Thu. Jun 20th, 2019

ਵੀਰੋ ਵੀਡੀਉ ਬਣਾਉਣ ਵਾਲਿਉ …..

ਵੀਰੋ ਵੀਡੀਉ ਬਣਾਉਣ ਵਾਲਿਉ …..

ਦੀਪਾ ਤੇ ਜੋਰਾ 20/21 ਸਾਲਾ ਦੇ ਦੋ ਨੌਜਵਾਨ ਇਕੱਠੇ ਪਲੇ ਤੇ ਪਿੰਡ ਦੀਆ ਗਲੀਆ ਵਿੱਚ ਇਕੱਠੇ ਹੀ ਖੇਡ ਕੇ ਜਵਾਨ ਹੋਏ,ਉਸੇ ਪਿੰਡ ਵਿੱਚ ਕੁਝ ਮੁੰਡੇ ਚਿਰਾ ਤੋ ਨਸ਼ਾ ਕਰਦੇ ਸੀ,ਭਾਵ ਪਿੰਡ ਵਿੱਚ ਨਸ਼ਾ ਆਸਾਨੀ ਨਾਲ ਉੱਪਲੱਬਧ ਹੋ ਜਾਂਦਾ ਸੀ,ਜੋਰੇ ਦੇ ਵਾਰ ਵਾਰ ਸਮਝਾਉਦੇ ਹੁੰਦਿਆ ਵੀ ਬਦਕਿਸਮਤੀ ਨਾਲ ਦੀਪਾ ਨਸ਼ਿਆ ਦੀ ਚੁੰਗਲ ਵਿੱਚ ਫਸ ਗਿਆ,ਉਸ ਦੀ ਕਹਾਣੀ ਵੀ ਪੰਜਾਬ ਦੇ ਹੋਰਨਾ ਬਹੁਤੇ ਉਹਨਾੰ ਨੌਜਵਾਨਾ ਵਾਲੀ ਹੋ ਗਈ ਸੀ ਜਿਹੜੇ ਨਸ਼ੇ ਦੀ ਇਸ ਦੱਲਦੱਲ ਵਿੱਚ ਧੱਸ ਚੁੱਕੇ ਸੰਨ,ਪਰ ਦੀਪੇ ਦੇ ਪਰਿਵਾਰ ਤੇ ਜੋਰੇ ਨੇ ਹਿੰਮਤ ਨਹੀ ਹਾਰੀ ਤੇ ਇੱਕ ਦਿਨ ਦੀਪੇ ਨੂੰ ਇਸ ਦੱਲਦੱਲ ਵਿੱਚੋ ਬਾਹਰ ਕੱਢ ਲਿਆ,ਦੀਪੇ ਦਾ ਬਾਹਰ ਜਾ ਰਹੀ ਇੱਕ ਕੁੜੀ ਨਾਲ ਰਿਸ਼ਤਾ ਪੱਕਾ ਹੋ ਗਿਆ,ਕੁਝ ਦਿਨਾ ਬਾਅਦ ਉਸ ਦਾ ਵਿਆਹ ਹੋ ਗਿਆ,ਤੇ ਦੀਪਾ ਬਾਹਰਲੇ ਮੁਲਖ ਚਲਾ ਗਿਆ ਜ਼ਿੰਦਗੀ ਕਾਮਯਾਬ ਹੋ ਗਈ,ਪਰ ਜਿਸ ਜੋਰੇ ਨੇ ਉਸਦੀ ਜਿੰਦਗੀ ਨੂੰ ਨਸ਼ਿਆ ਵਿੱਚੋ ਬਾਹਰ ਕੱਢਿਆ ਸੀ ਰੱਬ ਨੇ ਏਸਾ ਖੇਲ ਰਚਾਇਆ ਉਹ ਜੋਰਾ ਖੁਦ ਨਸ਼ੇ ਲੇਣ ਲੱਗ ਪਿਆ,ਚੰਗੀ ਕਿਸਮਤ ਸੀ ਕੇ ਇਸ ਗੱਲ ਦਾ ਦੀਪੇ ਨੂੰ ਸਬ ਤੋ ਪਹਿਲਾ ਪਤਾ ਲੱਗਾ ਉਸ ਨੇ ਯਾਰੀ ਦਾ ਫਰਜ ਨਿਭਾਇਆ ਝੱਟ ਪੰਜਾਬ ਦੀ ਟਿਕਟ ਬੁੱਕ ਕਰ ਲਈ ਕੇ ਮੈ ਆਪਣੇ ਭਰਾ ਨੂੰ ਗਲਤ ਲੀਹ ਤੇ ਨਹੀ ਜਾਣ ਦੇਵਾੰਗਾ,ਇਸੇ ਦੌਰਾਨ ਪੰਜਾਬ ਵਿੱਚ ਇੱਕ ਦਿਨ ਜੋਰੇ ਨੇ ਨਸ਼ਾ ਕੀਤਾ ਹੋਇਆ ਸੀ ਤੇ ਉਹ ਖੁਦ ਲਈ ਹੋਰ ਲੇ ਕੇ ਵੀ ਆ ਰਿਹਾ ਸੀ ਤੇ ਰਾਸਤੇ ਵਿੱਚ ਉਸ ਨੂੰ ਕੁਝ ਮੁੰਡਿਆ ਨੇ ਘੇਰ ਲਿਆ,
ਤੇ ਜਿਵੇ ਅੱਜਕੱਲ ਆਮ ਹੀ ਹੈ ਕੁਝ ਮੁੰਡੇ ਉਸ ਨੂੰ ਪੁੱਛ ਗਿੱਛ ਕਰਨ ਲੱਗ ਪਏ ਤੇ ਇੱਕ ਵੀਰ ਨੇ ਜੇਬ ਵਿੱਚ ਫੋਨ ਕੱਢ ਵੀਡੀਉ ਬਣਾਉਣੀ ਸ਼ੁਰੂ ਕਰ ਦਿੱਤੀ ਤੇ ਉਹ ਹੀ ਗੱਲਾ ਜਿਹੜੀਆ ਆਪਾ ਰੋਜ ਵੇਖ ਰਹੇ ਹਾਂ,ਵੀਡੀਉ ਬਣਾਉਣ ਵਾਲਾ ਵੀਰ ਕਰਨ ਲੱਗਾ ਕੇ “ਆਹ ਵੇਖੋ ਦੋਸਤੋ ਇਸ ਮੁੰਡੇ ਨੇ ਨਸ਼ਾ ਕੀਤਾ ਹੋਇਆ ਹੈ ਤੇ ਇਹਦੇ ਕੋਲ ਹੋਰ ਨਸ਼ਾ ਵੀ ਹੈ ਇਹੋ ਜਿਹੇ ਲੋਕਾ ਨੂੰ ਆਪਣੇ -੨ ਪਿੰਡਾ ਵਿੱਚ ਨਾ ਵੜਨ ਦਿਉ ਇਹਨਾੰ ਨੂੰ ਲੱਭੋ ਤੇ ਇਹਨਾੰ ਦੇ ਜੂਤ ਫੇਰੋ” ਜੋਰਾ ਜੋ ਨਸ਼ੇ ਵਿੱਚ ਸੀ ਉਸਨੂੰ ਕੁੱਟਿਆ ਗਿਆ ਤੇ ਇਸ ਵਰਤਾਰੇ ਦੀ ਵੀਡੀਉ ਮਿੰਟੋ ਮਿੰਟੀ ਹਜ਼ਾਰਾ ਲੱਖਾ ਲੋਕਾ ਕੋਲ ਪਹੁੰਚ ਗਈ,ਜੋਰੇ ਨੂੰ ਪੁਲਿਸ ਨੇ ਫੜਿਆ ਤੇ ਹਸਪਤਾਲ ਦਾਖਿਲ ਕਰਵਾਇਆ ਕਿਉਕਿ ਜੋਰਾ ਬਹੁਤ ਜਿਆਦਾ ਤੇ ਬਹੁਤ ਲੰਬੇ ਸਮੇ ਤੋ ਨਸ਼ਾ ਦਾ ਆਦੀ ਨਹੀਂ ਸੀ ਇਸ ਲਈ ਉਹ ਜਲਦੀ ਹੀ ਠੀਕ ਹੋ ਗਿਆ ਤੇ ਆਪਣੇ ਵਲੈਤੋ ਆਏ ਜਿਗਰੀ ਦੀਪੇ ਨੂੰ ਵੇਖ ਉਹ ਹੋਰ ਤਕੜਾ ਹੋ ਗਿਆ ਤੇ ਉਸਨੇ ਜ਼ਿੰਦਗੀ ਨੂੰ ਦੌਬਾਰਾ ਅਪਨਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ,ਪਰ ਜਿਵੇ ਹੀ ਜੋਰੇ ਨੇ ਹਸਪਤਾਲ ਛੱਡਿਆ ਤੇ ਪਿੰਡ ਬੜਿਆ ਸਾਰਾ ਪਿੰਡ ਉਸ ਵੱਲ ਇਸ ਤਰਾ ਵੇਖ ਰਿਹਾ ਸੀ ਜਿਵੇ ਜੋਰੇ ਨੂੰ ਪਹਿਲੀ ਵਾਰ ਵੇਖਿਆ ਹੋਵੇ,ਦੀਪੇ ਨੂੰ ਪਤਾ ਸੀ ਕੇ ਕੀ ਹੋਇਆ ਹੈ ਪਰ ਜੋਰਾ ਇਸ ਗੱਲ ਤੋ ਅਣਜਾਣ ਸੀ ਕੇ ਜਿਸ ਦਿਨ ਲੋਕਾ ਨੇ ਉਸ ਨੂੰ ਘੇਰ ਕੇ ਉਸਦੀ ਵੀਡੀਉ ਬਣਾਈ ਸੀ ਉਹ ਵੀਡੀਉ ਹਰ ਫੌਨ ਦਾ ਸ਼ਿੰਗਾਰ ਬਣ ਚੁੱਕੀ ਹੈ,ਇਸ ਲਈ ਸਾਰਾ ਪਿੰਡ ਜੋਰੇ ਦੀ ਇਸ ਤਰਾ ਖਬਰ ਲੈਣ ਆ ਰਿਹਾ ਸੀ ਜਿਵੇ ਕੇ ਜੋਰਾ ਕਿਸੇ ਬਹੁਤ ਵੱਡੀ ਬਿਮਾਰੀ ਤੋ ਬਾਅਦ ਵਾਪਸ ਪਰਤਿਆ ਹੋਵੇ,ਜੋਰਾ ਵੀ ਦੀਪੇ ਵਾੰਗ ਦੋਬਾਰਾ ਆਪਣੀ ਜਿੰਦਗੀ ਦੀ ਸ਼ੁਰੂਆਤ ਕਰਨੀ ਚਾਹੁਦਾ ਹੈ ਪਰ ਹਰ ਕੋਈ ਉਸ ਵੱਲ ਇਵੇ ਵੇਖਦਾ ਹੈ ਜਿਵੇ ਉਹ ਕੋਈ ਐਲੀਅਨ ਹੋਵੇ ਤੇ ਹਰ ਕੋਈ ਉਸ ਵੱਲ ਵੇਖ ਇੱਕ ਦੂਜੇ ਨੂੰ ਕਹਿੰਦਾ ਹੈ ਆਹ ਦੇਖ ਉਏ ਵੀਡੀਉ ਵਾਲਾ ਨਸ਼ੇੜੀ,ਚੰਗੀ ਪੜਾਈ ਕੀਤੀ ਹੋਈ ਸੀ ਜੋਰੇ ਨੇ ਪਰ ਜਦ ਉਹ ਕਿਸੇ ਜਗਾਹ ਨੌਕਰੀ ਮੰਗਣ ਜਾੰਦਾ ਹੈ ਤਾੰ ਅੱਗਿਉ ਜਵਾਬ ਆਉਦਾ “ਉਹ ਯਾਰ ਤੇਰੀ ਤਾੰ ਵੀਡੀਉ ਨਹੀ ਸੀ ਆਈ ਭਾਈ ਅਸੀ ਨਸ਼ੇੜੀਆ ਨੂੰ ਕੰਮ ਤੇ ਨਹੀ ਰੱਖਦੇ” ਦੀਪਾ ਆਪਣੇ ਆੜੀ ਲਈ ਇੱਕ ਚੰਗਾ ਰਿਸ਼ਤਾ ਲੇ ਕੇ ਆਉਦਾ ਪਰ ਬਦਕਿਸਮਤੀ ਕੁੜੀ ਕੋਲ ਜੋਰੇ ਦੀ ਫੋਟੋ ਪਹੁੰਚਣ ਤੋਂ ਪਹਿਲਾ ਵੀਡੀਉ ਪਹੁੰਚੀ ਹੋਈ ਸੀ,ਇੱਕ ਜਗਾਹ ਰਿਸ਼ਤੇ ਦੀ ਗੱਲ ਸਿਰੇ ਚੜ ਗਈ ਸੀ ਮੰਗਣੀ ਹੋ ਗਈ,ਜੋਰੇ ਦੀ ਆਪਣੀ ਮੰਗੇਤਰ ਨਾਲ ਭਾਵਨਤਮਕ ਸਾੰਝ ਵੀ ਬਣ ਗਈ ਜੋਰੇ ਨੇ ਖੁਦ ਆਪਣੀ ਮੰਗੇਤਰ ਨੂੰ ਆਪਣੇ ਨਸ਼ੇ ਵਾਲੇ ਪੱਖ ਵਾਰੇ ਦੱਸਿਆ ਪਰ ਬਦਕਿਸਮਤੀ ਲੜਕੀ ਦੇ ਪਰਿਵਾਰ ਨੇ ਵੀ ਉਹ ਵੀਡੀਉ ਵੇਖ ਲਈ ਤੇ ਲੜਕੀ ਨੂੰ ਜੋਰੇ ਨੂੰ ਜਵਾਬ ਦੇਣ ਲਈ ਮਜਬੂਰ ਕਰ ਦਿੱਤਾ,
ਜੋਰਾ ਬਹੁਤ ਜਿਆਦਾ ਨਿਰਾਸ਼ ਹੈ ਤੇ ਦੀਪਾ ਉਸ ਕੋਲ ਆ ਕੇ ਬੈਠਦਾ ਤੇ ਉਸ ਨੂੰ ਹੌਸਲਾ ਦਿੰਦਾ ਹੈ,ਤੇ ਦੀਪਾ ਖੁਦ ਆਪਣੇ ਮੰਨ ਵਿੱਚ ਸੋਚਦਾ ਕੇ ਜੇਕਰ ਕਿਸੇ ਨੇ ਇਸ ਤਰਾ ਮੇਰੀ ਕੋਈ ਵੀਡੀਉ ਬਣਾਈ ਹੰੁਦੀ ਤਾੰ ਮੇਰਾ ਕੀ ਹੁੰਦਾ,ਸੱਚ ਇਹ ਸੀ ਕੇ ਦੀਪਾ ਜੋਰੇ ਨਾਲੋ ਜਿਆਦਾ ਨਸ਼ਾ ਕਰਦਾ ਸੀ ਤੇ ਜਿਆਦਾ ਚਿਰ ਤੋ ਕਰਦਾ ਸੀ ਪਰ ਉਸਨੂੰ ਉਸਦੇ ਪਰਿਵਾਰ ਨੇ ਤੇ ਆਲੇ ਦੁਆਲੇ ਨੇ ਦੋਬਾਰਾ ਅਪਨਾ ਲਿਆ ਤੇ ਉਸਦੀ ਜਿੰਦਗੀ ਦੁਬਾਰਾ ਇੱਕ ਆਮ ਜਿੰਦਗੀ ਵਾਲੀ ਪਟੜੀ ਤੇ ਆ ਗਈ ਤੇ ਤੇ ਉਸਦੇ ਉਲਟ ਉਸਦਾ ਮਿੱਤਰ ਜੋਰਾ ਜੋ ਕੇ ਕੋਈ ਬਹੁਤ ਵੱਡਾ ਨਸ਼ੇੜੀ ਨਹੀ ਸੀ ਬਸ ਸਿਰਫ ਕੁਝ ਮਹੀਨੀਆ ਤੋ ਹੀ ਹਾਸੇ—੨ ਵਿੱਚ ਮਿੱਤਰਾ ਨਾਲ ਇਹ ਨਸ਼ਾ ਲੇਣ ਲੱਗ ਪਿਆ ਸੀ, ਜਿਸ ਆਦਤ ਨੂੰ ਉਸਨੇ ਬੜੀ ਆਸਾਨੀ ਨਾਲ ਛੱਡ ਵੀ ਦਿੱਤਾ ਪਰ ਉਸਨੂੰ ਕੀ ਪਤਾ ਸੀ ਕੇ ਡੇਢ ਮਿੰਟ ਦੀ ਬਣੀ ਇੱਕ ਵੀਡੀਉ ਨੇ ਉਸਦੀ ਜਿੰਦਗੀ ਬਦਤਰ ਕਰ ਦੇਣੀ ਹੈ,ਜਿਹਨਾੰ ਨੇ ਉਹ ਵੀਡੀਉ ਬਣਾਈ ਉਹਨਾੰ ਭਰਾਵਾ ਦੀ ਆਪਣੇ ਸਮਾਜ ਨੂੰ ਹੋਰ ਪਤਾ ਨਹੀ ਕੋਈ ਦੇਣ ਸਿੱਗੀ ਜਾੰ ਨਹੀੰ ਪਰ ਉਹਨਾੰ ਜੋਰੇ ਜਿਹੇ ਇੱਕ ਗੱਭਰ ਦੀ ਜਿੰਦਗੀ ਜਿਸ ਦੇ ਕੇ ਬਹੁਤ ਸੁਪਨੇ ਸੀ ਉਸਨੂੰ ਇਕ ਤਰਾ ਖਤਮ ਕਰ ਦਿੱਤਾ,ਉਸ ਵੀਡੀਉ ਕਾਰਨ ਜੋਰੇ ਨੂੰ ਸਾਰੀ ਉਮਰ ਜਲਾਲਤ ਸਹਿਣੀ ਪਵੇਗੀ,ਤੇ ਇਸ ਵੀਡੀਉ ਦਾ ਜਾੰ ਇਸ ਤਰਾ ਦੀਆ ਹਜ਼ਾਰਾ ਹੋਰ ਵੀਡੀਉਜ ਦਾ ਸਮਾਜ ਨੂੰ ਕਦੇ ਕੋਈ ਫਾਇਦਾ ਨਹੀ ਹੁੰਦਾ ਪਰ ਇਹ ਨੁਕਸਾਨ ਜਰੂਰ ਕਰ ਜਾੰਦੀਆ ਨੇ,ਦੀਪੇ ਤੇ ਜੋਰੇ ਦੀ ਇਹ ਕਹਾਣੀ ਤਾੰ ਇੱਕ ਕਾਲਪਿਨਕ ਹੈ ਪਰ ਸੋਚ ਕੇ ਵੇਖੋ ਜਿਹੜੀਆ ਇਸ ਤਰਾ ਦੀਆ ਵੀਡੀਉਜ ਅਸੀ ਆਏ ਦਿਨ ਵੇਖਦੇ ਹਾੰ ਇਹਨਾਂ ਵਿੱਚੋ ਕਿੰਨੇ ਦੀਪੇ ਵਾੰਗ ਆਪਣੀ ਜਿੰਂਦਗੀ ਸੁਧਾਰ ਸਕਦੇ ਸੀ ਤੇ ਕਿੰਨਿਆ ਦੀ ਜੋਰੇ ਵਾੰਗ ਅਸੀ ਬਿਨਾ ਸੋਚੇ ਸਮਝੇ ਸ਼ੇਅਰ ਕਰ-੨ ਖਰਾਬ ਕਰ ਦਿੱਤੀ,ਸੋਚਣ ਦੀ ਜਰੂਰਤ ਹੈ ਦੋਸਤੋ,
ਜੇਕਰ ਅਸੀ ਕਦੇ ਕੋਈ ਐਸਾ ਨੌਜਵਾਨ ਜੋ ਨਸ਼ੇ ਵਿੱਚ ਹੈ ਉਸਨੂੰ ਵੇਖਦੇ ਹਾੰ ਜਰਾ ਸੋਚ ਕੇ ਵੇਖੋ ਕੇ ਉਸਦੀ ਵੀਡੀਉ ਬਣਾਉਣ ਦਾ ਫਾਇਦਾ ਕੀ ਹੁੰਦਾ? ਸਾਰੀ ਦੁਨੀਆ ਵਿੱਚ ਉਸਨੂੰ ਜੰਗਲ ਦੀ ਅੱਗ ਵਾੰਗ ਫੈਲਾ ਕੇ ਅਸੀ ਉਸ ਨੌਜਵਾਨ ਨੂੰ ਸਿਰਫ ਦੋਬਾਰਾ ਮੁੱਖ-ਧਾਰਾ ਵਿੱਚ ਆਉਣ ਤੋੰ ਰੋਕਦੇ ਹਾੰ,ਸਾਰੀ ਉਮਰ ਲਈ ਉਸਨੂੰ ਇੱਕ ਡਰ ਦਿੰਦੇ ਹਾੰ ਤਾੰ ਜੋ ਉਹ ਹਰ ਵਕਤ ਇਹ ਸੋਚਦਾ ਰਹੇ ਕੇ ਕਿਤੇ ਇਸ ਨੇ ਤਾੰ ਮੇਰੀ ਵੀਡੀਉ ਨਹੀੰ ਵੇਖੀ,ਜਿਹੜੇ ਨਸ਼ਾ ਵੇਚਣ ਵੀ ਆਉਦੇ ਨੇ ਉਹਨਾੰ ਵਿੱਚੋ ਜਿਆਦਾਤਾਰ ਖੁਦ ਨਸ਼ੇ ਤੇ ਲੱਗੇ ਹੁੰਦੇ ਨੇ ਉਹਨਾੰ ਵਿਚਾਰਿਆ ਨੂੰ ਖੁਦ ਮੱਦਦ ਦੀ ਲੋੜ ਹੁੰਦੀ ਹੈ,ਜਿਹਨਾੰ ਦੀ ਪਹਿਲਾ ਅਸੀ ਕੁੱਟਮਾਰ ਕਰਦੇ ਹਾੰ ਤੇ ਫਿਰ ਉਹਨਾੰ ਦੀ ਵੀਡੀਉ ਨਸ਼ਰ ਕਰਦੇ ਹਾੰ,ਫੜਨਾ ਤਾਂ ਉਹਨਾੰ ਨੂੰ ਚਾਹੀਦਾ ਜਿਹੜੇ ਏਸੀ ਕਮਰਿਆ ਵਿੱਚ ਬੈਠ ਇਹ ਮੌਤ ਦਾ ਸਮਾਨ ਪੰਜਾਬ ਅੰਦਰ ਮਗਵਾਉਦੇ ਨੇ ਤੇ ਮੰਗਵਾਉਣ ਦਿੰਦੇ ਨੇ ਅਤੇ ਬਣਾਉਦੇ ਨੇ ਤੇ ਬਣਾਉਣ ਦਿੰਦੇ ਨੇ,ਜਿਹਨਾੰ ਵਿਚਾਰਿਆ ਨੂੰ ਅਸੀ ਕੁੱਟ-੨ ਅਕਲ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹ ਤਾੰ ਸਾਡੇ ਤੁਹਾਡੇ ਵਰਗੇ ਪੰਜਾਬ ਦੇ ਉਹਨਾੰ ਦੁਸ਼ਮਨਾ ਦੇ ਨਿਸ਼ਾਨੇ ਬਣੇ ਹੋਏ ਨੇ ਜਿਹੜੇ ਦੁਸ਼ਮਨ ਪੰਜਾਬੀਆ ਦੀ ਨਸਲਕੁਸ਼ੀ ਕਰਨ ਵਿੱਚ ਲੱਗੇ ਹੋਏ ਨੇ,ਦੋਸਤੋ ਸੋਚੋ ਕੇ ਇੱਕ ਜੰਂਗ ਲੱਗੀ ਹੋਈ ਹੈ ਤੇ ਜਦੋ ਦੁਸ਼ਮਨ ਹਮਲਾ ਕਰਦਾ ਹੈ ਤਾੰ ਉਸਦੀਆ ਗੋਲੀਆ ਨਾਲ ਜਦੋ ਸਾਡੇ ਸਾਥੀ ਫੱਟੜ ਹੁੰਦੇ ਨੇ ਤੇ ਅਸੀ ਉਹਨਾੰ ਨੂੰ ਜਲਦੀ ਤੋ ਜਲਦੀ ਡਾਕਟਰੀ ਮੱਦਦ ਦੇਵਾੰਗੇ ਕੇ ਜਾੰ ਉਹਨਾੰ ਦੀ ਵੀਡੀਉ ਬਣਾ ਕੇ ਇਹ ਬੋਲਾਗੇ ਕੀ ਵੇਖੋ ਇਹਨਾੰ ਨੂੰ ਇਹਨਾੰ ਨੂੰ ਗੋਲੀਆ ਲੱਗ ਗਈਆ ਇਹ ਡਰਪੋਕ ਆਪਣੇ ਆਪ ਨੂੰ ਬਚਾ ਨਹੀ ਸਕੇ,ਇਹਨਾੰ ਤੋ ਭੱਜ ਕੇ ਦੁਸ਼ਮਨ ਦੇ ਹਮਲੇ ਤੋ ਵੀ ਨਹੀੰ ਬੱਚ ਹੋਇਆ,ਪੰਜਾਬ ਉੱਪਰ ਨਸ਼ਿਆ ਦਾ ਵੀ ਇਹ ਇੱਕ ਬਹੁਤ ਵੱਡਾ ਹਮਲਾ ਹੈ ਤੇ ਜਿਹੜਾ ਸਾਡਾ ਸਾਥੀ ਇਸ ਵਿੱਚ ਜਖਮੀ ਹੁੰਦਾ ਅਸੀ ਉਸਨੂੰ ਸਹਾਰਾ ਦੇ ਕੇ ਉਸਦੀ ਜਿੰਦਗੀ ਨੂੰ ਦੋਬਾਰਾ ਜਿੰਦਗੀ ਬਣਾਉਣ ਦੀ ਕੋਸ਼ਿਸ਼ ਕਰੀਏ,
ਨਸ਼ਾ ਛੱਡ ਕੇ ਦੁਬਾਰਾ ਆਪਣੀ ਜਿੰਦਗੀ ਨੂੰ ਕਾਮਯਾਬ ਕਰਕੇ ਤੁਸੀ ਆਪਣੀ ਕਹਾਣੀ ਖੁਦ ਕਿਸੇ ਨੂੰ ਦੱਸੋ ਉਹ ਇੱਕ ਵੱਖਰੀ ਗੱਲ ਹੈ ਤੁਸੀ ਆਪਣੀ ਜੀਵਨੀ ਨਾਲ ਕਿਸੇ ਨੂੰ ਪ੍ਰਭਾਵਿਤ ਕਰ ਸਕਦੇ ਹੋ ਪਰ ਜਦੋ ਕੋਈ ਖੁਦ ਨਸ਼ੇ ਵਾਲੇ ਜਾਲ ਚ ਫਸਿਆ ਹੋਵੇ ਤੇ ਉਸ ਦੀ ਨਸ਼ੇ ਵਾਲੀ ਹਾਲਤ ਵਿੱਚ ਵੀਡੀਉ ਹਰ ਫੋਨ ਦਾ ਸ਼ਿੰਗਾਰ ਬਣ ਜਾਵੇ ਫਿਰ ਤਾੰ ਕੋਈ ਵੀ ਇੰਨਸਾਨ ਮਾਯੂਸ ਹੀ ਹੋਵੇਗਾ,
ਯਾਦ ਰੱਖੋ ਪੰਜਾਬੀਉ ਇਹ ਕਹਾਣੀ ਤਕਰੀਬਨ-੨ ਪੰਜਾਬ ਦੇ ਹਰ ਘਰ ਦੀ ਬਣਦੀ ਜਾੰ ਰਹੀ ਹੈ ਇਸ ਲਈ ਪੰਜਾਬ ਉੱਪਰ ਹੋਏ ਨਸ਼ੇ ਵਾਲੇ ਹਮਲੇ ਨੂੰ ਮਾਤ ਦੇਣ ਲਈ ਸਾਨੂੰ ਇਕੱਠੇ ਹੋਣਾ ਹੀ ਪਵੇਗਾ,ਇਸ ਲਈ ਆਪਣੇ ਭੈਣਾ ਭਰਾਵਾ ਦੀ ਬੇਇੱਜਤੀ ਕਰਨ ਦੀ ਜਗਾਹ ਉਹਨਾ ਨੂੰ ਅਪਣਾਉ।
ਭੁੱਲ ਚੁੱਕ ਲਈ ਮਾਜ਼ਰਤ

ਦਵਿੰਦਰ ਸਿੰਘ ਸੌਮਲ
0044-7931709701

Leave a Reply

Your email address will not be published. Required fields are marked *

%d bloggers like this: