Sat. Dec 7th, 2019

ਵਿਹਲੜਾਂ ਨੇ ਸਾਡੇ ਸਮਾਜ ਦਾ ਅਕਸ ਵਿਗਾੜ ਦਿੱਤਾ ਹੈ

ਵਿਹਲੜਾਂ ਨੇ ਸਾਡੇ ਸਮਾਜ ਦਾ ਅਕਸ ਵਿਗਾੜ ਦਿੱਤਾ ਹੈ

ਦਲੀਪ ਸਿੰਘ ਵਾਸਨ, ਐਡਵੋਕੇਟ

ਸਾਡੇ ਮੁਲਕ ਉਤੇ ਅਜ ਕਈ ਇਲਜ਼ਾਮ ਲਗ ਰਹੇ ਹਨ। ਕੋਈ ਆਖਦਾ ਹੈ ਇਹ ਗ਼ਰਬ ਲੋਕਂਾ ਦਾ ਦੇਸ਼ ਹੈ। ਕੋਈ ਆਖਦਾ ਹੈ ਇਸ ਮੁਲਕ ਵਿੱਚ ਬਸ ਭੀੜ ਹੈ। ਕੋਈ ਇਹ ਆਖਦਾ ਹੈ ਕਿ ਇਸ ਮੁਲਕ ਵਿੱਚ ਸਾਧੂ, ਸੰਤ, ਫਕੀਰ, ਮੰਗਤੇ ਜ਼ਿਆਦਾ ਹਨ। ਕੋਈ ਇਹ ਆਖਦਾ ਹੈ ਕਿ ਇਸ ਮੁਲਕ ਵਿੱਚ ਸ਼ਰਾਬੀ, ਅਫੀਮਚੀ, ਅਮਲੀ, ਡਰਗਜ਼ ਲੈਣ ਵਾਲੇ ਬਹੁਤੇ ਹਨ। ਕੋਈ ਇਹ ਵੀ ਆਖੀ ਜਾ ਰਿਹਾ ਹੈ ਕਿ ਇਸ ਮੁਲਕ ਵਿੱਚ ਅਨਪੜ੍ਹਾਂ, ਬੇਰੁਜ਼ਗਾਰਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਹ ਇਲਜ਼ਾਮ ਵੀ ਆ ਰਿਹਾ ਹੈ ਕਿ ਇਸ ਮੁਲਕ ਵਿੱਚ ਵਿਹਲੜਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਅਸੀਂ ਆਪ ਵੀ ਜਾਣਦੇ ਹਾਂ ਕਿ ਅਗਰ ਅਸੀਂ ਕਿਸੇ ਪਾਸੋਂ ਪੁਛੀਏ ਕਿ ਭਾਈ ਇਥੇ ਕੀ ਕਰ ਰਹੇ ਹੋ ਤਾਂ ਬਹੁਤੇ ਜੁਆਬ ਹੀ ਨਹੀਂ ਦੇ ਸਕਦੇ ਕਿ ਘਰੋਂ ਬਾਹਰ ਕਿਸ ਲਈ ਆਏ ਹਨ। ਇਸ ਮੁਲਕ ਵਿੱਚ ਧਾਰਮਿਕ ਅਸਥਾਨਾ ਉਤੇ ਬਹੁਤ ਗਿਣਤੀ ਵਿੱਚ ਲੋਕੀਂ ਪੁਜਦੇ ਹਨ ਅਤੇ ਉਥੇ ਲੋਕਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਜਿਥੇ ਮੁਫਤ ਦਾ ਲੰਗਰ ਵੀ ਲਗਿਆ ਹੋਵੇ। ਇਸ ਮੁਲਕ ਵਿੱਚ ਇਹ ਰਾਜਸੀ ਲੋਕੀਂ ਜਿਹੜੇ ਜਲਸੇ, ਜਲੂਸ, ਰੈਲੀਆਂ ਆਦਿ ਕਢਦੇ ਹਨ ਉਥੇ ਵੀ ਵਿਹਲੜਾਂ ਦੀ ਗਿਣਤੀ ਜ਼ਿਆਦਾ ਹੁੰਦੀ ਹੈ ਅਤੇ ਇਹ ਵੀ ਆਖਿਆ ਜਾਂਦਾ ਹੈ ਕਿ ਵਿਹਲੜਾਂ ਨੂੰ ਦਿਹਾੜੀਆਂ ਦੇਕੇ ਇਕਠਾ ਕਰ ਲਿਤਾ ਜਾਂਦਾ ਹੈ। ਇਸ ਮੁਲਕ ਵਿੱਚ ਅਗਰ ਕਿਧਰੇ ਅਤਵਾਦੀਆਂ ਅਤੇ ਦੰਗਾਕਾਰੀਆਂ ਦੀ ਭਰਤੀ ਕੀਤੀ ਜਾਂਦੀ ਹੈ ਤਾਂ ਉਹ ਵੀ ਵਿਹਲੜਾਂ ਵਿਚੋਂ ਕੀਤੀ ਜਾਂਦੀ ਹੈ। ਅਜ ਅਗਰ ਅਸੀਂ ਥਾਣਿਆ, ਮਾਨਯੋਗ ਅਦਾਲਾਤਾਂ ਅਤੇ ਜੇਲ੍ਹਾਂ ਵਿੱਚ ਹਾਜ਼ਰ ਲੋਕਾਂ ਬਾਰੇ ਜਾਣਕਾਰੀ ਇਕਠੀ ਕਰੀਏ ਤਾਂ ਇਥੇ ਵੀ ਬਹੁਤੀ ਗਿਣਤੀ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜਿਹੜੇ ਵਿਹਲੜ ਹਨ ਕਿਉਂਕਿ ਜਿਹੜਾ ਵੀ ਆਦਮੀ ਕਿਸੇ ਕੰਮ ਕਾਜ ਉਤੇ ਲਗਾ ਹੁੰਦਦਾ ਹੈ ਉਸਨੂੰ ਸਤ ਅਠ ਘੰਟੇ ਕੰਮ ਕਰਨਾ ਪੈਂਦਾ ਹੈ। ਵਕਤ ਸਿਰ ਜਾਗਣਾ ਪੈਂਦਾ ਹੈ। ਵਕਤ ਸਿਰ ਤਿਆਰ ਹੋਣਾ ਪੈਂਦਾ ਹੈ। ਵਕਤ ਸਿਰ ਡਿਊਟੀ ਉਤੇ ਪੁਜਣਾ ਪੈਂਦਾ ਹੈ। ਸਾਰਾ ਦਿੰਨ ਕੰਮ ਕਰਕੇ ਉਹ ਥਕਿਆ ਟੁਟਿਆ ਘਰ ਪੁਜਦਾ ਹੈ, ਆਰਾਮ ਰਕਦਾ ਹੈ ਅਤੇ ਉਹ ਇਹ ਵੀ ਜਾਣਦਾ ਹੈ ਕਿ ਉਸਦੀਆਂ ਕੁਝ ਜ਼ਿਮੇਵਾਰੀਆਂ ਹਨ, ਉਸ ਉਤੇ ਕੋਈ ਆਚਾਰ ਨਿਯਮਾਵਲੀਆਂ ਲਾਗੂ ਹਨ ਅਤੇ ਇਹ ਪੁਲਿਸ, ਅਦਾਲਤਾ ਅਤੇ ਜੇਲ੍ਹਾਂ ਵਿੱਚ ਜਾਣ ਦਾ ਉਸ ਪਾਸ ਸਮਾਂ ਹੀ ਨਹੀਂ ਹੁੰਦਾ।

ਵਕਤ ਦੀਆਂ ਸਰਕਾਰਾਂ ਨੇ ਇਹ ਆਖ ਦਿੱਤਾ ਹੈ ਕਿ ਉਹ ਹਾਕਮ ਨਹੀਂ ਹਨ ਬਲਕਿ ਲੋਕ ਸੇਵਕ ਹਨ ਅਤੇ ਇਸ ਲਈ ਅਜ ਸਮਾਜ ਨੂੰ ਸਹੀ ਢੰਗ ਦਾ ਬਨਾਉਣ ਦੀ ਜ਼ਿਮੇਵਾਰੀ ਵੀ ਵਕਤ ਦੀਆਂ ਸਰਕਾਰਾਂ ਦੀ ਬਣ ਗਈ ਹੈ। ਆਦਮੀ ਦੀ ਜਾਤੀ ਨੂੰ ਸਹੀ ਪਰਵਰਸ਼ ਦੇਣੀ, ਸਹੀ ਵਿਦਿਆ ਦੇਣੀ, ਸਹੀ ਸਿਖਲਾਈ ਦੇਣੀ, ਸਹੀ ਰੁਜ਼ਗਾਰ ਉਤੇ ਲਗਾਉਣਾ, ਸਹੀ ਆਮਦਨ ਬਣਾਕੇ ਉਸਦੀ ਸ਼ਾਦੀ ਕਰਕੇ ਉਸਦਾ ਘਰ ਵਸਾਉਣਾ ਮਾਪਿਆਂ ਦੀ ਜ਼ਿਮੇਵਾਰੀ ਵੀ ਹੈ, ਪਰ ਅਜ ਦੇ ਸਮਿਆਂ ਵਿੱਚ ਸਾਰੇ ਮਾਪੇ ਇਹ ਜ਼ਿਮੇਵਾਰੀਆਂ ਨਿਭਾਉਦ ਦੇ ਯੋਗ ਨਹੀਂ ਹਨ, ਇਸ ਲਈ ਇਹ ਪਰਜਾਤੰਤਰੀ ਸਰਕਾਰਾਂ ਦੀ ਇਹ ਡਿਊਟੀ ਬਣ ਗਈ ਹੈ ਕਿ ਉਹ ਮੁਲਕ ਦੇ ਨਾਗਰਿਕਾਂ ਉਤੇ ਨਜ਼ਰ ਰਖਣ ਕਿ ਹਰ ਪਰਵਾਰ ਵਾਜਬ ਜਿਹੀ ਗਿਣਤੀ ਵਿੱਚ ਬਚੇ ਪੈਦਾ ਕਰਨ, ਉਨ੍ਹਾਂ ਦੀ ਸਹੀ ਪਰਵਰਸ਼ ਕਰਨ ਦਾ ਪ੍ਰਬੰਧ ਕਰਨ, ਉਨ੍ਹਾਂ ਨੂੰ ਵਾਜਬ ਜਿਹੀ ਵਿਦਿਆ ਦੇ ਸਕਣ। ਉਨ੍ਹਾਂ ਨੂੰ ਕੋਈ ਨਾ ਕੋਈ ਕਿੱਤਾ ਸਿਖਲਾਈ ਦਾ ਕੋਰਸ ਕਰਵਾ ਸਕਣ ਅਤੇ ਰੁਜ਼ਗਾਰ ਜੋਗਾ ਬਣਾ ਸਕਣ। ਅਜ ਇਹ ਸਾਰੀਆਂ ਗਲਾਂ ਪੂਰੀਆਂ ਕਰਨੀਆਂ ਕੁਝ ਮੁਸ਼ਕਿਲ ਹੋ ਗਈਆਂ ਹਨ, ਕਿਉਂਕਿ ਹਰ ਸ਼ੈਅ ਮਹਿੰਗੀ ਹੈ, ਇਸ ਲਈ ਅਜ ਇਹ ਜ਼ਿਮੇਵਾਰੀਆਂ ਵੀ ਵਕਤ ਦੀ ਸਰਕਾਰ ਦੀਆਂ ਆ ਬਣੀਆਂ ਹਨ।

ਅੱਜ ਵਕਤ ਆ ਗਿਆ ਹੈ ਕਿ ਅਸੀਂ ਮੁਲਕ ਵਿੱਚ ਜ਼ਿਮੇਵਾਰ ਕਿਸਮ ਦੇ ਨਾਗਰਿਕ ਖੜੇ ਕਰ ਲਈਏ। ਇਸ ਲਈ ਇਹ ਲਾਜ਼ਮੀ ਹੈ ਕਿ ਲੋਕਾਂ ਦੀ ਸਿਹਤ ਸਹੀ ਹੋਵੇ। ਲੋਕਾਂ ਪਾਸ ਵਾਜਬ ਜਿਹੀ ਵਿਦਿਆ ਹੋਵੇ। ਲੋਕਾਂ ਪਾਸ ਵਾਜਬ ਜਿਹੀ ਕਿਤਾ ਸਿਖਲਾਈ ਹੋਵੇ। ਲੋਕਾਂ ਪਾਸ ਵਾਜਬ ਜਿਹਾ ਰੁਜ਼ਗਾਰ ਹੋਵੇ ਜਿਹੜਾ ਪਕਾ ਹੋਵੇ ਅਤੇ ਰਿਟਾਇਰ ਹੋਣ ਉਤੇ ਅਰਥਾਤ ਕੋਈ 60 ਸਾਲਾਂ ਦੀ ਉਮਰ ਬਾਅਦ ਜੀਵਨ ਚਲਦਾ ਰਖਣ ਲਈ ਕੁਝ ਕੋਲ ਪੈਸੇ ਹੋਣ ਅਤੇ ਹਰ ਮਹੀਨੇ ਪੈਨਸ਼ਨ ਵੀ ਮਿਲੇ ਜਿਸ ਨਾਲ ਬੁਢਾਪਾ ਕਟਿਆ ਜਾ ਸਕੇ। ਅਤੇ ਅਗਰ ਕੋਈ ਮਾਪੇ ਅਤੇ ਸਰਕਾਰ ਰਲਕੇ ਇਹੋ ਜਿਹੇ ਨਾਗਰਿਕ ਖੜੇ ਕਰ ਸਕਦੇ ਹਨ ਤਾਂ ਮੁਲਕ ਸਵਛ ਵੀ ਹੋ ਸਕਦਾ ਹੈ ਅਤੇ ਮੁਲਕ ਅੰਦਰ ਜਿਹੜੀਆਂ ਵੀ ਮਾੜੀਆਂ ਲਾਅਨਤਾ ਦਾ ਉਤੇ ਜ਼ਿਕਰ ਕੀਤਾ ਗਿਆ ਹੈ ਉਹ ਵੀ ਖਤਮ ਹੋ ਸਕਦੀਆਂ ਹਨ। ਅਤੇ ਇਹ ਸਾਰਾ ਕੁਝ ਸਿਰਫ ਚਾਹੁਣ ਨਾਲ ਹੀ ਨਹੀਂ ਆ ਜਾਣਾ, ਇਸ ਲਈ ਸਾਨੂੰ ਵਿਉਂਤਾ ਬਨਾਉਣੀਆਂ ਪੈਣਗੀਆਂ ਅਤੇ ਯਤਨ ਵੀ ਕਰਨੇ ਪੈਣਗੇ। ਅਜ ਤਕ ਜਿਤਨੇ ਵੀ ਮਾਪੇ ਹੋਏ ਹਨ ਅਤੇ ਸਰਕਾਰਾਂ ਹੋਈਆਂ ਹਨ, ਇਸ ਪਾਸੇ ਵਲ ਧਿਆਨ ਨਹੀਂ ਦਿਤਾ ਲਗਦਾ ਅਤੇ ਅਜ ਸਾਡੇ ਮੁਲਕ ਵਿੱਚ ਵਿਹਲੜਾਂ ਦੀ ਗਿਣਤੀ ਬਹੁਤ ਹੀ ਵਧ ਗਈ ਹੈ। ਇਹ ਸਾਧ, ਇਹ ਸਾਧੂ, ਇਹ ਸੰਤ, ਇਹ ਮੰਗਤੇ, ਇਹ ਅਮਲੀ, ਇਹ ਸ਼ਰਾਬੀਏ, ਇਹ ਅਪ੍ਰਾਧੀਏ ਇਹ ਦੁਰਾਚਾਰੀਏ ਮੁਲਕ ਉਤੇ ਬੋਝ ਹਨ ਅਤੇ ਇਹ ਇਤਨਾ ਵਡਾ ਬੋਝ ਹੈ ਜਿਸ ਨਾਲ ਇਸ ਮੁਲਕ ਦੀ ਨੁਹਾਰ ਹੀ ਮੈਲੀ ਕਰ ਦਿਤੀ ਗਈ ਹੈ ਅਤੇ ਸਾਨੂੰ ਦੁਨੀਆਂ ਭਰ ਵਿੱਚ ਬਦਨਾਮ ਕਰ ਦਿੱਤਾ ਹੈ।

ਅੱਜ ਅਸੀਂ ਇੱਕ ਐਸੇ ਯੁਗ ਵਿੱਚ ਦੀ ਲੰਘ ਰਹੇ ਹਾਂ ਜਿਥੇ ਅਸੀਂ ਵਿਗਿਆਨ ਅਤੇ ਤਕਨਾਲੋਜੀ ਦੇ ਖੇਤਰਾਂ ਵਿੱਚ ਹੋਈਆਂ ਪ੍ਰਾਪਤੀਆਂ ਦਾ ਹਿੱਸਾ ਬਣ ਗਏ ਹਾਂ। ਅਜ ਸਾਡਾ ਦੇਸ਼ ਰਿਸ਼ੀਆਂ, ਭਗਤਾਂ, ਸੰਤਾਂ, ਸਾਧੂਆਂ ਦਾ ਨਹੀਂ ਰਿਹਾ ਅਤੇ ਨਾਂ ਹੀ ਸਮਾਧੀਆਂ ਲਗਾਕੇ ਰਬ ਨਾਲ ਗਲਾਂ ਕਰਨ ਦਾ ਢੋਂਗ ਰਚਣ ਵਾਲਾ ਹੀ ਰਿਹਾ ਹੈ। ਅੱਜ ਸਾਡੇ ਦੇਸ਼ ਨੂੰ ਵੀ ਦੁਨੀਆਂ ਨਾਲ ਦੌੜਨਾ ਪੈ ਰਿਹਾ ਹੈ ਅਤੇ ਅਜ ਅਸੀਂ ਵੀ ਦੁਨੀਆਂ ਦੇ ਨਕਸ਼ੇ ਉਤੇ ਕੋਈ ਅਸਥਾਨ ਬਣਾ ਲਿਆ ਹੈ। ਅਜ ਸਾਡੇ ਮੁਲਕ ਵਿੱਚ ਅਧੁਨਿਕ ਵਿਦਿਆ, ਅਧਿੁਨਿਕ ਤਕਨਾਲੋਜੀ ਆ ਗਈ ਹੈ ਅਤੇ ਅਸੀਂ ਵੀ ਉਦਯੋਗ ਲਗਾ ਲਏ ਹਨ, ਖੇਤੀ ਬਾੜੀ ਅਜ ਅਧੁਨਿਕ ਲੀਹਾਂ ੳਬਤੇ ਆ ਗਈ ਹੈ ਅਤੇ ਅਜ ਅਸੀਂ ਆਪਣੀ ਇਤਨੀ ਵਡੀ ਵਸੋਂ ਲਈ ਅਨਾਜ ਵੀ ਪੈਦਾ ਕਰ ਲਿਆ ਹੈ ਅਤੇ ਬਾਕੀ ਦੀਆਂ ਵਰਤੋਂ ਦੀਆਂ ਚੀਜ਼ਾਂ ਵੀ ਪੈਦਾ ਕਰ ਲਿਤੀਆਂ ਹਨ ਅਤੇ ਬਾਜ਼ਾਰਾਂ ਵਿੱਚ ਰੁਲ ਵੀ ਰਹੀਆਂ ਹਨ ਕਿਉਂਕਿ ਅਜ ਸਾਡੇ ਦੇਸ਼ ਵਾਸੀਆਂ ਵਿਚੋਂ ਬਹੁਤੀ ਵਡੀ ਗਿਣਤੀ ਵਿਹਲੜਾ ਦੀ ਹੈ ਅਤੇ ਇਹ ਸਮਾਜ ਉਤੇ ਘਰਾਂ ਅਰਥਾਤ ਟਬਰਾਂ ਉਤੇ ਬੋਝ ਬਣੀ ਬੈਠੇ ਹਨ ਅਤੇ ਇਸ ਕਰਕੇ ਇਹ ਮਾਲ ਖਰੀਦਿਆ ਨਹੀਂ ਜਾ ਰਿਹਾ ਜਿਸ ਨਾਲ ਉਦਯੋਗ ਜਿਹੜਾ ਇਤਨਾ ਅਗੇ ਲੰਘ ਆਇਆ ਹੈ ਖੜੋਤ ਦਾ ਸਿ਼ਕਾਰ ਹੋ ਰਿਹਾ ਹੈ। ਇਸ ਲਈ ਅਜ ਵਕਤ ਆ ਗਿਆ ਹੈ ਕਿ ਅਸੀਂ ਸਾਰੇ ਆਪ ਰਲਕੇ ਅਤੇ ਸਾਡੀਆਂ ਸਰਕਾਰਾਂ ਵੀ ਇਸ ਪਾਸੇ ਧਿਆਨ ਦੇਣ ਅਤੇ ਇਹ ਵਿਹਲੜਾਂ ਦੀ ਗਿਣਤੀ ਘਟਾਈ ਜਾਵੇ ਅਤੇ ਇਹ ਦੂਜਿਆਂ ਉਤੇ ਨਿਰਭਰ ਨਾ ਹੋਣ ਬਲਕਿ ਆਪ ਕਮਾਊ ਬਣ ਜਾਣ ਅਤੇ ਸਮਾਜ ਦੀ ਸੇਵਾ ਕਰਨ। ਅਜ ਦੇ ਸਮਿਆਂ ਵਿੱਚ ਇਤਨੇ ਸਾਧੂਆਂ, ਸੰਤਾਂ, ਫਕੀਰਾਂ, ਮੰਗਤਿਆਂ ਅਤੇ ਵਿਹਲੜਾਂ ਦੀ ਜ਼ਰੂਰਤ ਨਹੀਂ ਹੈ। ਇਹ ਜਿਹੜੀ ਸਾਡੇ ਮੁਲਕ ਵਿੱਚ ਦਾਨ ਪ੍ਰਥਾ ਚਲ ਆਈ ਹੈ ਇਹ ਵੀ ਗਲਤ ਹੈ ਕਿਉਂਕਿ ਕਿਸੇ ਦੀ ਮਦਦ ਕਰਨਾ ਅਤੇ ਉਸਨੂੰ ਆਪਣੇ ਪੈਰਾਂ ਉਤੇ ਖੜਾ ਕਰਨਾ ਹੋਰ ਗਲ ਹੈ ਅਤੇ ਮੰਗਣ ਆਏ ਜਾਂ ਐਵੇਂ ਹੀ ਘਰ ਬੈਠੇ ਕਿਸੇ ਫੈਮਲੀ ਮੈਂਬਰ ਨੂੰ ਰੋਟੀਆਂ ਖਿਲਆੲਾਂੀ ਜਾਣਾ ਹੋਰ ਗਲ ਹੈ। ਮੰਗਤਾ ਅਗਰ ਮਛੀ ਮੰਗਦਾ ਹੈ ਤਾਂ ਉਸਨੂੰ ਮਛੀ ਨਹੀਂ ਦੇਣੀ ਬਲਕਿ ਉਸਨੂੰ ਆਪਣੇ ਨਾਲ ਲਿਜਾਕੇ ਦਰਿਆ ਵਿੱਚ ਕੁੰਡੀ ਲਗਾਕੇ ਮਛੀ ਪਕੜਨੀ ਸਿਖਾਉਣੀ ਹੈ। ਇਹ ਸੰਤ ਸਾਧੂ ਵੀ ਸਾਡੇ ਉਤੇ ਬੋਝ ਹਨ ਅਤੇ ਰਬ ਦੀਆਂ ਉਹੀ ਗਲਾਂ ਕਰੀ ਜਾਂਦੇ ਹਨ ਜਿਹੜੀਆਂ ਅਸੀਂ ਕਈ ਵਾਰੀਂ ਸੁਣ ਲਿਤੀਆਂ ਹਨ। ਅਗਰ ਕੋਈ ਰਬ ਦੀ ਭਗਤੀ ਕਰਦਾ ਹੈ ਤਾਂ ਇਸਦਾ ਲਾਭ ਉਸਨੂੰ ਹੀ ਹੋ ਸਕਦਾ ਹੈ, ਉਸ ਅਗੇ ਮਥਾ ਟੇਕੀ ਜਾਣ ਨਾਲ ਸਾਡਾ ਕੁਝ ਨਹੀਂ ਸੰਵਰਨਾ। ਇਸ ਲਈ ਲੋਕਾਂ ਪਾਸ ਵੀ ਬੇਨਤੀ ਹੈ ਕਿ ਇਹ ਆਸ਼ਰਮਾਂ, ਮਠਾਂ ਅਤੇ ਡੇਰਿਆਂ ਉਤੇ ਜਾਕੇ ਮਥਾ ਰਗੜਨ ਦੀ ਬਜਾਏ, ਅਗਰ ਚਾਹੋ ਤਾਂ ਰਬ ਨਾਲ ਘਰ ਬੈਠੇ ਹੀ ਗਲਾਂ ਕਰਨ ਦਾ ਯਤਨ ਕਰਿਆ ਕਰੋ।

ਵਕਤ ਦੀਆਂ ਸਰਕਾਰਾਂ ਵੀ ਇਸ ਪਾਸੇ ਧਿਆਨ ਦੇਣ ਅਤੇ ਇੲ ਯਕੀਨੀ ਬਨਾਉਣ ਕਿ ਮੁਲਕ ਵਿੱਚ ਕੋਈ ਵੀ ਬੰਦਾ ਐਸਾ ਨਹੀਂ ਹੋਣਾ ਚਾਹੀਦਾ ਜਿਹੜਾ 24-25 ਸਾਲ ਦੀ ਉਮਰ ਤੋਂ ਲੈਕੇ 60-65 ਸਾਲ ਦੀ ਉਮਰ ਤਕ ਰੋਜ਼ਾਨਟਾ ਅਠ ਘੰਟਝੇ ਕੰਮ ਨਹੀਂ ਕਰਦਾ ਅਤੇ ਕੋਈ ਵੀ ਆਦਮੀ ਐਸਾ ਨਹੀਂ ਰਹਿਣਾ ਚਾਹੀਦਾ ਜਿਸਨੂੰ ਬਾਕੀ ਦੀ ਉਮਰ ਪੈਨਸ਼ਨ ਅਰਥਾਤ ਗੁਜ਼ਾਰਾ ਭਤਾ ਨਾ ਮਿਲਦਾ ਹੋਵੇ। ਅਗਰ ਅਸੀਂ ਐਸਾ ਕਰ ਦਿਖਾਵਾਂਗੇ ਤਾਂ ਸਾਡਾ ਵੀ ਸਮਾਜ ਇਕ ਸਵਛ ਸਮਾਜ ਬਣਕੇ ਨਿਖਰ ਆਵੇਗਾ ਅਤੇ ਅਸੀਂ ਵੀ ਇਸ ਦੁਨੀਆਂ ਵਿੱਚ ਵਸਦੇ ਲੋਕਾਂ ਨੂੰ ਆਖ ਸਕਾਂਗੇ ਕਿ ਅਸੀਂ ਵੀ ਵਿਕਸਿਤ ਦੇਸ਼ ਹਾਂ ਅਤੇ ਅਜ ਸਾਡੇ ਮੁਲਕ ਵਿੱਚ ਸੈਰ ਕਰਨ ਆਓ ਅਤੇ ਘਰਾਂ ਵਿੱਚ ਵਾਪਸ ਜਾਣ ਬਾਅਦ ਸਾਡੀਆਂ ਤਾਰੀਫਾਂ ਹੀ ਕਰੀ ਜਾਓ। ਸਾਡਾ ਅਜ ਜਿਹਡਾ ਇਹ ਹਾਲ ਬਣਿਆ ਪਿਆ ਹੈ ਇਹ ਸਾਡੀ ਗੁਲਾਮੀ ਦੀ ਦੇਣ ਹੈ ਅਤੇ ਸਾਨੂ ਇਸ ਜੀਵਨ ਲਈ ਅਜ ਤਕ ਜੋ ਵੀ ਸਿਖਾਇਆ ਜਾਂਦਾ ਰਿਹਾ ਹੈ ਸਾਰੇ ਦਾ ਸਾਰਾ ਠੀਕ ਠਾਕ ਨਹਹੀਂ ਸੀ। ਅਸੀਂ ਅਜ ਅਧੁਨਿਕ ਬਣ ਗਏ ਹਾਂ ਅਤੇ ਅਜ ਸਾਡੇ ਪਾਸ ਵਾਜਬ ਸਿਹਤ ਹੈ, ਵਾਜਬ ਵਿਦਿਆ ਹੈੌ, ਵਾਜਬ ਸਿਖਲਾਈ ਹੈ, ਵਾਜਬ ਰੁਜ਼ਗਾਰ ਹੈ ਅਤੇ ਸਾਡੀ ਵਾਜਬ ਆਮਦਨ ਹੈ ਅਤੇ ਅਜ ਅਸੀਂ ਵੀ ਇਸ ਵਿਗਿਆਨਕ ਅਤੇ ਤਕਨਾਲੋਜੀ ਦੇ ਯੁਗ ਵਿੱਚ ਰਹਿਣ ਵਾਲੇ ਹਾਂ। ਮਰਨ ਬਾਅਦ ਸਵਰਗਾਂ ਦੀ ਆਸ ਛਡਕੇ ਅਸੀਂ ਇਸ ਹੀ ਜੀਵਨ ਨੂੰ ਸਵਰਗ ਬਨਾਉਣਾ ਹੈ। ਇਸ ਮੁਲਕ ਪਾਸ ਕੁਦਰਤ ਦੀਆਂ ਸਾਰੀਆਂ ਹੀ ਨਿਆਮਤਾਂ ਮੋਜੂਦ ਹਨ ਅਤੇ ਆਓ ਸਾਰੇ ਰਲਕੇ ਇਸ ਮੁਲਕ ਨੂੰ ਇਕ ਵਾਰੀਂ ਫਿਰ ਖੁਸ਼੍ਹਾਲ ਦੇਸ਼ ਬਣਾ ਲਈਏ। ਜਦ ਤਕ ਸਾਡੀਆਂ ਉਤੇ ਦਸੀਆਂ ਕਮਜ਼ੋਰੀਆਂ ਮੌਜੂਦ ਰਹਿਣਗੀਆਂ, ਅਸੀਂ ਦੁਨੀਆਂ ਦੇ ਨਕਸੇ ਉਤੇ ਚਮਕ ਨਹੀਂ ਸਕਦੇ।

101-ਸੀ ਵਿਕਾਸ ਕਲੋਨੀ, ਪਟਿਆਲਾ-ਪੰਜਾਬ-ਭਾਰਤ-147001

Disclaimer

We do not guarantee/claim that the information we have gathered is 100% correct. Most of the information used in articles are collected from social media and from other Internet sources. If you feel any offense regarding Information and pictures shared by us, you are free to send us a message below that blog post. We will act immediately and delete that offensive thing.

Leave a Reply

Your email address will not be published. Required fields are marked *

%d bloggers like this: