”ਵੀ ਆਰ ਸਿੱਖਸ” ਨਾਂ ਦੀ ਲਾਂਚ ਕੀਤੀ ਮੁਹਿੰਮ ਨੂੰ ਨਿਊਯਾਰਕ ਚ ’ਮਿਲਿਆਂ ਚ ’ਪੀ. ਆਰ ਅਵਾਰਡ

”ਵੀ ਆਰ ਸਿੱਖਸ” ਨਾਂ ਦੀ ਲਾਂਚ ਕੀਤੀ ਮੁਹਿੰਮ ਨੂੰ ਨਿਊਯਾਰਕ ਚ ’ਮਿਲਿਆਂ ਚ ’ਪੀ. ਆਰ ਅਵਾਰਡ

ਨਿਊਯਾਰਕ 16 ਮਾਰਚ ( ਰਾਜ ਗੋਗਨਾ ) –ਨੈਸ਼ਨਲ ਸਿੱਖ ਕੰਪੇਨ (ਐੱਨ. ਐੱਸ. ਸੀ.) ਵਲੋਂ ਸਿੱਖਾਂ ਵੱਲੋਂ ਸਿੱਖ ਧਰਮ ਦੀ ਜਾਣਕਾਰੀ ਵਧਾਉਣ ਲਈ ਲਾਂਚ ਕੀਤੀ ਗਈ ਮੁਹਿੰਮ ‘ਵੀ ਆਰ ਸਿੱਖਸ’ ਨੂੰ ‘ਪੀ. ਆਰ. ਵੀਕ, ਯੂ. ਐੱਸ. ਐਵਾਰਡ-2018’ ਲਈ ਵਾਲ ਸਟੀ੍ਟ ਨਿਊਯਾਰਕ ਵਿਖੇ ਸਿੱਖ ਧਰਮ ਦੀ ਜਾਣਕਾਰੀ ਵਧਾਉਣ ਲਈ ਚਲਾਈ ਟੀ.ਵੀ ਐਡ ਅਵਾਰਡ ਲਈ ਅਵਾਰਡ ਮਿਲਿਆਂ ਹੈ। ਇਸ ਐਵਾਰਡ ਨੂੰ ਅਮਰੀਕਾ ਦੀ ਪੀ. ਆਰ. ਇੰਡਸਟਰੀ ਵਲੋਂ ਆਸਕਰ ਅਵਾਰਡ ਮੰਨਿਆ ਜਾਂਦਾ ਹੈ। ਇਹ ਇਸ਼ਤਿਹਾਰੀ ਮੁਹਿੰਮ ਐਵਾਰਡ ਲਈ ਚੁਣੇ ਗਏ ਪੰਜ ਫਾਈਨਲਿਸਟਾਂ ‘ਬੈਸਟ ਫਾਰ ਏ ਕਾਜ਼’ ‘ਚੋਂ ਇਕ ਹੈ, ਜੋ ਕਿ ਪ੍ਰੀਮੀਅਰ ਮਾਰਕੀਟਿੰਗ ਸੰਚਾਰ ਨਾਲ ਸੰਬਧਿਤ ਹੈ। ਐਵਾਰਡ ਦੇ ਬਾਕੀ ਮੁਕਾਬਲੇਬਾਜ਼ਾਂ ‘ਚ ਕਾਰਪੋਰੇਟ ਸਬੰਧੀ ਇਸ਼ਤਿਹਾਰ ਹਨ, ਜੋ ਕਿ ਅਮਰੀਕੀ ਸਮਾਜ ਦੇ ਸਾਹਮਣੇ ਆਉਣ ਵਾਲੇ ਮਹੱਤਵਪੂਰਨ ਮੁੱਦਿਆਂ ‘ਤੇ ਧਿਆਨ ਕੇਂਦਰਿਤ ਕਰਦੇ ਹਨ। ਐੱਨ. ਐੱਸ. ਸੀ. ਅਤੇ ਐੱਫ. ਪੀ.1 ਸਟ੍ਰੈਟੈਜੀ ਨੂੰ ਸਿੱਖ ਇਸ਼ਤਿਹਾਰੀ ਮੁਹਿੰਮ ਲਈ ਅਵਾਰਡ ਮਿਲਿਆ ਹੈ, ਜਿਸ ਦਾ ਟਾਈਟਲ ‘ਟੈਲਿੰਗ ਦਾ ਸਟੋਰੀ ਆਫ ਸਿੱਖ ਅਮਰੀਕਨਜ਼’ ਹੈ। ਐੱਨ. ਐੱਸ. ਸੀ. ਦੇ ਸੰਸਥਾਪਕ ਅਤੇ ਸੀਨੀਅਰ ਐਡਵਾਈਜ਼ਰ ਡਾਕਟਰ ਰਾਜਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਹ ਜਾਣ ਕੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੰਮ ਨੂੰ ਕਈ ਵੱਡੇ ਕਾਰਪੋਰੇਟਾਂ ‘ਚੋਂ ਚੁਣਿਆ ਗਿਆ ਹੈ ਜੋ ਸਮੂਹ ਸਿੱਖ ਭਾਈਚਾਰੇ ਲਈ ਬੜੇ ਮਾਣ ਵਾਲੀ ਗੱਲ ਹੈ।

Share Button

Leave a Reply

Your email address will not be published. Required fields are marked *

%d bloggers like this: