹਾ ਕੱਢ ਲਿਆ ਹੈ। ਇਸ ਦੇ ਨਾਲ ਹੀ ਉਹ ਸਭ ਤੋਂ ਤੇਜ ਦੁਨੀਆ ਦਾ ਚੱਕਰ ਲਗਾਉਣ ਵਾਲੀ ਪਹਿਲੀ ਮਹਿਲਾ ਬਣ ਗਈ ਹੈ। ਵੇਦਾਂਗੀ ਨੇ 159 ਦਿਨਾਂ ‘ਚ 14 ਦੇਸ਼ਾਂ ਦਾ ਚੱਕਰ ਲੱਗਾ ਲਿਆ ਹੈ। ਐਤਵਾਰ ਨੂੰ ਕਲਕਤਾ ਪਹੁੰਚ ਕੇ ਵੇਦਾਂਗੀ ਨੇ ਸਾਈਕਲ ਨਾਲ 29,000 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਹੈ।

ਵੇਦਾਂਗੀ ਨੇ ਜੁਲਾਈ ‘ਚ ਆਸਟ੍ਰੇਲੀਆ ਦੇ ਪਰਥ ਤੋਂ ਆਪਣੇ ਸਫਰ ਦੀ ਸ਼ੁਰੂਆਤ ਕੀਤੀ ਸੀ। ਆਪਣੇ ਰਿਕਾਰਡ ਨੂੰ ਪੂਰਾ ਕਰਨ ਲਈ ਉਹ ਵਾਪਸ ਇਸ ਸ਼ਹਿਰ ਵੀ ਜਾਵੇਗੀ। ਇਸ ਤੋਂ ਪਹਿਲਾਂ ਬ੍ਰਿਟੇਨ ਦੀ 38 ਸਾਲਾ ਦੀ ਜੇਨੀ ਗ੍ਰਾਹਮ ਦੇ ਨਾਂਅ ਇਹ ਰਿਕਾਰਡ ਹੈ ਜਿਸ ਨੇ 124 ਦਿਨਾਂ ‘ਚ ਇਹ ਕਾਰਨਾਮਾ ਕੀਤਾ ਸੀ।

ਵੇਦਾਂਗੀ ਨੇ ਆਪਣੇ ਇਸ ਹਸੀਨ ਸਫਰ ਨੂੰ ਕੈਮਰੇ ‘ਚ ਕੈਪਚਰ ਕੀਤਾ ਹੈ। ਉਸ ਦਾ ਪਲਾਂਨ ਇਸ ਨਾਲ ‘ਲਿਵਿੰਗ ਅਡਵੇਂਚਰ, ਸ਼ੇਅਰਿੰਗ ਦ ਅਡਵੇਂਚਰ’ ਨਾਂਅ ਦੀ ਡਾਕਯੂਮੈਂਟ੍ਰੀ ਬਣਾਉਨ ਦਾ ਹੈ। ਉਸ ਨੇ 17 ਸਾਲ ਦੀ ਉਮਰ ਚ ਸਾਈਕਲ ਚਲਾਉਣਾ ਸ਼ੁਰੂ ਕੀਤਾ ਸੀ ਅਤੇ ਆਪਣੇ ਸਫਰ ਦੌਰਾਨ ਉਸ ਨੇ ਭਾਰਤ ਦੇ ਸਭ ਤੋਂ ਖ਼ਤਰਨਾਕ ਰਸਤੇ ਮਨਾਲੀ ਤੋਂ ਖਰਦੁੰਗਲਾ ਤਕ ਸਾਈਕਲ ਚਲਾਈ। ਇਸ ਦੇ ਨਾਲ ਹੀ ਉਸ ਨੇ ਸਫਰ ‘ਤੇ ਹੋਰ ਵੀ ਕਈ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਪਰ ਕਦੇ ਆਪਣੀ ਹਿਮੰਤ ਨਹੀਂ ਛੱਡੀ।

Share Button

Leave a Reply

Your email address will not be published. Required fields are marked *

%d bloggers like this: