ਵੀਡੀਓ ਨਿਰਦੇਸਨਾ ਦੇ ਖੇਤਰ ਵਿੱਚ ਚਮਕਦਾ ਸਿਤਾਰਾ ਅਰਪਨ ਅਗਰਵਾਲ (ਇੰਨਜੀਨੀਅਰ)

ਵੀਡੀਓ ਨਿਰਦੇਸਨਾ ਦੇ ਖੇਤਰ ਵਿੱਚ ਚਮਕਦਾ ਸਿਤਾਰਾ ਅਰਪਨ ਅਗਰਵਾਲ (ਇੰਨਜੀਨੀਅਰ)

Arpan Aggarwal ਕਹਿੰਦੇ ਨੇ ਹਰ ਵਿਅਕਤੀ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਦਾਸੋਂਕ ਜਰੂਰ ਹੁੰਦਾ ਹੈ ਅਤੇ ਕਈ ਵਿਅਕਤੀ ਇਸ ਸੋਂਕ ਨੂੰ ਆਪਣਾ ਜਨੂੰਨ ਬਣਾ ਲੈਦੇ ਹਨ। ਜਿਸਦੇ ਸਦਕਾ ਉਹ ਚਰਚਾ ਦਾ ਵਿਸਾ ਬਣਦੇ ਹਨ। ਇਸੇ ਸੋਂਕ ਵਿੱਚੋ ਆਪਣੀ ਮੰਜਿਲ ਤਲਾਸ ਰਹੇ ਇੰਨਜੀਨੀਅਰ ਅਰਪਨ ਅਗਰਵਾਲ ਅੱਜ ਕਿਸੇ ਦੀ ਜਾਣ ਪਹਿਚਾਣ ਦਾ ਮੌਹਤਾਜ ਨਹੀ ਹੈ। ਨਿੱਕੀ ਉਮਰ ਵਿੱਚ ਹੀ ਅਰਪਨ ਵੱਲੋ ਫਿਲਮਾਈਆ ਦੋ ਲਘੂ ਫਿਲਮਾ ਅਤੇ ਪੰਜਾਬੀ ਗੀਤਾਂ ਦੀ ਵੀਡਿਓ ਸਦਕਾ ਆਪਣਾ ਨਾਮ ਕਾਫੀ ਹੱਦ ਤੱਕ ਸਥਾਪਿਤ ਕਰ ਲਿਆ ਹੈ।
ਪਿਤਾ ਸ੍ਰੀ ਰਮੇਸ ਅਗਰਵਾਲ ਦੇ ਘਰ ਮਾਤਾ ਸ੍ਰੀਮਤੀ ਪ੍ਰਵੀਨ ਅਗਰਵਾਲ ਦੀ ਕੁੱਖੌਂ ਹਰਿਆਣਾ ਦੀ ਬੂੱਕਲ ਵਿੱਚ ਵੱਸਦੇ ਜਿਲਾ ਅੰਬਾਲਾ ਦੀ ਧਰਤੀ ਤੇ ਜਨਮੇ ਅਰਪਨ ਨੇ ਬੀਟੈਕ ਤੱਕ ਦੀ ਸਿੱਖਿਆ ਗ੍ਰਹਿਣ ਕੀਤੀ ਹੋਈ ਹੈ। ਮਾਤਾ ਪਿਤਾ ਦੇ ਭਰਪੂਰ ਸਹਿਯੋਗ ਅਤੇ ਮਾਰਗ ਦਸਕ ਸਦਕਾ ਅਰਪਨ ਨੇ ਇਸ ਖੇਤਰ ਵਿੱਚ ਆਈ ਹਰ ਇੱਕ ਔਕੜ ਨੂੰ ਚੂਣੌਤੀ ਸਮਝ ਕੇ ਉਸ ਦਾ ਹੱਲ ਲੱਭਿਆ ਤੇ ਕਾਮਯਾਬ ਵੀਡਿਓ ਡਰੈਕਟਰ ਕਰਕੇ ਸਰੋਤਿਆ ਦੇ ਸਨਮੁੱਖ ਕੀਤੀ ਹੈ। ਅਰਪਨ ਨੇ ਹਾਲ ਵਿੱਚ ‘ਟੀਮ ਵਿਸਕੋਸਿਟੀ” ਨਾਮੀ ਕੰਪਨੀ ਰਾਹੀ ਦੋ ਮਿੰਨੀ ਫਿਲਮਾ ਅਤੇ ਅਨੇਕਾਂ ਪੰਜਾਬੀ ਗੀਤਾਂ ਦੀ ਵੀਡਿਓ ਬਣਾ ਕਿ ਰੀਲੀਜ ਕਰਵਾ ਚੁੱਕਾ ਹੈ। ਜਿਨਾਂ ਨੂੰ ਸਰੋਤਿਆ ਨੇ ਖੂਬ ਸਰਾਹਿਆ ਹੈ। ਇਸ ਤੋ ਪਹਿਲਾ ਕੁਝ ਦਿਨ ਪਹਿਲਾ ਪੰਜਾਬੀ ਲੌਕ ਗਾਇਕ ਡੀ ਮਾਨ ਵੱਲੋ ਗਾਏ ਗੀਤ ‘ਵਨ ਪੀਸ” ਤੇ ਬਣਾਈ ਵੀਡਿਓ ਨੂੰ ਬਹੁਤ ਹੀ ਘੱਟ ਸਮੇ ਵਿੱਚ ਬਹੁੱਤ ਪ੍ਰਸਿੱਧੀ ਮਿਲੀ ਹੈ। ਸੋਸਲ ਨੈਟਵਰਕ ਮੀਡੀਆ ਤੇ ਇਸ ਵੀਡਿਓ ਨੂੰ ਲੱਖਾਂ ਸਰੋਤਿਆ ਨੇ ਬਹੁਤ ਪਸੰਦ ਕੀਤਾ। ਵਨ ਪੀਸ ਵੀਡਿਓ ਦੀ ਸੂਟਿੰਗ ਅੰਬਾਲਾ ਦੇ ਆਸ ਪਾਸ ਦੇ ਖੇਤਰ ਵਿੱਚ ਹੋਈ। ਅਰਪਨ ਆਪਣੇ ਇਸ ਖੇਤਰ ਵਿੱਚ ਸ੍ਰੀ ਜਸਨ ਨੱਨੜ ਡਾਇਰੈਕਟਰ ਨੂੰ ਅਪਣੀ ਪ੍ਰੇਰਣਾ ਦਾ ਸ੍ਰੋਤ ਮੰਨਦਾ ਹੈ। ਅਰਪਨ ਬਹੁਤ ਹੀ ਜਲਦੀ ਕਈ ਨਾਮਵਰ ਗਾਇਕਾਂ ਦੇ ਗੀਤਾਂ ਦੀ ਵੀਡਿਓ ਸਰੋਤਿਆ ਦੀ ਕਚਿਹਰੀ ਵਿੱਚ ਲੈ ਕੇ ਆ ਰਿਹਾ ਹੈ। ਅਰਪਨ ਦੇ ਹੋਸਲੇ , ਲਗਨ ਅਤੇ ਮਿਹਨਤ ਤੇ ਪੂਰਾ ਭਰੋਸਾ ਹੈ। ਉਹ ਸਰੋਤਿਆ ਦੇ ਪਿਆਰ ਨੂੰ ਹੀ ਆਪਣਾ ਰੱਬ ਮੰਨਦਾ ਹੈ। ਸਾਲਾ ! ਅਰਪਨ ਇਸੇ ਤਰਾ ਦਿਨ ਦੁੱਗਣੀ ਤੇ ਰਾਤ ਚੋਗਣੀ ਤਰੱਕੀ ਕਰੇ, ਇਹੋ ਦਾਆ ਹੈ ਸਡੀ ! ਆਮੀਨ!!

Ranjit Rana Banurਲੇਖਕ:- ਰਣਜੀਤ ਸਿੰਘ ਰਾਣਾ ਬਨੂੰੜ ਮੌਹਾਲੀ।
ਮੌ:-86994-11549

Share Button

Leave a Reply

Your email address will not be published. Required fields are marked *

%d bloggers like this: