Fri. Jul 19th, 2019

ਵੀਡੀਓ ਦੇਖਕੇ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਮਾਂ–ਬੱਚੇ ਦੀ ਮੌਤ

ਵੀਡੀਓ ਦੇਖਕੇ ਬੱਚੇ ਨੂੰ ਜਨਮ ਦੇਣ ਦੀ ਕੋਸ਼ਿਸ਼, ਮਾਂ–ਬੱਚੇ ਦੀ ਮੌਤ

26 ਸਾਲਾ ਅਣਵਿਆਹੀ ਗਰਭਵਤੀ ਮਹਿਲਾ ਨੇ ਯੂਟਿਊਬ ਉਤੇ ਜਣੇਪੇ ਦਾ ਵੀਡੀਓ ਦੇਖਦੇ ਹੋਏ ਬੱਚੇ ਨੂੰ ਜਨਮ ਦੇਣ ਦਾ ਯਤਨ ਕੀਤਾ। ਪੁਲਿਸ ਨੇ ਕਿਹਾ ਕਿ ਮਹਿਲਾ ਅਤੇ ਉਸਦੇ ਬੱਚੇ ਦੋਵਾਂ ਦੀ ਇਸ ਦੌਰਾਨ ਮੌਤ ਹੋ ਗਈ।
ਇਹ ਘਟਨਾ ਐਤਵਾਰ ਦੀ ਦੱਸੀ ਜਾ ਰਹੀ ਹੈ। ਜਦੋਂ ਬਿਲੰਦਪੁਰ ਦੇ ਰਵੀ ਓਪਾਧਿਆਏ ਦੇ ਘਰ ਚਾਰ ਦਿਨ ਪਹਿਲਾਂ ਕਿਰਾਏਦਾਰ ਵਜੋਂ ਆਈ ਬਹਿਰਾਇਚ ਦੀ ਇਕ ਲੜਕੀ ਦੀ ਖੂਨ ਨਾਲ ਲਥਪਥ ਲਾਸ਼ ਮਿਲੀ ਸੀ। ਉਸਨੇ ਚਾਰ ਦਿਨ ਪਹਿਲਾਂ ਇਹ ਕਹਿਕੇ ਕਮਰਾ ਲਿਆ ਸੀ ਕਿ ਬਾਅਦ ਵਿਚ ਉਸਦੀ ਮਾਂ ਵੀ ਆ ਕੇ ਉਸ ਨਾਲ ਰਹੇਗੀ। ਲੜਕੀ ਗਰਭਵਤੀ ਸੀ।
ਐਤਵਾਰ ਨੂੰ ਦੂਜੇ ਕਿਰਾਏਦਾਰ ਨੇ ਲੜਕੀ ਦੀ ਸ਼ੱਕੀ ਮੌਤ ਦੀ ਸੂਚਨਾ ਦਿੱਤੀ। ਪੈਦਾ ਹੋਏ ਬੱਚੇ ਦੀ ਵੀ ਮੌਤ ਹੋ ਚੁੱਕੀ ਸੀ। ਲੜਕੀ ਕੋਲ ਮਿਲੇ ਮੋਬਾਇਲ ਉਤੇ ਯੂਟਿਊਬ ਦੀ ਉਹ ਸਾਈਟ ਖੁੱਲ੍ਹੀ ਸੀ ਜਿਸ ਵਿਚ ਜਣੇਪੇ ਦੇ ਤਰੀਕੇ ਦੱਸੇ ਜਾ ਰਹੇ ਸਨ। ਪੁਲਿਸ ਨੂੰ ਸਮਝ ਵਿਚ ਆ ਗਿਆ ਕਿ ਉਸਨੇ ਖੁਦ ਆਪਣਾ ਪ੍ਰਸਵ ਦੀ ਕੋਸ਼ਿਸ਼ ਕੀਤੀ ਅਤੇ ਜ਼ਿਆਦਾ ਖੂਨ ਵਹਾਅ ਕਾਰਨ ਉਸਦੀ ਜਾਨ ਚਲੀ ਗਈ। ਨਾਲ ਹੀ ਬੱਚੇ ਦੀ ਮੌਤ ਹੋ ਗਈ ਸੀ।
ਪੁਲਿਸ ਤੋਂ ਜਾਣਕਾਰੀ ਮਿਲਣ ਬਾਅਦ ਪਰਿਵਾਰਕ ਮੈਂਬਰ ਰਾਤ ਨੂੰ ਇਥੇ ਪਹੁੰਚ ਗਏ। ਪੁਲਿਸ ਨੇ ਉਨ੍ਹਾਂ ਨੂੰ ਕਿਹਾ ਕਿ ਸ਼ਿਕਾਇਤ ਦਿਓ, ਲੜਕੀ ਦੇ ਪ੍ਰੇਮੀ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ। ਪਰਿਵਾਰ ਨੇ ਹੱਥ ਜੋੜ ਲਏ। ਉਨ੍ਹਾਂ ਦਾ ਕਹਿਣਾ ਸੀ ਕਿ ਅਜੇ ਉਨ੍ਹਾਂ ਦੀਆਂ ਦੋ ਹੋਰ ਬੇਟੀਆਂ ਹਨ। ਵਿਆਹ ਕਰਨਾ ਹੈ। ਮਾਮਲਾ ਉਜਾਗਰ ਹੋ ਗਿਆ ਤਾਂ ਮੁਸ਼ਕਲ ਹੋ ਜਾਵੇਗੀ। ਪੁਲਿਸ ਵੀ ਉਨ੍ਹਾਂ ਦੀ ਬੇਬਸੀ ਸਮਝ ਗਈ। ਉਸਨੇ ਵੀ ਦਬਾਅ ਨਾ ਬਣਾਇਆ। ਮ੍ਰਿਤਕ ਸ਼ਰੀਰ ਲੈ ਕੇ ਪਰਿਵਾਰ ਚਲਿਆ ਗਿਆ।

Leave a Reply

Your email address will not be published. Required fields are marked *

%d bloggers like this: