ਵੇਖੀਂ ‘ਨੇਰ੍ਹਾ ਨਾ ਕਰੀਂ….

ss1

ਵੇਖੀਂ ‘ਨੇਰ੍ਹਾ ਨਾ ਕਰੀਂ….

ਅਜੇ ਸੂਰਜ ਡੁੱਬਾ ਨਹੀ ਸੀ
ਮੈਂ ਬਜ਼ਾਰ ਜਾਣ ਲੱਗੀ
ਲੱਗਾ ਪਿੱਛੋ ਮਾਂ ਦੀ ‘ਵਾਜ਼ ਵੱਜੀ
ਧੀੲੇ ਜਲਦੀ ਮੁੜੀਂ!
‘ਨੇਰ੍ਹਾ ਨਾ ਕਰੀਂ!

ਮੈਂ ਮਾਂ ਨੂੰ ਕਹਿੰਦੀ ਹਾਂ_
ਨਾਲੇ ਕੌੜਾ-ਕੌੜਾ ਵੇਂਹਦੀ ਹਾਂ
ਮੈਂ ਕੋੲੀ ਬੱਚੀ ਹਾਂ!
ਜਵਾਨ ਹਾਂ! ਜਹਾਨ ਹਾਂ!

“ੲੇਹੀ ਤਾਂ ਡਰ ਹੈ!”ਮਾਂ ਕਹਿੰਦੀ ਹੈ
ਤੇ ਪਤਾ ਨਹੀ ਕਿੳੁ ਓਹੋ
ਡਰੀ-ਡਰੀ ਜੇਹੀ ਰਹਿੰਦੀ ਹੈ
ਨਾਲੇ ਕਹਿੰਦੀ ਹੈ_

“ਬੰਦੇ ਤਾਂ ਨ੍ਹਾਤੇ-ਘੋੜੇ ਹੁੰਦੇ ਨੇ!”
ੳੁਹਨਾਂ ਦਾ ਕੋੲੀ ਕੀ ਲਾਹ ਲਵੇਗਾ ?
ਜਦ ਮਰਜ਼ੀ ਅਾ-ਜਾ ਸਕਦੇ ਨੇ…
ਰਾਤਾਂ ਨੂੰ ਵੀ… ਦਿਨ ਵੀ…

ਮੈਂ ਤਲਖੀ ਖਾਂਦੀ ਹਾਂ
ਮਾਂ ਵੱਲ ਵਧ-ਵਧ ਕੇ ਜਾਂਦੀ ਹਾਂ
ਮੇਰੇ ਕੀ ਲੱਗਾ ਹੈ ! ਜੋ ਕੋੲੀ ਲਾਹ ਲਵੇਗਾ?
ਤੇ ਲਾਹ ਕੇ ਅਾਪਣੇ ਰਾਹ ਪਵੇਗਾ!

ੳੁਹ ਮੱਥੇ ਹੱਥ ਮਾਰਦੀ ਹੈ
ਨਾਲੇ ਮੇਰੀ ਪੜ੍ਹਾੲੀ ਦਾ ਸਿਰ ਸਾੜ੍ਹਦੀ ਹੈ
ਤੇ ਮੈਂ ਬਜ਼ਾਰ ਵੱਲ ਜਾਂਦੀ ਹਾਂ
ਤੇ ਨ੍ਹੇਰਾ ਹੋਣ ਤੋਂ ਪਹਿਲਾਂ ਹੀ ਮੁੜ ਅਾਂਦੀ ਹਾਂ।

ਹੀਰਾ ਸਿੰਘ ਤੂਤ
ਮੋਬ. 9872455994

Share Button

Leave a Reply

Your email address will not be published. Required fields are marked *